ਪਹਿਲਾਂ ਕਿਸਾਨਾਂ ਨੂੰ ਟ੍ਰਾਂਸਫਾਰਮਰ ਦੇ ਖਰਾਬ/ਚੋਰੀ ਹੋਣ 'ਤੇ ਉਸਦੀ ਕਮੀਤ ਦਾ 20 ਫੀਸਦੀ ਰਕਮ ਦੇਣੀ ਪੈਂਦੀ ਸੀ
ਚੰਡੀਗੜ੍ਹ : ਹਰਿਆਣਾ ਦੇੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਦੀ ਅਗਵਾਈ ਹੇਠ ਰਾਜ ਸਰਕਾਰ ਨੇ ਕਿਸਾਨਾਂ ਦੇ ਹਿੱਤ ਵਿਚ ਇਕ ਹੋਰ ਵੱਡਾ ਫੈਸਲਾ ਲੈਂਦੇ ਹੋਏ ਟ੍ਰਾਂਸਫਾਰਮਰ ਦੇ ਚੋਰੀ/ਖਰਾਬ ਹੋਣ ਦੀ ਸਥਿਤੀ ਵਿਚ ਉਨ੍ਹਾਂ ਤੋਂ ਫੀਸ ਨਾ ਲੈਣ ਦਾ ਫੈਸਲਾ ਕੀਤਾ ਹੈ। ਇਹ ਦਿਸ਼ਾ-ਨਿਰਦੇਸ਼ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।
ਹਰਿਆਣਾ ਬਿਜਲੀ ਰੈਗੂਲੇਸ਼ਨ ਕਮਿਸ਼ਨ (ਐਚਈਆਰਸੀ) ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੁੱਖ ਮੰਤਰੀ ਵੱਲੋਂ ਕੀਤੇ ਗਏ ਫੈਸਲੇ ਅਨੁਸਾਰ 15 ਜਨਵਰੀ, 2024 ਨੂੰ ਨੋਟੀਫਾਇਡ ਐਚਈਆਰਸੀ ਬਿਜਲੀ ਸਪਲਾਈ ਸਹਿੰਤਾ ਰੈਗੂਲੇਸ਼ਨ, 2014 ਵਿਚ ਸੋਧ ਕੀਤਾ ਗਿਆ ਹੈ।
ਸੋਧ ਅਨੁਸਾਰ, ਹੁਣ ਖਪਤਕਾਰਾਂ ਤੋਂ ਟ੍ਰਾਂਸਫਾਰਮਰ ਦੇ ਚੋਰੀ ਜਾਂ ਕੁਰਦਤੀ ਆਪਦਾਵਾਂ ਨਾਲ ਖਰਾਬ ਹੋਣ ਦੀ ਸਥਿਤੀ ਵਿਚ ਬਦਲਣ ਜਾਂ ਮੁਰੰਮਤ ਕਰਵਾਉਣ ਲਈ ਕਿਸੇ ਵੀ ਤਰ੍ਹਾ ਦੀ ਫੀਸ ਨਹੀਂ ਲਈ ਜਾਵੇਗੀ। ਜਦੋਂ ਕਿ ਪਹਿਲਾਂ ਖਪਤਕਾਰਾਂ ਵੱਲੋਂ ਟ੍ਰਾਂਸਫਾਰਮਰ ਦੇ ਵਾਰੰਟੀ ਵਿਚ ਚੋਰੀ/ਖਰਾਬ ਹੋਣ 'ਤੇ ਉਸ ਦੀ ਕੀਮਤ ਦਾ 20 ਫੀਸਦੀ ਅਤੇ ਵਾਰੰਟੀ ਖਤਮ ਹੋਣ 'ਤੇ ਬਦਲਣ ਦੀ ਸਥਿਤੀ ਵਿਚ ਟ੍ਰਾਂਸਫਾਰਮਰ ਦੀ ਕਮੀਤ ਦਾ 10 ਫੀਸਦੀ ਫੀਸ ਜਮ੍ਹਾ ਕਰਵਾਈ ਜਾਂਦੀ ਸੀ।
ਟ੍ਰਾਂਸਫਾਰਮਰ ਬਦਲਣ ਜਾਂ ਮੁਰੰਮਤ ਕਰਲ ਦੀ ਏਵਜ ਵਿਚ ਕਿਸਾਨਾਂ 'ਤੇ ਗੈਰ-ਜਰੂਰੀ ਬੋਝ ਪੈਂਦਾ ਸੀ, ਇਸ ਨੁੰ ਦੇਖਦੇ ਹੋਏ ਹੀ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਪਹੁੰਚਾਉਣ ਲਈ ਮੌਜੂਦਾ ਪ੍ਰਾਵਧਾਨਾਂ ਨੁੰ ਸੋਧ ਕੀਤਾ ਹੈ, ਤਾਂ ਜੋ ਕਿਸਾਨਾਂ 'ਤੇ ਵੱਧ ਲਾਗਤ ਦਾ ਬੋਝ ਨਾ ਪਵੇ। ਇਸ ਕਦਮ ਨਾਲ ਸੂਬੇ ਦੇ ਕਿਸਾਨਾਂ ਨੁੰ ਵੱਡੀ ਰਾਹਤ ਮਿਲੇਗੀ।