ਹਰਿਆਣਾ ਵਿਚ ਹੋਰ ਵੀ ਮਜਬੂਤ ਹੋਵੇਗਾ ਸੜਕਾਂ ਦਾ ਤੰਤਰ - ਨਾਇਸ ਸਿੰਘ ਸੈਨੀ
ਸੜਕਾਂ ਦੇ ਨਿਰਮਾਣ ਲਈ ਕੂੜੇ ਤੇ ਬਿਜਲੀ ਪਲਾਂਟਾਂ ਤੋਂ ਨਿਕਲਣ ਵਾਲੀ ਰਾਖ ਦਾ ਕੀਤੀ ਜਾ ਸਕਦੀ ਹੈ ਵਰਤੋ - ਨਾਇਬ ਸਿੰਘ ਸੈਨੀ
ਚੰਡੀਗੜ੍ਹ : ਹਰਿਆਣਾ ਵਿਚ ਸੜਕ ਦੇ ਢਾਂਚਾਗਤ ਤੰਤਰ ਦੇ ਵਿਕਾਸ ਨੂੰ ਤੇਜੀ ਦੇਣ ਲਈ ਭਾਰਤੀ ਕੌਮੀ ਰਾਜਮਾਰਗ ਅਥਾਰਿਟੀ (ਐਨਐਚਏਆਈ) ਨਾਲ ਸਬੰਧਿਤ ਅਨੇਕ ਸੜਕ ਪਰਿਯੋਜਨਾਵਾਂ ਦਾ ਕੰਮ ਹੁਣ ਤੇਜ ਗਤੀ ਨਾਲ ਕੀਤਾ ਜਾਵੇਗਾ। ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ੍ਰੀ ਨਿਤਿਨ ਗਡਕਰੀ ਦੀ ਅਗਵਾਈ ਹੇਠ ਨਵੀਂ ਦਿੱਲੀ ਵਿਚ ਬੀਤੀ ਸ਼ਾਮ ਹਰਿਆਣਾ ਨਾਲ ਸਬੰਧਿਤ ਸੜਕ ਪਰਿਯੋਜਨਾਵਾਂ ਦੀ ਸਮੀਖਿਆ ਮੀਟਿੰਗ ਹੋਈ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਤੇ ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਰਾਜ ਮੰਤਰੀ ਸ੍ਰੀ ਹਰਥ ਮਲਹੋਤਰਾ ਸਮੇਤ ਕੇਂਦਰ ਤੇ ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀ ਇਸ ਮੀਟਿੰਗ ਵਿਚ ਸ਼ਾਮਿਲ ਹੋਏ।
ਮੀਟਿੰਗ ਵਿਚ ਖੇੜਕੀ ਦੌਲਾ ਟੋਲ ਪਲਾਜਾ ਨੂੰ ਹਟਾਉਣ, ਕੁਰੂਕਸ਼ੇਤਰ ਦੇ ਲਈ ਨਵਾਂ ਰਿੰਗ ਰੋਡ ਤਿਆਰ ਕਰਨ ਅਤੇ ਜੇਵਰ ਇੰਟਰਨੈਸ਼ਨਲ ਏਅਰਪੋਰਟ ਨੂੰ ਫਰੀਦਾਬਾਦ-ਵਲੱਭਗੜ੍ਹ ਬਾਈਪਾਸ ਨਾਲ ਕਨੈਕਟੀਵਿਟੀ ਦੇਣ ਨੂੰ ਲੈ ਕੇ ਸੋਹਨਾ ਨਾਲ ਸਬੰਧਿਤ ਮਾਮਲੇ 'ਤੇ ਸਾਰਥਕ ਚਰਚਾ ਹੋਈ। ਕੇਂਦਰੀ ਮੰਤਰੀ ਨੇ ਸੂਬੇ ਦੀ ਵੱਖ-ਵੱਖ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ 'ਤੇ ਜਲਦੀ ਹੀ ਅਗਾਮੀ ਕਾਰਵਾਈ ਦਾ ਭਰੋਸਾ ਦਿੱਤਾ।
ਸੂਬੇ ਵਿਚ ਬਣ ਸਕਦੇ ਹਨ ਵੱਡੇ ਪਾਰਕ ਅਤੇ ਮਲਟੀ ਮਾਡਲ ਲਾਜਿਸਟਿਕ ਪਾਰਕ
ਮੀਟਿੰਗ ਵਿਚ ਕੇਂਦਰੀ ਮੰਤਰੀ ਨੇ ਕਿਹਾ ਕਿ ਨੈਸ਼ਨਲ ਹਾਈਵੇ ਦੇ ਨੇੜੇ ਬਰਡ ਪਾਰਕ ਬਨਾਉਣ ਦੀ ਯੋਜਨਾ ਦੀ ਸੰਭਾਵਨਾਵਾਂ ਤਲਾਸ਼ੀ ਜਾਣ ਇਸ ਦੇ ਲਈ ਚਾਰ ਏਕੜ ਜਮੀਨ ਦੀ ਜਰੂਰਤ ਹੈ। ਇਹ ਬਰਡ ਪਾਰਕ ਵੱਡੇ ਪੱਧਰ 'ਤੇ ਬਣਾਏ ਜਾਣਗੇ ਅਤੇ ਇੰਨ੍ਹਾਂ ਨੂੰ ਤਿਆਰ ਕਰਨ ਦੀ ਜਿਮੇਵਾਰੀ ਐਨਐਚਏਆਈ ਚੁੱਕੇਗਾ। ਕੇਂਦਰੀ ਮੰਤਰੀ ਨੇ ਦਸਿਆ ਕਿ ਸੜਕ ਕਿਨਾਰੇ ਮਲਟੀ ਮਾਡਲ ਲਾਜਿਸਟਿਕ ਪਾਰਕ ਬਨਾਉਣ ਦੀ ਵੀ ਯੋਜਨਾ ਹੈ।
ਸੜਕਾਂ ਦੇ ਨਿਰਮਾਣ ਲਈ ਕੂੜੇ ਤੇ ਬਿਜਲੀ ਪਲਾਂਟਾਂ ਤੋਂ ਨਿਕਲਣ ਵਾਲੀ ਰਾਖ ਦੀ ਕੀਤੀ ਜਾ ਸਕਦੀ ਹੈ ਵਰਤੋ - ਨਾਇਬ ਸਿੰਘ ਸੈਨੀ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਸੁਝਾਅ ਦਿੰਦੇ ਹੋਏ ਕਿਹਾ ਕਿ ਸੜਕਾਂ ਦੇ ਨਿਰਮਾਣ ਲਈ ਸ਼ਹਿਰਾਂ ਤੋਂ ਨਿਕਲਣ ਵਾਲੇ ਕੂੜੇ ਤੇ ਬਿਜਲੀ ਪਲਾਂਟਾਂ ਤੋਂ ਨਿਕਲਣ ਵਾਲੀ ਰਾਖ ਦੀ ਵੱਧ ਵਰਤੋ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਕੌਮੀ ਰਾਜਮਾਰਗ ਦੀ ਪਰਿਯੋਜਨਾਵਾਂ ਵਿਚ ਮਿੱਟੀ ਸਬੰਧੀ ਕੰਮਾਂ ਦੇ ਲਈ ਹਰਿਆਣਾ ਸਰਕਾਰ ਦੇ ਪੋਰਟਲ 'ਤੇ ਬਿਨੈ ਕੀਤਾ ਜਾ ਸਕਦਾ ਹੈ ਅਤੇ ਮਿੱਟੀ ਦੀ ਉਪਲਬਧਤਾ ਨੂੰ ਪੂਰਾ ਕੀਤਾ ਜਾਵੇਗਾ।
ਇੰਨ੍ਹਾਂ ਸੜਕ ਪਰਿਯੋਜਨਾਵਾਂ ਨੂੰ ਮਿਲੇਗੀ ਗਤੀ
ਮੁੱਖ ਮੰਤਰੀ ਨੇ ਦਸਿਆ ਕਿ ਇਸ ਮੀਟਿੰਗ ਵਿਚ ਰੋਹਤਕ-ਜੀਂ ਚਾਰ ਮਾਰਗੀ ਰਾਜਮਾਰਗ, ਜੀਂਦ-ਗੋਹਾਨਾ ਚਾਰ ਮਾਰਗੀ ਰਾਜਮਾਰਗ, ਦਿੱਲੀ-ਅੰਮ੍ਰਿਤਸਰ ਐਕਸਪ੍ਰੈਸ -ਵੇ, ਅੰਬਾਲਾ-ਕਾਲਾਅੰਬ ਰਾਜਮਾਰਗ, ਜਗਾਧਰੀ ਤਾਜੇਵਾਲਾ ਰਾਜਮਾਰਗ, ਜਲਬੇਹਰਾ-ਸ਼ਾਹਬਾਦ ਰਾਜਮਾਰਗ, ਭਿਵਾਨੀ-ਹਾਂਸੀ ਰਾਜਮਾਰਗ, ਭਾਰਤਮਾਲਾ ਪਰਿਯੋਜਨਾ ਤਹਿਤ ਬਰੇਲੀ-ਲੁਧਿਆਨਾ ਕੋਰੀਡੋਰ ਦੇ ਛੇ ਮਾਰਗੀ ਅੰਬਾਲਾ-ਸ਼ਾਮਲੀ ਰਾਜਮਾਰਗ, ਅੰਬਾਲਾ ਅਤੇ ਕਰਨਾਲ ਸ਼ਹਿਰਾਂ ਦੇ ਰਿੰਗ ਰੋਡ, ਅੰਬਾਲਾ-ਕੋਟਪੁਤਲੀ ਕੋਰੀਡੋਰ ਵਿਚ ਚਾਰ ਮਾਰਗੀ ਇਸਮਾਈਲਾਬਾਦ-ਅੰਬਾਲਾ ਰਾਜਮਾਰਗ, ਪਿੰਜੌਰ ਬਾਈਪਾਸ ਆਦਿ ਨਿਰਮਾਣਧੀਨ ਸੜਕ ਪਰਿਯੋਜਨਾਵਾਂ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਹੋਈ। ਜਿਨ੍ਹਾਂ ਪਰਿਯੋਜਨਾਵਾਂ ਦਾ ਕੰਮ 90 ਫੀਸਦੀ ਤੋਂ ਵੱਧ ਪੂਰਾ ਹੋ ਚੁੱਕਾ ਹੈ ਉਨ੍ਹਾਂ ਨਿਰਮਾਣ ਅਗਲੇ ਤਿੰਨ ਚਾਰ ਮਹੀਨੇ ਵਿਚ ਪੂਰਾ ਹੋ ਜਾਵੇਗੀ।
ਕੁਰੂਕਸ਼ੇਤਰ ਵਿਚ ਬਾਈਪਾਸ ਬਣਾਏ ਜਾਣ 'ਤੇ ਹੋਈ ਚਰਚਾ ਐਨਐਚਏਆਈ ਤਿਆਰ ਕਰੇਗੀ ਰਿਪੋਰਟ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਕੁਰੂਕਸ਼ੇਤਰ ਵਿਚ ਬਾਈਪਾਸ ਬਣਾਇਆ ਜਾਣਾ ਸਮੇਂ ਦੀ ਜਰੂਰਤ ਹੈ ਅਤੇ ਬਾਈਪਾਸ ਬਨਣ ਨਾਲ ਸ਼ਹਿਰ ਵਿਚ ਆਵਾਜਾਈ ਦਾ ਦਬਾਅ ਘੱਟ ਹੋਵੇਗਾ। ਸਾਰੇ ਕੁਰੂਕਸ਼ੇਤਰ ਵਿਚ ਬਾਈਪਾਸ ਨਾ ਹੋਣ ਨਾਲ ਸਥਾਨਕ ਰੋਡ 'ਤੇ ਟ੍ਰੈਫਿਕ ਵੱਧ ਰਹਿੰਦਾ ਹੈ। ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਤੁਰੰਤ ਐਨਐਚਏਆਈ ਦੇ ਅਧਿਕਾਰੀਆਂ ਤੋਂ ਇਸ 'ਤੇ ਰਿਪੋਰਟ ਉਪਲਬਧ ਕਰਾਉਣ ਦੇ ਨਿਰਦੇਸ਼ ਦਿੱਤੇ।
ਮੀਟਿੰਗ ਵਿਚ ਵਾਤਾਵਰਣ, ਵਲ ਅਤੇ ਜੰਗਲੀ ਜੀਵ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਨੰਦ ਮੋਹਨ ਸ਼ਰਣ, ਲੋਕ ਨਿਰਮਾਣ ਵਿਭਾਗ (ਭਵਨ ਅਤੇ ਸੜਕਾਂ) ਦੇ ਵਧੀਕ ਮੁੱਖ ਸਕੱਤਰ ਅਨੁਰਾਗ ਅਗਰਵਾਲ, ਮੁੱਖ ਮੰਤਰੀ ਦੇ ਪ੍ਰ੍ਰਧਾਨ ਸਕੱਤਰ ਵੀ ਉਮਾਸ਼ੰਕਰ, ਮੁੱਖ ਮੰਤਰੀ ਦੇ ਪ੍ਰਧਾਨ ਸਲਾਹਕਾਰ (ਸ਼ਹਿਰੀ ਵਿਕਾਸ) ਡੀਐਸ ਢੇਸੀ, ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਏ ਸ੍ਰੀਨਿਵਾਸ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਰਹੇ।