ਚੰਡੀਗੜ੍ਹ : ਹਰਿਆਣਾ ਦੇ ਉਰਜਾ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਦੇ ਬਿਨੈਕਾਰਾਂ ਨੂੰ ਦੋ ਕਿਲੋਵਾਟ ਸਮਰੱਥਾ ਤਕ ਦੇ ਸੌਰ ਉਰਜਾ ਕਨੈਕਸ਼ਨ ਤੁਰੰਤ ਉਪਲਬਧ ਕਰਵਾਉਣਾ ਯਕੀਨੀ ਕਰਨ। ਇਸ ਕੰਮ ਵਿਚ ਕਿਸੇ ਵੀ ਤਰ੍ਹਾ ਦੀ ਲਾਪ੍ਰਵਾਹੀ ਵਰਤਣ ਵਾਲੇ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿਚ ਲਿਆਈ ਜਾਵੇਗੀ।
ਚੌਧਰੀ ਰਣਜੀਤ ਸਿੰਘ ਅੱਜ ਹਿਸਾਰ ਵਿਚ ਪੂਰੇ ਸੂਬੇ ਤੋਂ ਆਏ ਬਿਜਲੀ ਖਪਤਕਾਰਾਂ ਦੀ ਸਮਸਿਆਵਾਂ ਨੂੰ ਸੁਣ ਉਨ੍ਹਾਂ ਦਾ ਹੱਲ ਕਰ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਹਰੇਕ ਮਹੀਨੇ ਦੀ 5 ਮਿੱਤੀ ਨੂੰ ਬਿਜਲੀ ਪੰਚਾਇਤ ਪ੍ਰਬੰਧਿਤ ਕੀਤੀ ਜਾਵੇਗੀ। ਇਸ ਦੌਰਾਨ ਕਨੌਹ ਪਿੰਡ ਦੇ ਗ੍ਰਾਮੀਣਾਂ ਵੱਲੋਂ ਕੀਤੀ ਗਈ ਇਕ ਸ਼ਿਕਾਇਤ 'ਤੇ ਬਾਡੋਪੱਟੀ ਬਿਜਲੀ ਵਿਭਾਗ ਦੇ ਐਸਡੀਓ ਸੰਦੀਪ ਦੇ ਤਬਾਦਲਾ ਤੁਰੰਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਲਾਡਵਾ ਪਿੰਡ ਪੰਚਾਇਤ ਵੱਲੋਂ ਰੱਖੀ ਗਈ ਸ਼ਿਕਾਇਤ ਦਾ ਹੱਲ ਕਰਦੇ ਹੋਏ ਢਾਣੀਆਂ ਵਿਚ ਬਿਜਲੀ ਉਪਲਬਧ ਕਰਵਾਉਣ ਲਈ ਵੱਡਾ ਟ੍ਰਾਂਸਫਾਰਮਰ ਲਗਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਚੌਧਰੀਵਾਸ ਪਿੰਡ ਦੀ 15 ਤੋਂ 20 ਢਾਣੀਆਂ ਵਿਚ ਕਾਫੀ ਬਿਜਲੀ ਉਪਲਬਧ ਕਰਵਾਉਣ ਨੂੰ ਲੈ ਕੇ ਤੁਰੰਤ ਆਧਾਰ 'ਤੇ ਕਾਰਵਾਈ ਕਰਨ ਦੇ ਲਈ ਕਿਹਾ।
ਉਰਜਾ ਮੰਤਰੀ ਦੇ ਸਨਮੁੱਖ ਉਮਰਾ, ਮਿਰਜਾਪੁਰ ਅਤੇ ਕਈ ਹੋਰ ਪਿੰਡਾਂ ਦੇ ਗ੍ਰਾਮੀਣ ਵੱਲੋਂ ਰੱਖੀ ਗਈ ਸ਼ਿਕਾਇਤ 'ਤੇ ਅਧਿਕਾਰੀਆਂ ਨੁੰ ਨਿਰਦੇਸ਼ ਦਿੱਤੇ ਕਿ ਜੋ ਬਿਜਲੀ ਦੇ ਪੋਲ ਸਥਾਪਿਤ ਕੀਤੇ ਗਏ ਹਨ, ਉਨ੍ਹਾਂ 'ਤੇ ਤੁਰੰਤ ਬਿਜਲੀ ਦੀ ਲਾਇਨ ਵਿਛਾ ਕੇ ਲੋਕਾਂ ਨੂੰ ਬਿਜਲੀ ਉਪਲਬਧ ਕਰਵਾਉਣਾ ਯਕੀਨੀ ਕਰਨ। ਧਾਂਸੂ ਪਿੰਡ ਦੇ ਪਿੰਡਵਾਸੀਆਂ ਵੱਲੋਂ ਵੀ ਵੱਡਾ ਟ੍ਰਾਂਸਫਾਰਮਰ ਸਥਾਪਿਤ ਕਰਵਾਉਣ ਦੀ ਮੰਗ 'ਤੇ ਉਰਜਾ ਮੰਤਰੀ ਨੇ ਇਸ ਸਮਸਿਆ ਦਾ ਵੀ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਬਾਅਦ ਸਾਰੀ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਮੌਕੇ 'ਤੇ ਮੌਜੂਦ ਅਧਿਕਾਰੀਆਂ ਨੂੰ ਸਾਰੀ ਸ਼ਿਕਾਇਤਾਂ ਦਾ ਤੁਰੰਤ ਆਧਾਰ 'ਤੇ ਹੱਲ ਕਰਨ ਦੇ ਨਿਰਦੇਸ਼ ਦਿੱਤੇ।