Friday, November 22, 2024

Haryana

ਪਾਣੀਪਤ ਵਿਚ ਮੁੱਖ ਮੰਤਰੀ ਨਾਇਬ ਸਿੰਘ ਨੇ ਕੀਤਾ ਅਨਾਥ ਅਤੇ ਬਜੁਰਗ ਆਸ਼ਰਮ ਦਾ ਊਦਘਾਟਨ

July 08, 2024 02:25 PM
SehajTimes

ਜਨਸੇਵਾ ਸਮਿਤੀ ਸੰਸਥਾਨ ਨੂੰ 21 ਲੱਖ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਜਨਸੇਵਾ ਸਮਿਤੀ ਸੰਸਥਾਨ ਰੋਹਤਕ ਦੀ ਪਾਣੀਪਤ ਬ੍ਰਾਂਚ ਦੇ ਤੱਤਵਾਧਾਨ ਵਿਚ ਐਤਵਾਰ ਨੂੰ ਸੌਂਫਾਪੁਰ ਪਿੰਡ ਵਿਚ ਅਨਾਥ ਅਤੇ ਬਜੁਰਗ ਆਸ਼ਰਮ ਦਾ ਊਦਘਾਟਨ ਕਰਦੇ ਹੋਏ ਕਿਹਾ ਕਿ ਇਹ ਆਸ਼ਰਮ ਜਰੂਰਤਮੰਦਾਂ ਤੇ ਬੇਸਹਾਰਾ ਦੀ ਮਦਦ ਵਿਚ ਅਹਿਮ ਭੁਮਿਕਾ ਨਿਭਾਏਗਾ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸੰਸਥਾਨਾਂ ਤੋਂ ਹੋਰ ਲੋਕਾਂ ਨੂੰ ਵੀ ਪ੍ਰੇਰਣਾ ਮਿਲਦੀ ਹੈ, ਜੋ ਸਮਾਜਿਕ ਖੇਤਰ ਵਿਚ ਦੂਜਿਆਂ ਦੇ ਲਈ ਸੇਵਾਭਾਵ ਨੁੰ ਲੈ ਕੇ ਕੰਮ ਕਰਦੇ ਹਨ।

ਉਨ੍ਹਾਂ ਨੇ ਕਿਹਾ ਕਿ ਇਸ ਦੇਸ਼ ਦੇ ਨਿਰਮਾਣ ਵਿਚ ਸੰਤਾਂ, ਮਹਾਪੁਰਸ਼ਾਂ ਦਾ ਮਹਤੱਵਪੂਰਨ ਯੋਗਦਾਨ ਹੈ। ਸੇਵਾ ਦੇ ਲਈ ਇਹ ਮਹਾਪੁਰਸ਼ ਹਮੇਸ਼ਾ ਪ੍ਰੇਰਣਾਦਾਇਕ ਸਾਬਿਤ ਹੁੰਦੇ ਰਹਿਣਗੇ। ਉਨ੍ਹਾਂ ਨੇ ਸੰਸਥਾਨ ਨੂੰ 21 ਲੱਖ ਰੁਪਏ ਦੀ ਰਕਮ ਆਪਣੇ ਨਿਜੀ ਕੋਸ਼ ਤੋਂ ਸਹਾਇਤਾ ਪ੍ਰਦਾਨ ਕਰਨ ਦਾ ਐਲਾਨ ਕੀਤਾ ਤੇ ਜਰੂਰਤ ਪੈਣ 'ਤੇ ਅਤੇ ਸਹਾਇਤਾ ਦਾ ਭਰੋਸਾ ਦਿੱਤਾ।

ਉਨ੍ਹਾਂ ਨੇ ਕਿਹਾ ਕਿ 400 ਬੈਡ ਦਾ ਇਹ ਆਸ਼ਰਮ ਮਨੁੱਖ ਸੇਵਾ ਦੀ ਜਿੰਦਾ ਜਾਗਦੀ ਮਿਸਾਲ ਹੈ। ਇਹ ਉਨ੍ਹਾਂ ਲੋਕਾਂ ਦੇ ਲਈ ਬਹੁਤ ਹੀ ਮਦਦਗਾਰ ਸਾਬਤ ਹੋਵੇਗਾ ਜੋ ਸਮਾਜ ਦੀ ਮੁੱਖ ਧਾਰਾ ਤੋਂ ਕੱਟ ਗਏ ਸਨ। ਉਨ੍ਹਾਂ ਨੇ ਸੰਸਥਾਨ ਵੱਲੋਂ ਕੀਤੇ ਗਏ ਇਸ ਪਵਿੱਤਰ ਕੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਰਕਾਰ ਦੇ ਨਾਲ ਸਮਾਜ ਵੀ ਇਸ ਤਰ੍ਹਾ ਦੇ ਪੁੰਨ ਦੇ ਕੰਮਾਂ ਨੁੰ ਅੱਗੇ ਵਧਾਉਣ ਤੇ ਜਨਭਲਾਈ ਦੇ ਲਈ ਸਦਾ ਤਿਆਰ ਰਹਿੰਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਬਜੁਰਗਾਂ ਦੇ ਉਥਾਨ ਲਈ ਅਨੈਕਾਂ ਯੋਜਨਾਵਾਂ ਲਾਗੂ ਕੀਤੀ ਗਈਆਂ ਹਨ ਜਿਨ੍ਹਾਂ ਦਾ ਮੌਜੂਦਾ ਵਿਚ ਬਜੁਰਗਾਂ ਨੂੰ ਲਾਭ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੈਂਸ਼ਨ ਵਿਚ ਵਾਧਾ ਕਰ ਕੇ ਬਜੁਰਗਾਂ ਦਾ ਸਮਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਬਜੁਰਗਾਂ ਦਾ ਸ਼ੈਲਟਰ ਨਹੀਂ ਹੈ ਉਹ ਇਸ ਆਸ਼ਰਮ ਦਾ ਲਾਪ ਲੈਣਗੇ। ਇਸ ਦੌਰਾਨ ਉਨ੍ਹਾਂ ਨੇ ਬਜੁਰਗ ਆਸ਼ਰਮ ਦਾ ਦੌਰਾ ਕਰ ਬਜੁਰਗ ਤੇ ਅਨਾਥ ਲੋਕਾਂ ਨਾਲ ਮੁਲਾਕਾਤ ਕਰ ਉਨ੍ਹਾਂ ਦਾ ਹਾਲ ਚਾਲ ਵੀ ਪੁਛਿਆ।

ਇਸ ਮੌਕੇ 'ਤੇ ਸੰਸਥਾ ਦੇ ਪ੍ਰਧਾਨ ਸਤੀਸ਼ ਗੋਇਲ ਨੈ ਦਸਿਆ ਕਿ ਇਸ ਆਸ਼ਰਮ ਦੇ ਨਿਰਮਾਣ 'ਤੇ 10 ਕਰੋੜ ਦੀ ਲਾਗਤ ਆਈ ਹੈ। ਆਸ਼ਰਮ ਦੇ ਨਿਰਮਾਣ ਵਿਚ ਵਿਕਾਸ, ਪੰਚਾਇਤ ਅਤੇ ਸਹਿਕਾਰਤਾ ਰਾਜ ਮੰਤਰੀ ਮਹੀਪਾਲ ਢਾਂਡਾ ਤੇ ਰਾਜਸਭਾ ਸਾਂਸਦ ਕ੍ਰਿਸ਼ਦ ਲਾਲ ਪੰਵਾਰ ਨੇ ਵੀ ਆਪਣੇ ਏਛਿੱਕ ਕੋਸ਼ ਤੋਂ 11-11 ਲੱਖ ਰੁਪਏ ਦੇਣ ਦਾ ਐਲਾਨ ਕੀਤਾ।

ਇਸ ਮੌਕੇ 'ਤੇ ਸਾਬਕਾ ਮੰਤਰੀ ਮਨੀਸ਼ ਗਰੋਵਰ, ਡਿਪਟੀ ਕਮਿਸ਼ਨਰ ਵੀਰੇਂਦਰ ਕੁਮਾਰ ਦਹਿਆ, ਸਵਾਮੀ ਪਰਮਾਨੰਦ ਆਦਿ ਮੌਜੂਦ ਰਹੇ।

Have something to say? Post your comment

 

More in Haryana

ਨਿਰਮਾਣਧੀਨ ਹਸਪਤਾਲਾਂ ਦੇ ਕੰਮਾਂ ਵਿਚ ਤੇਜੀ ਲਿਆਈ ਜਾਵੇ : ਆਰਤੀ ਸਿੰਘ

1 ਲੱਖ 20 ਹਜਾਰ ਕੱਚੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਸੁਰੱਖਿਅਤ ਕਰਣ ਦਾ ਬਿੱਲ ਵਿਧਾਨਸਭਾ ਵਿੱਚ ਹੋਇਆ ਪਾਸ

CET ਪਾਸ ਕਰਨ ਵਾਲੇ ਨੌਜਵਾਨਾਂ ਨੂੰ ਇਕ ਸਾਲ ‘ਚ ਨੌਕਰੀ ਨਾ ਮਿਲੀ ਤਾਂ ਸਰਕਾਰ ਦੇਵੇਗੀ 9 ਹਜ਼ਾਰ ਰੁਪਏ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੈਯੰਤੀ 'ਤੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਵਿਵਾਦਾਂ ਤੋਂ ਸਮਾਧਾਨ ਯੋਜਨਾ (ਬੀਐਸਐਸਐਸ-2024) ਦੀ ਕੀਤੀ ਸ਼ੁਰੁਆਤ

ਸੀਆਈਐਸਐਫ ਨੂੰ ਮਿਲੀ ਪਹਿਲੀ ਮਹਿਲਾ ਬਟਾਲਿਅਨ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ 'ਤੇ ਦਿੱਤਾ ਤਿੱਖਾ ਜਵਾਬ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ 'ਤੇ ਮੁੱਖ ਮੰਤਰੀ ਨੇ ਸੂਬੇ ਦੇ ਕਿਸਾਨਾਂ ਨੂੰ ਦਿੱਤਾ ਤੋਹਫਾ

ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ ਦੇ ਆਨਲਾਇਨ ਬਿਨੈ ਤਹਿਤ ਵਧਾਈ ਆਖੀਰੀ ਮਿਤੀ

ਅੰਬਾਲਾ ਏਅਰਪੋਰਟ 'ਤੇ ਸਿਕਓਰਿਟੀ ਸਮੱਗਰੀ ਸਥਾਪਿਤ ਹੁੰਦੇ ਹੀ ਸ਼ੁਰੂ ਹੋਵੇਗੀ ਉੜਾਨ : ਅਨਿਲ ਵਿਜ

ਲੋਕਾਂ ਦੀ ਮੰਗ 'ਤੇ ਕਨੀਪਲਾ ਵਿਚ ਬਣੇਗਾ 33 ਕੇਵੀ ਦਾ ਸਬ ਸਟੇਸ਼ਨ : ਮੁੱਖ ਮੰਤਰੀ