ਮੁੱਖ ਮੰਤਰੀ ਨੇ ਕਪੜਾ ਥੈਲਾ ਵੈਂਡਿੰਗ ਮਸ਼ੀਨ ਅਤੇ ਸੇਨੀਟਰੀ ਪੈਡ ਵੈਂਡਿੰਗ ਮਸ਼ੀਨ ਦੀ ਵੀ ਕੀਤੀ ਸ਼ੁਰੂਆਤ
ਇਹ ਮਸ਼ੀਨਾਂ ਜਲਦੀ ਹੀ ਸ਼ਹਿਰ ਦੇ ਵੱਖ-ਵੱਖ ਸਥਾਨਾਂ 'ਤੇ ਕੀਤੀਆਂ ਜਾਣਗੀਆਂ ਸਥਾਪਿਤ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਗੁਰੂਗ੍ਰਾਮ ਵਿਚ ਸਫਾਈ ਵਿਵਸਥਾ ਨੂੰ ਹੋਰ ਦਰੁਸਤ ਕਰਦੇ ਹੋਏ ਵੀਰਵਾਰ ਨੂੰ 50 ਨਵੇਂ ਡੋਰ-ਟੂ-ਡੋਰ ਕੂੜਾ ਇਕੱਠਾ ਕਰਨ ਵਾਲੇ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇੰਨ੍ਹਾਂ ਨੁੰ ਮਿਲਾ ਕੇ ਵਾਹਨਾਂ ਦੀ ਗਿਣਤੀ 500 ਤੋਂ ਵੱਧ ਹੋ ਗਈ ਹੈ।
ਵਰਨਣਯੋਗ ਹੈ ਕਿ ਨਗਰ ਨਿਗਮ ਗੁਰੂਗ੍ਰਾਮ ਖੇਤਰ ਵਿਚ ਡੋੋਰ-ਟੂ-ਡੋਰ ਕੁੜਾਂ ਚੁੱਕਣ ਸਮੇਤ ਸਫਾਈ ਵਿਵਸਥਾ ਨੂੰ ਬਿਹਤਰ ਕਰਨ ਲਈ ਯੁੱਧ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਇਕ ਪਾਸੇ ਜਿੱਥੇ ਵਾਹਨਾਂ ਤੇ ਮਸ਼ੀਨਰੀ ਦੀ ਗਿਣਤੀ ਰੋਜਾਨਾ ਵਧਾਈ ਜਾ ਰਹੀ ਹੈ, ਉੱਥੇ ਦੂਜੇ ਪਾਸੇ ਨਿਗਮ ਖੇਤਰ ਦੇ ਸਾਰੇ ਵਾਰਡਾਂ ਵਿਚ ਸਫਾਈ ਵਿਵਸਥਾ ਦੀ ਬਿਹਤਰ ਨਿਗਰਾਨੀ ਲਈ 19 ਐਚਸੀਐਸ ਅਧਿਕਾਰੀਆਂ ਨੂੰ ਜਿਮੇਵਾਰੀ ਸੌਂਪੀ ਹੋਈ ਹੈ। ਗੁਰੂਗ੍ਰਾਮ ਵਿਚ ਸਰਕਾਰ ਵੱਲੋਂ ਲਾਗੂ ਠੋਸ ਕੂੜਾ ਵਾਤਾਵਰਣ ਜਰੂਰਤ ਪ੍ਰੋਗ੍ਰਾਮ (ਸਵੀਪ) ਤਹਿਤ ਜਾਰੀ ਵਿਸ਼ੇਸ਼ ਸਵੱਛਤਾ ਮੁਹਿੰਮ ਦੌਰਾਨ ਵੱਖ-ਵੱਖ ਸਥਾਨਾਂ 'ਤੇ ਬਣੇ ਗਾਰਬੇਜ ਵਨਰੇਬਲ ਪੁਆਇੰਟ ਸਾਫ ਕੀਤੇ ਗਏ ਹਨ ਅਤੇ ਰੋਜਾਨਾਂ ਸਫਾਈ ਵਿਵਸਥਾ ਬਿਹਤਰ ਹੋ ਰਹੀ ਹੈ। ਇਸ ਦੇ ਨਾਲ ਹੀ ਸੈਕੇਂਡਰੀ ਕੂੜਾ ਕਲੈਕਸ਼ਨ ਪੁਆਇੰਟਾਂ ਤੋਂ ਵੀ ਕੂੜਾਂ ਉਠਾਨ ਤੇਜੀ ਨਾਲ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਖਾਂਡਸਾ ਤੇ ਵਾਟਿਕਾ ਚੌਕ ਸਥਿਤ ਸੈਕੇਂਡਰੀ ਕਲੈਕਸ਼ਨ ਪੁਆਇੰਟਾਂ ਨੂੰ ਜੀਰੋ ਗਾਰਬੇਜ ਕਰਦੇ ਹੋਏ ਹੁਣ ਨਿਯਮਤ ਕੂੜਾ ਉਠਾਨ ਯਕੀਨੀ ਕੀਤਾ ਜਾ ਰਿਹਾ ਹੈ।
ਇਲੈਕਟ੍ਰਿਕ ਡੋਰ-ਟੂ-ਡੋਰ ਵਾਹਨਾਂ ਨਾਲ ਵਾਤਾਵਰਣ ਸਰੰਖਣ ਦਾ ਰੱਖਿਆ ਜਾ ਰਿਹਾ ਧਿਆਨ
ਨਗਰ ਨਿਗਮ ਗੁਰੂਗ੍ਰਾਮ ਵੱਲੋਂ ਡੋਰ-ਟੂ-ਡੋਰ ਕੂੜਾ ਕਲੈਕਸ਼ਨ ਵਿਵਸਥਾ ਵਿਚ ਵੱਧ ਤੋਂ ਵੱਧ ਇਲੈਕਟ੍ਰਿਕ ਵਾਹਨਾਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ, ਤਾਂ ਜੋ ਵਾਤਾਵਰਣ ਪ੍ਰਦੂਸ਼ਿਤ ਨਾ ਹੋਵੇ। ਵੀਰਵਾਰ ਨੂੰ ਮੁੱਖ ਮੰਤਰੀ ਵੱਲੋਂ ਸ਼ੁਰੂ ਕਰਵਾਏ ਗਏ ਸਾਰੇ ਵਾਹਨ ਇਲੈਕਟ੍ਰਿਕ ਹਨ। ਇਸ ਨਾਲ ਇਕ ਪਾਸੇ ਜਿੱਥੇ ਘਰ-ਘਰ ਤੋਂ ਕੂੜਾ ਇਕੱਠਾ ਕਰਨ ਦੇ ਕੰਮ ਵਿਚ ਤੇਜੀ ਆਵੇਗੀ, ਉੱਥੇ ਦੂਜੇ ਪਾਸੇ ਵਾਤਾਵਰਣ ਸਰੰਖਣ ਵੀ ਹੋਵੇਗਾ।
ਕਪੜਾ ਥੈਲਾ ਵੈਡਿੰਗ ਮਸ਼ੀਨ ਦੀ ਵੀ ਕੀਤੀ ਸ਼ੁਰੂਆਤ
ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਸਿੰਗਲ ਯੂਜ ਪਲਾਸਟਿਕ ਤੇ ਪੋਲੀਥੀਨ ਕੈਰੀਬੈਗ ਮੁਕਤ ਗੁਰੂਗ੍ਰਾਮ ਮੁਹਿੰਮ ਦੇ ਤਹਿਤ ਕਪੜਾ ਥੈਲਾ ਵੈਂਡਿੰਗ ਮਸ਼ੀਨ ਦੀ ਵੀ ਸ਼ੁਰੂਆਤ ਕੀਤੀ। ਇਹ ਮਸ਼ੀਨਾਂ ਆਉਣ ਵਾਲੇ ਸਮੇਂ ਵਿਚ ਗੁਰੂਗ੍ਰਾਮ ਦੇ ਵੱਖ-ਵੱਖ ਪਬਲਿਕ ਸਥਾਨਾਂ 'ਤੇ ਲਗਾਈਆਂ ਜਾਣਗੀਆਂ। ਮਸ਼ੀਨ ਵਿਚ 10 ਰੁਪਏ ਦਾ ਸਿੱਕਾ ਪਾ ਕੇ ਜਾਂ ਯੂਪੀਆਈ ਰਾਹੀਂ ਵੀ ਕਪੜੇ ਦਾ ਥੈਲਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਤੋਂ ਨਾਗਰਿਕਾਂ ਵਿਚ ਸਿੰਗਲ ਯੂਜ ਪਲਾਸਟਿਕ ਤੇ ਪੋਲੀਥੀਨ ਕੈਰੀਬੈਗ ਮੁਕਤ ਗੁਰੂਗ੍ਰਾਮ ਬਨਾਉਣ ਲਈ ਪ੍ਰੇਰਣਾ ਮਿਲੇਗੀ। ਮੁੱਖ ਮੰਤਰੀ ਨੇ ਸੈਨੀਟਰੀ ਪੈਡ ਵੈਂਡਿੰਗ ਮਸ਼ੀਨ ਦੀ ਵੀ ਸ਼ੁਰੂਆਤ ਕੀਤੀ। ਮਸ਼ੀਨ ਤੋਂ ਨਵੇਂ ਪੈਡ ਪ੍ਰਾਪਤ ਕਰਨ ਦੇ ਨਾਲ ਹੀ ਵਰਤੋ ਕੀਤੇ ਗਏ ਪੈਡ ਨੂੰ ਡਿਸਪੋਜ ਆਫ ਵੀ ਕੀਤਾ ਜਾ ਸਕੇਗਾ।
ਇਸ ਮੌਕੇ 'ਤੇ ਗੁਰੂਗ੍ਰਾਮ ਡਿਵੀਜਨ ਦੇ ਕਮਿਸ਼ਨਰ ਆਰਸੀ ਬਿਢਾਨ, ਪੁਲਿਸ ਕਮਿਸ਼ਨਰ ਵਿਕਾਸ ਅਰੋੜਾ, ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ, ਨਿਗਮ ਕਮਿਸ਼ਨਰ ਡਾ. ਨਰਹਰੀ ਸਿੰਘ ਬਾਂਗੜ, ਵਧੀਕ ਨਿਗਮ ਕਮਿਸ਼ਨਰ ਡਾ. ਬਲਪ੍ਰੀਤ ਸਿੰਘ, ਸੰਯੁਕਤ ਕਮਿਸ਼ਨਰ (ਸਵੱਛ ਭਾਰਤ ਮਿਸ਼ਨ) ਡਾ. ਨਰੇਸ਼ ਕੁਮਾਰ ਸਮੇਤ ਕਈ ਮਾਣਯੋਗ ਵਿਅਕਤੀ ਅਤੇ ਅਧਿਕਾਰੀ ਮੌਜੂਦ ਸਨ।