ਮੁੱਖ ਮੰਤਰੀ ਨੇ ਸਵਰਗਵਾਸੀ ਦਲਜੀਤ ਕੌਰ ਦੀ ਅੰਤਿਮ ਅਰਦਾਸ ਵਿਚ ਅਰਪਿਤ ਕੀਤੀ ਸ਼ਰਧਾਂਜਲੀ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਮਾਂ ਦੀ ਸਿਖਿਆ ਅਤੇ ਸੰਸਕਾਰਾਂ ਨਾਲ ਜੀਵਨ ਦਾ ਹਰੇਕ ਸੁੱਖ ਮਿਲ ਸਕਦਾ ਹੈ ਅਤੇ ਜੀਵਨ ਵਿਚ ਸਫਲਤਾ ਹਾਸਲ ਕਰਨ ਲਈ ਮਾਂ ਦੇ ਆਦਰਸ਼ਾਂ ਨੂੰ ਜੀਵਨ ਵਿਚ ਧਾਰਨ ਕਰਨਾ ਜਰੂਰੀ ਹੈ। ਇਨ੍ਹਾਂ ਸਿਖਿਆਵਾਂ ਤੇ ਸੰਸਕਾਰਾਂ ਦੇ ਕਾਰਨ ਹੀ ਸਾਬਕਾ ਮੰਤਰੀ ਅਤੇ ਵਿਧਾਇਕ ਸ੍ਰੀ ਸੰਦੀਪ ਸਿੰਘ ਨੇ ਪੂਰੇ ਵਿਸ਼ਵ ਵਿਚ ਖੇਡ ਦੇ ਖੇਤਰ ਵਿਚ ਸੂਬੇ ਤੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਇਸ ਲਈ ਸਮਾਜ ਸਵਰਗਵਾਸੀ ਸ੍ਰੀਮਤੀ ਦਲਜੀਤ ਕੌਰ ਵੱਲੋਂ ਦਿੱਤੇ ਗਏ ਸੰਸਕਾਰਾਂ ਅਤੇ ਸਿਖਿਆਵਾਂ ਨੂੰ ਹਮੇਸ਼ਾ ਯਾਦ ਰੱਖੇਗਾ।
ਮੁੱਖ ਮੰਤਰੀ ਅੱਜ ਕੁਰੂਕਸ਼ੇਤਰ ਜ਼ਿਲ੍ਹਾ ਦੇ ਸ਼ਾਹਬਾਦ ਬਰਾੜਾ ਰੋਡ ’ਤੇ ਸਥਿਤ ਗੁਰਦੁਆਰਾ ਮੰਜੀ ਸਾਹਿਬ ਵਿਚ ਸਾਬਕਾ ਮੰਤਰੀ ਅਤੇ ਵਿਧਾਇਕ ਸ੍ਰੀ ਸੰਦੀਪ ਸਿੰਘ ਦੀ ਮਾਤਾ ਸਵਰਗਵਾਸੀ ਸ੍ਰੀਮਤੀ ਦਲਜੀਤ ਕੌਰ ਦੇ ਅੰਤਿਮ ਅਰਦਾਸ ਪ੍ਰੋਗ੍ਰਾਮ ਵਿਚ ਬੋਲ ਰਹੇ ਸਨ।
ਪ੍ਰੋਗਰਾਮ ਵਿਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਦੋਂ ਇਲਾਵਾ ਹਰਿਆਣਾ ਵਿਧਾਨਸਭਾ ਦੇ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ, ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰ ਰਾਜ ਮੰਤਰੀ ਸ੍ਰੀ ਸੁਭਾਸ਼ ਸੁਧਾ, ਰਾਜਸਭਾ ਸੰਸਦ ਸ੍ਰੀ ਕ੍ਰਿਸ਼ਣ ਪੰਵਾਰ, ਵਿਧਾਇਕ ਸ੍ਰੀ ਘਨਸ਼ਾਮ ਦਾਸ ਅਰੋੜਾਂ, ਸਾਬਕਾ ਮੰਤਰੀ ਸ੍ਰੀ ਕ੍ਰਿਸ਼ਣ ਬੇਦੀ, ਮੁੱਖ ਮੰਤਰੀ ਦੇ ਰਾਜਨੀਤਿਕ ਸਲਾਹਕਾਰ ਸ੍ਰੀ ਭਾਰਤ ਭੂਸ਼ਣ ਭਾਂਰਤੀ, ਵਿਧਾਇਕ ਸ੍ਰੀ ਰਾਮਕਰਣ ਸਮੇਤ ਹੋਰ ਮਾਣਯੋਗ ਲੋਕਾਂ ਨੇ ਹਿੱਸਾ ਲਿਆ।
ਮੁੱਖ ਮੰਤਰੀ ਨੇ ਸਵਰਗਵਾਸੀ ਸ੍ਰੀਮਤੀ ਦਲਜੀਤ ਕੌਰ ਦੇ ਤਸਵੀਰ ’ਤੇ ਪੁਸ਼ਪ ਅਰਪਿਤ ਕਰ ਸ਼ਰਧਾਂਜਲੀ ਦਿੱਤੀ ਅਤੇ ਸਾਬਕਾ ਮੰਤਰੀ ਅਤੇ ਵਿਧਾਇਕ ਸ੍ਰੀ ਸੰਦੀਪ ਸਿੰਘ, ਸਮਾਜ ਸੇਵੀ ਸ੍ਰੀ ਗੁਰਚਰਣ ਸਿੰਘ ਸਮੇਤ ਪਰਿਵਾਰ ਦੇ ਹੋਰ ਮੈਂਬਰਾਂ ਦੇ ਨਾਲ ਦੁੱਖ ਸਾਂਝਾ ਕੀਤਾ।