ਮੁੱਖ ਮੰਤਰੀ ਨੇ ਸੇਨਾ ਦੇ ਅਧਿਕਾਰੀਆਂ ਦੇ ਨਾਲ ਤਾਲਮੇਲ ਕਰ ਇਸ ਸਬੰਧ ਵਿਚ ਕਾਰਵਾਈ ਕਰਨ ਦੇ ਦਿੱਤੇ ਨਿਰਦੇਸ਼
ਇਸ ਦੇ ਲਈ ਹਰਿਆਣਾ ਸਰਕਾਰ ਉਪਲਬਧ ਕਰਵਾਏਗੀ ਸੰਸਾਧਨ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਕੰਮ ਕਰ ਰਹੇ ਫੌਜੀ, ਸਾਬਕਾ ਫੌਜੀ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹੂਲਤ ਤਹਿਤ ਸੂਬਾ ਸਰਕਾਰ ਨੇ ਇਕ ਨਵੀਂ ਪਹਿਲ ਸ਼ੁਰੂ ਕਰਦੇ ਹੋਏ ਸਿਹਤ ਸਹੂਲਤਾਂ ਵਿਕਸਿਤ ਕਰਨ ਦਾ ਫੈਸਲਾ ਕੀਤਾ ਹੈ। ਸੂਬਾ ਸਰਕਾਰ ਸੇਨਾ ਦੇ ਨਾਲ ਤਾਲਮੇਲ ਬਿਠਾਕੇ ਜਰੂਰਤ ਅਨੁਸਾਰ ਸ਼ਹਿਰਾਂ ਵਿਚ ਆਰਮੀ ਪੋਲੀਕਲੀਨਿਕ ਦੀ ਤਰਜ 'ਤੇ ਸਿਹਤ ਸਹੂਲਤਾਂ ਵਿਕਸਿਤ ਕਰੇਗੀ, ਤਾਂ ਜੋ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਘਰ ਨੇੜੇ ਹੀ ਸਿਹਤ ਸਹੂਲਤਾਂ ਮਿਲ ਸਕਣ।
ਮੁੱਖ ਮੰਤਰੀ ਨੇ ਅੱਜ ਇਸ ਸਬੰਧ ਵਿਚ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਮੌਜੂਦਾ ਵਿਚ ਪੰਚਕੂਲਾ, ਅੰਬਾਲਾ ਤੇ ਹਿਸਾਰ ਆਦਿ ਵਿਚ ਸੇਨਾ ਹਸਪਤਾਲ ਤੇ ਪੋਲੀਕਲੀਨਿਕ ਸੰਚਾਲਿਤ ਹੈ, ਉਸੀ ਤਰਜ 'ਤੇ ਫੌਜੀਆਂ ਦੀ ਮੰਗ ਅਤੇ ਜਰੂਰਤ ਦੇ ਹਿਸਾਬ ਨਾਲ ਹੋਰ ਸਥਾਨਾਂ 'ਤੇ ਵੀ ਸਿਹਤ ਸਹੂਲਤਾਂ ਵਿਕਸਿਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਇਸ ਮੌਕੇ 'ਤੇ ਸਿਹਤ ਮੰਤਰੀ ਡਾ. ਕਮਲ ਗੁਪਤਾ ਵੀ ਮੌਜੂਦ ਸਨ।
ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਇਸ ਦੇ ਲਈ ਉਹ ਸੇਨਾ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਤਾਲਮੇਲ ਸਥਾਪਿਤ ਕਰ ਇਸ ਸਬੰਧ ਵਿਚ ਸਹੀ ਕਾਰਵਾਈ ਕਰਨ। ਹਰਿਆਣਾ ਸਰਕਾਰ ਸੇਨਾ ਦੀ ਅਜਿਹੀ ਸਿਹਤ ਸਹੂਲਤਾਂ ਲਈ ਸਰੋਤ ਉਪਲਬਧ ਕਰਵਾਏਗੀ।
ਉਨ੍ਹਾਂ ਨੇ ਕਿਹਾ ਕਿ ਰਿਵਾੜੀ, ਰੋਹਤਕ ਅਤੇ ਮਹੇਂਦਰਗੜ੍ਹ ਵਰਗੀ ਹੋਰ ਬਹੁਤ ਵੱਧ ਖੇਤਰਾਂ ਵਿਚ ਸਾਬਕਾ ਫੌਜੀਆਂ ਵੱਲੋਂ ਸਿਹਤ ਸਹੂਲਤਾਂ ਵਿਕਸਿਤ ਕਰਨ ਦੀ ਮੰਗ ਕੀਤੀ ਜਾਂਦੀ ਰਹੀ ਹੈ, ਇਸ ਲਈ ਇੰਨ੍ਹਾਂ ਖੇਤਰਾਂ ਵਿਚ ਮੈਡੀਕਲ ਸੰਸਥਾਨ ਸਥਾਪਿਤ ਹੋਣ ਨਾਲ ਫੌਜੀਆਂ, ਸਾਬਕਾ ਫੌਜੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੇਗੀ।
ਪੂਰੇ ਸੂਰੇ ਵਿਚ ਜਨਸੰਵਾਦ ਵਿਚ ਆਈ ਹੋਈ ਮੰਗਾਂ ਦੇ ਆਧਾਰ 'ਤੇ ਐਸਐਚਸੀ, ਪੀਐਚਸੀ ਤੇ ਸੀਐਚਸੀ ਕੀਤੇ ਜਾਣਗੇ ਸਥਾਪਿਤ
ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਸੂਬਾ ਸਰਕਾਰ ਲਗਾਤਾਰ ਸੂਬੇ ਵਿਚ ਮੈਡੀਕਲ ਖੇਤਰ ਵਿਚ ਢਾਂਚਾਗਤ ਵਿਕਾਸ ਕਰ ਰਹੀ ਹੈ। ਨਾਗਰਿਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸਬ-ਹੈਲਥ ਸੈਂਟਰ, ਪ੍ਰਾਥਮਿਕ ਸਿਹਤ ਕੇਂਦਰ ਅਤੇ ਆਮ ਸਿਹਤ ਕੇਂਦਰ ਖੋਲੇ ਜਾ ਰਹੇ ਹਨ। ਮੌਜੂਦਾ ਵਿਚ ਸੰਚਾਲਿਤ ਹਸਪਤਾਲਾਂ ਵਿਚ ਸਹੂਲਤਾਂ ਨੂੰ ਮਜਬੂਤ ਕੀਤਾ ਜਾ ਰਿਹਾ ਹੈ। ਹਰੇਕ ਜਿਲ੍ਹੇ ਵਿਚ ਇਕ ਮੈਡੀਕਲ ਕਾਲਜ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਨਰਸਿੰਗ ਕਾਲਜ ਵੀ ਖੋਲੇ ਜਾ ਰਹੇ ਹਨ। ਇਸ ਨਾਲ ਸੂਬੇ ਵਿਚ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ ਦੀ ਕਮੀ ਦੂਰ ਹੋਵੇਗੀ। ਇੰਨ੍ਹਾਂ ਹੀ ਨਹੀਂ, ਓਲ ਇੰਡੀਆ ਇੰਸਟੀਟਿਯੂਟ ਆਫ ਮੈਡੀਕਲ ਸਾਇੰਸ (ਏਮਸ) ਦੀ ਸਥਾਪਨਾ ਵੀ ਹੋ ਰਹੀ ਹੈ, ਜਿਸ ਤੋਂ ਸਿਰਫ ਹਰਿਆਣਾ ਹੀ ਨਹੀਂ ਸਗੋ ਨੇੜੇ ਦੇ ਸੂਬਿਆਂ ਦੇ ਨਾਗਰਿਕਾਂ ਨੂੰ ਵੀ ਲਾਭ ਹੋਵੇਗਾ।
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸਿਹਤ ਸਹੂਲਤਾਂ ਵਧਾਉਣ ਲਈ ਜਨਸੰਵਾਦ ਵਿਚ ਆਈ ਹੋਈ ਮੰਗਾਂ ਦੇ ਆਧਾਰ 'ਤੇ ਸਬ-ਹੈਲਥ ਸੈਂਟਰ, ਪ੍ਰਾਥਮਿਕ ਸਿਹਤ ਕੇਂਦਰ ਅਤੇ ਆਮ ਸਿਹਤ ਕੇਂਦਰ ਸਥਾਪਿਤ ਕੀਤੇ ਜਾਣਗੇ।
ਮੀਟਿੰਗ ਵਿਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ, ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ ਅਤੇ ਸਿਹਤ ਵਿਭਾਗ ਦੇ ਵਿਸ਼ੇਸ਼ ਸਕੱਤਰ ਤੇ ਆਯੂਸ਼ਮਾਨ ਭਾਰਤ ਹਰਿਆਣਾ ਸਿਹਤ ਸਰੰਖਣ ਅਥਾਰਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਦਿਤਅ ਦਹਿਆ ਸਮੇਤ ਹੋਰ ਅਧਿਕਾਰੀ ਮੌਜੂਦ ਸਨ।