ਚੰਡੀਗੜ੍ਹ : ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਟੀਵੀਐਸਐਨ ਪ੍ਰਸਾਦ ਨੇ ਅੱਜ ਸੂਬੇ ਦੇ ਸਰਕਾਰੀ ਵਕੀਲਾਂ (ਜਿਲ੍ਹਾ ਨਿਆਂਵਾਦੀ ਅਤੇ ਵਧੀਕ ਜਿਲ੍ਹਾ ਨਿਆਂਵਾਦੀ) ਦੇ ਲਈ ਆਪਣੀ ਤਰ੍ਹਾ ਦੇ ਪਹਿਲੇ ਤਿੰਨ-ਦਿਨਾਂ ਦੀ ਸਿਖਲਾਈ ਦਾ ਵਰਚੂਅਲੀ ਸ਼ੁਰੂਆਤ ਕੀਤੀ। ਇਹ ਸਿਖਲਾਈ ਸ਼ੁਰੂ ਕਰਨ ਦਾ ਉਦੇਸ਼ ਫਾਰੇਂਸਿਕ ਵਿਸ਼ਲੇਸ਼ਣ ਅਤੇ ਅਪਰਾਧਿਕ ਨਿਆਂ ਪ੍ਰਦਾਇਗੀ ਦੇ ਹੋਰ ਪਹਿਲੂਆਂ 'ਤੇ ਧਿਆਨ ਕੇਂਦ੍ਰਿਤ ਕਰਨਾ ਹੈ।
ਗੌਰਤਲਬ ਹੈ ਕਿ ਪਿਛਲੇ 29 ਜੂਨ ਨੂੰ ਹਰਿਆਣਾ ਸਰਕਾਰ ਅਤੇ ਕੌਮੀ ਫਾਰੇਂਸਿਕ ਵਿਗਿਆਨ ਯੂਨੀਵਰਸਿਟੀ, ਗਾਂਧੀਨਗਰ ਦੇ ਵਿਚ ਇਕ ਸਮਝੌਤਾ ਮੈਮੋ 'ਤੇ ਹਸਤਾਖਰ ਕੀਤੇ ਗਏ ਸਨ। ਇਸ ਸਮਝੌਤੇ ਦਾ ਉਦੇਸ਼ ਫਾਰੇਂਸਿਕ ਅਤੇ ਅਭਿਯੋਜਨ ਸਿਖਲਾਈ, ਖੋਜ ਅਤੇ ਫਾਰੇਂਸਿਕ ਨਮੂਨਿਆਂ ਦੀ ਜਾਂਚ ਦੇ ਖੇਤਰ ਵਿਚ ਸਹਿਯੋਗਾਤਮਕ ਗਤੀਵਿਧੀਆਂ ਨੂੰ ਵਧਾਉਣਾ, ਸਹੂਲਤਜਨਕ ਬਨਾਉਣਾ ਅਤੇ ਮਜਬੂਤ ਕਰਨਾ ਹੈ। ਇਸੀ ਲੜੀ ਵਿਚ ਅੱਜ ਹਿਪਾ, ਗੁਰੂਗ੍ਰਾਮ ਵਿਚ ਇਸ ਕੋਰਸ ਦੀ ਸ਼ੁਰੂਆਤ ਕੀਤੀ ਗਈ ਹੈ। ਸ਼ੁਰੂਆਤ ਵਿਚ 26 ਜਿਲ੍ਹਾ ਨਿਆਂਵਾਸੀ ਅਤੇ ਵਧੀਕ ਜਿਲ੍ਹਾ ਨਿਆਂਵਾਦੀ ਇਹ ਸਿਖਲਾਈ ਲੈ ਰਹੇ ਹਨ।
ਮੁੱਖ ਸਕੱਤਰ ਨੇ ਅੱਜ ਇਹ ਵੀਡੀਓ ਕਾਨਫ੍ਰੈਸਿੰਗ ਰਾਹੀਂ ਹਰਿਆਣਾ ਲੋਕ ਪ੍ਰਸਾਸ਼ਨ ਸੰਸਥਾ (ਹਿਪਾ) ਗੁਰੂਗ੍ਰਾਮ ਵਿਚ ਟ੍ਰੇਨਿੰਗ ਲੈ ਰਹੇ ਸਰਕਾਰੀ ਵਕੀਲਾਂ ਨੂੰ ਸੰਬੋਧਿਤ ਕਰ ਰਹੇ ਸਨ।
ਸ੍ਰੀ ਟੀਵੀਐਸਐਨ ਪ੍ਰਸਾਦ ਨੇ ਹਿਪਾ ਦੇ ਮਹਾਨਿਦੇਸ਼ਕ ਨੂੰ ਨਿਰਦੇਸ਼ ਦਿੱਤੇ ਕਿ ਐਨਅੇਫਐਸਯੂ ਦੇ ਨਾਲ ਮਿਲ ਕੇ ਇਕ ਮਾਨਕ ਕੋਰਸ ਤਿਆਰ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਸਿਖਲਾਈ ਤਿੰਨ ਪੜਾਆਂ ਵਿਚ ਦਿੱਤੀ ਜਾਣੀ ਚਾਹੀਦੀ ਹੈ। ਕੋਰਸ ਦਾ ਪਹਿਲਾ ਪੜਾਅ ਹਿਪਾ ਵਿਚ ਹੋਵੇ, ਦੂਜਾ ਲੋਕ ਨਾਇਕ ਜੈਯਪ੍ਰਕਾਸ਼ ਨਰਾਇਣ ਕੌਮੀ ਅਪਰਾਧ ਵਿਗਿਆਨ ਅਤੇ ਫਾਰੇਂਸਿਕ ਵਿਗਿਆਨ ਸੰਸਥਾਨ ਰੋਹਿਣੀ, ਨਵੀਂ ਦਿੱਲੀ ਅਤੇ ਤੀਜਾ ਪੜਾਅ ਨੈਸ਼ਨਲ ਫੋਰੇਂਸਿਕ ਸਾਇੰਸੇਜ ਯੁਨੀਵਰਸਿਟੀ, ਗਾਂਧੀ ਨਗਰ ਗੁਜਰਾਤ ਤੋਂ ਪੂਰਾ ਕਰਵਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਗੰਭੀਰ ਅਪਰਾਧ ਵਿਚ ਅਪਰਾਧੀ ਨੂੰ ਸਜਾ ਦਿਵਾਉਣ ਵਿਚ ਫਾਰੇਂਸਿਕ ਸਾਇੰਸ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸ ਲਈ ਸਾਰੇ ਪਬਲਿਕ ਪ੍ਰਾਸੀਕਿਯੂਸ ਲਈ ਇਸ ਕੋਰਸ ਨੂੰ ਕਰਨਾ ਜਰੂਰੀ ਕੀਤਾ ਜਾ ਰਿਹਾ ਹੈ, ਤਾਂ ਜੋ ਉਹ ਫਾਰੇਂਸਿਕ ਸਾਇੰਸੇਜ ਵਿਚ ਕੁਸ਼ਲਤਾ ਹਾਸਲ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਗਰੀਬ ਵਿਅਕਤੀ ਨੂੰ ਨਿਆਂ ਪਾਉਣ ਵਿਚ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵਿਚ ਸਰਕਾਰੀ ਵਕੀਲ ਦੀ ਜਿਮੇਵਾਰੀ ਵੱਧ ਜਾਂਦੀ ਹੈ ਕਿ ਉਹ ਪੀੜਤ ਗਰੀਬ ਨੂੰ ਨਿਆਂ ਦਿਵਾਉਣ। ਮੁੱਖ ਸਕੱਤਰ ਨੇ ਇਸ ਗੱਲ 'ਤੇ ਵੀ ਜੋਰ ਦਿੱਤਾ ਕਿ ਸਰਕਾਰੀ ਦਫਤਰਾਂ ਵਿਚ ਨਿਯੁਕਤ ਵਕੀਲਾਂ ਨੁੰ ਉਨ੍ਹਾਂ ਦੇ ਮੌਜੂਦਾ ਕੰਮ ਦੇ ਨਾਲ-ਨਾਲ ਅਪਰਾਧਿਕ ਮਾਮਲੇ ਵੀ ਪੈਰਵੀ ਤਹਿਤ ਦੇਣੇ ਚਾਹੀਦੇ ਹਨ।
ਹਿਪਾ ਮਹਾਨਿਦੇਸ਼ਕ ਸੁਸ੍ਰੀ ਚੰਦਰਲੇਖਾ ਮੁਖਰਜੀ ਨੇ ਕਿਹਾ ਕਿ ਇਸ ਤਿੰਨ ਦਿਨਾਂ ਦੀ ਸਿਖਲਾਈ ਦੌਰਾਨ ਮਾਹਰਾਂ ਵੱਲੋਂ ਕਈ ਗੰਭੀਰ ਵਿਸ਼ਿਆਂ 'ਤੇ ਚਰਚਾ ਕੀਤੀ ਜਾਵੇਗੀ, ਜਿਸ ਵਿਚ ਅਪਰਾਧ ਦਾ ਪਤਾ ਲਗਾਉਣ ਵਿਚ ਜੈਵਿਕ ਸਬੂਤ, ਸਾਈਬਰ ਅਪਰਾਧ ਅਤੇ ਫਾਰੇਂਸਿਕ ਵਿਚ ਹਾਲ ਦੇ ਰੁਝਾਨ, ਕ੍ਰਾਇਮ ਸੀਨ ਮੈਨੇਜਮੈਂਟ, ਅਗਨੀ ਸ਼ਸਤਰਾਂ ਨਾਲ ਜੁੜੇ ਅਪਰਾਧ , ਸੜਕ ਦੁਰਘਟਨਾ ਦੀ ਜਾਂਚ, ਦਸਤਾਵੇਜ ਜਾਂਚ ਅਤੇ ਮੰਜੂਰ ਅਤੇ ਫਾਰੇਂਸਿਕ ਮਨੋਵਿਗਿਆਨ ਦੀ ਭੁਮਿਕਾ ਸ਼ਾਮਿਲ ਹੈ।