ਮਾਲੇਰਕੋਟਲਾ : Gurdwara Sukh Sagar Bhogiwal (ਬਾਲੇਵਾਲ) ਵਿਖੇ ਥਾਵਾ ਬੀਰਮ ਦਾਸ, ਬਾਵਾ ਪੂਰਨ ਦਾਸ ਅਤੇ ਸµਤ ਬਲਵਤ ਸਿਘ ਸਿਧਸਰ ਸਿਹੋੜਾ ਵਾਲਿਆਂ ਦੀਆਂ ਵੀ ਯਾਦ ਵਿਚ ਤਿਨ ਰੋਜ਼ਾ ਧਾਰਮਿਕ ਸਮਾਗਮ ਸ੍ਰੀ ਆਖਡ ਪਾਠ ਸਾਹਿਬ ਦੇ ਭੋਗ ਉਪਰਤ ਖਾਲਸਾ ਪ੍ਰਕਾਸ਼ ਕੀਰਤਨ ਦਰਬਾਰ ਸਜਾਇਆ ਗਿਆ ਅਤੇ ਸਮਾਗਮ ਦੇ ਦੂਸਰੇ ਦਿਨ ਪਜਾਬ ਓਪਨ ਕੁ਼ਸਤੀਆਂ ਦੇ ਖੁਲੇ ਮੁਕਾਬਲੇ ਅਤਰ ਰਾਸਟਰੀ ਨਿਯਮਾ ਦੇ ਮੁਤਾਬਿਕ ਮੈਟਾ ਉਪਰ ਕੁਸ਼ਤੀਆਂ ਕਰਵਾਈਆਂ। ਇਸ ਉਪਰਤ ਪਜਾਬ ਦੇ ਪ੍ਰਸਿਧ ਅਖਾੜਿਆਂ ਦੇ ਪਹਿਲਵਾਨਾਂ ਨੇ ਆਪਣੇ ਜੋਹਰ ਵਿਖਾਏ ਅਤੇ ਕੁਸਤੀ ਮੁਕਾਬਲਿਆ ਦੀ ਸੁਰੂਆਤ ਹਰਜਿੰਦਰ ਸਿੰਘ ਮੰਝਪੁਰ ਵਾਲੇ, ਸੰਤ ਕੁਲਦੀਪ ਸਿੰਘ ਮੋਨੀ, ਸੰਤ ਬਲਜੀਤ ਦਾਸ ਜੀ, ਸੰਤ ਏਕਮ ਸਿੰਘ, ਸੰਤ ਝੰਡਾ ਸਿੰਘ ਜੀ, ਸੰਤ ਈਸਰ ਸਿੰਘ ਜੀ, ਸੰਤ ਬਲਜੀਤ ਸਿੰਘ ਜੀ, ਸੰਤ ਮਨੋਹਰ ਸਿੰਘ ਨੇ ਆਪਣੇ ਕਰ ਕਮਲਾ ਨਾਲ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆ ਪਟਵਾਰੀ ਦੀਦਾਰ ਸਿਘ ਛੋਕਰ ਨੇ ਦੱਸਿਆ ਕਿ ਪੰਜਾਬ ਕੇਸ਼ਰੀ ਮੁਕਾਬਲੇ ਲਈ 30 ਪਹਿਲਵਾਨਾ ਨੇ ਭਾਗ ਲਿਆ ਜਿਹਨਾਂ ਵਿੱਚੋਂ ਜਸਪੂਰਨ ਸਿੰਘ ਮੁੱਲਾਪੁਰ ਨੇ ਪਹਿਲਾ, ਸੰਦੀਪ ਖੰਨਾ (ਭਗਤਾ ਬਾਈ) ਨੇ ਦੂਜਾ , ਗੁਰਦੇਸ਼ਵਰ ਤਰਨਤਾਰਨ ਨੇ ਤੀਜਾ, ਕਰਨਦੀਪ ਪੀਏਪੀ ਨੇ ਤੀਜਾ ਸਥਾਨ ਹਾਸਲ ਕੀਤਾ, ਸਿਤਾਰੇ ਪਜਾਬ ਦੇ 70 ਕਿਲੋ ਭਾਰ ਵਰਗ ਮੁਕਾਬਲਿਆ ਵਿੱਚ 42 ਪਹਿਲਵਾਨਾਂ ਨੇ ਭਾਗ ਲਿਆ ਜਿਹਨਾਂ ਵਿੱਚੋਂ ਸਾਹਿਲ ਯਾਦਵ ਰੋਪੜ ਨੇ ਪਹਿਲਾ ਸਥਾਨ, ਕਰਨਵੀਰ ਸੰਘ ਪਟਿਆਲਾ ਨੇ ਦੂਜਾ, ਰਾਜ ਕਰਨ ਪਟਿਆਲਾ ਨੇ ਤੀਜਾ ਅਤੇ ਪਰਮਿੰਦਰ ਯਾਦਵ ਰੋਪੜ ਨੇ ਚੋਥਾ ਸਥਾਨ ਹਾਸਲ ਕੀਤਾ ਅਤੇ ਆਫਤਾਬੇ ਪਜਾਬ 80 ਕਿਲੋ ਭਾਰ ਵਰਗ ਮੁਕਾਬਲਿਆਂ ਵਿਚ 20 ਪਹਿਲਵਾਨਾਂ ਨੇ ਭਾਗ ਲਿਆ ਜਿਹਨਾ ਵਿੱਚੋਂ ਅਤੁਲ ਲੋਹਾਨ ਪੀਏਪੀ ਨੇ ਪਹਿਲਾ, ਰਿਸਵ ਜਾਖੜ ਮਾਨਸਾ ਨੇ ਦੂਜਾ, ਤਨਵੀਰ ਆਲਮਗੀਰ ਨੇ ਤੀਜਾ ਅਤੇ ਕਰਨਵੀਰ ਫਗਵਾੜਾ ਨੇ ਚੋਥਾ ਸਥਾਨ ਹਾਸਲ ਕੀਤਾ ਅਤੇ ਪਜਾਬ ਕੇਸਰੀ ਦੇ 90 ਕਿਲੋ ਭਾਰ ਵਰਗ ਵਿੱਚ 16 ਪਹਿਲਵਾਨਾਂ ਨੇ ਭਾਗ ਲਿਆ ਜਿਹਨਾ ਵਿੱਚੋਂ ਪਰਮਿੰਦਰ ਸਿੰਘ ਫਗਵਾੜਾ ਨੇ ਪਹਿਲਾ, ਪਰਗਟ ਪਟਿਆਲਾ ਨੇ ਦੂਜਾ, ਸਰਬਜੋਤ ਸਿੰਘ ਪੀਏਪੀ ਨੇ ਤੀਜਾ ਅਤੇ ਸੰਤ ਗੁਰਪਾਲ ਸਿੰਘ ਡੂਮਛੇੜੀ ਨੇ ਚੋਥਾ ਸਥਾਨ ਹਾਸਲ ਕੀਤਾ , ਜਿ਼ਲ੍ਹਾ ਮਾਲੇਰਕੋਟਲਾ ਕੇਸ਼ਰੀ ਮੁਕਾਬਲਿਆ ਵਿੱਚ 18 ਪਹਿਲਵਾਨਾ ਨੇ ਭਾਗ ਲਿਆ ਅਤੇ ਇਹਨਾਂ ਵਿੱਚੋਂ ਜੱਗਾ ਆਲਮਗੀਰ ਨੇ ਪਹਿਲਾ, ਆਰਿਫ ਮਾਲੇਰਕੋਟਲਾ ਨੇ ਦੂਜਾ, ਮੁਹੰਮਦ ਸਾਹਿਲ ਮਾਲੇਰਕੋਟਲਾ ਨੇ ਤੀਜਾ ਅਤੇ ਮੁਹੰਮਦ ਅਨਸ਼ ਮਾਲੇਰਕੋਟਲਾ ਨੇ ਚੋਥਾ ਸਥਾਨ ਹਾਸਲ ਕਰਕੇ ਵਾਹੋ ਵਾਹੀ ਖੱਟੀ ਅਤੇ ਜੇਤੂ ਪਹਿਲਵਾਨਾਂ ਨੂੰ ਨਕਦ ਇਨਾਮ ਅਤੇ ਟਰਾਫੀਆਂ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪਹਿਲਵਾਨਾਂ ਦੀ ਹੌਸਲਾ ਅਫਜਾਈ ਲਈ ਦੀ ਰੈਵੀਨਿਊ ਪਟਵਾਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ,ਹਰਵੀਰ ਸਿੰਘ, ਮਹੰਤ ਕੁਲਦੀਪ ਦਾਸ ਕੰਗਣਵਾਲ, ਨਾਹਰ ਸਿੰਘ ਛੋਕਰਾਂ, ਬਲਜੀਤ ਸਿੰਘ ਸਾਬਕਾ ਕਾਨੂੰਗੋ,ਸੱਬੀਰ ਬਿੱਲੂ ਆਦਿ ਨੇ ਪਹਿਲਵਾਨਾ ਦੀ ਹੌਸ਼ਲਾ ਅਫਜਾਈ ਕੀਤੀ। ਇਸ ਮੌਕੇ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਪਹਿਲਵਾਨ ਪਰਮਿੰਦਰ ਸਿੰਘ ਡੂਮਛੇੜੀ, ਪਹਿਲਵਾਨ ਕੁਲਤਾਰ ਸਿੰਘ ਡੂਮਛੇੜੀ, ਜਸਪੂਰਨ ਸਿੰਘ ਮੁੱਲਾਪੁਰ ਅਤੇ ਹਰਦੀਪ ਸਿੰਘ ਪਟਵਾਰੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ । ਇਸ ਮੌਕੇ ਕੋਚ ਜਾਹਿਦ ਪ੍ਰਵੇਜ਼ ਅਤੇ ਕੁਮੈਂਟਰ ਨਾਜਰ ਖੇੜੀ, ਆਲਮ ਖੇੜੀ, ਸਫੀ ਹਥੋਈ, ਗੋਪੀ ਕੈਲੋਂ ਅਤੇ ਕ੍ਰਿਸ਼ਨ ਬਦੇਸ਼ਾ, ਨੋਨੀ ਕੁਠਾਲਾ ਆਦਿ ਵੀ ਮੌਜੂਦ ਸਨ।