ਰਤੀਆ ਡਿਵੈਲਪਮੈਂਟ ਪਲਾਨ-2041 ਦੀ ਪ੍ਰਾਰੂਪ ਵਿਕਾਸ ਯੋਜਨਾਵਾਂ ਨੂੰ ਮਿਲੀ ਪ੍ਰਵਾਨਗੀ
ਸਾਲ 2041 ਤੱਕ 2 ਲੱਖ ਤੋਂ ਵੱਧ ਵਿਅਕਤੀਆਂ ਦੀ ਅੰਦਾਜ਼ਾ ਆਬਾਦੀ ਦੇ ਲਈ ਤਿਆਰ ਕੀਤਾ ਗਿਆ ਹੈ ਡਿਵੈਲਪਮੈਂਟ ਪਲਾਨ
649 ਹੈਕਟੇਅਰ ਖੇਤਰ ਰਿਹਾਇਸ਼ੀ ਉਦੇਸ਼ ਦੇ ਲਈ ਅਤੇ 116 ਹੈਕਟੇਅਰ ਖੇਤਰ ਕਾਰੋਬਾਰ ਉਦੇਸ਼ ਲਈ ਪ੍ਰਸਤਾਵਿਤ
ਚੰਡੀਗੜ੍ਹ : ਹਰਿਆਣਾ ਦੇ ਨਗਰ ਅਤੇ ਗ੍ਰਾਮ ਆਯੋਜਨਾ ਮੰਤਰੀ ਸ੍ਰੀ ਜੇ ਪੀ ਦਲਾਲ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਨਗਰ ਅਤੇ ਗ੍ਰਾਮ ਆਯੋਜਨਾ ਵਿਭਾਗ ਦੀ ਰਾਜ ਪੱਧਰੀ ਕਮੇਟੀ ਦੀ ਮੀਟਿੰਗ ਵਿਚ ਰਤੀਆ ਡਿਵੈਲਪਮੈਂਟ ਪਲਾਨ-2041 ਦੀ ਪ੍ਰਾਰੂਪ ਵਿਕਾਸ ਯੋਜਨਾਵਾਂ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ। ਇਸ ਮੌਕੇ ’ਤੇ ਰਤੀਆ ਦੇ ਵਿਧਾਇਕ ਸ੍ਰੀ ਲਛਮਣ ਨਾਪਾ ਵੀ ਮੌਜੂਦ ਰਹੇ। ਰਤੀਆ ਡਿਵੈਲਪਮੈਂਟ ਪਲਾਨ ਸਾਲ 2041 ਤਕ 2 ਲੱਖ ਤੋਂ ਵੱਧ ਵਿਅਕਤੀਆਂ ਦੀ ਅੰਦਾਜ਼ਾ ਆਬਾਦੀ ਦੇ ਲਈ ਤਿਆਰ ਕੀਤਾ ਗਿਆ ਹੈ। ਇਸ ਪਲਾਨ ਨੂੰ ਜਨਤਾ ਦੇ ਲਈ ਪ੍ਰਕਾਸ਼ਿਤ ਕੀਤਾ ਜਾਵੇਗਾ, ਉਸ ਦੇ ਬਾਅਦ ਜਨਤਾ ਤੋਂ ਟਿਪਨੀਆਂ ਮੰਗੀਆਂ ਜਾਣਗੀਆਂ।
ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਪ੍ਰਸਤਾਵਿਤ ਔਸਤ ਰਿਹਾਇਸ਼ੀ ਘਣਤਾ 250 ਵਿਅਕਤੀ ਪ੍ਰਤੀ ਹੈਕਟੇਅਰ ਹੋਵੇਗਾ। ਇਸ ਵਿਕਾਸ ਯੋਜਨਾ ਵਿਚ ਕੁੱਲ 1667 ਹੈਕਟੇਅਰ ਖੇਤਰ ਵਿੱਚੋਂ 649 ਹੈਕਟੇਅਰ ਖੇਤਰ ਨੂੰ ਰਿਹਾਇਸ਼ੀ ਉਦੇਸ਼ ਦੇ ਲਈ ਅਤੇ 116 ਹੈਕਟੇਅਰ ਖੇਤਰ ਨੁੰ ਕਾਰੋਬਾਰੀ ਉਦੇਸ਼ ਲਈ ਰੱਖਿਆ ਗਿਆ ਹੈ। ਇਸੀ ਤਰ੍ਹਾ, 267 ਹੈਕਟੇਅਰ ਖੇਤਰ ਨੂੰ ਉਦਯੋਗਿਕ ਉਦੇਸ਼ ਲਈ ਅਤੇ 192 ਹੈਕਟੇਅਰ ਖੇਤਰ ਟਰਾਂਸਪੋਰਟ ਅਤੇ ਸੰਚਾਰ ਲਈ, 122 ਹੈਕਟੇਅਰ ਖੇਤਰ ਪਬਲਿਕ ਉਪਯੋਗਤਾਵਾਂ ਲਈ, 101 ਹੈਕਟੇਅਰ ਖੇਤਰ ਪਬਲਿਕ ਅਤੇ ਨੀਮ-ਪਬਲਿਕ ਵਰਤੋ ਲਈ ਜਦੋਂ ਕਿ 220 ਹੈਕਟੇਅਰ ਖੇਤਰ ਓਪਨ ਸਪੇਸ ਲਈ ਰੱਖਿਆ ਗਿਆ ਹੈ।
ਮੀਟਿੰਗ ਵਿਚ ਦਸਿਆ ਗਿਆ ਕਿ ਮੌਜੂਦਾ ਏਰਿਆ 575 ਹੈਕਟੇਅਰ ਹੈ ਅਤੇ ਨਵੇਂ ਪ੍ਰਤਾਵਿਤ 1667 ਹੈਕਟੇਅਰ ਖੇਤਰ ਦੇ ਨਾਲ ਹੀ ਕੁੱਲ ਸ਼ਹਿਰੀਕਰਣ ਏਰੀਆ 2242 ਹੈਕਟੇਅਰ ਹੋ ਜਾਵੇਗਾ। ਰਿਹਾਇਸ਼ੀ ਖੇਤਰ ਵਿਚ 9 ਸੈਕਟਰ, ਵਪਾਰਕ ਖੇਤਰ ਵਿਚ 3 ਸੈਕਟਰ ਅਤੇ 3 ਉਦਯੋਗਿਕ ਖੇਤਰ ਪ੍ਰਸਤਾਵਿਤ ਹਨ। ਇਸੀ ਤਰ੍ਹਾਂ ਟਰਾਂਸਪੋਰਟ ਅਤੇ ਸੰਚਾਰ ਖੇਤਰ ਵਿਚ 2 ਪਾਰਟ ਸੈਕਟਰ, ਪਬਲਿਕ ਉਪਯੋਗਤਾਵਾਂ ਦੇ ਤਹਿਤ 2 ਐਸਟੀਪੀ ਅਤੇ 2 ਵਾਟਰ ਵਰਕਸ, ਪ੍ਰਸਤਾਵਿਤ ਹਨ।
ਮੀਟਿੰਗ ਵਿਚ ਵਾਤਾਵਰਣ ਵਣ ਅਤੇ ਜੰਗਲੀ ਜੀਵ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਨੰਦ ਮੋਹਨ ਸ਼ਰਣ, ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੇ ਵਧੀਕ ਮੁੱਖ ਸਕੱਤਰ ਏ ਕੇ ਸਿੰਘ, ਨਗਰ ਅਤੇ ਗ੍ਰਾਮ ਆਯੋਜਨਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਰੁਣ ਕੁਮਾਰ ਗੁਪਤਾ, ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੇ ਮੁੱਖ ਪ੍ਰਸਾਸ਼ਕ ਟੀਐਲ ਸਤਅਪ੍ਰਕਾਸ਼, ਖੇਤੀਬਾੜੀ ਵਿਭਾਗ ਦੇ ਨਿਦੇਸ਼ਕ ਰਾਜ ਨਾਰਾਇਣ ਕੌਸ਼ਿਕ, ਨਗਰ ਅਤੇ ਗ੍ਰਾਮ ਆਯੋਜਨਾ ਵਿਭਾਗ ਦੇ ਨਿਦੇਸ਼ਕ ਅਮਿਤ ਖੱਤਰੀ, ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ (ਐਚਐਸਆਈਆਈਡੀਸੀ) ਦੇ ਪ੍ਰਬੰਧ ਨਿਦੇਸ਼ਕ ਸੁਸ਼ੀਲ ਸਰਵਾਲ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।