ਚੰਡੀਗੜ੍ਹ : ਹਰਿਆਣਾ ਵਿਚ ਪ੍ਰਭਾਵੀ ਕਾਨੂੰਨ ਬਦਲਣ, ਵਿਅਕਤੀ ਜਾਗਰੁਕਤਾ ਮੁਹਿੰਮ ਅਤੇ ਨਸ਼ਾ ਮੁਕਤੀ ਲਈ ਲਗਾਤਾਰ ਜਨ ਸਮਰਥਨ ਜੁਟਾ ਕੇ ਨਸ਼ੀਲੀ ਦਵਾਈਆਂ ਦੀ ਦੁਰਵਰਤੋ ਨਾਲ ਨਜਿਠਣ ਲਈ ਇਕ ਸਘਨ ਮੁਹਿੰਮ ਚਲਾਈ ਜਾ ਰਹੀ ਹੈ। ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਅੱਜ ਇੱਥੇ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਹੋਈ ਨਾਰਕੋ-ਤਾਲਮੇਲ ਕੇਂਦਰ (ਐਨਸੀਓਆਰਡੀ) ਦੀ 7ਵੀਂ ਸਿਖਰ ਪੱਧਰੀ ਮੀਟਿੰਗ ਵਿਚ ਹਿੱਸਾ ਲੈਣ ਬਾਅਦ ਮੁੱਖ ਸਕੱਤਰ ਸ੍ਰੀ ਟੀਵੀਐਸਐਨ ਪ੍ਰਸਾਦ ਨੇ ਦਸਿਆ ਕਿ ਰਾਜ ਵਿਚ ਜਨਵਰੀ 2023 ਤੋਂ ਮਾਰਚ 2024 ਤਕ 2,405 ਐਨਡੀਪੀਐਸ ਮਾਮਲੇ ਦਰਜ ਕੀਤੇ ਗਏ ਅਤੇ 3,562 ਵਿਅਕਤੀਆਂ ਦੀ ਗਿਰਫਤਾਰੀ ਕੀਤੀ ਗਈ। ਇਸ ਤੋਂ ਇਲਾਵਾ, ਪੀਆਈਟੀ-ਐਨਡੀਪੀਐਸ ਐਕਟ ਤਹਿਤ 24 ਪ੍ਰਿਵੇਂਟਿਵ ਡਿਟੇਂਸ਼ਨ ਆਡਰ ਜਾਰੀ ਕੀਤੇ ਗਏ ਅਤੇ ਇੰਨ੍ਹਾਂ ਮਾਮਲਿਆਂ ਵਿਚ 9.59 ਕਰੋੜ ਰੁਪਏ ਦੀ ਸਪੰਤੀ ਜਬਤ ਕੀਤੀ ਗਈ। ਇਸ ਤੋਂ ਇਲਾਵਾ, 10 ਸੰਵੇਦਨਸ਼ੀਲ ਜਿਲ੍ਹਿਆਂ ਵਿਚ ਨਸ਼ਾ ਮੁਕਤੀ ਮੁਹਿੰਮ ਵੀ ਚਲਾਈ ਗਈ। ਨਸ਼ੀਲੇ ਪਦਾਰਥ ਦੀ ਤਸਕਰੀ 'ਤੇ ਰੋਕ ਲਗਾਉਣ ਲਈ, ਇੰਟਰ -ਸਟੇਟ ਅਤੇ ਅੰਤਰ-ਜਿਲ੍ਹਾ ਸੀਮਾਵਾਂ 'ਤੇ 35 ਨਾਰਕੋ ਡਾਗ ਚੈਕ ਵੀ ਬਣਾਏ ਗਏ ਹਨ।
ਸ੍ਰੀ ਪ੍ਰਸਾਦ ਨੇ ਦਸਿਆ ਕਿ ਜਨਵਰੀ, 2023 ਤੋਂ ਮਾਰਚ 2024 ਤਕ 91 ਪਿੰਡਾਂ ਅਤੇ 27 ਵਾਰਡਾਂ ਵਿਚ 96 ਜਾਗਰੁਕਤਾ ਗਤੀਵਿਧੀਆਂ ਚਲਾਈ ਗਈਆਂ ਜਿਨ੍ਹਾਂ ਵਿਚ 38,973 ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਜੇਲ੍ਹਾਂ ਵਿਚ ਨਸ਼ਾ ਮੁਕਤੀ ਯਤਨਾਂ ਨੂੰ ਮਜਬੂਤੀ ਪ੍ਰਦਾਨ ਕਰਨ ਦੇ ਉਦੇਸ਼ ਨਾਲ ਰਾਜ ਦੀ 15 ਜੇਲ੍ਹਾਂ ਵਿਚ ਨਸ਼ਾ ਮੁਕਤੀ ਕੇਂਦਰਾਂ ਦੀ ਸਥਾਪਨਾ ਕੀਤੀ ਗਈ। ਇਸ ਸਮੇਂ ਇੰਨ੍ਹਾ ਕੇਂਦਰਾਂ ਵਿਚ ਮਨੋਚਿਕਿਤਸਕਾਂ ਅਤੇ ਮੈਡੀਕਲ ਅਧਿਕਾਰੀ ਦੀ ਭਰਤੀ ਪ੍ਰਕ੍ਰਿਆ ਚੱਲ ਰਹੀ ਹੈ। ਉਨ੍ਹਾਂ ਨੇ ਦਸਿਆ ਕਿ ਹਰਿਆਣਾ ਵਿਚ ਪ੍ਰਹਿਰੀ ਪਹਿਲ ਰਾਹੀਂ ਜਮੀਨੀ ਪੱਧਰ 'ਤੇ ਨਸ਼ੇ ਨਾਲ ਲੜ੍ਹਨ ਲਈ ਇਕ ਮਹਤੱਵਪੂਰਨ ਕਦਮ ਚੁਕਿਆ ਹੈ। ਪਿੰਡ ਅਤੇ ਵਾਰਡ ਪੱਧਰ 'ਤੇ ਕੁੱਲ 7,523 ਨਸ਼ਾ ਕਰਨ ਵਾਲਿਆਂ ਦੀ ਪਹਿਚਾਣ ਕੀਤੀ ਗਈ ਅਤੇ ਉਨ੍ਹਾਂ ਨੁੰ ਨਸ਼ਾ ਮੁਕਤੀ ਲਈ ਪ੍ਰੋਤਸਾਹਿਤ ਕੀਤਾ ਗਿਆ। ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ, ੧ੋ ਨਸ਼ੀਲੇ ਪਦਾਰਥ ਦੀ ਦੁਰਵਰਤੋ ਦੇ ਮੁਦਿਆਂ ਨੂੰ ਸੰਬੋਧਿਤ ਕਰਨ ਲਈ ਸਮਰਪਿਤ ਹਨ, ਨੇ 550 ਵਿਅਕਤੀਆਂ ਨੂੰ ਕਾਰੋਬਾਰੀ ਸਹਾਇਤਾ ਪ੍ਰਦਾਨ ਕੀਤੀ ਹੈ, ਜਿਸ ਨਾਲ ਉਹ ਨਸ਼ਾ ਮੁਕਤ ਜੀਵਨ ਦੇ ਵੱਲ ਵੱਧ ਸਕਣ।
ਮੁੱਖ ਸਕੱਤਰ ਨੇ ਦਸਿਆ ਕਿ ਹਰਿਆਣਾ ਵਿਚ 1045 ਨਸ਼ਾ ਮੁਕਤੀ ਕੇਂਦਰ, 21 ਸੁਝਾਅ-ਕਮ-ਰਿਹੈਬ ਸੈਂਟਰ ਅਤੇ 12 ਮਨੋਰੋਗ ਨਰਸਿੰਗ ਹੋਮ ਹਨ। ਪਰਿਚਾਲਣ ਮਾਪਦੰਡਾਂ ਦੇ ਪਾਲਣ ਨੂੰ ਯਕੀਨੀ ਕਰਨ ਲਈ ਇੰਨ੍ਹਾਂ ਦੀ ਨਿਯਮਤ ਰੂਪ ਨਾਲ ੧ਾਂਚ ਕੀਤੀ ਜਾਂਦੀ ਹੈ। ਉਨ੍ਹਾਂ ਨੇ ਦਸਿਆ ਕਿ ਨਾਰਕੋ ਤਾਲਮੇਲ ਕੇਂਦਰ ਤਹਿਤ ਰਾਜ ਪੱਧਰੀ ਕਮੇਟੀ ਦੀ 7ਵੀਂ ਮੀਟਿੰਗ ਦੌਰਾਨ ਸਿਹਤ ਵਿਭਾਗ ਨੂੰ ਹਰੇਕ ਜਿਲ੍ਹਾ ਹਸਪਤਾਲ ਵਿਚ ਨਸ਼ਾਮੁਕਤੀ ਉਪਚਾਰ ਸਹੂਲਤਾਂ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸਿਖਿਆ ਵਿਭਾਗ ਅਤੇ ਸਾਰੇ ਡਿਪਟੀ ਕਮਿਸ਼ਨਰਾਂ ਨੁੰ ਕਿਹਾ ਗਿਆ ਹੈ ਕਿ ਉਹ ਹਾਈ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਨਸ਼ੀਲੀ ਦਵਾਈਆਂ ਦੀ ਦੁਰਵਰਤੋ ਦੇ ਖਤਰੇ ਦੇ ਬਾਰੇ ਵਿਚ ਜਾਗਰੁਕਕ ਕਰਨ ਲਈ ਨਵ ਚੇਤਨਾ ਮਾਡੀਯੂਲ ਨੁੰ ਲਾਗੂ ਕਰਨ। ਉਨ੍ਹਾਂ ਨੇ ਦਸਿਆ ਕਿ 971 ੧ਾਂਚ ਅਧਿਕਾਰੀਆਂ ਨੂੰ ਐਨਡੀਪੀਐਸ ਮਾਮਲਿਆਂ ਦੀ ਜਾਂਚ ਵਿਚ ਟ੍ਰੇਨਡ ਕੀਤਾ ਗਿਆ ਹੈ। ਮੀਟਿੰਗ ਵਿਚ ਹਰਿਆਣਾ ਦੇ ਗ੍ਰਹਿ ਸਕੱਤਰ ਅਨੁਰਾਗ ਰਸਤੋਗੀ, ਪੁਲਿਸ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ, ਜੇਲ ਵਿਭਾਗ ਦੇ ਡਾਇਰੈਕਟਰ ਜਨਰਲ ਮੋਹਮਦ ਅਕੀਲ ਅਤੇ ਏਡੀਜੀਪੀ ਓਪੀ ਸਿੰਘ ਮੌਜੂਦ ਰਹੇ।