ਵਿਗਿਆਨ ਸਿਖਿਆ ਲਈ 729 ਕਲਸਟਰ ਸਕੂਲਾਂ ਦੀ ਸਾਇੰਸ ਲੈਬ ਵਿਚ ਜਲਦੀ ਲਗਾਉਣਗੇ ਨਵੀ ਸਮੱਗਰੀ, ਕਾਲਜਾਂ ਦੇ ਲਈ ਵੀ ਕੀਤੀ ਜਾਵੇਗੀ 3836 ਕੰਪਿਊਟਰ ਦੀ ਖਰੀਦ
ਪਿੰਡਾਂ ਵਿਚ ਸਥਾਪਿਤ ਕੀਤੇ ਜਾਣਗੇ 468 ਇੰਡੋਰ ਜਿਮ, ਸਮੱਗਰੀਆਂ ਦੀ ਖਰੀਦ ਨੂੰ ਮਿਲੀ ਮੰਜੂਰੀ
ਮੀਟਿੰਗ ਵਿਚ ਕੁੱਲ ਲਗਭਗ 1500 ਕਰੋੜ ਰੁਪਏ ਦੇ ਕੰਟ੍ਰੈਕਟ ਅਤੇ ਵਸਤੂਆਂ ਦੀ ਖਰੀਦ ਨੂੰ ਦਿੱਤੀ ਗਈ ਮੰਜੂਰੀ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਦੀ ਅਗਵਾਈ ਹੇਠ ਬੀਤੇ ਦਿਨ ਹੋਈ ਹਾਈ ਪਾਵਰ ਪਰਚੇਜ ਕਮੇਟੀ ਦੀ ਮੀਟਿੰਗ ਵਿਚ ਕਈ ਵੱਡੇ ਫੈਸਲੇ ਲਏ ਗਏ। ਸੂਬੇ ਵਿਚ ਵਿਸ਼ੇਸ਼ਕਰ ਗ੍ਰਾਮੀਣ ਖੇਤਰਾਂ ਵਿਚ ਪੇਯਜਲ ਸਪਲਾਈ ਨੁੰ ਮਜਬੂਤ ਕਰਨ ਤਹਿਤ ਪਾਇਪ ਦੀ ਖਰੀਦ ਲਈ ਲਗਭਗ 1000 ਕਰੋੜ ਰੁਪਏ ਦੀ ਮੰਜੂਰੀ ਦਿੱਤੀ ਗਈ। ਇਸ ਤੋਂ ਇਲਾਵਾ, ਸਕੂਲਾਂ ਵਿਚ ਵਿਗਿਆਨ ਸਿਖਿਆ ਨੂੰ ਪ੍ਰੋਤਸਾਹਨ ਦੇਣ ਦੇ ਮੱਦੇਨਜਰ ਸਾਇੰਸ ਸਟ੍ਰੀਮ ਦੇ 729 ਕਲਸਟਰ ਸਕੂਲ ਵਿਚ ਜਲਦੀ ਹੀ ਬਾਇਓਲਾਜੀ ਅਤੇ ਕੈਮਿਸਟਰੀ ਲੈਬ ਵਿਚ ਨਵੇਂ ਸਮੱਗਰੀ ਲਗਾਈ ਜਾਵੇਗੀ। ਇਸ ਦੇ ਲਈ ਲਗਭਗ 30 ਕਰੋੜ ਰੁਪਏ ਦੀ ਮੰਜੂਰੀ ਪ੍ਰਦਾਨ ਕੀਤੀ ਗਈ। ਨਾਲ ਹੀ ਜਨਰਲ ਸਾਇੰਸ ਲੈਬ ਦੇ ਲਈ ਵੀ ਲਗਭਗ 10 ਕਰੋੜ ਰੁਪਏ ਦੇ ਸਮੱਗਰੀਆਂ ਦੀ ਖਰੀਦ ਨੂੰ ਮੰਜੂਰੀ ਦਿੱਤੀ ਗਈ ਹੈ।
ਇਸ ਤੋਂ ਇਲਾਵਾ, ਕਾਲਜਾਂ ਦੇ ਲਈ ਵੀ 3836 ਕੰਪਿਊਟਰ ਦੀ ਖਰੀਦ ਤਹਿਤ ਵੀ ਲਗਭਗ 24 ਕਰੋੜ ਰੁਪਏ ਦੀ ਮੰਜੂਰੀ ਪ੍ਰਦਾਨ ਕੀਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਬੱਚਿਆਂ ਨੂੰ ਗੁਣਵੱਤਾਪਰਕ ਸਿਖਿਆ ਪ੍ਰਦਾਨ ਕਰਨ ਦੇ ਲਈ ਪ੍ਰਤੀਬੱਧ ਹੈ ਅਤੇ ਵਿਗਿਆਨ, ਗਣਿਤ, ਵਿਸ਼ਿਆਂ 'ਤੇ ਵਿਸ਼ੇਸ਼ ਫੋਕਸ ਕੀਤਾ ਜਾ ਰਿਹਾ ਹੈ।
ਮੀਟਿੰਗ ਵਿਚ ਕੁੱਲ ਲਗਭਗ 1500 ਕਰੋੜ ਰੁਪਏ ਦੇ ਕੰਟ੍ਰੈਕਟ ਅਤੇ ਵਸਤੂਆਂ ਦੀ ਖਰੀਦ ਨੂੰ ਦਿੱਤੀ ਗਈ ਮੰਜੂਰੀ
ਉੱਚ ਅਧਿਕਾਰ ਪ੍ਰਾਪਤ ਪਰਚੇਜ ਕਮੇਟੀ ਅਤੇ ਵਿਭਾਗ ਦੇ ਉੱਚ ਅਧਿਕਾਰ ਪ੍ਰਾਪਤ ਪਰਚੇਜ ਕਮੇਟੀ ਦੀ ਮੀਟਿੰਗ ਵਿਚ ਕੁੱਲ ਮਿਲਾ ਕੇ 1500 ਕਰੋੜ ਰੁਪਏ ਦੇ ਕੰਟ੍ਰੈਕਟ ਅਤੇ ਵੱਖ-ਵੱਖ ਵਸਤੂਆਂ ਦੀ ਖਰੀਦ ਨੂੰ ਮੰਜੂਰੀ ਦਿੱਤੀ ਗਈ ਹੈ। ਮੀਟਿੰਗ ਵਿਚ ਵੱਖ-ਵੱਖ ਬੋਲੀਦਾਤਾਵਾਂ ਨਾਲ ਨੈਗੋਸਇਏਸ਼ਨ ਦੇ ਬਾਅਦ ਦਰਾਂ ਤੈਅ ਕਰ ਕੇ ਲਗਭਗ 72 ਕਰੋੜ ਰੁਪਏ ਦੀ ਬਚੱਤ ਕੀਤੀ ਗਈ ਹੈ।
ਮੀਟਿੰਗ ਵਿਚ ਕੈਬਨਿਟ ਮੰਤਰੀ ਕੰਵਰ ਪਾਲ, ਮੂਲਚੰਦ ਸ਼ਰਮਾ, ਰਣਜੀਤ ਸਿੰਘ, ਜੇ ਪੀ ਦਲਾਲ, ਡਾ. ਬਨਵਾਰੀ ਲਾਲ, ਰਾਜ ਮੰਤਰੀ ਸ੍ਰੀਮਤੀ ਸੀਮਾ ਤ੍ਰਿਖਾ, ਮਹੀਪਾਲ ਢਾਂਡਾ ਅਤੇ ਅਸੀਮ ਗੋਇਲ ਵੀ ਮੌਜੂਦ ਰਹੇ।
ਮੀਟਿੱਗ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ, ਪਸ਼ੂਪਾਲਣ ਅਤੇ ਡੇਅਰੀ , ਖੁਰਾਕ ਸਪਲਾਈ ਅਤੇ ਖਪਤਕਾਰ ਮਾਮਲੇ, ਹਰਿਆਣਾ ਬਿਜਲੀ ਪ੍ਰਸਾਰਣ ਨਿਗਮ ਲਿਮੀਟੇਡ, ਉੱਤਰ ਹਰਿਆਣਾ ਬਿਜਲੀ ਵੰਡ ਨਿਗਮ, ਜਨ ਸਿਹਤ ਇੰਜਨੀਅਰਿੰਗ , ਉੱਚੇਰੀ ਸਿਖਿਆ ਸੈਕੇਂਡਰੀ ਸਿਖਿਆ, ਵਿਕਾਸ ਅਤੇ ਪੰਚਾਇਤ, ਟ੍ਰਾਂਸਪੋਰਟ ਵਿਭਾਗ ਅਤੇ ਪੁਲਿਸ ਦੇ ਕੁੱਲ 31 ਏਜੰਡੇ ਰੱਖੇ ਗਏ ਸਨ। ਇੰਨ੍ਹਾਂ ਵਿੱਚੌਂ 27 ਏਜੰਡਿਆਂ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ।
ਪਿੰਡਾਂ ਵਿਚ ਸਥਾਪਿਤ ਹੋਣਗੇ 468 ਇੰਡੋਰ ਜਿਮ, ਸਮੱਗਰੀਆਂ ਦੀ ਖਰੀਦ ਨੂੰ ਮਿਲੀ ਮੰਜੂਰੀ
ਮੀਟਿੰਗ ਵਿਚ ਦਸਿਆ ਗਿਆ ਕਿ ਰਾਜ ਸਰਕਾਰ ਵੱਲੋਂ ਗ੍ਰਾਮੀਣ ਅੰਚਲ ਵਿਚ ਕੀਤੇ ਜਾ ਰਹੇ ਪ੍ਰਕਲਪਾਂ ਵਿਜੇਂ ਯੋਗ ਅਤੇ ਵਿਯਾਮਸ਼ਾਲਾਵਾਂ, ਲਾਇਬ੍ਰੇਰੀ ਬਨਾਉਣਾ ਤੇ ਵੈਲਨੈਸ ਸੈਂਟਰ ਆਦਿ ਬਣਾਏ ਜਾ ਰਹੇ ਹਨ। ਇਸੀ ਲੜੀ ਵਿਚ ਪੰਚਾਇਤਾਂ ਵਿਚ ਇੰਡੌਰ ਜਿਮ ਸਥਾਪਿਤ ਕਰਨ ਦੀ ਵੀ ਯੋਜਨਾ ਹੈ। ਇਸ ਦੇ ਤਹਿਤ ਜਲਦੀ ਹੀ ਪਿੰਡਾਂ ਵਿਚ 468 ਇੰਡੌਰ ਜਿਮ ਸਥਾਪਿਤ ਕੀਤੇ ਜਾਣਗੇ, ਜਿਸ ਦੇ ਲਈ ਅੱਜ ਲਗਭਗ 50 ਕਰੋੜ ਰੁਪਏ ਤੋਂ ਵੱਧ ਦੇ ਜਿਮ ਸਮੱਗਰੀਆਂ ਦੀ ਖਰੀਦ ਨੂੰ ਮੰਜੂਰੀ ਦਿੱਤੀ ਗਈ ਹੈ। ਇੰਡੌਰਜਿਮ ਵਿਚ 25 ਤਰ੍ਹਾ ਦੇੀ ਸਮੱਗਰੀਆਂ ਲਗਾਈਆਂ ਜਾਣਗੀਆਂ।
ਮੀਟਿੰਗ ਵਿਚ ਪਸ਼ੂਪਾਲਣ ਅਤੇ ਡੇਅਰੀ ਵਿਭਾਗ ਵੱਲੋਂ ਪਸ਼ੂਆਂ ਦੇ ਲਈ ਦਵਾਈਆਂ ਦੀ ਖਰੀਦ ਨੂੰ ਵੀ ਮੰਜੂਰੀ ਦਿੱਤੀ ਗਈ। ਇਸ ਤੋਂ ਇਲਾਵਾ, ਐਚਵੀਪੀਐਨਐਲ, ਯੂਐਚਬੀਵੀਐਨ ਵੱਲੋਂ 132/33 ਕੇਵੀ ਦੇ 11 ਟ੍ਰਾਂਸਫਾਰਮਰ ਅਤੇ 6611 ਕੇਵੀ ਦੇ 20 ਟ੍ਰਾਂਸਫਾਰਮਰ ਅਤੇ ਹੋਰ ਸਮੱਗਰੀਆਂ ਦੀ ਖਰੀਦ ਲਈ ਵੀ ਮੰਜੂਰੀ ਦਿੱਤੀ ਗਈ ਹੈ। ਇੰਨ੍ਹਾਂ 'ਤੇ ਲਗਭਗ 290 ਕਰੋੜ ਰੁਪਏ ਦੀ ਲਗਾਤ ਆਵੇਗੀ।
ਪੁਲਿਸ ਵਿਭਾਗ ਦੇ ਲਈ ਵਾਹਨਾਂ ਸਮੇਤ ਹੋਰ ਸਮਾਨ ਦੀ ਖਰੀਦ ਨੂੰ ਵੀ ਮਿਲੀ ਮੰਜੂਰੀ
ਮੀਟਿੱਗ ਵਿਚ ਪੁਲਿਸ ਵਿਭਾਗ ਦੇ ਲਈ 8 ਵਾਟਰ ਕੈਨਲ, 9 ਵਜਰ ਵਾਹਨ, 47 ਟਰੱਕ, 3 ਬੁਲੇਟ ਪਰੂਫ ਵਾਹਨ ਦੀ ਖਰੀਦ ਨੂੰ ਵੀ ਮੰਜੂਰੀ ਪ੍ਰਦਾਨ ਕੀਤੀ ਗਈ। ਇੰਨ੍ਹਾਂ ਸਾਰੇ ਵਾਹਨਾਂ ਦੀ ਖਰੀਦ 'ਤੇ ਲਗਭਗ 11 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਤੋਂ ਇਲਾਵਾ, 695 ਕਪਿਊਟਰ, 1100 ਈ-ਚਾਲਾਨ ਮਸ਼ੀਨਾਂ ਅਤੇ ਹੋਰ ਸਮੱਗਰੀਆਂ ਦੀ ਖਰੀਦ ਨੂੰ ਮੰਜੂਰੀ ਦਿੱਤੀ ਗਈ ਹੈ। ਇੰਨ੍ਹਾਂ 'ਤੇ ਲਗਭਗ 14 ਕਰੋੜ ਰੁਪਏ ਦੀ ਲਾਗਤ ਆਵੇਗੀ।
ਮੀਟਿੰਗ ਵਿਚ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ, ਮਾਲ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਪੁਲਿਸ ਮਹਾਨਿਦੇਸ਼ਕ ਸ਼ਤਰੂਜੀਤ ਕਪੂਰ, ਸਪਲਾਈ ਅਤੇ ਨਿਪਟਾਨ ਵਿਭਾਗ ਦੇ ਮਹਾਨਿਦੇਸ਼ਕ ਮੋਹਮਦ ਸ਼ਾਇਨ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ ਅਤੇ ਸਬੰਧਿਤ ਵਿਭਾਗ ਦੇ ਪ੍ਰਸਾਸ਼ਨਿਕ ਸਕੱਤਰਾਂ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੁਦ ਸਨ।