ਭਾਰਤੀ ਪ੍ਰਸਾਸ਼ਨਿਕ ਸੇਵਾ ਤੇ ਹੋਰ ਸੇਵਾਵਾਂ ਵਿਚ ਪਾਸ ਹਰਿਆਣਾ ਦੇ 61 ਉਮੀਦਵਾਰਾਂ ਦੇ ਸਨਮਾਨ ਵਿਚ ਹਰਿਆਣਾ ਨਿਵਾਸ ਵਿਚ ਪ੍ਰਬੰਧਿਤ ਕੀਤਾ ਗਿਆ ਸਮਾਰੋਹ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਯੁਨੀਅਨ ਪਬਲਿਕ ਸਰਵਿਸ ਕਮੀਸ਼ਨ ਵੱਲੋਂ ਪ੍ਰਬੰਧਿਤ ਭਾਰਤੀ ਪ੍ਰਸਾਸ਼ਨਿਕ ਸੇਵਾ ਤੇ ਹੋਰ ਸੇਵਾਵਾਂ ਵਿਚ ਪਾਸ ਹਰਿਆਣਾ ਦੇ 61 ਉਮੀਦਵਾਰਾਂ ਨੁੰ ਸਨਮਾਨਿਤ ਕਰ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ 2047 ਤਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣ ਦੇ ਵਿਜਨ ਨੁੰ ਸਾਕਾਰ ਕਰਨ ਵਿਚ ਆਪਣੀ ਪ੍ਰਤਿਭਾ ਦਾ ਯੋਗਦਾਨ ਦੇਣਗੇ ਅਤੇ ਸ਼ਲਾਘਾਯੋਗ ਕੰਮ ਕਰ ਕੇ ਧਾਕੜ ਹਰਿਆਣਾ ਦੀ ਧਾਕ ਬਣਾਏ ਰੱਖਣਗੇ।
ਮੁੱਖ ਮੰਤਰੀ ਅੱਜ ਇੱਥੇ ਹਰਿਆਣਾ ਨਿਵਾਸ ਵਿਚ ਪ੍ਰਬੰਧਿਤ ਸਨਮਾਨ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਤੁਸੀਂ ਸਾਰੇ ਨੌਜੁਆਨ ਵਿਕਸਿਤ ਭਾਰਤ ਦੇ ਸਪਨੇ ਦੀ ਨੀਂਹ ਤੇ ਕਰਣਧਾਰ ਹਨ, ਦੇਸ਼ ਨੂੰ ਤੁਹਾਡੇ ਤੋਂ ਬਹੁਤ ਉਮੀਂਦ ਹੈ। ਭਰੋਸਾ ਹੈ ਕਿ ਤੁਸੀ ਦੇਸ਼ ਦੇ ਹਰ ਹਿੱਸੇ ਵਿਚ ਪਹੁੰਚ ਕੇ ਭਾਰਤ ਦੀ ਅਨੇਕਤਾ ਵਿਚ ਏਕਤਾ ਦੇ ਭਾਵ ਨੂੰ ਮਜਬੂਤ ਕਰਨ ਦੇ ਨਾਲ-ਨਾਲ ਹਰਿਆਣਾ ਦਾ ਵੀ ਨਾਂਅ ਰੋਸ਼ਨ ਕਰੋਂਗੇ। ਉਨ੍ਹਾਂ ਨੇ ਕਿਹਾ ਕਿ ਭਲੇ ਹੀ ਦੇਸ਼ ਵਿਚ ਵੱਖ-ਵੱਖ ਭਾਸ਼ਾਵਾਂ, ਬੋਲੀ, ਸਭਿਆਚਾਰ ਤੇ ਸੰਸਕਾਰ ਹਨ, ਪਰ ਇੰਨ੍ਹੀ ਵਿਵਿਧੀਤਾਵਾਂ ਵਿਚ ਹੀ ਏਕਤਾ ਦਾ ਸਾਰ ਹੈ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦਾ ਹਰ ਦੱਸਵਾਂ ਜਵਾਨ ਭਾਰਤੀ ਸੇਨਾ ਦਾ ਹਿੱਸਾ ਹੈ, ਤੁਸੀ ਲੋਕ ਦੇਸ਼ ਦੀ ਪੂਰੀ ਲਗਨ ਤੇ ਜਿਮੇਵਾਰੀ ਨਾਲ ਸੇਵਾ ਕਰਣਗੇ। ਮੌਜੂਦਾ ਸਿਸਟਮ ਵਿੱਚੋਂ ਸਰਲ ਰਸਤਾ ਕੱਢ ਕੇ ਦੇਸ਼ਵਾਸੀਆਂ ਦੇ ਜੀਵਨ ਨੂੰ ਸਰਲ ਬਨਾਉਣ ਦਾ ਕੰਮ ਕਰੋਂਗੇ।
ਉਨ੍ਹਾਂ ਨੇ ਕਿਹਾ ਕਿ ਦੂਜਿਆਂ ਦੀ ਸਹਾਇਤਾ ਕਰਨਾ ਸਾਡੇ ਦੇਸ਼ ਦੀ ਰਿਵਾਇਤ ਹੈ, ਇਸ ਲਈ ਤੁਸੀਂ ਲੋਕ ਵੀ ਇਸੀ ਰਿਵਾਇਤ 'ਤੇ ਚੱਲਦੇ ਹੋਏ ਦੇਸ਼ ਦੇ ਮਾਨ ਤੇ ਸਨਮਾਨ ਨੂੰ ਵਧਾਉਣ ਵਿਚ ਯੋਗਦਾਨ ਦੇਣਗੇ।
ਉਨ੍ਹਾਂ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਦੇਸ਼ ਵਿਚ ਵੱਡੇ ਬਦਲਾਅ ਦੇਖਣ ਨੂੰ ਮਿਲੇ ਹਨ। ਇਸੀ ਦਾ ਨਤੀਜਾ ਹੈ ਕਿ ਵਿਸ਼ਵ ਦੇ ਸ਼ਕਤੀਸ਼ਾਲੀ ਦੇਸ਼ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨਾਲ ਗਲ ਕਰਨ ਦੇ ਲਈ ਉਤਸੁਕ ਹਨ। ਇਸ ਲਈ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਭਾਰਤ ਨੂੰ ਦੁਨੀਆ ਵਿਚ ਸਿਰਮੌਰ ਦੇਸ਼ ਬਨਾਉਣਾ ਹੈ, ਇਸ ਵਿਚ ਤੁਸੀ ਲੋਕਾਂ ਦੀ ਅਹਿਮ ਭੂਮਿਕਾ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾ ਨਾਲ ਹਰਿਆਣਾ ਨੂੰ ਪ੍ਰਗਤੀ ਤੇ ਵਿਕਾਸ ਦੇ ਰਾਹ 'ਤੇ ਲਿਆਉਣ ਵਿਚ ਸਾਡੇ ਉੱਚ ਅਧਿਕਾਰੀਆਂ ਨੈ ਯਤਨ ਕੀਤੇ ਹਨ, ਉਸੀ ਤਰ੍ਹਾਂ ਨਾਲ ਤੁਸੀਂ ਲੋਕ ਵੀ ਦੇਸ਼ ਦੇ ਵਿਕਾਸ ਵਿਚ ਆਪਣਾ ਯੋਗਦਾਨ ਦਵੋਗੇ।
ਇਸ ਮੌਕੇ 'ਤੇ ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਟੀਵੀਐਸਐਨ ਪ੍ਰਸਾਦ ਨੇ ਕਿਹਾ ਕਿ ਕਿਸੀ ਸਮੇਂ ਉਹ ਖੁਦ ਵੀ ਉਨ੍ਹਾਂ ਦੀ ਤਰ੍ਹਾ ਯੁਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪ੍ਰਬੰਧਿਤ ਭਾਰਤੀ ਪ੍ਰਸਾਸ਼ਨਿਕ ਸੇਵਾ ਨੂੰ ਪਾਸ ਕਰ ਕੇ ਹੈਦਰਾਬਾਦ ਤੋਂ ਹਰਿਆਣਾ ਆਏ ਸਨ, 36 ਸਾਲ ਦੇ ਕਾਰਜਕਾਲ ਵਿਚ ਉਨ੍ਹਾਂ ਨੇ ਹਰਿਆਣਾ ਦੇ ਲੋਕਾਂ ਦਾ ਅਪਾਰ ਪਿਆਰ ਮਿਲਿਆ ਅਤੇ ਉਹ ਹਰਿਆਣਾ ਦੇ ਹੋ ਕੇ ਰਹਿ ਗਏ, ਇਸ ਦੀ ਉਨ੍ਹਾਂ ਨੁੰ ਖੁਸ਼ੀ ਹੈ। ਤੁਸੀਂ ਲੋਕ ਇਮਾਨਦਾਰੀ ਤੇ ਮਿਹਨਤ ਨਾਲ ਦੇਸ਼ ਦੀ ਸੇਵਾ ਕਰੋਂ।
ਇਸ ਮੌਕੇ 'ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ ਨੇ ਉਮੀਦਵਾਰਾਂ ਤੋਂ ਪਿਛਲੇ 10 ਸਾਲ ਦੌਰਾਨ ਹਰਿਆਣਾ ਵਿਚ ਆਏ ਬਦਲਾਆਂ 'ਤੇ ਵਿਚਾਰ ਜਾਣੇ। ਉਨ੍ਹਾਂ ਨੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਤੁਹਾਡੀ ਕਲਮ ਨਾਲ ਲੋਕਾਂ ਦੇ ਜੀਵਨ ਵਿਚ ਸੁਧਾਰ ਲਿਆਉਣ ਦਾ ਯਤਨ ਕਰਨ।
ਇਸ ਮੌਕੇ 'ਤੇ ਪੁਲਿਸ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ ਨੇ ਵੀ ਉਮੀਦਵਾਰਾਂ ਨੂੰ ਸੰਬੋਧਿਤ ਕਰਦੇ ਕੀਤਾ। ਇਸ ਮੌਕੇ 'ਤੇ ਸ਼ਹਿਰੀ ਸਥਾਨਕ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਨੰਦ ਮੋਹਨ ਸ਼ਰਣ, ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਪਰਸੋਨਲ ਅਤੇ ਸਿਖਲਾਈ ਵਿਭਾਗ ਦੇ ਵਿਸ਼ੇਸ਼ ਸਕੱਤਰ ਪ੍ਰਭਜੋਤ ਸਿੰਘ ਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।