Friday, November 22, 2024

Haryana

ਮੰਤਰੀ ਮਨੋਹਰ ਲਾਲ ਦੇ ਯਤਨਾਂ ਨਾਲ ਹਰਿਆਣਾ ਨੂੰ ਮਿਲਣਗੇ ਵੇਸਟ-ਟੂ-ਚਾਰਕੋਲ ਪਲਾਂਟ

July 01, 2024 04:14 PM
SehajTimes

ਐਨਟੀਪੀਸੀ ਬਿਜਲੀ ਵਪਾਰ ਨਿਗਮ ਲਿਮੀਟੇਡ ਅਤੇ ਹਰਿਆਣਾ ਸਰਕਾਰ ਦੇ ਦੇ ਵਿਚ ਹੋਵੇਗਾ ਐਮਓਯੂ

ਚੰਡੀਗੜ੍ਹ : ਕੇਂਦਰੀ ਉਰਜਾ ਅਤੇ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰੀ ਸ੍ਰੀ ਮਨੋਹਰ ਲਾਲ ਦੇ ਅਣਥੱਕ ਯਤਨਾਂ ਨਾਲ ਹਰਿਆਣਾ ਵਿਚ ਜਲਦੀ ਹੀ ਕੂੜੇ ਤੋਂ ਚਾਰਕੋਲ ਬਨਾਉਣ ਵਾਲੇ ਪਲਾਂਟ ਲੱਗਣਗੇ, ਜਿਨ੍ਹਾਂ ਨੁੰ ਗ੍ਰੀਨ ਕੋਲ ਪਲਾਂਟ ਗੀ ਕਿਹਾ ਜਾਂਦਾ ਹੈ। ਇਸ ਪਲਾਂਟ ਦੇ ਲਈ ਐਨਟੀਪੀਸੀ ਬਿਜਲੀ ਵਪਾਰ ਨਿਗਮ ਲਿਮੀਟੇਡ (ਐਨਵੀਵੀਐਲਐਲ) ਅਤੇ ਹਰਿਆਣਾ ਸਰਕਾਰ ਦੇ ਵਿਚ ਜਲਦੀ ਹੀ ਸਮਝੌਤਾ ਮੈਮੋ (ਐਮਓਯੂ) 'ਤੇ ਹਸਤਾਖਰ ਕੀਤੇ ਜਾਣਗੇ। ਗੁਰੂਗ੍ਰਾਮ -ਮਾਨੇਸਰ ਅਤੇ ਫਰੀਦਾਬਾਦ ਵਿਚ ਪਲਾਂਟ ਸਥਾਪਿਤ ਕਰਨ ਦੇ ਬਾਅਦ ਇਸ ਪਹਿਲ ਦਾ ਵਿਸਤਾਰ ਹਰਿਆਣਾ ਦੇ ਹੋਰ ਸ਼ਹਿਰਾਂ ਵਿਚ ਵੀ ਕੀਤਾ ਜਾਵੇਗਾ। ਐਨਵੀਵੀਐਨਐਲ ਦੇ ਅਧਿਕਾਰੀ ਜਲਦੀ ਹੀ ਹਰਿਤ ਕੋਇਲਾ ਪਲਾਂਟ (ਗ੍ਰੀਨ ਕੋਲ ਪਲਾਂਟ) ਸਥਾਪਿਤ ਕਰਨ ਦੇ ਲਈ ਕੁੱਝ ਸਥਾਨਾਂ ਦਾ ਦੌਰਾ ਕਰਣਗੇ। ਇੰਨ੍ਹਾਂ ਪਲਾਂਟਾਂ ਨੂੰ ਲਾਗੂ ਕਰਨ ਲਈ ਸ਼ੁਕਰਵਾਰ ਸ਼ਾਮ ਕਿਰਤ ਸ਼ਕਤੀ ਭਵਨ, ਨਵੀਂ ਦਿੱਲੀ ਵਿਚ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਇਕ ਮੀਟਿੰਗ ਹੋਈ ਜਿਸ ਵਿਚ ਹਰਿਆਣਾ ਸਰਕਾਰ ਵੱਲੋਂ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਸ਼ਹਿਰਾਂ ਵਿਚ ਲਗਾਤਾਰ ਵੱਧਦੇ ਠੋਸ ਕੂੜਾ ਤੋਂ ਨਿਜਾਤ ਪਾਉਣ ਲਈ ਨਗਰ ਨਿਗਮ ਵਿਚ ਠੋਸ ਵੇਸਟ ਦੇ ਪ੍ਰਬੰਧਨ 'ਤੇ ਵਿਸਤਾਰ ਕੰਮ ਯੋਜਨਾ ਬਣਾਈ ਜਾ ਰਹੀ ਹੈ। ਮੀਟਿੰਗ ਦੌਰਾਨ ਠੋਸ ਵੇਸਟ ਨਾਲ ਗ੍ਰੀਨ ਕੋਲ ਬਨਾਉਣ ਦੀ ਐਨਵੀਵੀਐਨਐਲ ਦੀ ਪਹਿਲ 'ਤੇਵਿਸਤਾਰ ਚਰਚਾ ਕੀਤੀ ਗਈ।

ਵਰਨਣਯੋਗ ਹੈ ਕਿ ਗ੍ਰੀਨ ਕੋਲ ਜਿਸ ਨੂੰ ਜੈਵ-ਕੋਇਲਾ ਵੀ ਕਿਹਾ ਜਾਂਦਾ ਹੈ, ਪਾਰੰਪਰਿਕ ਵੇਸਟ ਦਾ ਇਕ ਸਥਾਈ ਵਿਕਲਪ ਹੈ, ਕਿਉਂਕਿ ਇਸ ਨੂੰ ਥਰਮਲ ਪਾਵਰ ਪਲਾਂਟ ਵਿਚ ਬਿਜਲੀ ਉਤਪਾਦਨ ਲਈ ਨਿਯਮਤ ਕੋਇਲੇ ਦੇ ਨਾਲ ਮਿਲਾਇਆ ਜਾ ਸਕਦਾ ਹੈ। ਐਨਵੀਵੀਐਨਐਲ ਨੇ ਹਾਲ ਹੀ ਵਿਚ ਠੋਸ ਵੇਸਟ ਤੋਂ ਗ੍ਰੀਨ ਕੋਲ ਬਨਾਉਣ ਲਈ ਵਾਰਾਣਸੀ ਵਿਚ ਇਕ ਪਲਾਂਟ ਸਥਾਪਿਤ ਕੀਤਾ ਹੈ। ਇਹ ਪਲਾਂਟ 600 ਟਨ ਵੇਸਟ ਦੀ ਵਰਤੋ ਕਰੇਗਾ ਅਤੇ 200 ਟਨ ਗ੍ਰੀਨ ਕੋਲ ਦਾ ਉਤਪਾਦਨ ਕਰੇਗਾ, ਜਿਸ ਤੋਂ ਬਹੁਤ ਘੱਟ ਵੇਸਟ ਬਚੇਗਾ। ਐਨਵੀਵੀਐਨਐਲ ਹਲਦਵਾੀਨ, ਵੜੌਦਰਾ, ਨੋਇਡਾ, ਗੌਰਖਪੁਰ ਅਤੇ ਭੋਪਾਲ ਵਿਚ ਵੀ ਗ੍ਰੀਨ ਕੋਲ ਪਲਾਂਟ ਸਥਾਪਿਤ ਕਰਨ ਲਈ ਵੱਖ-ਵੱਖ ਪੜਾਆਂ ਵਿਚ ਕੰਮ ਕਰ ਰਿਹਾ ਹੈ। ਮੀਟਿੰਗ ਦੌਰਾਨ ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਨੇ ਨਿਰਦੇਸ਼ ਦਿੱਤੇ ਕਿ ਹਰਿਆਣਾ ਦੇ ਵੱਖ-ਵੱਖ ਜਿਲ੍ਹਿਆਂ ਵਿਚ ਹਰਿਤ ਕੋਇਲਾ ਪਰਿਯੋਜਨਾਵਾਂ ਸਥਾਪਿਤ ਕੀਤੀਆਂ ਜਾਣ। ਨਗਰ ਨਿਗਮ ਕਮਿਸ਼ਨਰ ਡਾ. ਨਰਹਰੀ ਸਿੰਘ ਬਾਂਗੜ ਨੇ ਦਸਿਆ ਕਿ ਨਗਰ ਿਨਗਮ ਨੇ ਪਹਿਲਾਂ ਹੀ ਇਸ ਪ੍ਰਕ੍ਰਿਆ ਨੁੰ ਸ਼ੁਰੂ ਕਰ ਦਿੱਤਾ ਹੈ ਅਤੇ ਐਨਵੀਵੀਐਨਐਲ ਅਧਿਕਾਰੀਆਂ ਦੇ ਨਾਲ ਗੁਰੂਗ੍ਰਾਮ ਵਿਚ ਕੁੱਝ ਸਾਈਟਸ ਦਿਖਾਈਆਂ ਹਨ। ਕੇਂਦਰੀ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਨਗਰ ਨਿਗਮ ਐਨਵੀਵੀਐਨਐਲ ਦੇ ਨਾਲ ਮਿਲ ਕੇ ਬੰਧਵਾੜੀ ਜਾਂ ਗੁਰੂਗ੍ਰਾਮ ਤੇ ਮਾਨੇਸਰ ਦੇ ਨੇੜੇ ਵੈਕਲਪਿਕ ਸਥਾਨਾਂ 'ਤੇ ਇਕ ਗ੍ਰੀਨ ਕੋਲ -ਪਲਾਂਟ ਸਥਾਪਿਤ ਕਰਨ। ਉਨ੍ਹਾਂ ਨੇ ਕਿਹਾ ਕਿ ਇਹ ਪਲਾਂਟ ਰੋਜਾਨਾ ਲਗਭਗ 1200 ਟਨ ਠੋਸ ਵੇਸ ਦਾ ਨਿਪਟਾਨ ਕਰਨ ਵਿਚ ਸਮਰੱਥ ਹੋਣਾ ਚਾਹੀਦਾ ਹੈ। ਇਸੀ ਤਰ੍ਹਾ, ਫਰੀਦਾਬਾਦ ਨਗਰ ਨਿਗਮ ਨੂੰ ਐਨਵੀਵੀਐਨਐਲ ਦੇ ਨਾਲ ਮਿਲ ਕੇ ਪਿੰਡ ਮੋਠਕਾ ਵਿਚ ਉਪਲਬਧ ਭੁਮੀ 'ਤੇ 1000 ਟਨ ਰੋਜਾਨਾ ਸਮਰੱਥਾ ਦਾ ਪਲਾਂਟ ਸਥਾਪਿਤ ਕਰਨ ਦੀ ਪ੍ਰਕ੍ਰਿਆ ਸ਼ੁਰੂ ਕਰਨੀ ਚਾਹੀਦੀ ਹੈ। ਗੁਰੂਗ੍ਰਾਮ -ਮਾਨੇਸਰ ਤੇ ਫਰੀਦਾਬਾਦ ਵਿਚ ਵੇਸਟ-ਟੂ-ਗ੍ਰੀਨ ਕੋਲ ਪਲਾਂਟ ਸਥਾਪਿਤ ਕਰਨ ਨਾਲ ਨਾ ਸਿਰਫ ਵੇਸਟ ਸਮਸਿਆ ਦਾ ਸਥਾਈ ਹੱਲ ਹੋਵੇਗਾ, ਸਗੋ ਊਰਜਾ ਊਤਪਾਦਨ ਵਿਚ ਵੀ ਵਾਧਾ ਹੋਵੇਗਾ।

Have something to say? Post your comment

 

More in Haryana

ਨਿਰਮਾਣਧੀਨ ਹਸਪਤਾਲਾਂ ਦੇ ਕੰਮਾਂ ਵਿਚ ਤੇਜੀ ਲਿਆਈ ਜਾਵੇ : ਆਰਤੀ ਸਿੰਘ

1 ਲੱਖ 20 ਹਜਾਰ ਕੱਚੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਸੁਰੱਖਿਅਤ ਕਰਣ ਦਾ ਬਿੱਲ ਵਿਧਾਨਸਭਾ ਵਿੱਚ ਹੋਇਆ ਪਾਸ

CET ਪਾਸ ਕਰਨ ਵਾਲੇ ਨੌਜਵਾਨਾਂ ਨੂੰ ਇਕ ਸਾਲ ‘ਚ ਨੌਕਰੀ ਨਾ ਮਿਲੀ ਤਾਂ ਸਰਕਾਰ ਦੇਵੇਗੀ 9 ਹਜ਼ਾਰ ਰੁਪਏ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੈਯੰਤੀ 'ਤੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਵਿਵਾਦਾਂ ਤੋਂ ਸਮਾਧਾਨ ਯੋਜਨਾ (ਬੀਐਸਐਸਐਸ-2024) ਦੀ ਕੀਤੀ ਸ਼ੁਰੁਆਤ

ਸੀਆਈਐਸਐਫ ਨੂੰ ਮਿਲੀ ਪਹਿਲੀ ਮਹਿਲਾ ਬਟਾਲਿਅਨ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ 'ਤੇ ਦਿੱਤਾ ਤਿੱਖਾ ਜਵਾਬ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ 'ਤੇ ਮੁੱਖ ਮੰਤਰੀ ਨੇ ਸੂਬੇ ਦੇ ਕਿਸਾਨਾਂ ਨੂੰ ਦਿੱਤਾ ਤੋਹਫਾ

ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ ਦੇ ਆਨਲਾਇਨ ਬਿਨੈ ਤਹਿਤ ਵਧਾਈ ਆਖੀਰੀ ਮਿਤੀ

ਅੰਬਾਲਾ ਏਅਰਪੋਰਟ 'ਤੇ ਸਿਕਓਰਿਟੀ ਸਮੱਗਰੀ ਸਥਾਪਿਤ ਹੁੰਦੇ ਹੀ ਸ਼ੁਰੂ ਹੋਵੇਗੀ ਉੜਾਨ : ਅਨਿਲ ਵਿਜ

ਲੋਕਾਂ ਦੀ ਮੰਗ 'ਤੇ ਕਨੀਪਲਾ ਵਿਚ ਬਣੇਗਾ 33 ਕੇਵੀ ਦਾ ਸਬ ਸਟੇਸ਼ਨ : ਮੁੱਖ ਮੰਤਰੀ