ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ 3 ਜ਼ਿਲ੍ਹਿਆਂ ਅੰਬਾਲਾ, ਹਿਸਾਰ ਅਤੇ ਫ਼ਤਿਹਾਬਾਦ ਵਿਚ ਸੀਵਰੇਜ ਵਿਵਸਥਾ ਨੂੰ ਹੋਰ ਬਿਹਤਰ ਕਰਨ ਅਤੇ ਪੀਣ ਵਾਲੇ ਪਾਣੀ ਦੇ ਪ੍ਰਬੰਧ ਦੇ ਲਈ 340 ਕਰੋੜ ਰੁਪਏ ਤੋਂ ਵੱਧ ਲਾਗਤ ਦੀ 5 ਪਰਿਯੋਜਨਾਵਾਂ ਨੂੰ ਮੰਜੂਰੀ ਦਿੱਤੀ ਹੈ।
ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਅੰਬਾਲਾ ਜ਼ਿਲ੍ਹੇ ਵਿਚ ਪਰਿਯੋਜਨਾਵਾਂ ’ਤੇ 165.96 ਕਰੋੜ ਰੁਪਏ ਖਰਚ ਹੋਣਗੇ, ਜਿਨ੍ਹਾਂ ਵਿਚ ਨਗਰ ਨਿਗਮ ਖੇਤਰ ਦੇ ਅੰਦਰ 11 ਨਵੇਂ ਮਰਜ ਕੀਤੇ ਗਏ ਪਿੰਡਾਂ ਵਿਚ ਸੀਵਰੇਜ ਨੈਟਵਰਕ ਦਾ ਵਿਸਤਾਰ ਕਰਨਾ, ਨਿਆਂਗਾਂਓ ਵਿਚ ਮੌਜੂਦਾ ਸਥਾਨ ’ਤੇ 1.25 ਐਮਐਲਡੀ ਸੀਵਰੇਜ ਟਰੀਟਮੈਂਟ ਪਲਾਂਟ (ਐਸਟੀਪੀ), ਕੰਵਲਾ ਪਿੰਡ ਲਈ 1.40 ਐਮਐਲਡੀ ਐਸਟੀਪੀ ਅਤੇ ਅੰਬਾਲਾ ਸ਼ਹਿਰ ਦੇ ਦੇਵੀਨਗਰ ਵਿਚ ਅੰਬਾਲਾ ਡ੍ਰੇਨ ਦੇ ਲਈ 50 ਐਮਐਲਡੀ ਐਸਟੀਪੀ ਦਾ ਨਿਰਮਾਣ ਸ਼ਾਮਿਲ ਹਨ।
ਹਿਸਾਰ ਜ਼ਿਲ੍ਹੇ ਵਿਚ ਅਮ੍ਰਿਤ 2.0 ਪਰਿਯੋਜਨਾ ਦੇ ਤਹਿਤ ਹਾਂਸੀ ਸ਼ਹਿਰ ਵਿਚ ਪਟਵਾੜ ਮਾਈਨਜਰ ਦੇ ਬਜਾਏ ਨਹਿਰ ਦੀ ਬਰਵਾਲਾ ਬ੍ਰਾਂਚ ਤੋਂ ਪਾਣੀ ਦੀ ਵਿਵਸਥਾ ਕਰਨਾ ਹੈ, ਜਿਸ ’ਤੇ 61.44 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਵੇਗੀ। ਇਸ ਤੋਂ ਇਲਾਵਾ ਆਦਮਪੁਰ ਵਿਚ ਸੀਵਰੇਜ ਟਰੀਟਮੈਂਟ ਪਲਾਂਟ ਦਾ ਪ੍ਰਾਵਧਾਨ ਅਤੇ ਮੌਜੂਦਾ ਸੀਵਰੇਜ ਸਿਸਟਮ ਨੂੰ ਮਜਬੂਤ ਕਰਨ ਦੀ ਵੀ ਪਰਿਯੋਜਨਾ ਹੈ, ਜਿਸ ਦੀ ਲਾਗਤ 65.11 ਕਰੋੜ ਰੁਪਏ ਤੋਂ ਵੱਧ ਆਵੇਗੀ। ਫਤਿਹਾਬਾਦ ਜਿਲ੍ਹੇ ਵਿਚ ਜਾਖਲ ਸ਼ਹਿਰ ਵਿਚ ਪੇਯਜਲ ਸਪਲਾਈ ਯੋਜਨਾ ਦਾ ਵਿਸਤਾਰ ਕਰਨ ਅਤੇ ਇਕ ਨਵੀਂ ਜਲ ਸਪਲਾਈ ਪਾਇਪਲਾਇਨ ਵਿਛਾਉਣ ਦੀ ਪਰਿਯੋਜਨਾਵਾਂ ਹੈ, ਜਿਨ੍ਹਾਂ ਦੀ ਕੁੱਲ ਲਾਗਤ 7 ਕਰੋੜ ਰੁਪਏ ਤੋਂ ਵੱਧ ਆਵੇਗੀ। ਇਸ ਦੇ ਇਲਾਵਾ, ਰਤਿਆ ਸ਼ਹਿਰ ਵਿਚ ਪਾਇਪ ਲਾਇਨ ਨੂੰ ਵਿਛਾਉਣਾ, ਪੁਰਾਣਾ ਪਾਇਪ ਲਾਇਨ ਨੁੰ ਬਦਲਾਉਣ, ਸੰਤੁਲਨ ਸਮਰੱਥਾ ਤਾਲਾਬ ਦੇ ਲਈ ਪੰਪਿੰਗ ਸੈਟ ਦੀ ਸਪਲਾਈ ਅਤੇ ਨਿਰਮਾਣ ਕਰਨਾ ਅਤੇ ਵੱਖ-ਵੱਖ ਜਲ ਸਪਲਾਈ ਸੰਸਥਾਨ ਵਿਚ ਆਰਓ ਸਿਸਟਮ ਸਥਾਪਿਤ ਕਰਨਾ ਸ਼ਾਮਲ ਹੈ। ਇਸ ਪਰਿਯੋਜਨਾ ਦੀ ਲਾਗਤ 40.88 ਕਰੋੜ ਰੁਪਏ ਤੋਂ ਵੱਧ ਹੈ।