ਚੰਡੀਗੜ੍ਹ : ਯੂਆਈਡੀਏਆਈ ਨੇ ਆਮਜਨਤਾ ਦੀ ਸਹੂਲਤ ਦੇ ਮੱਦੇਨਜਰ ਫਰੀ ਵਿਚ ਆਧਾਰ ਕਾਰਡ ਅਪਡੇਟ ਦੀ ਮਿੱਤੀ ਵਧਾ ਕੇ 14 ਸਤੰਬਰ 2024 ਕਰ ਦਿੱਤੀ ਹੈ। ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਵਿਚ ਆਧਾਰ ਕਾਰਡ ਸੱਭ ਤੋਂ ਅਹਿਮ ਦਸਤਾਵੇਜ ਹੈ ਅਤੇ 10 ਸਾਲ ਪੁਰਾਣੇ ਆਧਾਰ ਕਾਰਡ ਨੂੰ ਅਪਡੇਟ ਕਰਨਾ ਜਰੂਰੀ ਹੈ। ਊਨ੍ਹਾਂ ਨੇ ਕਿਹਾ ਕਿ ਪਹਿਲਾਂ 14 ਜੂਨ ਤਕ ਫਰੀ ਵਿਚ ਆਧਾਰ ਅਪਡੇਟ ਕੀਤਾ ਜਾ ਸਕਦਾ ਸੀ ਜਿਸ ਨੂੰ ਹੁਣ ਤਿੰਨ ਮਹੀਨੇ ਅੱਗੇ ਵਧਾਉਂਦੇ ਹੋਏ ਆਧਾਰ ਕਾਰਡ ਨੂੰ ਅਪਡੇਟ ਕਰਨ ਦੀ ਮਿੱਤੀ 14 ਸਤੰਬਰ, 2024 ਤਕ ਕਰ ਦਿੱਤੀ ਗਈ ਹੈ। ਨਾਗਰਿਕ ਖੁਦ ਵੀ uidai.gov.in/ ਵੈਬਸਾਇਟ 'ਤੇ ਜਾ ਕੇ ਆਪਣਾ ਆਧਾਰ ਕਾਰਡ ਅਪਡੇਟ ਕਰ ਸਕਦੇ ਹਨ। ਇਸ ਤੋਂ ਇਲਾਵਾ ਕਿਸੀ ਵੀ ਸੀਐਸਸੀ ਤੇ ਆਧਾਰ ਸੈਂਟਰ 'ਤੇ ਜਾ ਕੇ ਕਰਵਾਇਆ ਜਾ ਸਕਦਾ ਹੈ।
ਬੁਲਾਰੇ ਨੇ ਦਸਿਆ ਕਿ ਸਰਕਾਰ ਨੇ ਆਮਜਨਤਾ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਵਿਅਕਤੀਆਂ ਨੇ ਪਿਛਲੇ 10 ਸਾਲਾਂ ਵਿਚ ਆਧਾਰ ਕਾਰਡ ਨੂੰ ਅਪਡੇਟ ਨਹੀਂ ਕਰਾਇਆ ਹੈ, ਊਹ ਆਪਣੇ ਆਧਾਰ ਕਾਰਡ ਵਿਚ ਸਮੇਂ ਰਹਿੰਦੇ ਅਪਡੇਸ਼ਨ ਜਰੂਰ ਕਰਵਾ ਲੈਣ ਤਾਂ ਜੋ ਉਨ੍ਹਾਂ ਨੂੰ ਭਵਿੱਖ ਵਿਚ ਸਰਕਾਰੀ ਯੋਜਨਾਵਾਂ ਦਾ ਲਾਭ ਦੇਣ ਤੇ ਹੋਰ ਕਿਸੇ ਪ੍ਰਯੋਜਨ ਵਿਚ ਪਰੇਸ਼ਾਨੀ ਤੇ ਸਮਸਿਆ ਦਾ ਸਹਮਣਾ ਨਾ ਕਰਨਾ ਪਵੇ।