ਕਿਹਾ, ਅੰਬਾਲਾ ਵਿਚ ਬਣੇਗਾ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦਾ ਬਹੁਉਦੇਸ਼ੀ ਭਵਨ
ਚੰਡੀਗੜ੍ਹ : ਹਰਿਆਣਾ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀ ਅਸੀਮ ਗੋਇਲ ਨੇ ਦਸਿਆ ਕਿ ਜਰੂਰਤ ਅਨੁਸਾਰ ਆਂਗਨਵਾੜੀਆਂ ਦੇ ਭਵਨ ਦੀ ਮੁਰੰਮਤ ਕੀਤੀ ਜਾਵੇਗੀ ਅਤੇ ਕਈ ਪਿੰਡਾਂ ਵਿਚ ਨਵੇਂ ਭਵਨਾਂ ਦਾ ਵੀ ਨਿਰਮਾਣ ਕੀਤਾ ਜਾਵੇਗਾ। ਪਹਿਲੇ ਪੜਾਅ ਵਿਚ 1000 ਆਂਗਨਵਾੜੀਆਂ ਦੇ ਭਵਨ ਦੀ ਮੁਰੰਮਤ ਅਤੇ ਨਵੀਨੀਕਰਣ ਲਈ 17 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਨੇ ਦਸਿਆ ਕਿ ਭਵਿੱਖ ਵਿਚ ਜਿੱਥੇ ਆਂਗਨਵਾੜੀਆਂ ਦੇ ਮੌਜੂਦਾ ਬੁਨਿਆਦੀ ਢਾਂਚੇ ਨੂੰ ਮਜਬੂਤ ਕੀਤਾ ਜਾਵੇਗਾ, ਉੱਥੇ ਆਂਗਨਵਾੜੀਆਂ ਦੀ ਨਵੀਂ ਇਮਾਰਤਾਂ, ਪੰਜੀਰੀ ਪਲਾਂਟਾਂ ਦੀ ਸਥਾਪਨਾ ਕੀਤੀ ਜਾਵੇਗੀ। ਇੰਨ੍ਹਾਂ ਤੋਂ ਇਲਾਵਾ, ਅੰਬਾਲਾ ਵਿਚ ਬਹੁਉਦੇਸ਼ੀ ਵਿਭਾਗ ਦਾ ਭਵਨ ਵੀ ਨਿਰਮਾਣਤ ਕੀਤਾ ਜਾਵੇਗਾ। ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਦ੍ਰਿੜ ਵਿਸ਼ਵਾਸ ਹੈ ਕਿ ਆਂਗਨਵਾੜੀਆਂ ਵਿਚ ਬੱਚਿਆਂ ਦੇ ਵਿਕਾਸ ਲਈ ਅਨੁਕੂਲ ਹਾਹੌਲ ਬਨਾਉਣ ਲਈ ਬੁਨਿਆਦੀ ਢਾਂਚੇ ਦੀ ਜਰੂਰਤਾਂ ਨੂੰ ਪੂਰਾ ਕਰਨਾ ਜਰੂਰੀ ਹੈ। ਇੱਥੇ ਉਨ੍ਹਾਂ ਨੁੰ ਨਾ ਸਿਰਫ ਪੂਰਾ ਪੋਸ਼ਨ ਮਿਲਦਾ ਹੈ, ਸਗੋ ਪ੍ਰੀ-ਸਕੂਲ ਸਿਖਿਆ ਵੀ ਮਿਲਦੀ ਹੈ। ਰਾਜ ਦੀ ਸਾਰੀ ਆਂਗਨਵਾੜੀਆਂ ਵਿਚ ਬੁਨਿਆਦੀ ਸਹੂਲਤਾਂ ਉਪਲਬਧ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ।
ਸ੍ਰੀ ਅਸੀਮ ਗੋਇਲ ਨੇ ਵਿਭਾਗ ਦੀ ਪ੍ਰਗਤੀ ਦੇ ਆਪਣੇ ਜਜਬੇ ਦਾ ਸੰਕਲਪ ਦੋਹਰਾਉਂਦੇ ਹੋਏ ਕਿਹਾ ਕਿ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਬੱਚਿਆਂ ਅਤੇ ਮਹਿਲਾ ਕੇਂਦ੍ਰਿਤ ਯੌਜਨਾਵਾਂ ਅਤੇ ਪ੍ਰੋਗ੍ਰਾਮਾਂ ਨੂੰ ਪੂਰੇ ਰਾਜ ਦੀ 25450 ਆਂਗਨਵਾੜੀਆਂ ਦੇ ਇਕ ਸਹੀ ਵਿਵਸਥਾ ਨੈਟਵਰਕ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ। ਇੰਨ੍ਹਾਂ ਆਂਗਨਵਾੜੀਆਂ ਵਿਚ ਲਗਭਗ 12 ਲੱਖ ਲਾਭਕਾਰਾਂ ਨੁੰ ਪੂਰਕ ਪੋਸ਼ਨ , ਅਨੌਪਚਾਰਿਕ ਪੂਰਵ- ਸਕੂਲ ਸਿਖਿਆ, ਟੀਕਾਕਰਣ, ਸਿਹਤ ਸਿਖਿਆ , ਸਿਹਤ ਜਾਂਚ ਅਤੇ ਰੇਫਰਲ ਸੇਵਾਵਾਂ ਦਿੱਤੀ ਜਾ ਰਹੀਆਂ ਹਨ। ਉਨ੍ਹਾਂ ਨੇ ਦਸਿਆ ਕਿ ਲਗਭਗ 9900 ਆਂਗਨਵਾੜੀਆਂ ਵਿਭਾਗ ਦੇ ਸਵਾਮਿਤਵ ਵਾਲੀ ਇਮਾਰਤਾਂ ਵਿਚ ਚੱਲ ਰਹੀ ਹੈ, ਜਦੋਂ ਕਿ ਹੋਰ ਆਂਗਨਵਾੜੀਆਂ ਜਾਂ ਤਾਂ ਸਕੂਲ ਪਰਿਸਰ ਵਿਚ ਜਾਂ ਹੋਰ ਵਿਭਾਗ ਦੇ ਭਵਨਾਂ ਵਿਚ ਚੱਲ ਰਹੀਆਂ ਹਨ। ਮਹਿਲਾ ਅਤੇ ਬਾਲ ਵਿਕਾਸ ਮੰਤਰੀ ਨੇ ਦਸਿਆ ਕਿ ਕੁੱਝ ਆਂਗਨਵਾੜੀਆਂ ਦੀ ਇਮਾਰਤਾਂ ਦਾ ਨਿਰਮਾਣ ਕਾਫੀ ਸਮੇਂ ਪਹਿਲਾਂ ਕੀਤਾ ਗਿਆ ਸੀ ਅਤੇ ਇੰਨ੍ਹਾਂ ਵਿੱਚੋਂ ਕੁੱਝ ਇਮਾਰਤਾਂ ਨੂੰ ਮੁਰੰਮਤ ਦੀ ਜਰੂਰਤ ਮਹਿਸੂਸ ਹੋਈ। ਇਸੀ ਕਾਰਨ 1000 ਆਂਗਨਵਾੜੀਆਂ ਦੀ ਮੁਰੰਮਤ ਅਤੇ ਨਵੀਨੀਕਰਣ ਲਈ ਪਹਿਲੇ ਪੜਾਅ ਵਿਚ 17 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ। ਉਨ੍ਹਾਂ ਨੇ ਦਸਿਆ ਕਿ ਇਹ ਰਕਮ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਜਾਰੀ ਕੀਤੀ ਗਈ ਹੈ, ਜੋ ਜਿਲ੍ਹਾ ਪਰਿਸ਼ਦਾਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਰਾਹੀਂ ਆਂਗਨਵਾੜੀਆਂ ਦੇ ਨਿਰਮਾਣ, ਮੁਰੰਮਤ ਅਤੇ ਨੀਵੀਨਕਰਣ ਦੇ ਲਈ ਨੋਡਲ ਏਜੰਸੀ ਹੈ।ਉਨ੍ਹਾਂ ਨੇ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਤੁਰੰਤ ਕੰਮ ਸ਼ੁਰੂ ਕਰਨ ਅਤੇ ਇਸ ਨੂੰ ਸਮੇਂ ਸੀਮਾ ਅੰਦਰ ਪੂਰਾ ਕਰਨ ਲਈ ਕਿਹਾ ਹੈ।