ਖੇਤੀਬਾੜੀ ਮੰਤਰੀ ਨੇ ਪ੍ਰੋਗ੍ਰਾਮ ਵਿਚ ਲਿਆ ਹਿੱਸਾ, ਕਿਹਾ ਸਰਕਾਰ ਕਿਸਜਾਨ ਹਿਤੇਸ਼ੀ
ਚੰਡੀਗੜ੍ਹ : ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿਚ ਪ੍ਰਬੰਧਿਤ ਪ੍ਰੋਗ੍ਰਾਮ ਵਿੱਚੋਂ ਜਿਲ੍ਹਾ ਯਮੁਨਾਨਗਰ ਦੇ 58 ਹਜਾਰ 761 ਕਿਸਾਨਾਂ ਦੇ ਖਾਤਿਆਂ ਵਿਚ 11 ਕਰੋੜ 75 ਲੱਖ 22 ਹਜਾਰ ਰੁਪਏ ਦੀ ਰਕਮ ਪਾਈ ਉੱਥੇ ਦੇਸ਼ਭਰ ਦੇ 9.25 ਕਰੋੜ ਕਿਸਾਨਾਂ ਦੇ ਖਾਤੇ ਵਿਚ 20 ਹਜਾਰ ਕਰੋੜ ਰੁਪਏ ਤੋਂ ਵੱਧ ਦੀ ਰਕਮ ਸਿੱਧੇ ਖਾਤੇ ਵਿਚ ਟ੍ਰਾਂਸਫਰ ਦੀਕੀਤੀ ਪ੍ਰਧਾਨ ਮੰਤਰੀ ਨੇੇ ਵਰਚੂਅਲੀ ਰਾਹੀਂ ਦੇਸ਼ ਦੇ ਕਿਸਾਨਾਂ ਨੂੰ ਆਪਣਾ ਸੰਬੋਧਨ ਵੀ ਦਿੱਤਾ। ਯਮੁਨਾਨਗਰ ਵਿਚ ਜਿਲ੍ਹਾ ਪੱਧਰੀ ਪ੍ਰੋਗ੍ਰਾਮ ਵਿਚ ਖੇਤੀਬਾੜੀ ਮੰਤਰੀ ਸ੍ਰੀ ਕੰਵਰਪਾਲ ਨੇ ਮੰਗਲਵਾਰ ਨੂੰ ਯਮੁਨਾਨਗਰ ਵਿਚ ਪ੍ਰਧਾਨ ਮੰਤਰੀ ਸਨਮਾਨ ਨਿਧੀ ਪ੍ਰੋਗ੍ਰਾਮ ਦੇ ਤਹਿਤ ਪ੍ਰਬੰਧਿਤ ਕਿਸਾਨ ਸਮੇਲਨ ਵਿਚ ਬਤੌਰ ਮੁੱਖ ਮਹਿਮਾਨ ਜਿਲ੍ਹੇ ਦੇ ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਰਚਨਾਤਮਕ ਕੰਮਾਂ ਨੂੰ ਲੈ ਕੇ ਅੱਗੇ ਵੱਧ ਰਹੀ ਹੈ। ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਅਨੇਕਾਂ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ, ਜਿਸ ਨਾਲ ਕਿਸਾਨਾਂ ਦੀ ਸਮਾਜਿਕ ਸੁਰੱਖਿਆ ਤੇ ਖੁਸ਼ਹਾਲੀ ਵਿਚ ਵਾਧਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਇਹ ਰਕਮ ਕਿਸਾਨਾਂ ਨੁੰ ਦਵਾਈ, ਖਾਦ ਤੇ ਬੀਜ ਖਰੀਦਣ ਲਈ ਭੇਜੀ ਹੈ ਤਾਂ ਜੋ ਕਿਸਾਨਾਂ ਨੁੰ ਆਰਥਕ ਤੰਗੀ ਨਾ ਆਵੇ।
ਉਨ੍ਹਾਂ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਕੇਂਦਰ ਤੇ ਸੂਬਾ ਸਰਕਾਰ ਨੇ ਕਿਸਾਨਾਂ ਦੇ ਲਈ ਅਜਿਹੀ ਬਹੁਤ ਸਾਰੀ ਯੋ੧ਨਾਵਾਂ ਨੂੰ ਲਾਗੂ ਕੀਤਾ ਹੈ ਜਿਨ੍ਹਾਂ ਦਾ ਮੌਜੂਦਾ ਵਿਚ ਕਿਸਾਨਾਂ ਨੂੰ ਲਾਭ ਮਿਲ ਰਿਹਾ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਵੀ ਅਜਿਹੀ ਹੀ ਯੋਜਨਾ ਹੈ ਜਿਸ ਨਾਲ ਕਿਸਾਨਾਂ ਨੁੰ ਸਨਮਾਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਦਸਿਆ ਕਿ ਪ੍ਰੋਗ੍ਰਾਮ ਵਿਚ 17ਵੀਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਤਹਿਤ ਇਸ ਜਿਲ੍ਹੇ ਦੇ 58 ਹਜਾਰ 761 ਕਿਸਾਲਾਂ ਦੇ ਖਾਤੇ ਵਿਚ 11 ਕਰੋੜ 75 ਲੱਖ 22 ਹਜਾਰ ਰੁਪਏ ਦੀ ਰਕਮ ਪਾਈ ਗਈ। ਕੇਂਦਰ ਸਰਕਾਰ ਦਾ ਕਿਸਾਨਾਂ ਦੇ ਲਈ ਇਹ ਸਨਮਾਨ ਉਨ੍ਹਾਂ ਦੀ ਸਥਿਤੀ ਨੂੰ ਮਜਬੂਤੀ ਅਤੇ ਸੁਰੱਖਿਆ ਪ੍ਰਦਾਨ ਕਰੇਗਾ। ਮੰਤਰੀ ਨੇ ਕਿਹਾ ਕਿ ਕਿਸਾਨ ਕੇ੍ਰਡਿਟ ਕਾਰਡ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਅਜਿਹੀ ਪ੍ਰਮੁੱਖ ਯੋਜਨਾਵਾਂ ਹਨ ਜਿਨ੍ਹਾਂ ਦਾ ਕਿਸਾਨਾਂ ਨਾਲ ਸਿੱਧਾ ਸਬੰਧ ਹੈ ਤੇ ਕਿਸਾਨ ਇੰਨ੍ਹਾਂ ਦਾ ਵੱਡੇ ਪੱਧਰ 'ਤੇ ਲਾਭ ਲੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਖੁਸ਼ਹਾਲ ਅਤ ਕੁਸ਼ਲ ਬਨਾਉਣ ਲਈ ਕੇਂਦਰ ਤੇ ਸੂਬਾ ਸਰਕਾਰ ਨਵੀਂ-ਨਵੀਂ ਯੋਜਨਾਵਾਂ ਲਾਗੂ ਕਰ ਰਹੀ ਹੈ। ਕਿਸਾਨਾਂ ਨੂੰ ਪ੍ਰਗਤੀਸ਼ੀਲ ਕਿਸਾਨ ਬਨਾਉਣ ਲਈ ਸਰਕਾਰ ਬਿਹਤਰੀਨ ਢੰਗ ਨਾਲ ਕੰਮ ਕਰ ਰਹੀ ਹੈ। ਦੇਸ਼ ਨੁੰ ਵਿਕਸਿਤ ਰਾਸ਼ਟਰ ਬਨਾਉਣਾ ਸਰਕਾਰ ਦਾ ਮੁੱਖ ਉਦੇਸ਼ ਹੈ ਇਸ 'ਤੇ ਕੰਮ ਕੀਤਾ ਜਾ ਰਿਹਾ ਹੈ।