ਖੇਡ-ਖੇਡ ਵਿਚ ਉੱਤਮ ਦਰਜੇ ਦੇ ਪ੍ਰੀ-ਸਕੂਲ ਸਿਖਿਆ ਉਪਲਬਧ ਕਰਾਉਣਾ ਉਦੇਸ਼
ਚੰਡੀਗੜ੍ਹ : ਹਰਿਆਣਾ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀ ਅਸੀਮ ਗੋਇਲ ਨੇ ਕਿਹਾ ਕਿ ਸੂਬੇ ਵਿਚ ਪਹਿਲੇ ਪੜਾਅ ਵਿਚ ਸ਼ੁਰੂ ਕੀਤੇ ਗਏ 4,000 ਪਲੇ ਸਕੂਲਾਂ ਦੀ ਸਫਲਤਾ ਦੇ ਬਾਅਦ ਦੂਜੇ ਪੜਾਅ ਵਿਚ 4,000 ਹੋਰ ਪਲੇ ਸਕੂਲ ਖੋਲੇ ਜਾਣਗੇ। ਪਲੇ ਸਕੂਲ ਖੋਲਣ ਦਾ ਮੁੱਖ ਉਦੇਸ਼ ਹਰਿਆਣਾ ਦੇ ਸਾਰੇ ਬੱਚਿਆਂ ਨੂੰ ਮੁਫ਼ਤ ਅਤੇ ਗੁਣਵੱਤਾ ਪੂਰਨ ਪ੍ਰੀ-ਸਕੂਲ ਦੀ ਸਿਖਿਆ ਦੇਣਾ ਹੈ।
ਸ੍ਰੀ ਅਸੀਮ ਗੋਇਲ ਨੇ ਦਸਿਆ ਕਿ ਤਿੰਨ ਤੋਂ ਛੇ ਸਾਲ ਦੀ ਉਮਰ ਦੇ ਬੱਚਿਆਂ ਦੇ ਉੱਤਮ ਵਿਕਾਸ ਅਤੇ ਸਹੀ ਦੇਖਭਾਲ ਲਈ ਹਰਿਆਣਾ ਸਰਕਾਰ ਨੇ ਸਾਲ 2020 ਵਿਚ ਕੌਮੀ ਸਿਖਿਆ ਨੀਤੀ 2020 ਨੂੰ ਲਾਗੂ ਕਰਦੇ ਹੋਏ ਸੂਬੇ ਦੇ 4 ਹਜ਼ਾਰ ਆਂਗਨਵਾੜੀ ਕੇਂਦਰਾਂ ਨੂੰ ਪਲੇਅ ਸਕੂਲਾਂ ਵਿਚ ਅਪਗ੍ਰੇਡ ਕਰਨ ਦਾ ਫੈਸਲਾ ਕੀਤਾ ਅਤੇ ਬੱਚਿਆਂ ਨੂੰ ਖੇਡ-ਖੇਡ ਵਿਚ ਉੱਤਮ ਦਰਜੇ ਦੀ ਪ੍ਰੀ-ਸਕੂਲ ਸਿਖਿਆ ਉਪਲਬਧ ਕਰਾਉਣ ਦੀ ਦਿਸ਼ਾ ਵਿਚ ਤੇਜੀ ਨਾਲ ਕੰਮ ਕਰਨਾ ਸ਼ੁਰੂ ਕੀਤਾ।
ਉਨ੍ਹਾਂ ਨੇ ਦਸਿਆ ਕਿ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਚਲਾਏ ਜਾ ਰਹੇ ਇਨ੍ਹਾਂ ਪਲੇਅ-ਸਕੂਲਾਂ ਨੂੰ ਰਚਨਾਤਮਕ ਰੰਗਾਂ ਅਤੇ ਚਿੱਤਰਕਾਰੀ ਨਾਲ ਸਜਾਇਆ ਗਿਆ ਹੈ। ਭਵਨਾਂ ਨੂੰ ਬਹੁਤ ਹੀ ਦਿਲਖਿੱਚ ਬਣਾਇਆ ਗਿਆ ਹੈ ਤਾਂ ਜੋ ਬੱਚੇ ਸਕੂਲ ਵਿਚ ਆਉਣ ਲਈ ਖ਼ੁਦ ਹੀ ਆਕਰਸ਼ਿਤ ਹੋ ਸਕਣ। ਇਨ੍ਹਾਂ ਸਕੂਲਾਂ ਰਾਹੀਂ ਹਰਿਆਣਾ ਸਰਕਾਰ ਦਾ ਟੀਚਾ 3 ਤੋਂ 6 ਸਾਲ ਦੇ ਬੱਚਿਆਂ ਨੂੰ ਪੜ੍ਹਾਈ ਦੇ ਬੋਝ ਤੋਂ ਦੂਰ ਆਨੰਦਮਈ ਮਾਹੌਲ ਵਿਚ ਬੁਨਿਆਦੀ ਕੌਸ਼ਲ ਪ੍ਰਦਾਨ ਕਰਨਾ ਹੈ, ਜਿਸ ਨਾਲ ਇਹ ਪ੍ਰਾਥਮਿਕ ਸਿਖਿਆ ਦੇ ਲਈ ਤਿਆਰ ਹੋ ਸਕਣ।
ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਪਲੇਅ ਸਕੂਲ ਚਲਾਉਣ ਦੀ ਯੋਜਨਾ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਯੋਜਨਾ ਦੇ ਪਹਿਲੇ ਪੜਾਅ ਵਿਚ ਸਾਰੇ ਸੂਬੇ ਵਿਚ ਪ੍ਰਥਮ ਸੰਸਥਾ ਦੇ ਸਹਿਯੋਗ ਨਾਲ ਸਟੇਟ ਰਿਸੋਰਸ ਗਰੁੱਪ ਤਿਆਰ ਕੀਤਾ ਗਿਆ। ਇਸ ਵਿਚ ਹਰੇਕ ਜ਼ਿਲ੍ਹੇ ਤੋਂ ਇਕ ਬਾਲ ਵਿਕਾਸ ਪਰਿਯੋਜਨਾ ਅਧਿਕਾਰੀ, ਇਕ ਸਿਖਿਆ ਵਿਭਾਗ ਦੇ ਬੁਲਾਰੇ ਅਤੇ ਦੋ ਓਬਜਰਵਰਸ ਨੂੰ ਮਿਲਾ ਕੇ ਇਕ ਟੀਮ ਦਾ ਗਠਨ ਕੀਤਾ ਗਿਆ। ਇਸ ਟੀਮ ਨੂੰ ਪਹਿਲਾਂ ਖ਼ੁਦ ਅਭਿਆਸ ਕਲਾਸਾਂ ਚਲਾਉਣ ਦੇ ਬਾਅਦ ਅਗਲੇ ਪੱਧਰ ਦੀ ਸਿਖਲਾਈ ਦਿੱਤੀ ਅਤੇ ਦੂਜੇ ਪੜਾਅ ਵਿਚ ਹਰਿਆਣਾ ਦੇ ਸਾਰੇ ਬਾਲ ਵਿਕਾਸ ਪਰਿਯੋਜਨਾ ਅਧਿਕਾਰੀਆਂ ਅਤੇ ਓਬਜਰਵਰਸ ਨੂੰ ਸਿਖਿਅਤ ਕੀਤਾ ਗਿਆ। ਆਖੀਰੀ ਪੜਾਅ ਵਿਚ ਰਾਜ ਦੀ ਸਾਰੇ 25,962 ਆਂਗਨਵਾੜੀ ਕਾਰਜਕਰਤਾਵਾਂ ਨੁੰ ਸਿਖਿਅਤ ਕੀਤਾ ਜਾ ਚੁੱਕਾ ਹੈ ਤਾਂ ਜੋ ਉਹ ਬੱਚਿਆਂ ਨੂੰ ਪੜਾਉਣ ਦੀ ਨਵੀ ਤਕਨੀਕ ਸਿੱਖ ਕੇ ਬੱਚਿਆਂ ਵਿਚ ਪਲੇਅ ਸਕੂਲ ਆਉਣ ਦੀ ਦਿਲਚਸਪੀ ਜਗਾ ਸਕਣ।
ਸ੍ਰੀ ਅਸੀਮ ਗੋਇਲ ਨੇ ਪਲੇ ਸਕੂਲ ਖੋਲਣ ਦੇ ਉਦੇਸ਼ ਦੇ ਬਾਰੇ ਵਿਚ ਵਿਸਤਾਰ ਨਾਲ ਦਸਿਆ ਕਿ ਪਹਿਲਾਂ ਦੇ ਸਮੇਂ ਵਿਚ ਸਕੂਲ ਜਾਣ ਨਾਲ ਪਹਿਲਾਂ ਘਰਾਂ ਦੇ ਪਰਿਸਰ ਅਤੇ ਗਲੀਆਂ ਹੀ ਬੱਚਿਆਂ ਦੇ ਖੇਡਣ ਦਾ ਸਥਾਨ ਹੁੰਦਾ ਸੀ। ਅੱਜ ਦੇ ਆਧੁਨਿਕ ਦੌਰ ਵਿਚ ਹਰ ਮਾਤਾ-ਪਿਤਾ ਚਾਹੁੰਦਾ ਹੈ ਕਿ ਸ਼ੁਰੂਆਤ ਤੋਂ ਹੀ ਉਨ੍ਹਾਂ ਦੇ ਬੱਚਿਆਂ ਨੂੰ ਚੰਗੀ ਸਿਖਿਆ ਮਿਲੇ, ਇਸ ਲਈ ਉਨ੍ਹਾਂ ਦੇ ਉਜਵਲ ਭਵਿੱਖ ਦੀ ਚਿੰਤਾ ਕਰਦੇ ਹੋਏ ਸੂਬਾ ਸਰਕਾਰ ਨੇ 3 ਸਾਲ ਦੀ ਉਮਰ ਤੋਂ ਹੀ ਬੱਚਿਆਂ ਦੇ ਲਈ ਖੇਡ-ਖੇਡ ਵਿਚ ਸਿਖਿਆ ਦਾ ਪ੍ਰਬੰਧ ਕੀਤਾ ਹੈ। ਉਨ੍ਹਾਂ ਨੇ ਦਸਿਆ ਕਿ ਸਰਕਾਰ ਨੇ ਗਰੀਬ ਪਰਿਵਾਰ ਦੇ ਬੱਚਿਆਂ ਲਈ ਵੀ ਪਲੇ ਸਕੂਲ ਦੀ ਵਿਵਸਥਾ ਕਰਨ ਦੇ ਲਈ ਪੂਰੇ ਰਾਜ ਵਿਚ ਪਬਲਿਕ ਖੇਤਰ ਵਿਚ ਇਹ ਸਕੂਲ ਖੋਲੇ ਹਨ ਤਾਂ ਜੋ ਸਾਰੇ ਬੱਚਿਆਂ ਦਾ ਸਮਾਨ ਵਿਕਾਸ ਹੋ ਸਕੇ ਅਤੇ ਉਹ ਅੱਗੇ ਜਾ ਕੇ ਪ੍ਰਾਈਮਰੀ ਸਿਖਿਆ ਦੇ ਲਈ ਤਿਆਰ ਹੋ ਸਕਣ।