ਹਰਿਆਣਾ ਸਰਕਾਰ ਨੇ ਪਿਛਲੇ 10 ਸਾਲਾਂ ਵਿਚ ਬਿਨ੍ਹਾ ਪਰਚੀ ਬਿਨ੍ਹਾਂ ਖਰੀ ਮੈਰਿਟ 'ਤੇ ਦਿੱਤੀ ਸਰਕਾਰੀ ਨੌਕਰੀਆਂ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਹਰਿਆਣਾ ਸਿਵਲ ਸੇਵਾ-2023 ਪਾਸ ਕਰਨ ਵਾਲੇ 113 ਉਮੀਦਵਾਰਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਕ ਅਧਿਕਾਰੀ ਦੀ ਪਹਿਲੀ ਜਿਮੇਵਾਰੀ ਜਨਤਾ ਦੀ ਸੇਵਾ ਕਰਨਾ ਅਤੇ ਉਨ੍ਹਾਂ ਦੇ ਜੀਵਨ ਨੂੰ ਸਰਲ ਬਨਾਉਣ ਹੈ। ਇਸ ਲਈ ਤੁਸੀਂ ਸਾਰੇ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਆਪਣੀ ਜਿਮੇਵਾਰੀ ਨੂੰ ਨਿਭਾਉਣ। ਉਨ੍ਹਾਂ ਨੇ ਮੁੱਖ ਸਕੱਤਰ ਨੁੰ ਨਿਰਦੇਸ਼ ਦਿੱਤੇ ਕਿ ਅੱਜ ਹੀ ਸਾਰੇ ਚੋਣ ਕੀਤੇ ਉਮੀਦਵਾਰਾਂ ਦੀ ਜੁਆਇਨਿੰਗ ਕਰਵਾਈ ਜਾਵੇ।
ਮੁੱਖ ਮੰਤਰੀ ਅੱਜ ਇੱਥੇ ਪ੍ਰਬੰਧਿਤ ਹਰਿਆਣਾ ਸਿਵਲ ਸੇਵਾ-2023 ਦੇ ਪਾਸ ਉਮੀਦਵਾਰਾਂ ਦੇ ਸਨਮਾਨ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ।
ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਪਿਛਲੇ 10 ਸਾਲਾਂ ਵਿਚ ਦੇਸ਼ ਵਿਚ ਨੌਕਰੀਆਂ ਵਿਚ ਜਿਸ ਤਰ੍ਹਾ ਨਾਲ ਪਾਰਦਰਸ਼ਿਤਾ ਦੇਖਣ ਨੁੰ ਮਿਲੀ ਹੈ, ਉਸ ਸੋਚ ਅਨੁਸਾਰ ਹਰਿਆਣਾ ਸਰਕਾਰ ਨੇ ਵੀ ਪਿਛਲੇ 10 ਸਾਲਾਂ ਵਿਚ ਲਗਾਤਾਰ ਬਿਨ੍ਹਾ ਪਰਚੀ-ਖਰਚੀ ਦੇ ਸਿਰਫ ਮੈਰਿਟ 'ਤੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਪਹਿਲਾਂ ਕਿਸੇ ਦਾ ਕੋਈ ਰਿਸ਼ਤੇਦਾਰ ਹੁੰਦਾ ਸੀ ਉੱਥੇ ਐਚਸੀਐਸ ਲਗਦਾ ਸੀ, ਪਰ ਸਾਡੇ ਮਿਸ਼ਨ ਮੈਰਿਟ ਦੇ ਕਾਰਨ ਅੱਜ ਬਿਨ੍ਹਾ ਪਰਚੀ-ਖਰਚੀ ਦੇ ਗਰੀਬ ਪਰਿਵਾਰ ਦੇ ਬੱਚੇ ਵੀ ਅਧਿਕਾਰੀ ਲਗ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਟੀਚਾ ਹੈ ਕਿ ਮਿਹਨਤ ਕਰਨ ਵਾਲੇ ਨੌਜੁਆਨਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਫੱਲ ਮਿਲੇ ਅਤੇ ਆਪਣੀ ਯੋਗਤਾ ਦੇ ਆਧਾਰ 'ਤੇ ਉਹ ਸਰਕਾਰੀ ਸੇਵਾ ਵਿਚ ਆਉਣ।
ਉਨ੍ਹਾਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਸੀ ਕਿ ਸੂਬੇ ਵਿਚ ਪਾਰਦਰਸ਼ੀ ਸਿਸਟਮ ਬਨਾਉਣਾ ਹੈ ਤਾਂ ਸਟੈਂਡ ਲੈਣਾ ਪਵੇਗਾ। ਅਸੀਂ ਮਜਬੂਤੀ ਨਾਲ ਸਟੈਂਡ ਲਿਆ ਅਤੇ ਵਿਵਸਥਾ ਬਦਲ ਕੇ ਸਿਸਟਮ ਵਿਚ ਪਾਰਦਰਸ਼ਿਤਾ ਲੈ ਕੇ ਆਏ ਹਨ, ਜਿਸ ਦਾ ਲਾਭ ਅੱਜ ਸੂਬੇ ਦੇ ਨੌਜੁਆਨਾਂ ਨੂੰ ਮਿਲ ਰਿਹਾ ਹੈ।
ਸ੍ਰੀ ਨਾਇਬ ਸਿੰਘ ਸੈਨੀ ਨੇ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਕਿਹਾ ਕਿ ਉਹ ਖੁਦ ਬਹੁਤ ਹੀ ਸਧਾਰਣ ਪਰਿਵਾਰ ਤੋਂ ਹਨ, ਉਨ੍ਹਾਂ ਦੇ ਪਰਿਵਾਰ ਵਿਚ ਕਿਸੇ ਨੇ ਪੰਚਾਇਤ ਚੋਣ ਵੀ ਨਹੀਂ ਲੜਿਆ ਸੀ, ਪਰ ਅੱਜ ਪ੍ਰਧਾਨ ਮੰਤਰੀ ਜੀ ਨੇ ਉਨ੍ਹਾਂ ਨੁੰ ਸੂਬੇ ਦਾ ਮੁੱਖ ਮੰਤਰੀ ਬਣਾ ਕੇ ਬਹੁਤ ਮਾਨ-ਸਨਮਾਨ ਦਿੱਤਾ ਹੈ। ਜਦੋਂ ਕਿ ਪਹਿਲੇ ਮੁੱਖ ਮੰਤਰੀ ਬਨਣ ਲਈ ਜਾਂ ਤਾਂ ਰਾਜਨੇਤਾ ਜਾਂ ਮੁੱਖ ਮੰਤਰੀ ਦੇ ਘਰ ਵਿਚ ਜਨਮ ਲੈਣਾ ਪੈਂਦਾ ਸੀ।
ਸਰਕਾਰ ਦੀ ਯੋਜਨਾਵਾਂ ਦਾ ਲਾਭ ਆਖੀਰੀ ਵਿਅਕਤੀ ਤਕ ਪਹੁੰਚਾਉਣਾ ਹੈ ਟੀਚਾ
ਮੁੱਖ ਮੰਤਰੀ ਨੇ ਚੋਣ ਕੀਤੇ ਉਮੀਦਵਾਰਾਂ ਨੂੰ ਕਿਹਾ ਕਿ ਨਾਗਰਿਕਾਂ ਦੀ ਭਲਾਈ ਲਈ ਨੀਤੀਗਤ ਫੈਸਲੇ ਲੈਣਾ ਸਰਕਾਰ ਦਾ ਕੰਮ ਹੈ, ਪਰ ਉਨ੍ਹਾਂ ਫੈਸਲਿਆਂ ਨੂੰ ਧਰਾਤਲ 'ਤੇ ਉਤਾਰਣ ਦੀ ਜਿਮੇਵਾਰੀ ਅਧਿਕਾਰੀਆਂ ਦੀ ਹੁੰਦੀ ਹੈ। ਸੁਸਾਸ਼ਨ ਦਾ ਅਰਥ ਹੈ ਕਿ ਨਾਗਰਿਕਾਂ ਦੇ ਜੀਵਨ ਨੂੰ ਕਿਸ ਤਰ੍ਹਾ ਸਰਲ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਸਰਕਾਰ ਦੀ ਯੋਜਨਾਵਾਂ ਦਾ ਲਾਭ ਕਿਸ ਤਰ੍ਹਾ ਪਹੁੰਚਾਇਆ ਜਾਵੇ। ਇਸ ਲਈ ਅੰਤੋਂਦੇਯ ਦੇ ਦਰਸ਼ਨ ਦੇ ਅਨੁਰੂਪ ਸਮਾਜ ਦੇ ਆਖੀਰੀ ਵਿਅਕਤੀ ਤਕ ਸਰਕਾਰ ਦੀ ਨੀਤੀਆਂ ਦਾ ਲਾਭ ਪਹੁੰਚੇ ਤੁਹਾਡਾ ਇਕਲੌਤਾ ਟੀਚਾ ਹੋਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਨਾਗਰਿਕਾਂ ਦੀ ਸਮਸਿਆਵਾਂ ਦੇ ਹੱਲ ਲਈ ਜਿਲ੍ਹਿਆਂ ਵਿਚ ਰੋਜਾਨਾ ਸਵੇਰੇ 9 ਤੋਂ 11 ਵਜੇ ਤਕ ਸਮਾਧਾਨ ਕੈਂਪ ਲਗਾਏ ਜਾ ਰਹੇ ਹਨ। ਇੰਨ੍ਹਾਂ ਕੈਂਪਾਂ ਵਿਚ ਡਿਪਟੀ ਕਮਿਸ਼ਨਰ, ਪੁਲਿਸ ਸੁਪਰਡੈਂਟ ਸਮੇਤ ਜਿਲ੍ਹਾ ਪ੍ਰਸਾਸ਼ਨ ਦੇ ਤਮਾਮ ਅਧਿਕਾਰੀ ਮੌਜੂਦ ਹੁੰਦੇ ਹਨ ਅਤੇ ਉਹ ਮੌਕੇ 'ਤੇ ਹੀ ਸਮਸਿਆਵਾਂ ਦਾ ਹੱਲ ਯਕੀਨੀ ਕਰਦੇ ਹਨ। ਇਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲ ਰਹੀ ਹੈ।
ਇਮਾਨਦਾਰੀ ਨਾਲ ਕਰਨ ਜਨ ਸੇਵਾ ਦਾ ਕਾਰਜ - ਮੁੱਖ ਸਕੱਤਰ
ਇਸ ਤੋਂ ਪਹਿਲਾਂ ਮੁੱਖ ਸਕੱਤਰ ਸ੍ਰੀ ਟੀਵੀਐਸਐਨ ਪ੍ਰਸਾਦ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੱਜ ਤੁਸੀਂ ਸਾਰਿਆਂ ਦੇ ਲਈ ਇਤਿਹਾਸਕ ਦਿਨ ਹਨ, ਜਦੋਂ ਤੁਸੀ ਆਪਣੀ ਮਿਹਨਤ ਦੇ ਬਲਬੂਤੇ ਇਸ ਸਰਵੋਚ ਸੇਵਾ ਵਿਚ ਆਏ ਹਨ। ਤੁਸੀਂ ਸਾਰੇ ਗਰੀਬਾਂ ਦੇ ਜੀਵਨ ਵਿਚ ਆਉਣ ਵਾਲੀ ਸਾਰੀ ਤਰ੍ਹਾ ਦੀ ਸਮਸਿਆਵਾਂ ਨਾਲ ਪਰੀਚਿਤ ਹੈ, ਇਸ ਲਈ ਤੁਸੀਂ ਸੇਵਾ ਵਿਚ ਰਹਿੰਦੇ ਹੋਏ ਉਨ੍ਹਾਂ ਦੀ ਸਮਸਿਆਵਾਂ ਦਾ ਨਿਰਾਕਰਣ ਜਰੂਰ ਕਰਨ। ਉਨ੍ਹਾਂ ਨੇ ਸਾਰੇ ਚੋਣ ਕੀਤੇ ਉਮੀਦਵਾਰਾਂ ਦੀ ਅਪੀਲ ਕਰਦੇ ਹੋਏ ਕਿਹਾ ਕਿ ਤੁਸੀਂ ਸਾਰੇ ਆਪਣੀ ਸੇਵਾ ਵਿਚ ਇਮਾਨਦਾਰੀ ਅਤੇ ਨੈਤਿਕਤਾ ਕਦੀ ਨਾ ਛੱਡਣ।
ਇਸ ਮੌਕੇ 'ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਸਕੂਲ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਨੀਤ ਗਰਗ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਵਿਸ਼ੇਸ਼ ਅਧਿਕਾਰੀ (ਕੰਮਿਉਨਿਟੀ ਪੁਲਿਸਿੰਗ ਅਤੇ ਆਊਟਰੀਚ) ਪੰਕਜ ਨੈਨ, ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਸੰਯੁਕਤ ਨਿਦੇਸ਼ਕ (ਪ੍ਰਸਾਸ਼ਨ) ਗੌਰਵ ਗੁਪਤਾ ਸਮੇਤ ਹੋਰ ਅਧਿਕਾਰੀ ਮੋਜੂਦ ਸਨ।