ਚੰਡੀਗੜ੍ਹ : ਹਰਿਆਣਾ ਵਿਚ ਸਿਹਤ ਸੇਵਾਵਾਂ ਦੀ ਪਹੁੰਚ ਨੂੰ ਵਧਾਉਣ ਲਈ ਇਕ ਮਹਤੱਵਪੂਰਨ ਕਦਮ ਚੁੱਕਦੇ ਹੋਏ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਇਕ ਇਤਿਹਾਸਕ ਪਹਿਲ ਨੂੰ ਮੰਜੂਰੀ ਪ੍ਰਦਾਨ ਕੀਤੀ ਹੈ, ਜਿਸ ਦੇ ਤਹਿਤ ਮੁੱਖ ਮੰਤਰੀ ਮੁਫਤ ਇਲਾਜ ਯੋਜਨਾ ਤਹਿਤ ਯੋਗ ਰੋਗੀਆਂ ਨੂੰ 3 ਲੱਖ ਰੁਪਏ ਤਕ ਦੀ ਮੁਫਤ ਕਿਡਨੀ ਅਤੇ ਲਿਵਰ ਟ?ਰਾਂਸਪਲਾਂਟ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਬਦਲਾਅਕਾਰੀ ਕਦਮ ਤੋਂ ਇਲਾਵਾ, ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਜਨ ਅਰੋਗਯ ਯੋਜਨਾ-ਆਯੂਸ਼ਮਾਨ ਭਾਰਤ ਯੋਜਨਾ ਤਹਿਤ 3 ਲੱਖ ਰੁਪਏ ਦੇ ਵਿਸ਼ੇਸ਼ ਫਿਕਸਡ ਕਿਡਨੀਅਤੇ ਲਿਵਰ ਟ?ਰਾਂਸਪਲਾਂਟ ਪੈਕੇਜ ਦੇ ਨਿਰਮਾਣ ਨੁੰ ਵੀ ਮੰਜੂਰੀ ਦਿੱਤੀ ਹੈ।
ਸਿਹਤ, ਮੈਡੀਕਲ ਸਿਖਿਆ ਅਤੇ ਖੋਜ ਮੰਤਰੀ ਡਾ. ਕਮਲ ਗੁਪਤਾ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੌਜੂਦਾ ਸਰਕਾਰ ਸਿਹਤ ਸੇਵਾਵਾਂ ਵਿਚ ਸੁਧਾਰ ਅਤੇ ਰੋਗੀ ਭਲਾਈ ਲਈ ਪ੍ਰਤੀਬੱਧ ਹੈ। ਇਸ ਨਵੀਂ ਪਹਿਲ ਦੇ ਨਾਲ ਚੋਣ ਕੀਮੇ ਮਰੀਜ ਪੋਸਟ ਗਰੈਜੂਏਟ ਇੰਸਟੀਟਿਯੂਟ ਆਫ ਮੈਡੀਕਲ ਸਾਇੰਸੇਜ ਰੋਰਤਕ ਵਿਚ ਬਿਨ੍ਹਾਂ ਕਿਸੇ ਖਰਚ ਦੀ ਚਿੰਤਾ ਦੇ ਗੰਭੀਰ ਕਿਡਨੀ ਅਤੇ ਲਿਵਰ ਟ?ਰਾਂਸਪਲਾਂਟ ਕਰਵਾ ਸਕਣਗੇ। ਇੰਨ੍ਹਾਂ ਮਹਤੱਵਪੂਰਨ ਫੈਸਲਿਆਂ ਦਾ ਉਦੇਸ਼ ਉਨ੍ਹਾਂ ਲੋਕਾਂ ਨੁੰ ਜੀਵਨ ਰੱਖਿਅਤ ਮੈਡੀਕਲ ਉਪਚਾਰ ਪ੍ਰਦਾਨ ਕਰਨਾ ਹੈ, ਜਿਨ੍ਹਾਂ ਨੁੰ ਇਸ ਦੀ ਸਖਤ ਜਰੂਰਤ ਹੈ, ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਵਿੱਤੀ ਰੁਕਾਵਟਾਂ ਦੇ ਕਾਰਨ ਕਿਸੇ ਨੂੰ ਵੀ ਜਰੂਰੀ ਸਿਹਤ ਸੇਵਾ ਤੋਂ ਵਾਂਝਾਂ ਨਾ ਰਹਿਣਾ ਪਵੇ।
ਉਨ੍ਹਾਂ ਨੇ ਕਿਹਾ ਕਿ ਮੁਸ਼ਕਲ ਮੈਡੀਕਲ ਪ੍ਰਕ੍ਰਿਆਵਾਂ ਨਾਲ ਜੁੜੇ ਵਿੱਤੀ ਬੋਝ ਨੂੰ ਘੱਟ ਕਰ ਕੇ ਸੂਬਾ ਸਰਕਾਰ ਇਕ ਅਜਿਹੇ ਭਵਿੱਖ ਦਾ ਮਾਰਗ ਪ੍ਰਸਸ਼ਤ ਕਰ ਰਹੀ ਹੈ, ਜਿੱਥੇ ਸਿਹਤ ਸੇਵਾ ਸਾਰਿਆਂ ਲਈ ਇਕ ਮੁੱਢਲਾ ਅਧਿਕਾਰ ਹੋਵੇਗਾ, ਚਾਹੇ ਉਨ੍ਹਾਂ ਦੀ ਆਰਥਕ ਸਥਿਤੀ ਕੁੱਝ ਵੀ ਹੋਵੇ।
ਮੰਤਰੀ ਨੇ ਕਿਹਾ ਕਿ ਪਹਿਲਾਂ ਐਮਐਮਐਮਆਈਵਾਈ ਦੇ ਤਹਿਤ ਕਿਡਨੀ ਜਾਂ ਲਿਵਰ ਟ?ਰਾਂਸਪਲਾਂਟ ਨਾਲ ਸਬੰਧਿਤ ਖਰਚੇ ਨੂੰ ਕਵਰ ਕਰਨ ਦਾ ਕੋਈ ਪ੍ਰਾਵਧਾਨ ਨਹੀਂ ਸੀ। ਜਿਸ ਦੇ ਕਾਰਨ ਜਰੂਰਤਮੰਦ ਰੋਗੀਆਂ ਨੁੰ ਉਪਚਾਰ ਲਈ ਦੁਰਗਮ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਪਹਿਲੀ ਵਾਰ ਕਿਸੇ ਸਰਕਾਰੀ ਸਿਹਤ ਸੇਵਾ ਸੰਸਥਾਨ ਵਿਚ ਇਸ ਸਹੂਲਤ ਦੀ ਸ਼ੁਰੂਆਤ ਹੋਣਾ ਇਸ ਅੰਤਰ ਨੂੰ ਪਾਟਣ ਅਤੇ ਸਮਾਜ ਦੇ ਸੱਭ ਤੋਂ ਕਮਜੋਰ ਵਰਗਾਂ ਨੂੰ ਵਿਆਪਕ ਦੇਖਭਾਲ ਪ੍ਰਦਾਨ ਕਰਨ ਦੀ ਦਿਸ਼ਾ ਵਿਚ ਇਕ ਮਹਤੱਵਪੂਰਨ ਕਦਮ ਹੈ। ਸਿਹਤ ਸੇਵਾਵਾਂ ਵਿਚ ਐਕਸੀਲੈਂਸ ਲਈ ਪ੍ਰਤੀਬੱਧਤਾ, ਹੋ ਰਿਹਾ ਲਗਾਤਾਰ ਸੁਧਾਰ
ਡਾ. ਗੁਪਤਾ ਨੇ ਪੂਰੇ ਹਰਿਆਣਾ ਵਿਚ ਸਿਹਤ ਸੇਵਾਵਾਂ ਨੂੰ ਵਧਾਉਣ ਦੇ ਲਈ ਸੂਬਾ ਸਰਕਾਰ ਦੀ ਅਟੁੱਟ ਪ੍ਰਤੀਬੱਧਤਾ ’ਤੇ ਜੋਰ ਦਿੰਦੇ ਹੋਏ ਕਿਹਾ ਕਿ ਇਹ ਪਹਿਲ ਸਾਰੇ ਰੋਗੀਆਂ, ਵਿਸ਼ੇਸ਼ਕਰ ਜਰੂਰਤਮੰਦਾਂ ਨੂੰ ਕਿਫਾਇਤੀ ਅਤੇ ਸਰਲ ਉਪਚਾਰ ਉਪਲਬਧ ਕਰਾਉਣ ਦੀ ਸਾਡੀ ਪ੍ਰਾਥਮਿਕਤਾ ਨੂੰ ਦਰਸ਼ਾਉਂਦਾ ਹੈ। ਸਿਹਤ ਸਹੂਲਤਾਂ ਵਿਚ ਲਗਾਤਾਰ ਸੁਧਾਰ ਅਤੇ ਸੇਵਾਵਾਂ ਦੇ ਦਾਇਰੇ ਦਾ ਵਿਸਤਾਰ ਕਰ ਕੇ, ਸਾਡੇ ਟੀਚੇ ਇਹ ਯਕੀਨੀ ਕਰਨਾ ਹੈ ਕਿ ਹਰੇਕ ਨਾਗਰਿਕ ਨੂੰ ਉੱਚ ਗੁਣਵੱਤਾ ਵਾਲੀ ਮੈਡੀਕਲ ਦੇਖਭਾਲ ਤਕ ਪਹੁੰਚ ਪ੍ਰਾਪਤ ਹੋਵੇ।