ਪ੍ਰਧਾਨ ਮੰਤਰੀ ਦੇ ਵਾਰਾਣਸੀ ਪ੍ਰੋਗ੍ਰਾਮ ਨੂੰ ਮੁੱਖ ਮੰਤਰੀ ਨੇ ਦੇਖਿਆ ਕਰਨਾਲ ਤੋਂ ਲਾਇਵ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਪੂਰੇ ਸੂਬੇ ਦੇ ਕਿਸਾਨਾਂ ਨੁੰ ਮਜਬੂਤ ਕੀਤਾ ਹੈ ਜਿਸ ਨਾਲ ਉਨ੍ਹਾਂ ਦੀ ਜੀਵਨਸ਼ੈਲੀ ਵਿਚ ਪੂਰਾ ਬਦਲਾਅ ਹੋਇਆ ਹੈ। ਪ੍ਰਧਾਨ ਮੰਤਰੀ ਵੱਲੋਂ ਪੀਐਮ ਕਿਸਾਨ ਸਨਮਾਨ ਨਿਧੀ ਯੋ੧ਨਾ ਤਹਿਤ ਅੱਜ ਹਰਿਆਣਾ ਦੇ ਵੀ ਲਗਭਗ 16 ਲੱਖ ਕਿਸਾਨਾਂ ਦੇ ਖਾਤਿਆਂ ਵਿਚ 335 ਕਰੋੜ ਰੁਪਏ ਦੀ ਰਕਮ ਡੀਬੀਟੀ ਰਾਹੀਂ ਟ੍ਰਾਂਸਫਰ ਕੀਤੀ, ਇਸ ਦੇ ਲਈ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਹਰਿਆਣਾ ਦੇ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ 16 ਕਿਸਤਾਂ ਵਿਚ 5,358 ਕਰੋੜ ਰੁਪਏ ਦੀ ਰਕਮ ਪਾਈ ਜਾ ਚੁੱਕੀ ਹੈ। ਅੱਜ 17ਵੀਂ ਕਿਸਤ ਦਾ ਰਕਮ ਮਿਲਾ ਕੇ ਕੁੱਲ 5,693 ਕਰੋੜ ਰੁਪਏ ਦੀ ਰਕਮ ਸੂਬੇ ਦੇ ਕਿਸਾਲਾਂ ਦੇ ਖਾਤਿਆਂ ਵਿਚ ਪਹੁੰਚ ਚੁੱਕੀ ਹੈ।
ਮੁੱਖ ਮੰਤਰੀ ਨੇ ਅੱਜ ਪ੍ਰਧਾਨ ਮੰਤਰੀ ਦੇ ਵਾਰਾਣਸੀ ਵਿਚ ਪ੍ਰਬੰਧਿਤ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਪ੍ਰੋਗ੍ਰਾਮ ਨੂੰ ਕਰਨਾ ਤੋਂ ਲਾਇਵ ਦੇਖਿਆ।
ਇਸ ਮੌਕੇ 'ਤੇ ਉਨ੍ਹਾਂ ਨੇ ਕਿਸਾਨਾਂ ਨੁੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੱਜ ਪੂਰੇ ਦੇਸ਼ ਦੇ ਲਈ ਸ਼ੁਭ ਦਿਨ ਹੈ। ਨਿਰਜਲਾ ਏਕਾਦਸ਼ੀ ਦਾ ਪਵਿੱਤਰ ਵਰਤ ਹੈ ਜਿਸ ਵਿਚ ਲੋਕ ਅੰਨ-ਜਲ ਤਿਆਗ ਕੇ ਭਗਵਾਨ ਵਿਸ਼ਣੂ ਤੇ ਮਾਤਾ ਲਛਮੀ ਤੋਂ ਸੰਸਾਰ ਦੀ ਸੁੱਖ-ਖੁਸ਼ਹਾਲੀ ਦੀ ਕਾਮਨਾ ਕਰ ਰਹੇ ਹਨ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ੧ੀ ਨੇ ਦੇਸ਼ ਦੇ 9 ਕਰੋੜ 26 ਲੱਖ ਕਿਸਾਨਾਂ ਦੇ ਖਾਤਿਆਂ ਵਿਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 17ਵੀਂ ਕਿਸਤ ਪਾ ਕੇ ਕਿਸਾਨਾਂ ਦੀ ਖੁਸ਼ਹਾਲੀ ਦੀ ਕਾਮਨਾ ਕੀਤੀ ਹੈ। ਇਸ ਵਿਚ 20 ਹਜਾਰ ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਸ ਯੋਜਨਾ ਦੀ ਸ਼ੁਰੂਆਤ ਵਿੱਤ ਸਾਲ 2018-19 ਵਿਚ ਕੀਤੀ ਸੀ। ਇਸ ਦੇ ਤਹਿਤ ਯੋਗ ਛੋਟੇ ਅਤੇ ਸੀਮਾਂਤ ਕਿਸਾਨ ਪਰਿਵਾਰਾਂ ਨੂੰ ਪ੍ਰਤੀ ਸਾਲ 6 ਹਜਾਰ ਰੁਪਏ ਦੀ ਆਰਥਕ ਸਹਾਇਤਾ ਦੋ-ਦੋ ਹਜਾਰ ਰੁਪਏ ਦੀ ਤਿੰਨ ਕਿਸਤਾਂ ਵਿਚ ਡੀਬੀਟੀ ਰਾਹੀਂ ਸਿੱਧੇ ਹੀ ਕਿਸਾਨਾਂ ਦੇ ਖਾਤਿਆਂ ਵਿਚ ਪਾਈ ਜਾਂਦੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਵੱਲੋਂ 30 ਹਜਾਰ ਤੋਂ ਵੱਧ ਸਵੈ ਸਹਾਇਤਾ ਸਮੂਹਾਂ ਨੂੰ ਖੇਤੀਬਾੜੀ ਸਖੀ ਪ੍ਰਮਾਣ ਪੱਤਰ ਜਾਰੀ ਕਰਨ 'ਤੇ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਮੰਨਣਾ ਹੈ ਕਿ ਕਿਸਾਨਾਂ ਦੀ ਖੁਸ਼ਹਾਲੀ ਦੇ ਬਿਨ੍ਹਾ ਸੂਬੇ ਵਿਚ ਖੁਸ਼ਹਾਲੀ ਨਹੀਂ ਆ ਸਕਦੀ। ਇ ਲਈ ਕਿਸਾਨ ਹਿੱਤ ਸਰਕਾਰ ਉਨ੍ਹਾਂ ਦੇ ਲਈ ਸੱਭ ਤੋਂ ਉੱਪਰ ਹਨ। ਉਨ੍ਹਾਂ ਦੇ ਇਸੀ ਵਿਜਨ ਨੁੰ ਸਾਕਾਰ ਕਰਨ ਲਈ ਅਸੀਂ ਹਰਿਆਣਾ ਸੂਬੇ ਵਿਚ ਖੇਤੀਬਾੜੀ ਖੇਤਰ ਨੁੰ ਲਾਭਕਾਰੀ ਬਨਾਉਣ ਲਈ ਕੰਮ ਕਰ ਰਹੇ ਹਨ। ਇਸ ਦੇ ਲਈ ਕੇਂਦਰ ਸਰਕਾਰ ਦੀ ਸਾਰੀ ਯੋਜਨਾਵਾਂ ਜਿਵੇਂ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਲਾ, ਕਿਸਾਨ ਕੇ੍ਰਡਿਟ ਕਾਰਡ ਯੋਜਨਾ, ਪ੍ਰਧਾਨ ਮੰਤਰੀ ਕਿਸਾਨ ਮਾਨਧਨਯੋਜਨਾ, ਪਸ਼ੂਧਨ ਬੀਮਾ ਯੋਜਨਾ ਨੁੰ ਅਸੀਂ ਸੂਬੇ ਵਿਚ ਵੱਡੇ ਪੈਮਾਨੇ 'ਤੇ ਲਾਗੂ ਕਰ ਰਹੇ ਹਨ। ਅਸੀਂ ਮਿੱਟੀ ਸਿਹਤ ਕਾਰਡ ਯੋਜਨਾ, ਰਿਵਾਇਤੀ ਖੇਤੀ ਵਿਕਾਸ ਯੋਜਨਾ ਆਦਿ ਰਾਹੀਂ ਜੈਵਿਕ ਖੇਤੀ ਅਤੇ ਕਿਸਾਲਾਂ ਦੀ ਆਮਦਨ ਵਧਾਉਣ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਜਨ ਨੁੰ ਅੱਗੇ ਵਧਾਉਣ ਲਈ ਸੰਕਲਪਬੱਧ ਹਨ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਯੋਜਨਾਵਾਂ ਤੋਂ ਇਲਾਵਾ ਹਰਿਆਣਾ ਸਰਕਾਰ ਨੇ ਵੀ ਕਿਸਾਨ ਹਿੱਤ ਵਿਚ ਅਨੇਕ ਕਾਰਗਰ ਯੋਜਨਾਵਾਂ ਚਲਾਈਆਂ ਹੋਈਆਂ ਹਨ। ਸਰਕਾਰ ਬੀਜ ਤੋਂ ਬਾਜਾਰ ਤਕ ਹਰ ਕਦਮ 'ਤੇ ਕਿਸਾਨ ਦੇ ਨਾਲ ਖੜੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਫਸਲ ਦੇ ਲਈ ਸੱਭ ਤੋਂ ਪਹਿਲਾਂ ਉੱਤਮ ਕਿਸਮ ਦੇ ਬੀਜ, ਖਾਦ ਅਤੇ ਕੀਟਨਾਸ਼ਕ ਦਵਾਈਆਂ ਸਬਸਿਡੀ 'ਤੇ ਦਿੱਤੇ ਜਾਂਦੇ ਹਨ। ਬਿਜਾਈ ਤੋਂ ਲੈ ਕੇ ਕਟਾਈ ਤਕ ਦੇ ਖੇਤੀਬਾੜੀ ਯੰਤਰਾਂ 'ਤੇ ਵੀ ਸਬਸਿਡੀ ਦਿੱਤੀ ਜਾਂਦੀ ਹੈ। ਜੇਕਰ ਕੁਦਰਤੀ ਆਪਦਾ ਤੋਂ ਫਸਲ ਦਾ ਨੁਕਸਾਨ ਹੁੰਦਾ ਹੈ ਤਾਂ ਮੁਆਵਜਾੇ ਤੇ ਫਸਲ ਬੀਮਾ ਦਾ ਪ੍ਰਾਵਧਾਨ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਕਿਹਾ ਕਿ ਜੁਲਾਈ, 2023 ਵਿਚ ਸੂਬੇ ਵਿਚ ਹੜ੍ਹ ਤੋਂ ਫਸਲਾਂ ਨੂੰ ਕਾਫੀ ਨੁਕਸਾਨ ਹੋਇਆ ਸੀ। ਅਸੀਂ ਅਜਿਹੇ ਸਮੇਂ ਵਿਚ ਕਿਸਾਨਾਂ ਨੂੰ ਰਾਹਤ ਦੇਣ ਲਈ 130 ਕਰੋੜ 88 ਲੱਖ ਰੁਪਏ ਦੀ ਮੁਆਵਜਾ ਰਕਮ ਜਾਰੀ ਕੀਤੀ ਹੈ। ਸਾਡੇ ਸਾਢੇ 9 ਸਾਲਾਂ ਦੇ ਕਾਰਜਕਾਲ ਵਿਚ ਕੁਦਰਤੀ ਆਪਦਾ ਤੋਂ ਫਸਲਾਂ ਖਰਾਬ ਹੋਣ 'ਤੇ ਕੁੱਲ 12,750 ਕਰੋੜ ਰੁਪਏ ਮੁਆਵਜਾ ਰਕਮ ਦਿੱਤੀ ਜਾ ਚੁੱਕੀ ਹੈ, ਜਦੋਂ ਕਿ ਪਿਛਲੀ ਸਰਕਾਰ ਦੇ 10 ਸਾਲ ਦੇ ਕਾਰਜਕਾਲ ਵਿਚ ਸਿਰਫ 1158 ਕਰੋੜ ਰੁਪਏ ਦੀ ਰਕਮ ਮਆਵਜਾ ਵਜੋ ਦਿੱਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਵਿਚ ਖਰੀਫ 2016 ਤੋਂ ਹੁਣ ਤਕ 28.99 ਲੱਖ ਕਿਸਾਨਾਂ ਨੂੰ 8,100 ਕਰੋੜ ਰੁਪਏ ਦੇ ਕਲੇਮ ਦਿੱਤੇ ਹਨ। ਇਹ ਯੋਜਨਾ ਪਹਿਲਾਂ ਦੀ ਫਸਲ ਬੀਮਾ ਯੋਜਨਾਵਾਂ ਤੋਂ ਕਿਤੇ ਵੱਧ ਕਿਸਾਨ ਹਿਤੇਸ਼ੀ ਹੈ। ਇਸ ਯੋਜਨਾ ਵਿਚ ਫਸਲ ਬੀਮਾ ਦੀ ਪ੍ਰੀਮੀਅਮ ਹੁਣ ਤਕ ਦੀ ਸਾਰੀ ਫਸਲ ਬੀਮਾ ਯੋਜਨਾਵਾਂ ਤੋਂ ਘੱਟ ਹੈ। ਉਨ੍ਹਾਂ ਨੇ ਇਹ ਵੀ ਦਸਿਆ ਕਿ ਜੋ ਕਿਸਾਲ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਆਪਣੀ ਫਸਲਾਂ ਦਾ ਬੀਮਾ ਨਹੀਂ ਕਰਵਾਉਂਦੇ , ਉਨ੍ਹਾਂ ਕਿਸਾਨਾਂ ਦੀ ਫਸਲਾਂ ਕਿਸੇ ਵੀ ਤਰ੍ਹਾ ਦੀ ਕੁਦਰਤੀ ਆਪਦਾ ਤੋਂ ਖਰਾਬ ਹੋਣ 'ਤੇ ਸਰਕਾਰ ਵੱਲੋਂ 15 ਹਜਾਰ ਰੁਪਏ ਪ੍ਰਤੀ ਏਕੜ ਤਕ ਮੁਆਵਜਾ ਦਿੱਤਾ ਜਾਂਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਕਾਰਜਕਾਲ ਵਿਚ ਹੁਣ ਤਕ 12,750 ਕਰੋੜ ਰੁਪਏ ਦਾ ਮੁਆਵਜਾ ਰਕਮ ਵੰਡੀ ਜਾ ਚੁੱਕੀ ਹੈ। ਇਸ ਵਿਚ ਸਾਲ 2013-14 ਦੀ 268 ਕਰੋੜ 74 ਲੱਖ ਰੁਪਏ ਦੀ ਬਕਾਇਆ ਰਕਮ ਵੀ ਸ਼ਾਮਿਲ ਹੈ। ਅਸੀਂ ਕਟਾਈ ਦੇ ਬਾਅਦ ਫਸਲ ਦੇ ਦਾਨੇ ਦਾਨੇ ਦੀ ਖਰੀਦ ਦੀ ਵਿਵਸਥਾ ਕੀਤੀ ਹੈ ਅਤੇ ਭੁਗਤਾਨ ਸਿੱਧਾ ਕਿਸਾ ਦੇ ਖਾਤੇ ਵਿਚ ਪਾਇਆ ਜਾਂਦਾ ਹੈ। ਹਰਿਆਣਾ ਘੱਟੋ ਘੱਟ ਸਹਾਇਕ ਮੁੱਲ 'ਤੇ 14 ਫਸਲਾਂ ਦੀ ਖਰੀਦ ਕਰਨ ਵਾਲਾ ਦੇਸ਼ ਦਾ ਇਕਲੌਤਾ ਸੂਬਾ ਹੈ। ਅਸੀਂ ਬਾਗਬਾਨੀ ਫਸਲਾਂ ਦੇ ਮੁੱਲ ਵਿਚ ਉਤਾਰ-ਚੜਾਅ ਦੇ ਕਾਰਨ ਹੋਣ ਵਾਲੇ ਨੁਕਸਾਨ ਤੇ ਜੋਖਿਮ ਨੂੰ ਘੱਟ ਕਰਨ ਅਤੇ ਬਾਜਰਾ ਕਿਸਾਨਾਂ ਦੇ ਲਈ ਲਾਭਕਾਰੀ ਕੀਮਤ ਯਕੀਨੀ ਕਰਨ ਲਈ ਭਾਵਾਂਤਰ ਪਰਪਾਈ ਯੋਜਨਾ ਚਲਾਈ ਹੋਈ ਹੈ। ਇਸ ਤੋਂ ਇਲਾਵਾ, ਸਬਜੀਆਂ ਤੇ ਫੱਲਾਂ ਲਈ ਭਾਵਾਂਤਰ ਭਰਪਾਈ ਯੋਜਨਾ ਤਹਿਤ 12 ਹਜਾਰ 92 ਕਿਸਾਨਾਂ ਨੂੰ 33 ਕਰੋੜ 26 ਲੱਖ ਰੁਪਏ ਦੀ ਰਕਮ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਨੂੰ ਕਰਜਾ ਵਿਚ ਰਾਹਤ ਦੇਣ ਲਈ 5 ਵਾਰ ਇਥਮੁਸ਼ਤ ਕਰਜਾ ਰਾਹਤ ਦੀ ਸਕੀਮ ਸ਼ੁਰੂ ਕੀਤੀ। ਇੰਨ੍ਹਾਂ ਸਕੀਮਾਂ ਦੇ ਜਰਇਏ 9 ਲੱਖ 46 ਹਜਾਰ 269 ਕਿਸਾਨਾਂ ਦੇ ਕਰਜਾ ਦਾ 1 ਹਜਾਰ 896 ਕਰੋੜ 69 ਲੱਖ ਰੁਪਏ ਦਾ ਵਿਆਜ ਤੇ ਜੁਰਮਾਨਾ ਮਾਫ ਕੀਤਾ ਗਿਆ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਅਸੀਂ ਛੋਟੇ ਕਿਸਾਨਾਂ ਨੂੰ ਕਾਫੀ ਫਸਲੀ ਕਰਜਾ ਦੇਣ ਦੀ ਵਿਵਸਥਾ ਕੀਤੀ ਹੈ। ਇਸ ਤੋਂ ਇਲਾਵਾ, ਡੇਅਰੀ ਪਸ਼ੂਪਾਲਨ ਵਿਚ ਲੱਗੇ ਪਸ਼ੂਪਾਲਕਾਂ ਦੀ ਕਾਰਜਸ਼ੀਲ ਪੂੰਜੀ ਦੀ ਜਰੂਰਤਾਂ ਨੁੰ ਸਮੇਂ 'ਤੇ ਪੂਰਾ ਕਰਨ ਲਈ ਪਸ਼ੂਪਾਲਕਾਂ ਨੂੰਪਸ਼ੂ ਕਿਸਾਨ ਕੇ੍ਰਡਿਟ ਕਾਰਡ ਪ੍ਰਦਾਨ ਕੀਤੇ ਜਾਂਦੇ ਹਨ। ਹੁਣ ਤਕ 1 ਲੱਖ 57 ਹਜਾਰ ਪਸ਼ੂਪਾਲਕਾਂ ਨੂੰ ਪਸ਼ੂ ਕਿਸਾਨ ਕੇ੍ਰਡਿਟ ਕਾਰਡ ਵੰਡੇ ਜਾ ਚੁੱਕੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਸਮੇਂ ਦੀ ਜਰੂਰਤ ਦੇ ਅਨੁਸਾਰ ਖੇਤੀਬਾੜੀ ਖੇਤਰ ਲਈ ਅਨੇਕ ਯੋਜਨਾਵਾਂ ਚਲਾਈਆਂ ਹਨ। ਇਸ ਨਾਲ ਕਿਸਾਨਾਂ ਦੀ ਆਮਦਨ ਵਧੇਗੀ ਅਤੇ ਨਾਲ ਹੀ ਕੁਦਰਤੀ ਸਰੋਤਾਂ 'ਤੇ ਵੱਧ ਬੋਝ ਵੀ ਨਹੀਂ ਜਾਵੇਗਾ। ਉਨ੍ਹਾਂ ਨੇ ਅਪੀਲ ਕੀਤੀ ਕਿ ਕਿਸਾਨ ਖੇਤੀ ਦੇ ਲਈ ਪ੍ਰਗਤੀਸ਼ੀਲ ਸੋਚ ਨੂੰ ਅਪਨਾਉਣ। ਖੇਤੀ ਨੂੰ ਕਾਰੋਬਾਰੀ ਢੰਗ ਨਾਲ ਲੈਣ। ਇਸ ਦੀ ਮਾਰਕਟਿੰਗ ਦੀ ਵੀ ਖੁਦ ਵਿਵਸਥਾ ਕਰਨ ਤਾਂਹੀ ਖੇਤੀਬਾੜੀ ਨੂੰ ਹੋਰ ਵੱਧ ਲਾਭਕਾਰੀ ਬਣਾਇਆ ਜਾ ਸਕਦਾ ਹੈ।