ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਗੁਰੂਗ੍ਰਾਮ ਜਿਲ੍ਹਾ ਦੇ ਪਟੌਦੀ ਵਿਧਾਨਸਭਾ ਦੀ 18 ਸੜਕਾਂ ਦੀ ਵਿਸ਼ੇਸ਼ ਮੁਰੰਮਤ ਅਤੇ ਸੁਧਾਰ ਲਈ ਪ੍ਰਸਾਸ਼ਨਿਕ ਮੰਜੂਰੀ ਪ੍ਰਦਾਨ ਕੀਤੀ ਹੈ। ਇੰਨ੍ਹਾਂ ਸਾਰਿਆਂ 'ਤੇ 6.20 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਵੇਗੀ। ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਜਿਨ੍ਹਾਂ ਵਿਸ਼ੇਸ਼ ਸੜਕਾਂ ਦੀ ਮੁਰੰਮਤ ਨੂੰ ਮੰਜੂਰੀ ਮਿਲੀ ਹੈ, ਉਨ੍ਹਾਂ ਵਿਚ ਗੁਰੂਗ੍ਰਾਮ ਵਿਚ 39.9 ਲੱਖ ਰੁਪਏ ਤੋਂ ਵੱਧ ਦੀ ਲਾਗਤ ਨਾਲ ਪਿੰਡ ਨਰਹੇੜਾ ਤਕ 1.620 ਕਿਲੋਮੀਟਰ ਲੰਬੇ ਐਚਐਨਪੀਪੀ ਮਾਰਗ, 41.11 ਲੱਖ ਰੁਪਏ ਤੋਂ ਵੱਧ ਦੀ ਲਾਗਤ ਨਾਲ ਪਿੰਡ ਰਾਜਪੁਰਾ ਤੋਂ ਪਿੰਡ ਮੁਜੱਫਰਾ ਤਕ 2.25 ਕਿਲੋਮੀਟਰ ਲੰਬੇ ਮਾਰਗ, 90.98 ਲੱਖ ਰੁਪਏ ਤੋਂ ਵੱਧ ਦੀ ਲਾਗਤ ਨਾਲ ਪਿੰਡ ਭੌਂਕਰਕਾ ਵਿਚ ਪਿੰਡ ਪਰਸੋਲੀ ਤਕ 2.790 ਕਿਲੋਮੀਟਰ, ਡੀਜ ਰੋਡ (ਐਨਐਚ-8) ਤੋਂ ਪਿੰਡ ਬਿਲਾਸਪੁਰ ਕਲਾਂ ਤਕ 0.240 ਕਿਲੋਮੀਟਰ ਲੰਬੀ ਸੜਕ ਜਿਨ੍ਹਾਂ ਦੀ ਲਾਗਤ 21.41 ਲੱਖ ਰੁਪਏ, ਡੀਜੇ ਰੋਡ ਤੋਂ ਆਰਐਲਐਸ ਕਾਲਜ ਸਿਧਰਾਵਲੀ ਤਕ 0.150 ਕਿਲਮੋੀਟਰ ਲੰਬੀ ਸੜਕ ਜਿਸ ਦੀ ਲਾਗਤ 11.38 ਲੱਖ ਰੁਪਏ, ਪਟੌਦੀ ਰੋਡ ਤੋਂ ਪਿੰਡ ਪਹਾੜੀ ਤਕ 0.160 ਕਿਲੋਮੀਟਰ ਲੰਬੀ ਸੜਕ ਜਿਸ ਦੀ ਲਾਗਤ 14.46 ਲੱਖ ਰੁਪਏ, ਜੀਵਾਡਾ-ਗੁਢਾਨਾ ਰੋਡ ਤੋਂ ਹਲਿਆਕੀ ਤਕ 0.140 ਕਿਲੋਮੀਟਰ ਲੰਬੀ ਸੜਕ ਜਿਸ ਦੀ ਲਾਗਤ 7.35 ਲੱਖ ਰੁਪਏ ਸ਼ਾਮਿਲ ਹੈ।
ਇਸ ਤੋਂ ਇਲਾਵਾ, ਮੰਜੂਰ ਪਰਿਯੋਜਨਾਵਾਂ ਵਿਚ ਲਿੰਕ ਰੋਡ 'ਤੇ ਮਿਰਜਾਪੁਰ ਤੋਂ ਸਕੂਲ ਤਕ 0.820 ਕਿਲੋਮੀਟਰ ਲੰਬੀ ਲਿੰਕ ਰੋਡ ਦਾ ਮਜਬੂਤੀਕਰਣ 34.74 ਲੱਖ ਰੁਪਏ, ਢਾਣੀ ਪ੍ਰੇਮ ਨਗਰ ਤੋਂ ਕੇਐਮਪੀ ਐਕਸਪ੍ਰੈਸ ਵੇ ਤਕ 0.630 ਕਿਲੋਮੀਟਰ ਲੰਬੀ ਸੜਕ ਜਿਸ ਦੀ ਲਾਗਤ 15.04 ਲੱਖ ਰੁਪਏ, ਗੁਰੂਗ੍ਰਾਮ ਪਟੌਦੀ ਰਿਵਾੜੀ (ਛਾਵਨ) ਰੋਡ ਤੋਂ ਖੋਰ ਰੋਡ ਤਕ 1.800 ਕਿਲੋਮੀਟਰ ਲੰਬੀ ਸੜਕ ਜਿਸ ਦੀ ਲਾਗਤ 34.15 ਲੱਖ ਰੁਪਏ, ਪਿੰਡ ਲੋਕਰਾ ਮਊ ਰੋਡ ਤੋਂ ਢਾਣੀ ਲੋਕਰੀ ਰੋਡ ਤਕ 2.400 ਕਿਲੋਮੀਟਰ ਸੜਕ 78.98 ਲੱਖ ਰੁਪਏ, ਰਿਵਾੜੀ -ਪਟੌਦੀ ਰੋਡ ਤੋਂ ਮਲਿਕਪੁਰ ਤਕ 1.820 ਕਿਲੋਮੀਟਰ ਦੀ ਲਾਗਤ ਨਾਲ 35.79 ਲੱਖ ਰੁਪਏ, ਪਿੰਡ ਰਾਮਪੁਰਾ ਜਟੌਲਾ ਰੋਡ ਤੋਂ ਢਾਣੀ ਜਟੌਲਾ ਤਕ 65.83 ਲੱਖ ਰੁਪਏ ਦੀ ਲਾਗਤ ਨਾਲ ਸੜਕ ਨਿਰਮਾਣ ਕੰਮ ਸ਼ੁਰੂ ਕੀਤਾ ਗਿਆ ਹੈ। ਬੁਲਾਰੇ ਨੇ ਕਿਹਾ ਕਿ ਇੰਨ੍ਹਾਂ ਵਿਆਪਕ ਸੜਕ ਸੁਧਾਰਾਂ ਤੋਂ ਪਟੌਦੀ ਵਿਧਾਨਸਭਾ ਖੇਤਰ ਵਿਚ ਕਨੈਕਟੀਵਿਟੀ ਅਤੇ ਬੁਨਿਆਦੀ ਢਾਂਚੇ ਵਿਚ ਵਰਨਣਯੋਗ ਵਾਧਾ ਹੋਣ ਦੀ ਉਮੀਦ ਹੈ, ਜਿਸ ਨਾਲ ਖੇਤਰ ਜੇ ਲੋਕਾਂ ਨੂੰ ਲਾਭ ਹੋਵੇਗਾ।