ਮੁੱਖ ਮੰਤਰੀ ਨਾਇਬ ਸਿੰਘ ਦੀ ਅਗਵਾਈ ਹੇਠ ਜੀਐਮਡੀਏ ਦੀ 13ਵੀਂ ਮੀਟਿੰਗ ਹੋਈ ਪ੍ਰਬੰਧਿਤ
ਗੁਰੂਗ੍ਰਾਮ ਦੇ ਵਿਕਾਸ ਨੂੰ ਹੋਰ ਵੱਧ ਤੇਜੀ ਦੇਣ ਲਈ ਕਈ ਪ੍ਰਮੁੱਖ ਪਰਿਯੋਜਨਾਵਾਂ ਨੂੰ ਮਿਲੀ ਮੰਜੂਰੀ
ਸ਼ਹਿਰ ਦੀ ਨਿਗਰਾਨੀ ਵਧਾਉਣ ਲਈ ਗੁਰੂਗ੍ਰਾਮ ਵਿਚ ਸੀਸੀਟੀਵੀ ਨੈਟਵਰਕ 4000 ਤੋਂ ਵੱਧ ਹੋਵੇਗਾ ਲਗਭਗ 14000
ਜੀਐਮਡੀਏ ਏਰਿਆ ਵਿਚ ਚੱਲੇਗੀ 200 ਨਵੀਂ ਇਲੈਕਟ੍ਰਿਕ ਬੱਸਾਂ
ਚੰਡੀਗੜ੍ਹ : ਗੁਰੂਗ੍ਰਾਮ ਨਗਰ ਵਿਕਾਸ ਅਥਾਰਿਟੀ (ਜੀਐਮਡੀਏ) ਦੀ 13ਵੀਂ ਮੀਟਿੰਗ ਅੱਜ ਇੱਥੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਦੀ ਅਗਵਾਈ ਹੇਠ ਪ੍ਰਬੰਧਿਤ ਕੀਤੀ ਗਈ। ਮੀਟਿੰਗ ਦੌਰਾਨ ਵਿੱਤ ਸਾਲ 2024-25 ਲਈ 2887.32 ਕਰੋੜ ਰੁਪਏ ਦੇ ਬਜਟ ਪ੍ਰਸਤਾਵ ਨੂੰ ਮੰਜੂਰੀ ਪ੍ਰਦਾਨ ਕੀਤੀ।
ਮੀਟਿੰਗ ਵਿਚ ਸ਼ਹਿਰ ਦੀ ਨਿਗਰਾਨੀ ਅਤੇ ਬਿਹਤਰ ਆਵਾਜਾਈ ਪ੍ਰਬੰਧਨ ਦੇ ਲਈ ਸੀਸੀਟੀਵੀ ਕੈਮਰਿਆਂ ਦੀ ਸਮਰੱਥਾ ਵਧਾਉਣ, ਨਵੇਂ ਜਲ ਉਪਚਾਰ ਪਲਾਂਟਾਂ ਦਾ ਨਿਰਮਾਣ ਅਤੇ ਮੌਜੂਦਾ ਦੀ ਸਮਰੱਥਾ ਵਧਾਉਣ, ਜਲ ਨਿਕਾਸੀ ਅਤੇ ਸੀਵਰੇਜ ਉਪਚਾਰ ਪਲਾਂਟਾਂ ਦੇ ਨੈਟਵਰਕ ਨੂੰ ਮਜਬੂਤ ਕਰਨ ਸਮੇਤ ਵੱਖ-ਵੱਖ ਏਜੰਡਿਆਂ ’ਤੇ ਵਿਸਤਾਰ ਚਰਚਾ ਹੋਈ। ਜੀਐਮਡੀਏ ਅਥਾਰਿਟੀ ਨੇ ਸ਼ਹਿਰ ਦੀ ਨਿਗਰਾਨੀ ਤੇ ਬਿਹਤਰ ਆਵਾਜਾਈ ਪ੍ਰਬੰਧਨ ਦੇ ਲਈ 422 ਕਰੋੜ ਰੁਪਏ ਦੀ ਅੰਦਾਜ਼ਾ ਲਾਗਤ ਨਾਲ ਸੀਸੀਟੀਵੀ ਪਰਿਯੋਜਨਾ ਦੇ ਪੜਾਅ-3 ਦੇ ਲਾਗੂ ਕਰਨ ਨੂੰ ਮੰਜੂਰੀ ਪ੍ਰਦਾਨ ਕੀਤੀ। ਇਸ ਦੇ ਤਹਿਤ ਵੱਖ-ਵੱਖ ਸਥਾਨਾਂ ’ਤੇ ਉੱਚ ਗੁਣਵੱਤਾ ਵਾਲੇ ਸੀਸੀਟੀਵੀ ਕੈਮਰੇ ਲਗਾਏ ਜਾਣਗੇ, ਜਿਸ ਤੋਂ ਇੰਨ੍ਹਾਂ ਦੀ ਗਿਣਤੀ ਮੌਜੂਦਾ ਵਿਚ ਲੱਗੇ 4000 ਸੀਸੀਟੀਵੀ ਤੋਂ ਵੱਧ ਕੇ ਲਗਭਗ 14000 ਹੋ ਜਾਵੇਗੀ। ਮੀਟਿੰਗ ਵਿਚ ਸੈਕਟਰ 45-46 -51-52 ਦੇ ਜੰਕਸ਼ਨ ’ਤੇ ਆਵਾਜਾਈ ਭੀੜ ਨੂੰ ਘੱਟ ਕਰਨ ਲਈ ਇਕ ਫਲਾਈਓਵਰ ਦੇ ਨਿਰਮਾਣ ਨੂੰ ਵੀ ਮੰਜੂਰੀ ਪ੍ਰਦਾਨ ਕੀਤੀ ਗਈ, ਜਿਸ ਦੇ ਲਈ 52 ਕਰੋੜ ਰੁਪਏ ਦੀ ਰਕਮ ਮੰਜੂਰ ਕੀਤੀ ਗਈ ਹੈ। ਇਸੇ ਤਰ੍ਹਾਂ ਸੈਕਟਰ 85-86-89-90 ਦੇ ਚੌਰਾਹੇ ’ਤੇ ਭੀੜ ਨੂੰ ਘੱਟ ਕਰਨ ਅਤੇ ਆਵਾਜਾਈ ਨੂੰ ਵਧਾਉਣ ਲਈ 59 ਕਰੋੜ ਰੁਪਏ ਦੀ ਲਾਗਤ ਨਾਲ ਇਕ ਹੋਰ ਫਲਾਈਓਵਰ ਦਾ ਨਿਰਮਾਣ ਕੀਤਾ ਜਾਵੇਗਾ।
634 ਕਰੋੜ ਰੁਪਏ ਦੀ ਲਾਗਤ ਨਾਲ ਤਾਊ ਦੇਵੀ ਲਾਲ ਸਟੇਡੀਅਮ ਦਾ ਕੀਤਾ ਜਾਵੇਗਾ ਅਪਗ੍ਰੇਡ
ਖਿਡਾਰੀਆਂ ਦੇ ਲਈ ਅੱਤਆਧੁਨਿਕ ਖੇਡ ਬੁਨਿਆਦੀ ਢਾਂਚਾ ਵਿਕਸਿਤ ਕਰਨ ਲਈ, ਜੀਐਮਡੀਏ ਅਥਾਰਿਟੀ ਨੇ 634.30 ਕਰੋੜ ਰੁਪਏ ਦੀ ਅੰਦਾਜਾ ਲਾਗਤ ਨਾਲ ਗੁਰੂਗ੍ਰਾਮ ਦੇ ਤਾਊ ਦੇਵੀ ਲਾਲ ਸਟੇਡੀਅਮ ਦੇ ਅਪਗ੍ਰੇਡ ਨੂੰ ਮੰਜੂਰੀ ਪ੍ਰਦਾਨ ਕੀਤੀ। ਇਸ ਵਿਆਪਕ ਨਵੀਨੀਕਰਣ ਪਰਿਯੋਜਨਾ ਦਾ ਉਦੇਸ਼ ਐਥਲੀਟਾਂ ਦੇ ਲਈ ਉਪਲਬਧ ਸਹੂਲਤਾਂ ਨੂੰ ਵਧਾਉਣਾ ਹੈ, ਜਿਸ ਵਿਚ ਨਵੇਂ ਸਿਖਲਾਈ ਕੇਂਦਰਾਂ ਦਾ ਨਿਰਮਾਣ, ਅੱਤਆਧੁਨਿਕ ਖੇਡ ਸਹੂਲਤਾਂ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ, ਕੌਮਾਂਤਰੀ ਮਾਨਕਾਂ ਨੂੰ ਪੂਰਾ ਕਰਨ ਲਈ ਆਧੁਨਿਕ ਪ੍ਰਣਾਲੀਆਂ ਅਤੇ ਬੁਨਿਆਦੀ ਢਾਂਚਾ ਪ੍ਰਦਾਨ ਕੀਤਾ ਜਾਵੇਗਾ, ਜਿਸ ਤੋਂ ਇਹ ਯਕੀਨੀ ਹੋਵੇਗਾ ਕਿ ਸਟੇਡੀਅਮ ਵੱਖ-ਵੱਖ ਤਰ੍ਹਾ ਦੇ ਖੇਡ ਪ੍ਰਬੰਧਾਂ ਅਤੇ ਗਤੀਵਿਧੀਆਂ ਦਾ ਸਮਰਥਨ ਕਰਨ ਲਈ ਸੁਸਜਿਤ ਹੈ। ਚੰਦੂ ਬੁਧੇਰਾ ਵਿਚ 78 ਕਰੋੜ ਰੁਪਏ ਦੀ ਲਾਗਤ ਨਾਲ 100 ਐਮਐਲਡੀ ਜਲ ਉਪਚਾਰ ਪਲਾਂਟ ਇਕਾਈ ਗਿਣਤੀ ਦੇ ਨਿਰਮਾਣ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ।
ਜੀਐਮਡੀਏ ਖੇਤਰ ਵਿਚ 200 ਨਵੀਂ ਇਲੈਕਟ੍ਰਿਕ ਬੱਸਾਂ ਚੱਲਣਗੀਆਂ
ਮੀਟਿੰਗ ਵਿਚ 69.66 ਕਰੋੜ ਰੁਪਏ ਦੀ ਲਾਗਤ ਨਾਲ ਜੀਐਮਡੀਏ ਖੇਤਰ ਵਿਚ ਸੰਚਾਲਨ ਦੇ ਲਈ ਸਕਲ ਲਾਗਤ ਠੇਕਾ ਮਾਡਲ ਤਹਿਤ 200 ਇਲੈਕਟ੍ਰਿਕ ਬੱਸਾਂ ਦੀ ਖਰੀਦ ਨੂੰ ਵੀ ਮੰਜੂਰੀ ਦਿੱਤੀ ਗਈ। ਇਸ ਪਹਿਲ ਦਾ ਊਦੇਸ਼ ਗੁਰੂਗ੍ਰਾਮ ਦੇ ਨਿਵਾਸੀਆਂ ਨੂੰ ਸੁਰੱਖਿਅਤ, ਭਰੋਸੇਯੋਗ, ਸਵੱਛ ਅਤੇ ਕਿਫਾਇਤੀ ਸਿਟੀ ਬੱਸ ਸੇਵਾਵਾਂ ਪ੍ਰਦਾਨ ਕਰਨਾ ਹੈ। ਇਨ੍ਹਾਂ ਇਲੈਕਟ੍ਰਿਕ ਬੱਸਾਂ ਦੀ ਸ਼ੁਰੂਆਤ ਸ਼ਹਿਰ ਦੇ ਕਾਰਬਨ ਫੁੱਟਪ੍ਰਿੰਟ ਨੂੰ ਘੱਟ ਕਰਨ ਅਤੇ ਟਿਕਾਊ ਸ਼ਹਿਰੀ ਟ੍ਰਾਂਸਪੋਰਟ ਨੂੰ ਉਤਸ਼ਾਹ ਦੇਣ ਦੀ ਦਿਸ਼ਾ ਵਿਚ ਇਕ ਮਹਤੱਵਪੂਰਨ ਕਦਮ ਹੈ। ਯਾਤਰੀਆਂ ਲਈ ਆਰਾਮ ਅਤੇ ਸੁਰੱਖਿਆ ਯਕੀਨੀ ਕਰਨ ਲਈ ਇਹ ਬੱਸਾਂ ਨਵੀਨਤਮ ਤਕਨੀਕ ਨਾਲ ਲੈਸ ਹੋਣਗੀਆਂ। ਕੌਮੀ ਰਾਜਮਾਰਗ-48 ਦੇ ਨਾਲ ਸੈਕਟਰ 76-80 ਵਿਚ ਮਾਸਟਰ ਸਟਾਰਮ ਵਾਟਰ ਡਰੇਨੇਜ ਸਿਸਟਮ ਪ੍ਰਦਾਨ ਕਰਨ ਅਤੇ ਵਿਛਾਉਣ ਲਈ, ਜੀਐਮਡੀਏ ਅਥਾਰਿਟੀ ਨੇ ਇਸ ਪਰਿਯੋਜਨਾ ਦੇ ਲਾਗੂ ਕਰਨ ਲਈ 215 ਕਰੋੜ ਰੁਪਏ ਦੀ ਰਕਮ ਨੂੰ ਮੰਜੂਰੀ ਪ੍ਰਦਾਨ ਕੀਤੀ।
ਮਿਲੇਨੀਅਮ ਸਿਟੀ ਵਿਚ ਸਮੁੱਚੀ ਜਲ ਨਿਕਾਸੀ ਵਿਵਸਥਾ ਯਕੀਨੀ ਕਰਨ ਅਧਿਕਾਰੀ
ਗੁਰੂਗ੍ਰਾਮ ਵਿਚ ਮਾਨਸੂਨ ਦੌਰਾਨ ਜਲ ਭਰਾਵ ਦੀ ਸਮਸਿਆ ’ਤੇ ਚਿੰਤਾ ਜਾਹਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅਧਿਕਾਰੀ ਇਸ ਵਿਸ਼ਾ ਵਿਚ ਕੋਈ ਵੀ ਲਾਪ੍ਰਵਾਹੀ ਨਾ ਵਰਤਦੇ ਹੋਏ ਸਾਰੇ ਸਰੋਤਾਂ ਦੀ ਵਰਤੋਂ ਕਰ ਜਲ ਭਰਾਵ ਦੀ ਸਮੱਸਿਆ ਨੂੰ ਸਮੇਂ ਰਹਿੰਦੇ ਠੀਕ ਕਰਨਾ ਯਕੀਨੀ ਕਰਨ। ਮੁੱਖ ਮੰਤਰੀ ਨੇ ਕਿਹਾ ਕਿ ਉਹ ਖ਼ੁਦ ਗੁਰੂਗ੍ਰਾਮ ਦਾ ਦੌਰਾ ਕਰਨਗੇ। ਇਸ ਵਿਸ਼ੇ ਵਿਚ ਕੋਈ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਇਸ ਵਿਸ਼ਾ ਵਿਚ ਸਬੰਧਿਤ ਅਧਿਕਾਰੀਆਂ ਦੀ ਜਿਮੇਵਾਰੀ ਤੈਅ ਕਰਨ ਦੇ ਨਿਰਦੇਸ਼ ਵੀ ਮੁੱਖ ਸਕੱਤਰ ਨੂੰ ਦਿੱਤੇ।
ਗੁਰੁਗ੍ਰਾਮ ਨੂੰ ਸਵੱਛ ਅਤੇ ਸੁੰਦਰ ਸ਼ਹਿਰ ਬਨਾਉਣ
ਮੁੱਖ ਮੰਤਰੀ ਨੇ ਕੂੜਾ ਇਕੱਠਾ ਕਰਨ ਦੀ ਸਥਿਤੀ ਦੀ ਜਾਣਕਾਰੀ ਲੈਂਦੇ ਹੋਏ ਕਿਹਾ ਕਿ ਸੂਬਾ ਸਰਕਾਰ ਦਾ ਟੀਚਾ ਜਨਤਾ ਨੂੰ ਸੇਵਾਵਾਂ ਪ੍ਰਦਾਨ ਕਰਨਾ ਹੈ। ਕੂੜਾ ਪ੍ਰਬੰਧਨ ਲਈ ਸਬੰਧਿਤ ਅਧਿਕਾਰੀ ਨੂੰ ਸਖਤ ਨਿਰਦੇਸ਼ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਊਹ ਅੱਜ ਤੋਂ ਹੀ ਜੁਟ ਜਾਣ ਅਤੇ ਆਉਣ ਵਾਲੇ ਤਿੰਨ ਦਿਨਾਂ ਵਿਚ ਸਾਰੇ ਸਰੋਤ ਜੁਟਾ ਕੇ ਗੁੜਗਾਂਓ ਨੂੰ ਇਕ ਸਵੱਛ ਅਤੇ ਸੁੰਦਰ ਸ਼ਹਿਰ ਬਨਾਉਣਾ ਯਕੀਨੀ ਕਰਨ।
ਮੀਟਿੰਗ ਵਿਚ ਨਗਰ ਅਤੇ ਗ੍ਰਾਮ ਆਯੋਜਨਾ ਮੰਤਰੀ ਜੇ ਪੀ ਦਲਾਲ, ਟਰਾਂਸਪੋਰਟ ਰਾਜ ਮੰਤਰੀ ਅਸੀਮ ਗੋਇਲ, ਸ਼ਹਿਰੀ ਸਥਾਨਕ ਸਰਕਾਰ ਰਾਜ ਮੰਤਰੀ ਸੁਭਾਸ਼ ਸੁਧਾ, ਖੇਡ ਅਤੇ ਵਨ ਰਾਜ ਮੰਤਰੀ ਸੰਜੈ ਸਿੰਘ, ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਸ਼ਹਿਰੀ ਨਿਯੋਜਨ ਸਲਾਹਕਾਰ ਡੀਐਸ ਢੇਸੀ, ਏਸੀਐਸ ਨਗਰ ਅਤੇ ਗ੍ਰਾਮ ਆਯੋਜਨ ਵਿਭਾਗ ਅਰੁਣ ਕੁਮਾਰ ਗੁਪਤਾ, ਜੀਐਮਡੀਏ ਦੇ ਮੁੱਖ ਕਾਰਜਕਾਰੀ ਅਧਿਕਾਰੀ ਏ ਸ੍ਰੀਨਿਵਾਸ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ। ਮੀਟਿੰਗ ਵਿਚ ਕੇਂਦਰੀ ਸਾਂਖਿਅਕੀ ਅਤੇ ਪ੍ਰੋਗ੍ਰਾਮ ਲਾਗੂ ਕਰਨ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ ਅਤੇ ਜੀਐਮਡੀਏ ਦੇ ਹੋਰ ਮਾਣਯੋਗ ਮੈਂਬਰ ਵੀਡੀਓ ਕਾਨਫ?ਰੈਂਸਿੰਗ ਰਾਹੀਂ ਸ਼ਾਮਿਲ ਹੋਏ।