ਐਚਕੇਆਰਐਨ ਵੱਖ-ਵੱਖ ਵਿਭਾਗਾਂ ਲਈ ਜਲਦੀ ਕਰੇਗੀ 13,500 ਕਾਮਿਆਂ ਦੀ ਨਿਯੁਕਤੀ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਟੀਵੀਐਸਐਨ ਪ੍ਰਸਾਦ ਨੇ ਹਰਿਆਣਾ ਕੌਸ਼ਲ ਰੁਜਗਾਰ ਨਿਗਮ (ਐਚਕੇਆਰਐਨ) ਦੇ ਵੱਖ-ਵੱਖ ਵਿਭਾਗਾਂ ਦੀ ਕੌਸ਼ਲ ਜਰੂਰਤਾਂ ਨੂੰ ਪੂਰਾ ਕਰਨ ਲਈ ਨੌਕਰੀਆਂ ਦੀ ਇਕ ਵਿਆਪਕ ਸੂਚੀ ਤਿਆਰ ਕਰਨ ਲਈ ਪ੍ਰਸਾਸ਼ਨਿਕ ਸਕੱਤਰਾਂ ਦੇ ਨਾਲ ਸਰਗਰਮ ਰੂਪ ਨਾਲ ਜੁੜਨ ਦੇ ਨਿਰਦੇਸ਼ ਦਿੱਤੇ ਹਨ। ਹਰਿਆਣਾ ਕੌਸ਼ਲ ਰੁਜਗਾਰ ਨਿਗਮ ਦੀ 7ਵੀਂ ਬੋਰਡ ਮੀਟਿੰਗ ਦੀ ਅਗਵਾਈ ਰਕਦੇ ਹੋਏ ਸ੍ਰੀ ਪ੍ਰਸਾਦ ਨੇ ਸੰਗਠਨ ਨੁੰ ਹੋਰ ਵੱਧ ਪੇਸ਼ੇਵਰ ਢੰਗ ਨਾਲ ਕੰਮ ਕਰਨ ਅਤੇ ਬਿਨ੍ਹਾਂ ਦੇਰੀ ਦੇ ਮੈਨਪਾਵਰ ਦੀ ਜਰੂਰਤਾਂ ਨੂੰ ਪੂਰਾ ਕਰਨ ਦੀ ਜਰੂਰਤ 'ਤੇ ਜੋਰ ਦਿੱਤਾ। ਨਿਗਮ ਵਿਦੇਸ਼ ਮੰਤਰਾਲੇ ਦੇ ਅਧੀਨ ਪ੍ਰਵਾਸੀ ਪ੍ਰੋਮੋਟਰ ਤੋਂ ਭਰਤੀ ਏਜੰਟ ਲਾਇਸੈਂਸ ਪ੍ਰਾਪਤ ਕਰਨ ਦੀ ਪ੍ਰਕ੍ਰਿਆ ਵਿਚ ਹੈ, ਜ ਉਸ ਨੁੰ ਆਪਣੇ ਪੱਧਰ 'ਤੇ ਵਿਦੇਸ਼ ਵਿਚ ਨੋਕਰੀ ਦੇ ਇਛੁੱਕ ਨੌਜੁਆਨਾ ਨੂੰ ਨਿਯੁਕਤ ਕਰਨ ਵਿਚ ਸਮਰੱਥ ਬਣਾਏਗਾ। ਨਿਗਮ ਵਿਚ ਐਨਐਸਡੀਸੀ ਰਾਹੀਂ ਸੂਬੇ ਵਿਚ ਨਿਯੁਕਤੀ ਦੇ ਲਈ 228 ਨੌਕਰੀ ਚਾਹੁੰਨ ਵਾਲਿਆਂ ਦਾ ਚੋਣ ਕੀਤਾ ਹੈ। ਭਾਵੀ ਜਰੂਰਤਾਂ ਨੂੰ ਦੇਖਦੇ ਹੋਏ, ਐਚਕੇਆਰਐਨ ਨੇ ਨਿਜੀ ਖੇਤਰ ਅਤੇ ਵਿਦੇਸ਼ੀ ਬਜਾਰਾਂ ਵਿਚ ਭਵਿੱਖ ਦੀ ਮੈਨਪਾਵਰ ਦੀ ਜਰੂਰਤਾਂ ਨੁੰ ਸਮਝਣ ਦੀ ਯੋਜਨਾ ਬਣਾਈ ਹੈ। ਉਮੀਦਵਾਰਾਂ ਨੂੰ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਅਤੇ ਸ੍ਰੀ ਵਿਸ਼ਵਕਰਮਾ ਕੌਸ਼ਲ ਯੂਨੀਵਰਸਿਟੀ ਵਿਚ ਸਿਖਲਾਈ ਰਾਹੀਂ ਜਰੂਰੀ ਕੌਸ਼ਲ ਨਾਲ ਲੈਸ ਕੀਤਾ ਜਾਵੇਗਾ, ਜਿਸ ਨਾਲ ਸੂਬੇ ਦੇ ਨੌਜੁਆਨਾ ਦੀ ਰੁਜਗਾਰ ਸਮਰੱਥਾ ਵਧੇਗੀ।
ਐਚਕੇਆਰਐਨ ਦਾ ਮੁੱਖ ਉਦੇਸ਼ ਲੋਕਾਂ ਨੂੰ ਵਿਦੇਸ਼ਾਂ ਵਿਚ ਨੋਕਰੀ ਲਈ ਨਿਜੀ ਏਜੰਟਾਂ ਵੱਲੋਂ ਦਿੱਤੇ ਜਾਣ ਵਾਲੇ ਭਾਰੀ ਕਮੀਸ਼ਨ ਦੇ ਬੋਝ ਤੋਂ ਰਾਹਤ ਦਿਵਾਉਣਾ ਹੈ। ਐਚਕੇਆਰਐਨਐਲ ਪੋਰਟਲ ਦਾ ਉਦੇਸ਼ ਸਰਕਾਰੀ, ਨਿਜੀ ਅਤੇ ਓਵਰਸੀਜ ਸੈਕਟਰ ਦੇ ਨਿਯੋਕਤਾਵਾਂ ਨੂੰ ਨੌਕਰੀ ਚਾਹੁੰਨ ਵਾਲਿਆਂ ਦੇ ਨਾਲ ਇਕ ਮੰਚ 'ਤੇ ਲਿਆਉਣਾ ਅਤੇ ਸਿਰਫ ਇਕ ਕਲਿਮ ਨਾਲ ਨੌਕਰੀ ਖੋਜਣ ਦੀ ਪ੍ਰਕ੍ਰਿਆ ਨੁੰ ਸਰਲ ਬਨਾਉਣਾ ਹੈ। ਮੀਟਿਗ ਵਿਚ ਦਸਿਆ ਗਿਆ ਕਿ ਨਿਗਮ ਵੱਖ-ਵੱਖ ਵਿਭਾਗਾਂ, ਬੋਰਡਾਂ, ਨਿਗਮਾਂ, ਯੂਨੀਵਰਸਿਟੀਆਂ ਆਦਿ ਵਿਚ 1.25 ਲੱਖ ਕਾਮਿਆਂ ਨੂੰ ਤੈਨਾਤ ਕੀਤਾ ਹੈ। ਇੰਨ੍ਹਾਂ ਵਿੱਚੋਂ 36,000 ਤੋਂ ਵੱਧ ਅਨੁਸੂਚਿਤ ਜਾਤੀ ਵਰਗ ਤੋਂ ਅਤੇ 34,700 ਤੋਂ ਵੱਧ ਪਿਛੜਾ ਵਰਗ ਤੋਂ ਹਨ। ਇਸ ਤੋਂ ਇਲਾਵਾ, ਨਿਗਮ ਨੇ ਸਿਹਤ ਵਿਭਾਗ, ਖਾਨ ਅਤੇ ਭੂਵਿਗਿਆਨ ਵਿਭਾਗ, ਮੈਡੀਕਲ ਸਿਖਿਆ ਅਤੇ ਖੋਜ ਵਿਭਾਗ ਅਤੇ ਹਰਿਆਣਾ ਫੋਰੇਂਸਿੰਗ ਲੈਬ ਨਾਲ ਸਬੰਧਿਤ 51 ਨਵੀਂ ਨੌਕਰੀ ਭੁਕਿਮਾਵਾਂ ਨੁੰ ਆਖੀਰੀ ਰੂਪ ਦਿੱਤਾ ਹੈ। ਇਸ ਤੋਂ ਇਲਾਵਾ, ਨਿਗਮ ਨੁੰ ਵੱਖ-ਵੱਖ ਵਿਭਾਗਾਂ ਤੋਂ ਵੱਖ-ਵੱਖ ਸ਼੍ਰੇਣੀਆਂ ਦੇ 13,500 ਤੋਂ ਵੱਧ ਮੈਨਪਾਵਰ ਲਈ ਮੰਗ ਪੱਤਰ ਪ੍ਰਾਪਤ ਹੋਏ ਹਨ। ਜਿਨ੍ਹਾਂ ਨੁੰ ਜਲਦੀ ਹੀ ਭਰਿਆ ਜਾਵੇਗਾ। ਨਿਗਮ ਵੱਲੋਂ ਜਲਦੀ ਹੀ ਸੈਕਟਰ-5 ਐਮਡੀਸੀ, ਪੰਚਕੂਲਾ ਵਿਚ ਆਪਣਾ ਦਫਤਰ ਭਵਨ ਵੀ ਬਣਾਇਆ ਜਾਵੇਗਾ। ਮੀਟਿੰਗ ਵਿਚ ਮਾਲ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਯੁਵਾ ਅਧਿਕਾਰਤਾ ਅਤੇ ਉਦਮਤਾ ਵਿਭਾਗ ਦੇ ਪ੍ਰਧਾਨ ਸਕੱਤਰ ਵਿਜੇਂਦਰ ਕੁਮਾਰ, ਮਾਨਵ ਸੰਸਾਧਨ ਵਿਭਾਗ ਦੇ ਪ੍ਰਧਾਨ ਸਕੱਤਰ ਡੀ ਸੁਰੇਸ਼, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ, ਮਾਨਵ ਸੰਸਾਧਨ ਵਿਭਾਗ ਦੇ ਵਿਸ਼ੇਸ਼ ਸਕੱਤਰ ਡਾ. ਅਦਿਤਅ ਦਹਿਆ। ਵਿਸ਼ੇਸ਼ ਸਕੱਤਰ ਨਿਗਰਾਨੀ ਅਤੇ ਤਾਲੇਮੇਲ ਡਾ. ਪ੍ਰਿਯਕਾ ਸੋਨੀ ਸਮੇਤ ਨਿਗਮ ਦੇ ਹੋਰ ਅਧਿਕਾਰੀ ਵੀ ਮੌਜੂਦ ਰਹੇ।