ਸਿਖਿਆ ਵਿਭਾਗ ਵੱਲੋਂ 11 ਦਿਨਾਂ ਵਿਚ 22 ਜਿਲ੍ਹੇ ਕਵਰ ਕਰਨ ਦਾ ਟੀਚਾ
ਚੰਡੀਗੜ੍ਹ : ਹਰਿਆਣਾ ਦੀ ਸਿਖਿਆ ਮੰਤਰੀ ਸ੍ਰੀਮਤੀ ਸੀਮਾ ਤ੍ਰਿਖਾ ਨੇ ਕਿਹਾ ਕਿ ਸਕੂਲ ਮੈਨੇਜਮੈਂਟ ਕਮੇਟੀਆਂ, ਅਧਿਆਪਕ ਅਤੇ ਮਾਂਪੇ ਦੇ ਵਿਚਕਾਰ ਇਕ ਮਜਬੂਤ ਕੜੀ ਦਾ ਕੰਮ ਕਰ ਰਹੀ ਹੈ। ਸਾਡਾ ਟੀਚਾ ਹਰ ਵਿਦਿਆਰਥੀ ਦੇ ਭਵਿੱਖ ਅਤੇ ਜੀਵਨ ਨੁੰ ਸਵਾਰਣਾ ਅਤੇ ਨਿਖਾਰਨਾ ਹੈ। ਇਸ ਦੇ ਨਾਲ ਹੀ ਸਕੂਲਾਂ ਵਿਚ ਵੱਧ ਤੋਂ ਵੱਧ ਵਿਦਿਆਰਥੀਆਂ ਦਾ ਦਾਖਲਾ ਅਤੇ ਸਿਖਿਆ ਵਿਚ ਗੁਣਵੱਤਾ ਸਾਡਾ ਉਦੇਸ਼ ਹੈ। ਸ੍ਰੀਮਤੀ ਤ੍ਰਿਖਾ ਅੱਜ ਪੰਚਕੂਲਾ ਵਿਚ ਜਿਲ੍ਹਾ ਪੱਧਰੀ ਸਕੂਲ ਪ੍ਰਬੰਧਨ ਕਮੇਟੀ ਸਿਖਲਾਈ ਅਤੇ ਕਾਫ੍ਰੈਂਸ ਨੂੰ ਸੰਬੋਧਿਤ ਕਰ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਿਖਿਆ ਵਿਭਾਗ ਵੱਲੋਂ ਅੱਜ ਤੋਂ 11 ਦਿਨਾਂ ਤਕ ਪੂਰੇ ਸੂਬੇ ਦੇ ਸਾਰੇ ਜਿਲ੍ਹਿਆਂ ਵਿਚ ਜਿਲ੍ਹਾ ਪੱਧਰੀ ਸਕੂਲ ਪ੍ਰਬੰਧਨ ਕਮੇਟੀਆਂ ਵੱਲੋਂ ਕ੍ਰਾਂਫ੍ਰੈਂਸ ਦਾ ਪ੍ਰਬੰਧ ਕੀਤਾ ਜਾਵੇਗਾ। ਇੰਨ੍ਹਾਂ ਪ੍ਰੋਗ੍ਰਾਮਾਂ ਵਿਚ ਅਧਿਆਪਕ ਅਤੇ ਮਾਂਪੇ ਵਰਗ ਦੇ ਵਿਚ ਦੀ ਦੂਰੀ ਘੱਟ ਕਰਨ ਦੇ ਨਾਲ-ਨਾਲ ਬੱਚਿਆਂ ਦੇ ਉਜਵਲ ਭਵਿੱਖ ਦੇ ਲਈ ਚਿੰਤਨ ਹੋਵੇਗਾ। ਵਿਦਿਆਰਥੀਆਂ , ਕਮੇਟੀਆਂ ਦੇ ਅਧਿਕਾਰੀਆਂ, ਮਾਂਪਿਆਂ ਅਤੇ ਅਧਿਆਪਕਾਂ ਨੂੰ ਪ੍ਰੋਤਸਾਹਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਨਿਪੁਣ ਹਰਿਆਣਾ ਮਿਸ਼ਨ ਦੇ ਤਹਿਤ ਵਿਦਿਆਰਥੀਆਂ ਨੂੰ ਬੁਨਿਆਦੀ ਸਿਖਿਆ ਵਿਚ ਸਮਝ ਦੇ ਨਾਲ ਪੜ੍ਹਨਾ, ਲਿਖਨਾ ਅਤੇ ਮੁੱਢਲੀ ਗਣਿਤ ਦੇ ਸੁਆਲਾਂ ਨੂੰ ਹੱਲ ਕਰਨ ਦਾ ਕੌਸ਼ਲ ਵੀ ਸਿਖਾਇਆ ਜਾਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਨਵੀਂ ਸਿਖਿਆ ਨੀਤੀ ਤਹਿਤ ਵਿਦਿਆਰਥੀਆਂ ਨੂੰ ਮੁੱਢਲੀ ਸਾਖਰਤਾ ਅਤੇ ਸਾਖਰਤਾ ਅਤੇ ਸੰਖਿਆਤਮਕਤਾ ਦੀ ਬੁਨਿਆਦੀ ਸਮਝ ਦੇਣਾ ਸਾਡੀ ਜਿਮੇਵਾਰੀ ਹੈ। ਹਰ ਬੱਚੇ ਨੁੰ ਸਕੂਲਲਿਆਉਣਾ ਹੈ ਅਤੇ ਧਿਆਨ ਰੱਖਣਾ ਕਿ ਕੋਈ ਬੱਚਾ ਘਰ ਨਾ ਬੈਠੇ। ਇਸ ਮੌਕੇ 'ਤੇ ਸਿਖਿਆ ਮੰਤਰੀ ਨੇ ਘੱਟ ਲਾਗਤ ਨਾਲ ਬਣਾਈ ਗਈ ਵਿਦਿਅਕ ਸਹਾਇਕ ਸਮੱਗਰੀ ਅਤੇ ਵਿਦਿਆਰਥੀਆਂ ਵੱਲੋਂ 15 ਸਟਾਲਸ 'ਤੇ ਲਗਾਏ ਗਏ ਗਿਆਨ ਵਰਧਨ ਸਿਸਟਮਾਂ ਦੀ ਪ੍ਰਦਰਸ਼ਨੀ ਦਾ ਅਗਲੋਕਨ ਕੀਤਾ ਅਤੇ ਵਿਦਿਆਰਥੀਆਂ ਨਾਲ ਗਲਬਾਤ ਕੀਤੀ। ਪ੍ਰੋਗ੍ਰਾਮ ਵਿਚ ਵਿਧਾਨਸਭਾ ਸਪੀਕਰ ਸ੍ਰੀ ਗਿਆਨਚੰਦ ਗੁਪਤਾ ਨੇ ਵਿਸ਼ੇਸ਼ ਮਹਿਮਾਨ ਵਜੋ ਸ਼ਿਰਕਤ ਕੀਤੀ। ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਨੌਜੁਆਨ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਦੀ ਅਪੀਲ ਕੀਤੀ ਅਤੇ ਸਕੂਲ ਮੈਨੇਜਮੈਂਟ ਕਮੇਟੀਆਂ ਨੂੰ ਸਕੂਲਾਂ ਦਾ ਉਥਾਨ ਲਈ ਤਿਆਰ ਰਹਿਣ ਨੁੰ ਕਿਹਾ। ਹਰਿਆਣਾ ਵਿਚ ਸਿਖਿਆ ਵਿਭਾਗ ਦੇ ਅਧਿਕਾਰੀਆਂ ਦੀ ਪਿੱਝ ਥਪਥਪਾਉਂਦੇ ਹੋਏ ਵਿਧਾਨਸਭਾ ਸਪੀਕਰ ਨੇ ਕਿਹਾ ਕਿ ਵਿਭਾਗ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੇ ਲਈ ਗੁਣਵੱਤਾਪੂਰਨ ਕੰਮ ਕਰ ਰਿਹਾ ਹੈ। ਇਸ ਮੌਕੇ 'ਤੇ ਸਿਖਿਆ ਵਿਭਾਗ ਵੱਲੋਂ ਪੰਚਕੂਲਾ ਜਿਲ੍ਹੇ ਵਿਚ ਟਾਪ ਕਰਨ ਵਾਲੇ ਵਿਦਿਆਰਥੀਆਂ ਅਤੇ ਵਧੀਆ ਪ੍ਰਦਰਸ਼ਨ ਕਰਨ ਵਾਲੀ ਸਕੂਲ ਮੈਨੇਜਮੈਂਟ ਕਮੇਟੀਆਂ ਨੂੰ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗ੍ਰਾਮ ਵਿਚ ਪੰਚਕੂਲਾ ਮੇਅਰ ਸ੍ਰੀ ਕੁਲਭੂਸ਼ਣ ਗੋਇਲ ਅਤੇ ਪ੍ਰਾਥਮਿਕ ਸਿਖਿਆ ਵਿਭਾਗ ਦੇ ਮਹਾਨਿਦੇੇਸ਼ਕ ਡਾ. ਰਿਪੂਦਮਨ ਸਿੰਘ ਢਿੱਲੋਂ ਸਮੇਤ ਕਈ ਮਾਣਯੋਗ ਵਿਅਕਤੀ ਮੌਜੂਦ ਸਨ।