ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨਾਲ ਅੱਜ ਉਨ੍ਹਾਂ ਦੇ ਆਵਾਸ ਸੰਤ ਕਬੀਰ ਕੁਟੀਰ 'ਤੇ ਤ੍ਰਿਨਿਦਾਦ ਐਂਡ ਟੋਬੈਗੋ ਗਣਰਾਜ ਦੀ ਅਟਾਰਨੀ ਜਨਰਲ ਅਤੇ ਵਿਧਿਕ ਮਾਮਲਿਆਂ ਦੀ ਮੰਤਰੀ ਸੁਸ੍ਰੀ ਰੇਣੁਕਾ ਸਗਰਾਮ ਸਿੰਘ ਸੂਕਲਾਲ ਨੇ ਮੁਲਾਕਾਤ ਕੀਤੀ। ਇਸ ਦੌਰਾਨ ਹਰਿਆਣਾ ਦੇ ਨਾਂਲ ਦੋਪੱਖੀ ਸਮਝੌਤਿਆਂ 'ਤੇ ਵੀ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਦੋਵਾਂ ਹਿਤਧਾਰਕ ਆਪਸੀ ਸਹਿਯੋਗ ਨਾਲ ਕੰਮ ਕਰਨ, ਜਿਸ ਨਾਲ ਹਰਿਆਣਾ ਅਤੇ ਤ੍ਰਿਨਿਦਾਦ ਐਂਡ ਟੋਬੈਗੋ ਵਿਚਕਾਰ ਵਪਾਰਕ ਸਬੰਧਾਂ ਨੂੰ ਹੋਰ ਮਜਬੂਤੀ ਮਿਲ ਸਕੇ। ਉਨ੍ਹਾਂ ਨੇ ਹੈਫੇਡ ਦੇ ਚੇਅਰਮੈਨ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਹੈਫੇਡ ਰਾਜ ਦਾ ਇਕ ਸਿਖਰ ਸਹਿਕਾਰੀ ਸੰਘ ਹੈ, ਇਸ ਲਈ ਹੈਫੇਡ ਅਜਿਹੇ ਮੌਕਿਆਂ ਦੀ ਤਲਾਸ਼ ਕਰੇ, ਜਿੱਥੇ ਸੂਬੇ ਦੇ ਕਿਸਾਨ ਹੈਫੇਡ ਰਾਹੀਂ ਵੱਖ-ਵੱਖ ਦੇਸ਼ਾਂ ਵਿਚ ਆਪਣੀ ਉਪਜ ਵੇਚ ਕੇ ਲਾਭ ਮਿਲ ਸਕੇ।
ਵਰਨਦਯੋਗ ਹੈ ਕਿ ਜੂਨ, 2024 ਦੇ ਆਖੀਰੀ ਹਫਤੇ ਵਿਚ ਹੈਫੇਡ ਚੇਅਰਮੈਨ ਸ੍ਰੀ ਕੈਲਾਸ਼ ਭਗਤ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਵੱਲੋਂ ਇਕ ਵਫਤ ਤ੍ਰਿਨਿਦਾਦ ਐਂਡ ਟੋਬੈਗੋ ਦੇ ਦੌਰੇ 'ਤੇ ਗਿਆ ਸੀ, ਜਿਸ ਦਾ ਉਦੇਸ਼ ਤ੍ਰਿਨਿਦਾਦ ਐਂਡ ਟੋਬੈਗੋ ਅਤੇ ਹੋਰ ਕੈਰੇਬਿਆਈ ਦੇਸ਼ਾਂ ਵਿਚ ਵਪਾਰ ਦੇ ਮੌਕਿਆਂ ਦੀ ਸੰਭਾਵਨਾਵਾਂ ਦਾ ਪਤਾ ਲਗਾਉਣਾ ਹੈ। ਅੱਜ ਦੀ ਇਹ ਮੁਲਾਕਾਤ ਉਸੀ ਲੜੀ ਦਾ ਇਕ ਹਿੱਸਾ ਹੈ ਗੌਰਤਲਬ ਹੈ ਕਿ ਤ੍ਰਿਨਿਦਾਦ ਐਂਡ ਟੋਬੈਗੋ ਵਿਚ ਵੱਡੀ ਗਿਣਤੀ ਵਿਚ ਭਾਰਤੀ ਪ੍ਰਵਾਸੀ ਰਹਿੰਦੇ ਹਨ। ਹਰਿਆਣਾ ਸਰਕਾਰ ਵਿਸ਼ਵ ਪੱਧਰ 'ਤੇ ਆਪਣੀ ਸੰਸਥਾਵਾਂ ਲਈ ਵਪਾਰ ਦੀ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਉਤਸੁਕ ਹਨ। ਮੀਟਿੰਗ ਦੌਰਾਨ ਹੈਫੇਡ ਦੇ ਚੇਅਰਮੈਨ ਸ੍ਰੀ ਕੈਲਾਸ਼ ਭਗਤ , ਓਮਾਨ ਦੇ ਉਦਯੋਗਪਤੀ ਮੋਨੀਸ਼ ਬਹਿਲ ਅਤੇ ਹੈਫੇਡ ਦੇ ਜੀਐਮ ਡਾ. ਅਰੁਣ ਕੁਮਾਰ ਆਹੂਜਾ ਮੌਜੂਦ ਸਨ