Thursday, September 19, 2024

Haryana

ਮੌਜੂਦਾ ਸਮੇਂ ਵਿਚ ਸ਼ਾਸਨ-ਪ੍ਰਸਾਸ਼ਨ ਦੇ ਸਾਹਮਣੇ ਆ ਰਹੀ ਚਨੌਤੀਆਂ ਦਾ ਸਾਹਮਣਾ ਕਰਨ ਦੇ ਲਈ ਨਵੇਂ ਨੌਜੁਆਨਾਂ ਪੇਸ਼ੇਵਰਾਂ ਦਾ ਵਿਜਨ ਬਹੁਤ ਮਹਤੱਵਪੂਰਨ : ਮਨੋਹਰ ਲਾਲ

July 15, 2024 04:02 PM
SehajTimes

ਸਾਲ 2035 ਤਕ ਦੇਸ਼ ਵਿਚ ਬਿਜਲੀ ਦੀ ਮੌਜੂਦ ਮੰਗ ਦੁਗਣੀ ਹੋ ਜਾਵੇਗੀ ਅਤੇ ਹਾਊਸਿੰਗ ਵਿਚ 130 ਕਰੋੜ ਜਨਤਾ ਨੂੰ ਮਕਾਨ ਉਪਲਬਧ ਕਰਵਾਉਣੇ ਹੋਣਗੇ - ਸ੍ਰੀ ਮਨੋਹਰ ਲਾਲ

ਵੱਡੇ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਲਈ ਨਵੇਂ ਨੌਜੁਆਨ ਪੇਸ਼ੇਵਰਾਂ ਦੇ ਵਿਸ਼ੇਸ਼ ਸਹਿਯੋਗ ਦੀ ਜਰੂਰਤ ਰਹੇਗੀ - ਕੇਂਦਰੀ ਮੰਤਰੀ

ਚੰਡੀਗੜ੍ਹ : ਕੇਂਦਰੀ ਉਰਜਾ, ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਸ਼ਾਸਨ-ਪ੍ਰਸਾਸ਼ਨ ਦੇ ਸਾਹਮਣੇ ਆ ਰਹੀ ਚਨੌਤੀਆਂ ਦਾ ਸਾਹਮਣਾ ਕਰਨ ਲਈ ਨਵੇਂ ਨੌਜੁਆਨ ਪੇਸ਼ੇਵਰਾਂ ਦਾ ਵਿਜਨ ਬਹੁਤ ਮਹਤੱਵਪੂਰਨ ਹੈ। ਇਸ ਲਈ ਨੌਜੁਆਨ ਪੇਸ਼ੇਵਰਾਂ ਦੇ ਗਿਆਨ ਦੀ ਵਰਤੋ ਕਰ ਸ਼ਾਸਨ ਨੂੰ ਆਧੁਨਿਕ ਜਰੂਰਤਾਂ ਅਨੁਸਾਰ ਚਲਾਇਆ ਜਾਣਾ ਬਹੁਤ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਸਾਲ 2035 ਤਕ ਦੇਸ਼ ਵਿਚ ਬਿਜਲੀ ਦੀ ਮੌਜੂਦਾ ਮੰਗ ਦੁਗਣੀ ਹੋ ਜਾਵੇਗੀ ਅਤੇ ਹਾਊਸਿੰਗ ਵਿਚ 130 ਕਰੋੜ ਜਨਤਾ ਨੂੰ ਮਕਾਨ ਉਪਲਬਧ ਕਰਵਾਣੇ ਹੋਣਗੇ। ਇੰਨ੍ਹਾਂ ਵੱਡੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਨਵੇਂ ਨੌਜੁਆਨ ਪੇਸ਼ੇਵਰਾਂ ਦੇ ਵਿਸ਼ੇਸ਼ ਸਹਿਯੋਗ ਦੀ ਜਰੂਰਤ ਰਹੇਗੀ ਤਾਂ ਜੋ ਅਸੀਂ ਪੂਰੇ ਦੇਸ਼ ਵਿਚ ਨਵੇਂ ਮੁਕਾਮਾਂ ਨੂੰ ਛੋਹ ਸਕਣ।

ਇਹ ਗੱਲ ਸ੍ਰੀ ਮਨੋਹਰ ਲਾਲ ਨੇ ਨਵੀਂ ਦਿੱਲੀ ਸਥਿਤ ਸੁਸ਼ਮਾ ਸਵਰਾਜ ਭਵਨ ਵਿਚ ਪਿਛਲੀ ਦੇਰ ਸ਼ਾਮ ਹਰਿਆਣਾ ਵਿਚ ਸੁਸਾਸ਼ਨ ਸਹਿਯੋਗੀ ਪ੍ਰੋਗ੍ਰਾਮ (ਸੀਐਮਜੀਜੀਏ) ਦੇ 8 ਸਾਲ ਪੂਰੇ ਹੋਣ ਦੇ ਮੌਕੇ ਵਿਚ ਪ੍ਰਬੰਧਿਤ ਪ੍ਰੋਗ੍ਰਾਮ ਵਿਚ ਮੁੱਖ ਮਹਿਮਾਨ ਵਜੋ ਬੋਲਦੇ ਹੋਏ ਕਹੀ। ਸਮਾਰੋਹ ਵਿਚ ਉਨ੍ਹਾਂ ਦੇ ਸਾਕਬਾ ਸੁਸਾਸ਼ਨ ਸਹਿਯੋਗੀ ਹਰਿਆਣਾ ਦੇ ਸੀਨੀਅਰ ਅਧਿਕਾਰੀ ਇਸ ਪ੍ਰੋਗ੍ਰਾਮ ਦੇ ਨਿਜੀ ਖੇਤਰ ਦੇ ਭਾਗੀਦਾਰ ਅਤੇ ਪਿਛਲੇ 15 ਮਹੀਨਿਆਂ ਤੋਂ ਰਾਜ ਵਿਚ ਕੰਮ ਕਰਨ ਵਾਲੇ 22 ਸੁਸਾਸ਼ਨ ਸਹਿਯੋਗ ਮੌਜੂਦ ਰਹੇ।

ਜਦੋਂ ਤੁਸੀ ਕੰਮ ਕਰੋਂਗੇ ਤਾਂ ਸਿੱਖਦੇ ਜਾਓਗੇ ਮਤਲਬ ਸਿੱਖਣ ਤੇ ਸਿੱਖਾਉਣ ਦਾ ਕੰਮ ਚਲਦਾ ਰਹਿੰਦਾ ਹੈ - ਸ੍ਰੀ ਮਨੋਹਰ ਲਾਲ

ਪ੍ਰੋਗ੍ਰਾਮ ਦੌਰਾਨ ਸ੍ਰੀ ਮਨੋਹਰ ਲਾਲ ਨੇ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਕਿਹਾ ਕਿ ਜਦੋਂ ਮੈਂ ਹਰਿਆਣਾ ਵਿਚ ਮੁੱਖ ਮੰਤਰੀ ਵਜੋ ਰਾਜ ਦੀ ਬਾਗਡੋਰ ਸੰਭਾਲੀ ਤਾਂ ਮੈਨੂੰ ਕੋਈ ਤਜਰਬ; ਨਹੀਂ ਸੀ ਅਤੇ ਮੈਂ ਪਹਿਲੀ ਵਾਰ ਵਿਧਾਇਕ ਵੀ ਬਣਿਆ ਸੀ। ਇਸ ਸਬੰਧ ਵਿਚ ਹੁਣ ਮੈਨੁੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਨਾਲ ਗਲ ਕੀਤੀ ਕਿ ਮੈਨੂੰ ਇਸ ਸਬੰਧ ਵਿਚ ਕੋਈ ਤਜਰਬਾ ਨਹੀਂ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਤੁਸੀ ਵਿਧਾਇਕ ਤਾਂ ਹੋ ਪਰ ਜਦੋਂ ਮੈਂ ਮੁੱਖ ਮੰਤਰੀ ਬਣਿਆ ਸੀ ਤਾਂ ਮੈਂ ਵਿਧਾਇਕ ਵੀ ਨਹੀਂ ਸੀ, ਜਦੋਂ ਤੁਸੀ ਕੰਮ ਕਰੋਂਗੇ ਤਾਂ ਸਿੱਖਦੇ ਜਾਓਗੇ, ਮਤਲਬ ਸਿੱਖਣ ਤੇ ਸਿਖਾਉਣ ਦਾ ਕੰਮ ਚਲਦਾ ਰਹਿੰਦਾ ਹੈ। ਇਸ ਤਰ੍ਹਾ ਉਨ੍ਹਾਂ ਨੇ ਰੋਹਤਕ ਵਿਚ ਸਾਲ 1996 ਵਿਚ ਆਏ ਹੜ੍ਹ ਦੇ ਬਾਰੇ ਵਿਚ ਜਿਕਰ ਕਰਦੇ ਹੋਏ ਕਿਹਾ ਕਿ ਮੈਂ ਹਰਿਆਣਾ ਵਿਚ ਕਿਸੇ ਵੀ ਬਿਊਰੋਕ੍ਰੇਟ ਨੂੰ ਜਾਣਦਾ ਨਹੀਂ ਸੀ ਸਿਰਫ ਮੌਜੂਦਾ ਵਿਚ ਚੀਫ ਸੈਕ੍ਰੇਟਰੀ ਸ੍ਰੀ ਟੀਵੀਐਸਐਨ ਪ੍ਰਸਾਦ ਨੂੰ ਜਾਣਦਾ ਸੀ, ਜੋ ਉਸ ਸਮੇਂ ਰੋਹਤਕ ਵਿਚ ਡਿਪਟੀ ਕਮਿਸ਼ਨਰ ਸਨ, ਪਰ ਮੇਰੇ ਮਨ ਵਿਚ ਸੀ ਕਿ ਹੜ੍ਹ ਵਿਚ ਲੋਕਾਂ ਦੀ ਸੇਵਾ ਕਰਨੀ ਹੈ ਤਾਂ ਉਸ ਸੇਵਾ ਭਾਵ ਦੇ ਨਾਲ ਮੈਨੂੰ ਰੋਹਤਕ ਵਿਚ ਹੜ੍ਹ ਦੌਰਾਨ ਪ੍ਰਸਾਸ਼ਨ ਦੇ ਨਾਲ ਮਿਲ ਕੇ ਕੰਮ ਕੀਤਾ ਅਤੇ ਸਿੱਖਿਆ। ਇੰਦਾਂ ਹੀ ਉਨ੍ਹਾਂ ਨੇ ਦਸਿਆ ਕਿ ਜਦੋਂ ਵਿਧਾਨਸਭਾ ਦਾ ਸੈਂਸ਼ਨ ਲਗਦਾ ਹੈ ਤਾਂ ਵੀ ਕਾਫੀ ਕੁੱਝ ਸਿੱਖਣ ਅਤੇ ਸਮਝਣ ਨੁੰ ਮਿਲਦਾ ਹੈ ਅਤੇ ਕੁੱਝ ਮੌਜੂਦ ਸਥਿਤੀਆਂ ਸਿੱਖਾ ਦਿੰਦੀਆਂ ਹਨ, ਬੱਸ ਤੁਹਾਡੇ ਵਿਚ ਕੁੱਝ ਕਰਨ ਦਾ ਹੌਂਸਲਾ ਹੋਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦੇ ਮਨ ਵਿਚ ਕਾਫੀ ਅਭਿਨਵ ਵਿਚਾਰ ਆਉਂਦੇ ਹਨ - ਕੇਂਦਰੀ ਮੰਤਰੀ

ਸ੍ਰੀ ਮਨੋਹਰ ਲਾਲ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਨਾਲ ਗੁਜਾਰੇ ਸਮੇਂ ਦੇ ਤਜਰਬਾ ਸਾਂਝਾ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦੇ ਮਨ ਵਿਚ ਕਾਫੀ ਅਭਿਨਵ ਵਿਚਾਰ ਆਉਂਦੇ ਹਨ, ਤਾਂ ਇਕ ਵਾਰ ਮੈਨ ਉਨ੍ਹਾਂ ਨੁੰ ਕਿਹਾ ਕਿ ਮੇਰੇ ਮਨ ਵਿਚ ਇਹ ਵਿਚਾਰ ਆ ਰਿਹਾ ਹੈ ਕੀ ਇਹ ਕਰ ਲਿਆ ਜਾਵੇ ਤਾਂ ਉਨ੍ਹਾਂ ਨੇ ਕਿਹਾ ਕਿ ਤੁਸੀਂ ਆਪਣੇ ਮਨ ਤੋਂ ਪੁੱਛੋ ਜੇਕਰ ਸਫਲ ਹੋਵੇਗਾ ਤਾਂ ਚੰਗਾ ਹੈ ਨਹੀਂ ਤਾਂ ਸਿੱਖਣ ਨੂੰ ਮਿਲੇਗਾ। ਮਤਲਬ ਦੇਸ਼ ਸੂਬੇ ਦੇ ਹਿੱਤ ਦਾ ਕੰਮ ਹੈ ਤਾਂ ਚੰਗਾ ਹੀ ਹੋਵੇਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਹਰਿਆਣਾ ਵਿਚ ਮੁੱਖ ਮੰਤਰੀ ਵਜੋ ਬਾਗਡੋਰ ਸੰਭਾਲੀ ਤਾਂ ਹਰਿਆਣਾ ਨੂੰ ਪੋਲਿਸੀ ਪੈਰਾਲੀਸਸ ਦਾ ਨਾਂਅ ਦਿੱਤਾ ਜਾਂਦਾ ਸੀ। ਸਰਕਾਰੀ ਸਿਸਟਮ ਵਿਚ ਨਿਯਮ-ਕਾਇਦੇ ਨਹੀਂ ਚੱਲਦੇ ਸਨ। ਤਾਂ ਅਸੀਂ ਇਸ ਸਿਸਟਮ ਨੂੰ ਠੀਕ ਕਰਨ ਲਈ ਨਿਯਮ ਕਾਇਦੇ ਵਿਚ ਸੰਚਾਲਿਤ ਕਰਨ ਲਈ ਵਿਵਸਥਾ ਬਨਾਉਣ ਦਾ ਬੀੜਾ ਚੁਕਿਆ, ਜੋ ਸਮਾਜ ਹਿੱਤ ਵਿਚ ਹੋਵੇ ਅਤੇ ਦੇਸ਼-ਸੂਬੇ ਹਿੱਤ ਵਿਚ ਹੋਵੇ। ਇਸੀ ਤਹਿਤ ਸੀਐਮ ਫਲੈਗਸ਼ਿਪ ਪ੍ਰੋਗ੍ਰਾਮ ਮਤਲਬ ਸੀਐਮਜੀਜੀਏ ਪ੍ਰੋਗ੍ਰਾਮ ਸ਼ੁਰੂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਸੀਐਮਜੀਜੀਏ ਇਕ ਨਵੀਨਤਮ ਪ੍ਰੋਗ੍ਰਾਮ ਸ਼ੁਰੂ ਕੀਤਾ ਗਿਆ ਜੋ ਅੱਜ ਇਕ ਸੰਸਥਾ-ਪਰਿਵਾਰ ਵਜੋ ਖੜਾ ਹੋ ਗਿਆ ਹੈ। ਇਸ ਪ੍ਰੋਗ੍ਰਾਮ ਤਹਿਤ ਹਰੇਕ ਦਿਨ ਨਵੀਂ-ਨਵੀਂ ਚੀਜਾਂ ਨੁੰ ਸ਼ੁਰੂ ਕੀਤਾ ਗਿਆ ਅਤੇ ਉਸ ਚੰਗੇ ਨਤੀਜੇ ਵੀ ਸਾਹਮਣੇ ਆਏ।

ਸਾਨੂੰ ਸੀਐਮਜੀਜੀਏ ਪ੍ਰੋਗ੍ਰਾਮ 'ਤੇ ਮਾਣ ਹੈ ਜੋ ਅੱਜ ਸਾਰਿਆਂ ਦੇ ਨਾਲ ਜੁੜ ਗਿਆ ਹੈ - ਸ੍ਰੀ ਮਨੋਹਰ ਲਾਲ

ਉਨ੍ਹਾਂ ਨੇ ਕਿਹਾ ਕਿ ਸੀਐਮਜੀਜੀਏ ਪ੍ਰੋਗ੍ਰਾਮ ਦੇ ਐਕਸ-ਸੀਐਮਜੀਜੀਏ ਉਹ ਖੁਦ ਹਨ ਅਤੇ ਸਾਨੂੰ ਸੀਐਮਜੀਜੀਏ ਪ੍ਰੋਗ੍ਰਾਮ 'ਤੇ ਮਾਣ ਹੈ ਜੋ ਅੱਜ ਸਾਰਿਆਂ ਦੇ ਨਾਲ ਜੁੜ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰੋਗ੍ਰਾਮ ਨੂੰ ਲੈ ਕੇ ਵਿਰੋਧੀ ਧਿਰ ਦੇ ਲੋਕਾਂ ਨੇ ਬਿਆਨੀ ਹਮਲੇ ਵੀ ਕੀਤੇ ਪਰ ਮੈਨੂੰ ਕਿਹਾ ਕਿ ਮੈਨ ਆਪਣੀ ਸਹਾਇਤਾ ਦੇ ਲਈ ਇਹ ਪ੍ਰੋਗ੍ਰਾਮ ਸੰਚਾਲਿਤ ਕੀਤਾ ਹੈ ਜੋ ਡੋਨਰਸ ਦੀ ਸਹਾਇਤਾ ਨਾਲ ਸੰਚਾਲਿਤ ਹੋ ਰਿਹਾ ਹੈ। ਜਿਸ ਦੇ ਲਈ ਉਹ ਡੋਨਰਸ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਦੀ ਵਜ੍ਹਾ ਨਾਲ ਇਹ ਪ੍ਰੋਗ੍ਰਾਮ ਅੱਗੇ ਵਧਿਆ। ਇਸੀ ਤਰ੍ਹਾ ਉਨ੍ਹਾਂ ਨੇ ਕਿਹਾ ਕਿ ਸੀਐਮਜੀਜੀਏ ਪ੍ਰੋਗ੍ਰਾਮ ਨੌਕਰੀ ਨਹੀਂ ਸੀ, ਸਗੋ ਇਹ ਇਕ ਸਾਲ ਦਾ ਪ੍ਰੋਗ੍ਰਾਮ ਸੀ ਜਿਸ ਦੇ ਤਹਿਤ ਮੈਰਿਟ ਦੇ ਆਧਾਰ 'ਤੇ ਸਮਸਿਆਵਾਂ ਦੇ ਹੱਲ ਲਈ ਕਾਰਜ ਕੀਤਾ ਜਾਂਦਾ ਰਿਹਾ।

ਚੰਗਾ ਆਦਮੀ ਹੋਣ ਦੇ ਨਾਤੇ ਚੰਗਾ ਨੇਤਾ ਵੀ ਕਹਿਲਾਉਣ ਵਿਚ ਸੰਕੋਚ ਨਹੀਂ ਕਰਨਾ ਚਾਹੀਦਾ - ਕੇਂਦਰੀ ਮੰਤਰੀ

ਉਨ੍ਹਾਂ ਨੇ ਕਿਹਾ ਕਿ ਚੰਗਾ ਆਦਮੀ ਹੋਣ ਦੇ ਨਾਤੇ ਚੰਗਾ ਨੇਤਾ ਵੀ ਕਹਿਲਾਉਣ ਵਿਚ ਸੰਕੋਚ ਨਹੀਂ ਕਰਨਾ ਚਾਹੀਦਾ। ਇਸ 'ਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਇਕ ਇੰਟਰਵਿਊ ਦਾ ਜਿਕਰ ਕਰਦੇ ਹੋਏ ਕਿਹਾ ਕਿ ਚੰਗਾ ਨੇਤਾ ਕਹਿਲਾਉਣ ਦਾ ਕ੍ਰੇਡਿਟ ਵੀ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਨੂੰ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਬਨਣ ਦੇ ਬਾਅਦ ਨੇਤਾ ਦੀ ਛਵੀ ਨੁੰ ਠੀਕ ਕਰ ਕੇ ਦਿਖਾਇਆ ਹੈ ਅਤੇ ਅੱਜ ਮੋਦੀ ਜੀ ਨੂੰ ਦੁਨੀਆਭਰ ਵਿਚ ਇਕ ਮਜਬੂਤ ਲੀਡਰ ਵਜੋ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਵੀ ਲੀਕ ਤੋਂ ਹੱਟ ਕੇ ਕੰਮ ਕਰਨ ਦਾ ਆਦਿ ਹਾਂ ਅਤੇ ਸਖਤ ਫੇਸਲੇ ਲੈ ਕੇ ਅਸੀਂ ਕੰਮ ਕੀਤੇ ਹਨ।

ਇਸ ਤੋਂ ਪਹਿਲਾਂ ਪਰਿਯੋਜਨਾ ਨਿਦੇਸ਼ਕ ਤੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ ਨੇ ਮੁੱਖ ਮਹਿਮਾਨ ਕੇਂਦਰੀ ਉਰਜਾ ਮੰਤਰੀ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸੀਐਮਜੀਜੀਏ ਪ੍ਰੋਗ੍ਰਮਾ ਦੇ ਜਨਕ ਅਤੇ ਮੁੱਖ ਵਾਸਤੂਕਾਰ ਸ੍ਰੀ ਮਨੋਹਰ ਲਾਲ ਜੀ ਹਨ ਅਤੇ ਉਨ੍ਹਾਂ ਦੇ ਅਗਵਾਈ ਹੇਠ ਇਹ ਪ੍ਰੋਗ੍ਰਾਮ ਸਫਲਤਾ ਪੂਰਵਕ ਸੰਚਾਲਿਤ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਗ੍ਰਾਮ ਤਹਿਤ 148 ਸੁਸਾਸ਼ਨ ਸਹਿਯੋਗੀਆਂ ਨੇ ਵੱਖ-ਵੱਖ ਸੁਸਾਸ਼ਨ ਪਹਿਲਾਂ ਨੂੰ ਸਫਲਤਾਪੂਰਵਕ ਸੰਚਾਲਿਤ ਕਰਨ ਲਈ ਆਪਣਾ ਪੂਰਾ ਸਹਿਯੋਗ ਦਿੱਤਾ। ਇਹ ਪ੍ਰੋਗ੍ਰਾਮ ਵਿਚ ਦੇਸ਼ ਵਿਚ ਆਪਣੀ ਤਰ੍ਹਾ ਦਾ ਅਜਿਹਾ ਪ੍ਰੋਗ੍ਰਾਮ ਰਿਹਾ ਜਿਸ ਦੇ ਤਹਿਤ ਲੋਕਾਂ ਅਤੇ ਸਰਕਾਰ ਦੇ ਵਿਚ ਇਕ ਸੇਤੂ ਦਾ ਕੰਮ ਕੀਤਾ ਗਿਆ।

ਸ੍ਰੀ ਅਮਿਤ ਅਗਰਵਾਲ ਨੇ ਕਿਹਾ ਕਿ ਪਿਛਲੇ ਇੰਨ੍ਹਾਂ 8 ਸਾਲਾਂ ਵਿਚ ਸਾਰੇ ਸੁਸਾਸ਼ਨ ਸਹਿਯੋਗੀਆਂ ਨੇ ਜਿਲ੍ਹਾ ਪ੍ਰਸਾਸ਼ਨ, ਰਾਜ ਸਰਕਾਰ ਦੀ ਵੱਖ ਵੱਖ ਵਿਭਾਗਾਂ ਦੇ ਨਾਲ ਬਹੁਤ ਹੀ ਕਰੀਬੀ ਤਾਲਮੇਲ ਰੱਖਦੇ ਹੋਏ ਕੰਮ ਕੀਤਾ ਹੈ ਅਤੇ 660 ਤੋਂ ਵੱਧ ਅੰਤੋਂਦੇਯ ਸਰਲ ਕੇਂਦਰਾਂ ਨੂੰ ਖੋਲਿਆ ਗਿਆ ਅਤੇ 10 ਕਰੋੜ ਤੋਂ ਵੱਧ ਸੇਵਾਵਾਂ ਇੰਨ੍ਹਾਂ ਸਰਲ ਕੇਂਦਰਾਂ ਰਹੀਂ ਲੋਕਾਂ ਨੁੰ ਉਪਲਬਧ ਕਰਵਾਈਆਂ ਗਈਆਾਂ। ਇਸ ਦੇ ਲਈ ਰਾਸ਼ਟਰਪਤੀ ਜੀ ਵੱਲੋਂ ਪਲੇਟੀਨਮ ਅਵਾਰਡ ਵੀ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਇੰਨ੍ਹਾਂ ਸਾਰੀ ਪਹਿਲਾਂ ਤੇ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਨਾਲ ਲੋਕਾਂ ਨੂੰ ਜਰੂਰੀ ਹੀ ਲਾਭ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਵਿਚ 20 ਤੋਂ ਵੱਧ ਸੁਸਾਸ਼ਨ ਸਹਿਯੋਗੀ ਵੱਖ-ਵੱਖ ਵਿਭਾਗਾਂ ਵਿਚ ਸਲਾਹਕਾਰ ਵਜੋ ਕੰਮ ਕਰ ਰਹੇ ਹਨ। ਉਨ੍ਹਾਂ ਨੇ ਸੀਐਮਜੀਜੀਏ ਪ੍ਰੋਗ੍ਰਾਮ ਨੁੰ ਸੰਚਾਲਿਤ ਕਰਨ ਲਈ ਵੱਖ-ਵੱਖ ਡੋਨਰਸ ਦਾ ਵੀ ਧੰਨਵਾਦ ਪ੍ਰਗਟਾਇਆ।

ਇਸ ਮੌਕੇ 'ਤੇ ਸ੍ਰੀ ਮਨੌਹਰ ਲਾਲ ਨੇ ਸੀਐਮਜੀਜੀਏ ਦੇ 8 ਸਾਲ ਦੇ ਕੰਮਾਂ ਨੁੰ ਦਰਸ਼ਾਉਣ ਵਾਲੀ ਇਕ ਫਿਲਮ ਅਤੇ ਕਾਫੀ ਟੇਬਲ ਬੁੱਕ ਵੀ ਜਾਰੀ ਕੀਤੀ।

ਪੋਗ੍ਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਸ੍ਰੀ ਮਨੋਹਰ ਲਾਲ ਅਤੇ ਹੋਰਾਂ ਵੱਲੋਂ ਦੀਪ ਪ੍ਰਜਵਲੱਤ ਨਾਲ ਕੀਤੀ ਗਈ। ਇਸ ਮੌਕੇ 'ਤੇ ਮੁੱਖ ਮਹਿਮਾਨ ਸ੍ਰੀ ਮਨੋਹਰ ਲਾਲ ਨੂੰ ਪੌਧਾ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਸ੍ਰੀ ਮਨੋਹਰ ਲਾਲ ਨੇ ਰਾਜ ਵੱਖ-ਵੱਖ ਜਿਲ੍ਹਾਂ ਵਿਚ ਤੈਨਾਤ ਮੁੱਖ ਮੰਤਰੀ ਸੁਸਾਸ਼ਨ ਸੋਹਿਯੋਗੀਆਂ ਨੂੰ ਸ਼ਲਾਘਾ ਪੱਤਰ ਅਤੇ ਸਮ੍ਰਿਤੀ ਚੰਨ੍ਹਾਂ ਦੇ ਕੇ ਸਨਮਾਨਿਤ ਵੀ ਕੀਤਾ।

Have something to say? Post your comment

 

More in Haryana

ਸੂਬੇ ਵਿਚ ਹੁਣ ਤਕ ਅਵੈਧ ਸ਼ਰਾਬ, ਨਸ਼ੀਲੇ ਪਦਾਰਥ, ਨਗਦ ਰਕਮ ਤੇ ਕੀਮਤੀ ਵਸਤੂਆਂ ਕੀਤੀਆਂ ਗਈਆਂ ਜਬਤ : ਪੰਕਜ ਅਗਰਵਾਲ

5 ਅਕਤੂਬਰ ਨੂੰ ਹੋਣ ਵਾਲੇ ਹਰਿਆਣਾ ਵਿਧਾਨਸਭਾ ਚੋਣ ਲਈ 1031 ਉਮੀਦਵਾਰ ਲੜਣਗੇ ਚੋਣ : ਪੰਕਜ ਅਗਰਵਾਲ

ਨਿਰਪੱਖ ਅਤੇ ਪਾਰਦਰਸ਼ੀ ਚੋਣ ਕਰਵਾਉਣਾ ਹੀ ਚੋਣ ਕਮਿਸ਼ਨ ਦਾ ਟੀਚਾ : ਪੰਕਜ ਅਗਰਵਾਲ

ਹਰਿਆਣਾ ਵਿਚ 22 ਜਿਲ੍ਹਿਆਂ ਅਤੇ 34 ਸਬ-ਡਿਵੀਜਨਾਂ ਵਿਚ ਤੀਜੀ ਕੌਮੀ ਲੋਕ ਅਦਾਲਤ ਦਾ ਪ੍ਰਬੰਧ

ਹਰਿਆਣਾ ਵਿਚ ਝੋਨੇ ਦੀ ਖਰੀਦ 23 ਸਤੰਬਰ ਤੋਂ ਹੋਵੇਗੀ ਸ਼ੁਰੂ : ਡਾ. ਸੁਮਿਤਾ ਮਿਸ਼ਰਾ

5 ਅਕਤੂਬਰ ਨੂੰ ਹੋਣ ਵਾਲੇ ਹਰਿਆਣਾ ਵਿਧਾਨਸਭਾ ਚੋਣ ਲਈ 1561 ਉਮੀਦਵਾਰਾਂ ਨੇ ਕੀਤਾ ਨੋਮੀਨੇਸ਼ਨ

ਚੋਣ ਡਿਊਟੀ ਦੌਰਾਨ ਪੋਲਿੰਗ ਕਰਮਚਾਰੀਆਂ ਦੀ ਮੌਤ 'ਤੇ ਪਰਿਵਾਰ ਨੂੰ ਮਿਲੇਗੀ ਐਕਸ-ਗੇ੍ਰਸ਼ਿਆ ਸਹਾਇਤਾ :ਪੰਕਜ ਅਗਰਵਾਲ

ਹਰਿਆਣਾ ਵਿਧਾਨਸਭਾ ਚੋਣਾਂ ਸੰਬੰਧੀ ਪੁਲੀਸ ਵਲੋਂ ਹਰਿਆਣਾ ਦੀਆਂ ਸਰਹੱਦਾਂ ਤੇ ਨਾਕੇਬੰਦੀ

ਰਾਜਨੀਤਕ ਪਾਰਟੀਆਂ ਨੂੰ ਚੋਣ ਐਲਾਨ ਪੱਤਰ ਦੀ ਕਾਪੀਆਂ ਜਮ੍ਹਾ ਕਰਵਾਉਣੀ ਜਰੂਰੀ - ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ

ਦਿਵਆਂਗ ਤੇ 85 ਸਾਲ ਦੀ ਉਮਰ ਵਰਗ ਤੋਂ ਵੱਧ ਦੇ ਵੋਟਰ ਘਰ ਤੋਂ ਪਾ ਸਕਦੇ ਹਨ ਵੋਟ : ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ