ਸਕੂਲਾਂ ਵਿਚ ਵੀ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਬੱਚਿਆਂ ਨੂੰ ਵੀ ਵੋਟ ਬਨਵਾਉਣ ਲਈ ਕਰਨ ਪ੍ਰੇਰਿਤ
ਵੋਟ ਪਾਉਣ ਲਈ ਵੋਟਰ ਸੂਚੀ ਵਿਚ ਨਾਂਅ ਹੋਣਾ ਜਰੂਰੀ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਉਹ ਹਰਿਆਣਾ ਦੇ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਆਪਣਾ ਵੋਟ ਜਰੂਰ ਬਨਵਾਉਣ ਅਤੇ ਲੋਕਤਾਂਤਰਿਕ ਪ੍ਰਕ੍ਰਿਆ ਵਿਚ ਹਿੱਸ ਲੈ ਕੇ ਦੇਸ਼-ਸੂਬੇ ਦੇ ਵਿਕਾਸ ਵਿਚ ਸਹਿਯੋਗ ਕਰਨ। ਉਨ੍ਹਾਂ ਨੇ ਕਿਹਾ ਕਿ 25 ਜੁਲਾਈ ਨੂੰ ਡਰਾਫਟ ਚੋਣ ਸੂਚੀਆਂ ਦਾ ਪ੍ਰਕਾਸ਼ਨ ਹੋਵੇਗਾ ਅਤੇ 9 ਅਗਸਤ ਤਕ ਦਾਵੇ ਤੇ ਇਤਰਾਜ ਦਿੱਤੇ ਜਾ ਸਕਦੇ ਹਨ। ਆਖੀਰੀ ਚੋਣ ਸੂਚੀਆਂ ਦਾ ਪ੍ਰਕਾਸ਼ਨ 20 ਅਗਸਤ, 2024 ਨੂੰ ਹੋਵੇਗਾ। ਮੁੱਖ ਚੋਣ ਅਧਿਕਾਰੀ ਅੱਜ ਇੱਥੇ ਆਉਣ ਵਾਲੇ ਵਿਧਾਨਸਭਾ ਆਮ ਚੋਣਾਂ ਦੇ ਮੱਦੇਨਜਰ ਸੈਕੇਂਡਰੀ ਸਿਖਿਆ, ਉੱਚੇਰੀ ਸਿਖਿਆ, ਤਕਨੀਕੀ ਸਿਖਿਆ, ਕਿਰਤ, ਮਹਿਲਾ ਅਤੇ ਬਾਲ ਵਿਕਾਸ ਅਤੇ ਸੇਵਾ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ। ਸ੍ਰੀ ਪੰਕਜ ਅਗਰਵਾਲ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਨੇ ਵੋਟਰ ਸੂਚੀ ਵਿਚ ਨਾਂਅ ਸ਼ਾਮਿਲ ਕਰਨ ਦੀ ਪ੍ਰਕ੍ਰਿਆ ਨੁੰ ਹੋਰ ਵੱਧ ਸੁਚਾਰੂ ਬਣਾਇਆ ਹੈ। ਪਹਿਲਾਂ 1 ਜਨਵਰੀ ਨੁੰ ੲਲੀਜੀਬਿਲਟੀ ਮੰਨ ਕੇ ਸਲਾ ਵਿਚ ਇਕ ਵਾਰ ਵੋਟ ਬਨਵਾਉਣ ਦੀ ਪ੍ਰਕ੍ਰਿਆ ਸੀ, ਪਰ ਹੁਣ ਸਾਲ ਵਿਚ 4 ਵਾਰ ਯਾਨੀ, 1 ਜਨਵਰੀ, 1 ਅਪ੍ਰੈਲ, 1 ਜੁਲਾਈ ਤੇ 1 ਅਕਤੂਬਰ ਦੀ ਇਲੀਜੀਬਿਲਿਟੀ ਮੰਨ ਕੇ ਨਵੇਂ ਵੋਟ ਬਣਾਏ ਜਾ ਸਕਦੇੇ ਹਨ।
ਉਨ੍ਹਾਂ ਨੇ ਕਿਹਾ ਕਿ ਸਕਾਲਰਸ਼ਿਪ ਲਈ ਜਿਸ ਤਰ੍ਹਾ ਵਿਦਿਆਰਥੀਆਂ ਲਈ ਐਸਐਮਐਸ ਜਾਂਦੇ ਹਨ, ਉਸੀ ਤਰ੍ਹਾ ਸਕੂਲ ਮੁਖੀਆਂ ਇਹ ਯਕੀਨੀ ਕਰਨ ਕਿ ਜਿੰਦਾਂ ਹੀ ਬੱਚਾ 18 ਸਾਲ ਦੀ ਉਮਰ ਪੂਰੀ ਕਰਦਾ ਹੈ, ਬੱਚਿਆਂ ਦੇ ਕੋਲ ਵੋਟ ਬਨਵਾਉਣ ਲਈ ਐਸਐਮਐਸ ਆਵੇ। ਬਲਾਕ ਸਿਖਿਆ ਅਧਿਕਾਰੀ, ਜਿਨ੍ਹਾਂ ਨੂੰ ਕਮਿਸ਼ਨ ਵੱਲੋਂ ਡੇਡੀਕੇਟਿਡ ਏਈਆਈਓ ਦੀ ਜਿਮੇਵਾਰੀ ਦਿੱਤੀ ਗਈ ਹੈ, ਉਹ ਵੀ ਲੋਕਾਂ ਨੂੰ ਵੋਟ ਬਨਵਾਉਣ ਲਈ ਪੇ੍ਰਰਿਤ ਕਰਨ। ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ ਤੇ ਪੰਚਕੂਲਾ ਵਿਚ ਸੰਗਠਤ ਖੇਤਰ ਦੇ ਪ੍ਰਾਵਾਸੀ ਕਾਮਿਆਂ ਦੀ ਗਿਣਤੀ ਵੱਧ ਹੈ, ਉੱਥੇ ਹੀ ਕਿਰਤ ਵਿਭਾਗ ਵੋਟ ਬਨਵਾਉਣ ਜਾਂ ਪਤਾ ਬਦਲਣ ਲਈ ਮੁਹਿੰਮ ਚਲਾਉਣ। ਮੁੱਖ ਚੋਣ ਅਧਿਕਾਰੀ ਨੇ ਸੋਧ ਵੋਟਰ ਸੂਚੀ ਦੀ ਤਿਆਰੀਆਂ ਨੂੰ ਲੈ ਕੇ 27 ਤੇ 28 ੧ੁਲਾਈ ਅਤੇ 3 ਤੇ 4 ਅਗਸਤ ਵਿਸ਼ੇਸ਼ ਮਿੱਤੀਆਂ ਨਿਰਧਾਰਿਤ ਕੀਤੀਆਂ ਗਈਆਂ ਹਨ। ਇੰਨ੍ਹਾਂ ਦੋਵਾਂ ਬੀਐਲਓ ਵਿਸ਼ੇਸ਼ ਰੂਪ ਨਾਲ ਪੋਲਿੰਗ ਸਟੇਸ਼ਨਾਂ 'ਤੇ ਮੌਜੂਦ ਰਹਿਣਗੇ ਅਤੇ ਲੋਕਾਂ ਦੇ ਵੋਟ ਬਨਾਉਣ ਦਾ ਕਾਰਜ ਕਰਣਗੇ ਅਤੇ ਬੂਥ ਲੇਵਲ ਏਜੰਟ ਵੀ ਇੰਨ੍ਹਾਂ ਮਿੱਤੀਆਂ 'ਤੇ ਬੀਐਲਓ ਦੇ ਨਾਲ ਸੰਪਰਕ ਕਰਨ। ਸ੍ਰੀ ਪੰਕਜ ਅਗਰਵਾਲ ਨੇ ਕਿਹਾ ਕਿ 13 ਜੁਲਾਈ ਨੂੰ ਭਾਰਤ ਚੋਣ ਕਮਿਸ਼ਨ ਦੀ ਟੀਮ ਵੀ ਵਿਧਾਨਸਭਾ ਆਮ ਚੋਣਾਂ ਦੀ ਤਿਆਰੀਆਂ ਨੂੰ ਲੈ ਕੇ ਹਰਿਆਣਾ ਦਾ ਦੌਰਾ ਕਰ ਚੁੱਕੀ ਹੈ। ਮੁੱਖ ਚੋਣ ਅਧਿਕਾਰੀ ਦਫਤਰ ਉਦੋਂ ਤੋਂ ਲਗਾਤਾਰ ਚੋਣ ਦੀ ਤਿਆਰੀਆਂ ਨੂੰ ਲੈ ਕੇ ਸੁਚੇਤ ਹੈ। ਉਨ੍ਹਾਂ ਨੇ ਕਿਹਾ ਕਿ ਵੋਟਰ ਹੈਲਪਲਾਇਨ ਮੋਬਾਇਲ ਐਪ ਰਾਹੀਂ ਵੀ ਨਾਗਕਿਰ ਆਪਣਾ ਵੋਟ ਬਣਵਾ ਸਕਦੇ ਹਨ। ਇਸ ਤੋਂ ਇਲਾਵਾ, ਵੋਟਰ ਹੈਲਪਲਾਇਨ ਨੰਬਰ-1950 'ਤੇ ਕੋਲ ਕਰ ਕੇ ਵੀ ਵੋਟ ਬਨਵਾੁੳ ਣ ਅਤੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਮੀਟਿੱਗ ਵਿਚ ਵਧੀਕ ਮੁੱਖ ਚੋਣ ਅਧਿਕਾਰੀ ਹੇਮਾ ਸ਼ਰਮਾ, ਸੰਯੁਕਤ ਚੋਣ ਅਧਿਕਾਰੀ ਸ੍ਰੀ ਅਪੂਰਵ, ਸੈਕੇਂਡਰੀ ਸਿਖਿਆ ਵਿਭਾਗ ਦੀ ਵਧੀਕ ਨਿਦੇਸ਼ਕ (ਪ੍ਰਸਾਸ਼ਨ) ਰਿਚਾ ਰਾਠੀ, ਉੱਚੇਰੀ ਸਿਖਿਆ ਵਿਭਾਗ ਦੇ ਸੰਯੁਕਤ ਨਿਦੇਸ਼ਕ (ਪ੍ਰਸਾਸ਼ਨ) ਨਵਦੀਪ ਸਿੰਘ ਵਿਰਕ ਅਤੇ ਸੰਯੁਕਤ ਮੁੱਖ ਚੋਣ ਅਧਿਕਾਰੀ ਰਾਜਕੁਮਾਰ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।