ਚੰਡੀਗੜ੍ਹ : ਹਰਿਆਣਾ ਦੇ ਸਿਹਤ ਮੰਤਰੀ ਡਾ. ਕਮਲ ਗੁਪਤਾ ਨੇ 28 ਜੂਨ ਨੂੰ ਵਿਗਿਆਨ ਭਵਨ ਨਵੀਂ ਦਿੱਲੀ ਵਿਚ ਪ੍ਰਬੰਧਿਤ ਆਯੂਸ਼ਮਾਨ ਭਾਰਤ ਗੁਣਵੱਤਾ ਸਿਹਤ ਪ੍ਰੋਗ੍ਰਾਮ ਵਿਚ ਰਾਜ ਦੇ ਤਿੰਨ ਹਸਪਤਾਲਾਂ ਨੂੰ ਪੁਰਸਕ੍ਰਿਤ ਕੀਤਾ ਗਿਆ। ਹਰਿਆਣਾ ਵੱਲੋਂ ਡਾਇਰੈਕਟਰ ਜਨਰਲ ਸਿਹਤ ਸੇਵਾਵਾਂ, ਡਾ. ਰਣਦੀਪ ਸਿੰਘ ਪੁਨਿਆ, ਨਿਦੇਸ਼ਕ ਸਿਹਤ ਸੇਵਾਵਾਂ ਡਾ. ਕੁਲਦੀਪ ਸਿੰਘ ਤੇ ਸਬੰਧਿਤ ਜਿਲ੍ਹੇ ਦੇ ਸਿਵਲ ਸਰਜਨ ਨੇ ਪੁਰਸਕਾਰ ਪ੍ਰਾਪਤ ਕੀਤਾ। ਉਨ੍ਹਾਂ ਨੇ ਹਰਿਆਣਾ ਸਿਹਤ ਵਿਭਾਗ ਦੀ ਟੀਮ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ।
ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਭੀਰ ਰਾਜਪਾਲ ਨੇ ਟੀਮ ਨੁੰ ਵਧਾਈ ਦਿੰਦੇ ਹੋਏ ਕਿਹਾ ਕਿ ਆਯੂਸ਼ਮਾਨ ਗੁਣਵੱਤ ਸਿਹਤ ਪ੍ਰੋਗ੍ਰਾਮ ਵਿਚ ਰਾਜ ਦੇ ਤਿੰਨ ਹਸਪਤਾਲ ਨਾਂਅ ਸਿਵਲ ਹਸਪਤਾਲ ਸੈਕਟਰ-10, ਗੁਰੂਗ੍ਰਾਮ , ਉੱਪ ਜਿਲ੍ਹਾ ਹਸਪਤਾਲ ਹੋਡਲ, ਜਿਲ੍ਹਾ ਪਲਵਲ ਅਤੇ ਕੰਮਿਊਨਿਟੀ ਸਿਹਤ ਕੇਂਦਰ ਗਨੌਰ ਜਿਲ੍ਹਾ ਸੋਨੀਪਤ ਨੂੰ ਭਾਰਤ ਸਰਕਾਰ ਵੱਲੋਂ ਪੁਰਸਕਾਰ ਦਿੱਤਾ ਗਿਆ। ਇਸ ਸਿਹਤ ਸੰਸਥਾਨਾਂ ਨੂੰ ਮਹਤੱਵਪੂਰਨ ਰੋਗੀ ਦੇਖਭਾਲ ਪ੍ਰਦਾਨ ਕਰਨ ਵਿਚ ਉਨ੍ਹਾਂ ਦੀ ਉਪਲਬਧ ਤੌਰ ਅਤੇ ਕੌਮੀ ਗੁਣਵੱਤਾ ਸਿਹਤ ਮਾਨਕਾਂ ਦੇ ਅਨੁਸਾਰ ਗੁਣਵੱਤਾ ਪ੍ਰਮਾਣ ਵਿਚ ਉਨ੍ਹਾਂ ਦੇ ਵਧੀਆ ਪ੍ਰਦਰਸ਼ਨ ਦੇ ਲਈ ਸਨਮਾਨਿਤ ਕੀਤਾ ਗਿਆ ਹੈ।
ਉਨ੍ਹਾਂ ਨੇ ਦਸਿਆ ਕਿ ਰਾਜ ਦੇ ਸਾਰੇ ਸਿਹਤ ਸੰਸਥਾਨਾਂ ਦਾ 2026 ਤਕ ਗੁੱਣਵੱਤਾ (ਐਨਕਿਯੂਏਐਸ) ਪ੍ਰਮਾਣੀਕਰਣ ਦਾ ਟੀਚਾ ਰੱਖਿਆ ਗਿਆ ਹੈ।
ਸ੍ਰੀ ਸੁਧੀਰ ਰਾਜਪਾਲ ਨੇ ਦਸਿਆ ਕਿ ਹਰਿਆਣਾ ਦੇ 158 ਸਰਕਾਰੀ ਸਿਹਤ ਸੰਸਥਾਵਾਂ ਕੌਮੀ ਗੁਣਵੱਤਾ ਭਰੋਸਾ ਮਾਨਕਾਂ ਦੇ ਪਾਲਣ ਲਈ ਕੇਂਦਰ ਸਰਕਾਰ ਵੱਲੋਂ ਗੁਣਵੱਤਾ ਪ੍ਰਮਾਣਤ ਹੈ। ਜਿਲ੍ਹਾ ਸਿਵਲ ਹਸਪਤਾਲ, ਪੰਚਕੁਲਾ ਅਤੇ ਸ਼ਹਿਰੀ ਪ੍ਰਾਥਮਿਕ ਸਿਹਤ ਕੇਂਦਰ ਕੁਰੂਕਸ਼ੇਤਰ ਐਨਕਿਯੂਐਸ ਪ੍ਰਮਾਣਨ ਪ੍ਰਾਪਤ ਕਰਨ ਵਾਲਾ ਦੇਸ਼ ਦਾ ਪਹਿਲਾ ਜਿਲ੍ਹਾ ਹਸਪਤਾਲ ਹੈ। ਜਿਲ੍ਹਾ ਸਿਵਲ ਹਸਪਤਾਲ ਫਰੀਦਾਬਾਦ ਵੀ ਬਾਲ ਸਿਹਤ ਗੁਣਵੱਤਰ ਸੇਵਾਵਾਂ ਦੇ ਲਈ ਮੁਸਕਾਨ ਪ੍ਰਮਾਣਨ ਪ੍ਰਾਪਤ ਕਰਨ ਵਾਲਾ ਦੇਸ਼ ਦਾ ਪਹਿਲਾ ਸਿਹਤ ਸੰਸਥਾਨ ਹੈ। ਸੋਨੀਪਤ ਦੇ ਆਯੂਸ਼ਮਾਨ ਆਰੋਗ ਮੰਦਿਰ ਸਬ-ਸਿਹਤ ਕੇਂਦਰ ਰਾਏਪੁਰ ਦਾ ਦੇਸ਼ ਵਿਚ ਪਹਿਲਾ ਐਨਕਿਯੂਏਐਸ ਵਰਚੂਅਲ ਨੈਸ਼ਨਲ ਅਸੇਸਮੈਂਟ ਹੋਇਆ ਹੈ ਜਿਸ ਦਾ ਐਨਕਿਯੂਏਐਸ ਪ੍ਰਮਾਣ ਪੱਤਰ ਵੀ ਭਾਰਤ ਸਰਕਾ ਦੇ ਉਪਰੋਕਤ ਆਯੂਸ਼ਮਾਨ ਭਾਰਤ ਗੁਣਵੱਤ ਸਿਹਤ ਪ੍ਰੋਗ੍ਰਾਮ ਵਿਚ ਪ੍ਰਦਰਸ਼ਿਤ ਕੀਤਾ ਗਿਆ।