Friday, September 20, 2024

Haryana

ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਹਰਿਆਣਾ ਸਰਕਾਰ ਨੂੰ ਸ਼ੰਭੂ ਬਾਰਡਰ ਇਕ ਹਫ਼ਤੇ ਦੇ ਅੰਦਰ ਅੰਦਰ ਖੋਲ੍ਹਣ ਦੇ ਹੁਕਮ

July 10, 2024 08:11 PM
SehajTimes

ਅੰਬਾਲਾ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਕ ਜਨਹਿਤ ਪਟੀਸ਼ਨ ਦੀ ਸੁਣਵਾਈ ਕਰਦਿਆਂ ਹਰਿਆਣਾ ਸਰਕਾਰ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਇਕ ਹਫ਼ਤੇ ਦੇ ਅੰਦਰ ਅੰਦਰ ਸ਼ੰਭੂ ਬਾਰਡਰ ਨੂੰ ਖੋਲ੍ਹਿਆ ਜਾਵੇ ਅਤੇ ਕੌਮੀ ਮਾਰਗ ’ਤੇ ਲਗਾਏ ਹੋਏ ਬੈਰੀਕੇਡ ਹਟਾਉਣ ਲਈ ਵੀ ਆਖਿਆ ਗਿਆ ਹੈ। ਹਾਈਕੋਰਟ ਨੇ ਖਨੌਰੀ ਬਾਰਡਰ ’ਤੇ ਮਰਨ ਵਾਲੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੀ ਜਾਂਚ ਲਈ ਸਿੱਟ ਬਣਾਉਣ ਲਈ ਹੁਕਮ ਦਿੱਤੇ ਹਨ। ਦੱਸਣਯੋਗ ਹੈ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਵੱਲੋਂ ਦਿੱਲੀ ਵੱਲ ਕੂਚ ਕੀਤਾ ਗਿਆ ਸੀ ਪਰ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਸਖ਼ਤ ਬੈਰੀਕਡ ਲਗਾ ਕੇ ਰੋਕ ਦਿੱਤਾ ਗਿਆ ਅਤੇ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲ, ਰਬੜ ਦੀਆਂ ਗੋਲੀਆਂ, ਪਾਣੀਆਂ ਦੀ ਬੁਛਾੜਾਂ ਵੀ ਸੁੱਟੀਆਂ ਗਈਆਂ।
ਜ਼ਿਕਰਯੋਗ ਹੈ ਕਿ ਕਿਸਾਨਾਂ ਵੱਲੋਂ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਅਮਲ ਵਿੱਚ ਨਾ ਲਿਆਉਣ ਦੇ ਰੋਸ ਵਜੋਂ ਦਿੱਲੀ ਜਾਣ ਦਾ ਫ਼ੈਸਲਾ ਲਿਆ ਸੀ ਪਰ ਹਰਿਆਣਾ ਸਰਕਾਰ ਰਸਤੇ ਵਿੱਚ ਅੜਿੱਕਾ ਬਣ ਕੇ ਢਹਿ ਗਈ ਜਿਸ ਦੇ ਵਿਰੁੱਧ ਸ਼ੰਭੂ ਬਾਰਡਰ ਖੁੱਲ੍ਹਵਾਉਣ ਲਈ ਕਈ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ। ਜਿਨ੍ਹਾਂ ਵਿਚੋਂ ਅੰਬਾਲਾ ਦੇ ਵਕੀਲ ਵਾਸੂ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਵਿੱਚ ਵਕੀਲ ਵਾਸੂ ਨੇ ਕਿਹਾ ਕਿ ਪਿਛਲੇ ਪੰਜ ਮਹੀਨਿਆਂ ਤੋਂ ਨੈਸ਼ਨਲ ਹਾਈਵੇਅ 44 ਬੰਦ ਪਿਆ ਹੈ ਜਿਸ ਕਾਰਨ ਅੰਬਾਲਾ ਦੇ ਦੁਕਾਨਦਾਰ, ਛੋਟੇ ਵਪਾਰੀ, ਰੇਹੜੀ ਫੜੀ ਵਾਲੇ ਅਤੇ ਪ੍ਰਾਈਵੇਟ ਨੌਕਰੀਆਂ ਕਰਨ ਵਾਲੇ ਬਹੁਤ ਪ੍ਰੇਸ਼ਾਨ ਹਨ। ਇਸ ਤੋਂ ਇਲਾਵਾ ਵਕੀਲ ਰੰਜਨ ਵਾਸੂ ਨੇ ਪਟੀਸ਼ਨ ਵਿੱਚ ਪੰਜਾਬ ਤੇ ਹਰਿਆਣਾ ਸਰਕਾਰ ਸਮੇਤ ਕਿਸਾਨ ਆਗੂ ਸਰਵਣ ਪੰਧੇਰ ਅਤੇ ਜਗਜੀਤ ਡੱਲੇਵਾਲ ਨੂੰ ਵੀ ਧਿਰ ਬਣਾਇਆ।

Have something to say? Post your comment

 

More in Haryana

ਚੋਣ ਐਲਾਨ ਪੱਤਰ ਜਾਰੀ ਕਰਨ ਦੇ ਤਿੰਨ ਦਿਨਾਂ ਤੇ ਅੰਦਰ ਮੁੱਖ ਚੋਣ ਅਧਿਕਾਰੀ ਦਫਤਰ ਵਿਚ ਜਮ੍ਹਾ ਕਰਵਾਉਣੀ ਹੋਵੇਗੀ ਤਿੰਨ ਕਾਪੀਆਂ : ਪੰਕਜ ਅਗਰਵਾਲ

ਚੋਣ ਪ੍ਰਚਾਰ ਦੌਰਾਨ, ਰਾਜਨੀਤਕ ਪਾਰਟੀਆਂ ਤੇ ਉਮੀਦਵਾਰਾਂ ਦੀ ਆਲੋਚਨਾ ਸਿਰਫ ਉਨ੍ਹਾਂ ਦੀ ਨੀਤੀਆਂ, ਪ੍ਰੋਗ੍ਰਾਮਾਂ, ਕੰਮਾਂ ਤਕ ਹੀ ਹੋਣੀ ਚਾਹੀਦੀ ਸੀਮਤ: ਪੰਕਜ ਅਗਰਵਾਲ

ਸੂਬੇ ਵਿਚ ਹੁਣ ਤਕ ਅਵੈਧ ਸ਼ਰਾਬ, ਨਸ਼ੀਲੇ ਪਦਾਰਥ, ਨਗਦ ਰਕਮ ਤੇ ਕੀਮਤੀ ਵਸਤੂਆਂ ਕੀਤੀਆਂ ਗਈਆਂ ਜਬਤ : ਪੰਕਜ ਅਗਰਵਾਲ

5 ਅਕਤੂਬਰ ਨੂੰ ਹੋਣ ਵਾਲੇ ਹਰਿਆਣਾ ਵਿਧਾਨਸਭਾ ਚੋਣ ਲਈ 1031 ਉਮੀਦਵਾਰ ਲੜਣਗੇ ਚੋਣ : ਪੰਕਜ ਅਗਰਵਾਲ

ਨਿਰਪੱਖ ਅਤੇ ਪਾਰਦਰਸ਼ੀ ਚੋਣ ਕਰਵਾਉਣਾ ਹੀ ਚੋਣ ਕਮਿਸ਼ਨ ਦਾ ਟੀਚਾ : ਪੰਕਜ ਅਗਰਵਾਲ

ਹਰਿਆਣਾ ਵਿਚ 22 ਜਿਲ੍ਹਿਆਂ ਅਤੇ 34 ਸਬ-ਡਿਵੀਜਨਾਂ ਵਿਚ ਤੀਜੀ ਕੌਮੀ ਲੋਕ ਅਦਾਲਤ ਦਾ ਪ੍ਰਬੰਧ

ਹਰਿਆਣਾ ਵਿਚ ਝੋਨੇ ਦੀ ਖਰੀਦ 23 ਸਤੰਬਰ ਤੋਂ ਹੋਵੇਗੀ ਸ਼ੁਰੂ : ਡਾ. ਸੁਮਿਤਾ ਮਿਸ਼ਰਾ

5 ਅਕਤੂਬਰ ਨੂੰ ਹੋਣ ਵਾਲੇ ਹਰਿਆਣਾ ਵਿਧਾਨਸਭਾ ਚੋਣ ਲਈ 1561 ਉਮੀਦਵਾਰਾਂ ਨੇ ਕੀਤਾ ਨੋਮੀਨੇਸ਼ਨ

ਚੋਣ ਡਿਊਟੀ ਦੌਰਾਨ ਪੋਲਿੰਗ ਕਰਮਚਾਰੀਆਂ ਦੀ ਮੌਤ 'ਤੇ ਪਰਿਵਾਰ ਨੂੰ ਮਿਲੇਗੀ ਐਕਸ-ਗੇ੍ਰਸ਼ਿਆ ਸਹਾਇਤਾ :ਪੰਕਜ ਅਗਰਵਾਲ

ਹਰਿਆਣਾ ਵਿਧਾਨਸਭਾ ਚੋਣਾਂ ਸੰਬੰਧੀ ਪੁਲੀਸ ਵਲੋਂ ਹਰਿਆਣਾ ਦੀਆਂ ਸਰਹੱਦਾਂ ਤੇ ਨਾਕੇਬੰਦੀ