ਚੰਡੀਗੜ੍ਹ : ਹਰਿਆਣਾ ਦੀ ਵਧੀਕ ਮੁੱਖ ਚੋਣ ਅਧਿਕਾਰੀ ਸ੍ਰੀਮਤੀ ਹੇਮਾ ਸ਼ਰਮਾ ਨੇ ਕਿਹਾ ਕਿ ਗਲਤੀ ਰਹਿਤ ਤੇ ਸਟੀਕ ਫੋਟੋਯੁਕਤ ਵੋਟਰ ਸੂਚੀ ਤਿਆਰ ਕਰਵਾਉਣਾ ਮੁੱਖ ਚੋਣ ਅਧਿਕਾਰੀ ਦਫਤਰ ਦਾ ਟੀਚਾ ਹੈ, ਕਿਉਂਕਿ ਉਹੀ ਵਿਅਕਤੀ ਚੋਣ ਵਿਚ ਆਪਣੇ ਵੋਟ ਦੀ ਵਰਤੋ ਕਰ ਸਕਦਾ ਹੈ, ਜਿਸ ਦਾ ਨਾਂਅ ਵੋਟਰ ਸੂਚੀ ਵਿਚ ਹੈ। ਸ੍ਰੀਮਤੀ ਹੇਮਾ ਸ਼ਰਮਾ ਅੱਜ ਆਉਣ ਵਾਲੇ ਵਿਧਾਨਸਭਾ ਚੋਣਾਂ ਦੇ ਮੱਦੇਨਜਰ ਚੋਣਾਵੀ ਤਿਆਰੀਆਂ ਨੂੰ ਲੈ ਕੇ ਚਲਾਈ ਗਈ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੇ ਨਾਲ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੀ ਸੀ। ਉਨ੍ਹਾਂ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਜਿੰਦਾਂ ਹੀ 25 ਜੁਲਾਈ ਨੂੰ ਸਮੇਕਿਤ ਡ੍ਰਾਫਟ ਵੋਟਰ ਸੂਚੀ ਪ੍ਰਕਾਸ਼ਿਤ ਹੁੰਦੀ ਹੈ, ਉਹ ਵੋਟਰ ਸੂਚੀ ਦਾ ਅਧਿਐਨ ਕਰਨ ਅਤੇ ਜੇਕਰ ਕਿਸੇ ਤਰ੍ਹਾ ਦੀ ਕੋਈ ਵਿਸੰਗਤੀ ਪਾਈ ਜਾਂਦੀ ਹੈ , ਜਿਵੇਂ ਕਿ ਯੋਗ ਵੋਟਰ ਦਾ ਨਾਂਅ ਵੋਟਰ ਸੂਚੀ ਵਿਚ ਨਾ ਹੋਣਾ, ਮ੍ਰਿਤਕ ਦਾ ਨਾਂਅ ਵੋਟਰ ਸੂਚੀ ਵਿਚ ਹੋਣਾ ਜਾਂ ਸਥਾਨ ਛੱਡ ਕੇ ਜਾ ਚੁੱਕੇ ਕਿਸੇ ਵਿਅਕਤੀ ਦਾ ਨਾਂਅ ਹੋਣਾ ਆਦਿ, ਤਾਂ ਊਹ ਆਪਣੇ ਬੂਥ ਲੇਬਲ ਏਜੰਟ ਜਾਂ ਕਿਸੇ ਹੋਰ ਅਧਿਕਾਰੀ ਤੋਂ ਨਿਰਧਾਰਿਤ ਫਾਰਮ 6, 7 ਤੇ 8 ਭਰ ਕੇ ਬੀਐਲਓ ਨੁੰ ਦੇਣ। ਉਨ੍ਹਾਂ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਨੇ ਇਕ ਜੁਲਾਈ 2024 ਕੁਆਲੀਫਾਇੰਗ ਮਿੱਤੀ ਮੰਨਦੇ ਹੋਏ ਫੋਟੋਯੁਕਤ ਚੋਣ ਸੂਚੀ ਦਾ ਦੂਜਾ ਵਿਸ਼ੇਸ਼ ਸੰਖੇਪ ਸੋਧ ਦਾ ਪ੍ਰੋਗ੍ਰਾਮ ਜਾਰੀ ਕੀਤਾ ਹੈ।
ਹਰਿਆਣਾ ਦੇ ਵਧੀਕ ਮੁੱਖ ਚੋਣ ਅਧਿਕਾਰੀ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪ੍ਰੋਗ੍ਰਾਮ ਅਨੁਸਾਰ 25 ਜੂਨ ਤੋਂ ਬੂਥ ਲੇਵਲ ਅਧਿਕਾਰੀਆਂ (ਬੀਐਲਓ) ਵੱਲੋਂ ਵੋਟਰ ਸੂਚੀ ਦਾ ਘਰ-ਘਰ ਜਾ ਕੇ ਤਸਦੀਕ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਨੇ ਦਸਿਆ ਕਿ ਸਮੇਕਿਤ ਡਰਾਫਟ ਵੋਟਰ ਸੂਚੀ 25 ਜੁਲਾਈ ਨੂੰ ਜਾਰੀ ਕੀਤੀ ਜਾਵੇਗੀ। ਦਾਵੇ ਅਤੇ ਇਤਰਾਜ 9 ਅਗਸਤ, 2024 ਦਰਜ ਕਰਵਾਈ ਜਾ ਸਕਦੀ ਹੈ ਅਤੇ 19 ਅਗਸਤ ਤਕ ਇੰਨ੍ਹਾਂ ਦਾ ਨਿਪਟਾਨ ਕੀਤਾ ਜਾਵੇਗਾ। ਕਮਿਸ਼ਨ ਦੀ ਮੰਜੂਰੀ ਨਾਲ 20 ਅਗਸਤ ਨੂੰ ਆਖੀਰੀ ਵੋਟਰ ਸੂਚੀ ਛਪਾਈ ਜਾਵੇਗੀ। ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਕ ਬੂਥ ਲੇਬਲ ਏਜੰਟ ਬੀਐਲਓ ਦੇ ਕੋਲ ਇਕੱਠੇ 10 ਬਿਨੈ ਜਮ੍ਹਾ ਕਰ ਸਕਦਾ ਹੈ। ਵਧੀਕ ਮੁੱਖ ਚੋਣ ਅਧਿਕਾਰੀ ਸ੍ਰੀਮਤੀ ਹੇਮਾ ਸ਼ਰਮਾ ਨੇ ਕਿਹਾ ਕਿ ਵੋਟਰ ਸੂਚੀ ਵਿਚ ਨਵਾਂ ਰਜਿਸਟ੍ਰੇਸ਼ਣ ਕਰਵਾਉਣ ਜਾਂ ਨਾਂਅ ਕਟਵਾਉਣ ਲਈ ਜਾਂ ਕਿਸੇ ਤਰ੍ਹਾਂ ਦੀ ਹੋਰ ਗਲਤੀ ਨੂੰ ਦਰੁਸਤ ਕਰਨ ਦੇ ਲਈ ਵੋਟਰ ਸਰਵਿਸ ਪੋਰਟਲ ਐਪ ਦੀ ਵਰਤੋ ਵੀ ਕੀਤੀ ਜਾ ਸਕਦੀ ਹੈ। ਮੀਟਿੰਗ ਵਿਚ ਸੰਯੁਕਤ ਮੁੱਖ ਚੋਣ ਅਧਿਕਾਰੀ ਰਾਜਕੁਮਾਰ, ਰਾਜਨੀਤੀ ਪਾਰਟੀਆਂ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਬੀਬੀ ਸਿੰਗਲ, ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ ਦੇ ਤਲਵਿੰਦਰ ਸਿੰਘ, ਸੀਪੀਆਈਐਮ ਦੇ ਆਰ ਐਸ ਸਾਥੀ ਤੇ ਆਸ਼ਨ ਅਹਿਮਦ, ਆਮ ਆਦਮੀ ਪਾਰਟੀ ਦੀ ਏਡਵੋਕੇਟ ਵੀਨਸ ਮਲਿਕ, ਇਲੈਲੋ ਦੇ ਡਾ. ਸਤਯਵ੍ਰਤ ਅਤੇ ਜੇਜੇਪੀ ਦੇ ਸ੍ਰੀ ਭਾਗ ਸਿੰਘ ਦਮਦਮਾ ਨੇ ਹਿੱਸਾ ਲਿਆ।