ਪੀੜਤ ਵਿਅਕਤੀ ਨੂੰ ਮਿਲੇਗੀ ਤੁਰੰਤ ਸਹਾਇਤਾ, 15 ਦਿਨ ਵਿਚ ਹੋਵੇਗਾ ਮੁਆਵਜਾ ਦਾ ਭੁਗਤਾਨ
ਚੰਡੀਗੜ੍ਹ : ਹਰਿਆਣਾ ਵਿਚ ਸੜਕ ਦੁਰਘਟਨਾਵਾਂ ਵਿਚ ਪੀੜਤ ਵਿਅਕਤੀ ਨੂੰ ਸਹਾਇਤਾ ਪਹੁੰਚਾਉਣ ਦੇ ਉਦੇਸ਼ ਨਾਲ ਹੁਣ ਰਾਜ ਵਿਚ ਕੇਂਦਰ ਸਰਕਾਰ ਦੀ ਤਰਜ 'ਤੇ ਨਵੀਂ ਯੋਜਨਾ ਸ਼ੁਰੂ ਕੀਤੀ ਗਈ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਅੱਜ ਐਲਾਨ ਕਰਦੇ ਹੋਏ ਕਿਹਾ ਕਿ ਇਸ ਯੋਜਨਾ ਤਹਿਤ ਹਿੱਟ-ਐਂਡ-ਰਨ ਦੇ ਦੁਰਘਟਨਾ ਦੇ ਮਾਮਲਿਆਂ ਵਿਚ ਪੀੜਤਾਂ ਨੁੰ ਕੈਸ਼ਲੇਸ ਉਪਚਾਰ ਦੀ ਸਹੂਲਤ ਦੇ ਨਾਲ-ਨਾਲ ਮੁਆਵਜਾ ਪ੍ਰਦਾਨ ਕੀਤਾ ਜਾਵੇਗਾ। ਨਾਲ ਹੀ, ਮੁਆਵਜੇ ਦੇ ਬਿਨੈ ਅਤੇ ਪੀੜਤਾਂ ਨੁੰ ਭੁਗਤਾਨ ਦੀ ਪ੍ਰਕ੍ਰਿਆ ਦੀ ਸਮੇਂ-ਸਮੀਾ ਵੀ ਤੈਅ ਕਰ ਦਿੱਤੀ ਗਈ ਹੈ।
ਮੁੱਖ ਮੰਤਰੀ ਅੱਜ ਇੱਥੇ ਪ੍ਰੈਂਸ ਕਾਨਫ੍ਰੈਂਸ ਨੂੰ ਸੰਬੋਧਿਤ ਕਰ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਇਸ ਸਕੀਮ ਤਹਿਤ ਬੀਮਾਕ੍ਰਿਤ ਅਤੇ ਬੀਮਾ ਰਹਿਤ ਵਾਹਨਾਂ ਅਤੇ ਹਿੱਟ-ਐਂਡ ਰਨ ਦੁਰਘਟਨਾਵਾਂ ਦੇ ਪੀੜਤਾਂ ਨੁੰ ਕੈਸ਼ਲੈਸ ਉਪਚਾਰ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਇਸ ਖਰਚ ਦਾ ਭੂਗਤਾਨ ਹਰਿਆਣਾ ਰੋਡ ਸੇਫਟੀ ਫੰਡ ਤੋਂ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਇਸ ਸਕੀਮ ਨੂੰ ਜਿਲ੍ਹਾ ਪੱਧਰ 'ਤੇ ਸਹੀ ਰੂਪ ਨਾਲ ਲਾਗੂ ਕਰਨ ਲਈ ਇਕ ਜਿਲ੍ਹਾ ਪੱਧਰੀ ਕਮੇਟੀ ਦਾ ਵੀ ਗਠਨ ਕੀਤਾ ਜਾਵੇਗਾ।
15 ਦਿਨ ਵਿਚ ਹੋਵੇਗਾ ਮੁਆਵਜਾ ਦਾ ਭੁਗਤਾਨ
ਮੁੱਖ ਮੰਤਰੀ ਨੇ ਕਿਹਾ ਕਿ ਜਾਂਚ ਅਧਿਕਾਰੀ ਰਿਪੋਰਟ ਪੇਸ਼ ਕਰਨ ਦੇ 15 ਦਿਨ ਦੇ ਅੰਦਰ ਮੁਆਵਜਾ ਦੇ ਭੁਗਤਾਨ ਦਾ ਆਦੇਸ਼ ਜਾਰੀ ਕਰ ਦਿੱਤਾ ਜਾਵੇਗਾ। ਇਸ ਦੇ ਬਾਅਦ 15 ਦਿਨ ਦੇ ਅੰਦਰ ਮੁਆਵਜੇ ਦਾ ਭੁਗਤਾਨ ਵੀ ਕਰ ਦਿੱਤਾ ਜਾਵੇਗਾ।