ਚੰਡੀਗੜ੍ਹ : ਹਰਿਆਣਾ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀ ਅਸੀਮ ਗੋਇਲ ਨੇ ਕਿਹਾ ਕਿ ਸੂਬਾ ਸਰਕਾਰ ਨਾਰੀ ਮਜਬੂਤੀਕਰਣ ਦੇ ਪ੍ਰਤੀ ਸੰਕਲਪਬੱਧ ਹੈ ਅਤੇ ਇੰਨ੍ਹਾਂ ਦੇ ਹਿੱਤ ਵਿਚ ਕਈ ਭਲਾਈਕਾਰੀ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਸ੍ਰੀ ਗੋਇਲ ਅੱਜ ਅੰਬਾਲਾ ਜਿਲ੍ਹਾ ਦੇ ਨਰਾਇਣਗੜ੍ਹ ਵਿਚ ਪ੍ਰਬੰਧਿਤ ਪੋ੍ਰਗ੍ਰਾਮ ਵਿਚ ਵੱਖ-ਵੱਖ ਖੇਤਰਾਂ ਵਿਚ ਮਾਣ ਪ੍ਰਾਪਤ ਮਹਿਲਾਵਾਂ ਨੂੰ ਸਨਮਾਨਿਤ ਕਰਨ ਦੇ ਬਾਅਦ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਇਸ ਮੌਕੇ 'ਤੇ ਮੁੱਖ ਮੰਤਰੀ ਦੀ ਧਰਮਪਤਨੀ ਸ੍ਰੀਮਤੀ ਸੁਮਨ ਸੈਨੀ ਵਿਸ਼ੇਸ਼ ਮਾਿਮਾਨ ਵਜੋ ਮੌਜੂਦ ਸਨ। ਇਸ ਪ੍ਰੋਗ੍ਰਾਮ ਦੌਰਾਨ ਵਿਭਾਗ ਦੀ ਕਮਿਸ਼ਨਰ ਅਤੇ ਸਕੱਤਰ ਸ੍ਰੀਮਤੀ ਅਮਨੀਤ ਪੀ ਕੁਮਾਰ (ਆਈਏਐਸ), ਨਿਦੇਸ਼ਕ ਸ੍ਰੀਮਤੀ ਮੋਨਿਕਾ ਮਲਿਕ ਤੇ ਹੋਰ ਅਧਿਕਾਰੀ ਮੌਜੂਦ ਸਨ। ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀ ਅਸੀਮ ਗੋਇਲ ਨੇ ਪ੍ਰਧਾਨ ਮੰਤਰੀ ਮਾਤਰਤਵ ਵੰਦਨਾ ਯੋਜਨਾ ਅਤੇ ਮੁੱਖ ਮੰਤਰੀ ਮਾਤਰਤਵ ਸਹਾਇਤਾ ਯੋਜਨਾ ਦੇ ਲਾਭਕਾਰਾਂ ਲਈ ਜਿਲ੍ਹਾ ਪੱਧਰੀ ਸੰਵੇਦੀਕਰਣ ਪ੍ਰੋਗ੍ਰਾਮ ਵਿਚ ਮਹਿਲਾਵਾਂ ਨੁੰ ਸਰਕਾਰ ਦੀ ਯੋਜਨਾਵਾਂ ਦਾ ਲਾਭ ਚੁੱਕਣ ਦੀ ਅਪੀਲ ਕੀਤੀ। ਉਨ੍ਹਾਂ ਨੇ ਦਸਿਆ ਕਿ ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਮਾਤਰ ਵੰਦਨਾ ਯੋਜਨਾ ਤਹਿਤ ਮਜਦੂਰੀ ਦੇ ਨੁਕਸਾਨ ਦੇ ਬਦਲੇ ਵਿਚ ਨਗਦ ਰਕਮ ਨੁੰ ਪ੍ਰੋਤਸਾਹਨ ਵਜੋ ਦਿੱਤਾ ਜਾਂਦਾ ਹੈ ਤਾਂ ਜੋ ਜਣੇਪਾ ਗਰੀਬ ਮਹਿਲਾ ਨੂੰ ਆਪਣੀ ਜਣੇਪਾ ਅਵਸਥਾ ਦੌਰਾਨ ਕੰਮ ਨਾ ਕਰਨਾ ਪਵੇ। ਇਸ ਦੇ ਤਹਿਤ ਜਣੇਪਾ ਤੇ ਦੁੱਧ ਪਿਲਾਉਣ ਵਾਲੀ ਮਾਤਾਵਾਂ ਨੂੰ ਪਹਿਲੇ ਦੋ ਜਿੰਦਾਂ ਬੱਚਿਆਂ ਲਈ ਲਾਭ ਦਿੱਤਾ ਜਾਵੇਗਾ ਬੇਸ਼ਰਤੇ ਕਿ ਦੂਜੀ ਸੰਤਾਨ ਇਕ ਕੁੜੀ ਹੋਵੇ।
ਪਹਿਲਾ ਬੱਚੇ ਦੇ ਜਨਮ 'ਤੇ 5000 ਰੁਪਏ ਦੀ ਰਕਮ ਦੋ ਕਿਸਤਾਂ ਵਿਚ ਅਤੇ ਦੂਜੇ ਬੱਚੇ (ਕੁੜੀ) 6000 ਰੁਪਏ ੧ਨਮ ਦੇ ਬਾਅਦ ਇਕ ਕਿਸਤ ਵਿਚ ਦਿੱਤੇ ਜਾਣਗੇ। ਸ੍ਰੀ ਅਸੀਮ ਗੋਇਲ ਨੇ ਅੱਜ ਸਿਖਿਆ ਕਰਜਾ ਯੋਜਨਾ, ਵਿਧਵਾਵਾਂ ਲਈ ਕਰਜਾ ਯੁੋਜਨਾ, ਹਰਿਆਣਾ ਮਾਤਰਸ਼ਕਤੀ ਉਦਮਤਾ ਯੋਜਨਾ ਦੀ ਲਾਭਕਾਰਾਂ ਨੁੰ ਸਹਾਇਤਾ ਰਕਮ ਦੇ ਚੈਕ ਵੰਡੇ। ਇਸ ਤੋਂ ਇਲਾਵਾ, ਮਹਿਲਾਵਾਂ ਨੁੰ ਸਿਖਿਆ ਪ੍ਰਤੀ ਪ੍ਰੋਤਸਾਹਿਤ ਕਰਨ ਲਈ ਸ਼ਹਿਰੀ ਤੇ ਗ੍ਰਾਮੀਣ ਕਿਸ਼ੋਰੀ ਬਾਲਿਕਾਵਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ ਜਿਨ੍ਹਾਂ ਨੇ ਹਰਿਆਣਾ ਸਕੂਲ ਸਿਖਿਆ ਬੋਰਡ ਦੀ ਮੈਟ੍ਰਿਕ ਅਤੇ ਬਾਹਰਵੀਂ ਕਲਾਸ ਦੀ ਪ੍ਰੀਖਿਆ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਵਿਸ਼ੇਸ਼ ਮਹਿਲਾਮਨ ਸ੍ਰੀਮਤੀ ਸੁਮਨ ਸੈਨੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਰਕਾਰ ਵੱਲੋਂ ਮਹਿਲਾਵਾਂ ਦੀ ਵੁਨੱਤੀ ਨੂੰ ਪ੍ਰਾਥਮਿਕਤਾ ਦਿੱਤੀ ਗਈ ਹੈ। ਹਰਿਆਣਾ ਦੀ ਮਹਿਲਾਵਾਂ ਵੱਖ-ਵੱਖ ਖੇਤਰ ਵਿਚ ਸ਼ਾਨਦਾਰ ਕੰਮ ਕਰ ਕੇ ਸਮਾਜ ਅਤੇ ਸੂਬੇ ਦੀ ਉਨੱਤੀ ਵਿਚ ਸਰਗਰਮ ਭੁਕਿਮਾ ਨਿਭਾ ਰਹੀ ਹੈ। ਸਰਕਾਰ ਨੇ ਰਾਜ ਦੇ ਚਹੁੰਮੁਖੀ ਵਿਕਾਸ ਲਈ ਵੱਖ-ਵੱਖ ਕੰਮ ਕੀਤੇ ਹਨ। ਵਿਭਾਗ ਦੀ ਕਮਿਸ਼ਨਰ ਤੇ ਸਕੱਤਰ ਸ੍ਰੀਮਤੀ ਅਮਨੀਤ ਪੀ ਕੁਮਾਰ ਨੇ ਰਾਜ ਸਰਕਾਰ ਵੱਲੋਂ ਮਹਿਲਾਵਾਂ ਤੇ ਬੱਚਿਆਂ ਲਈ ਚਲਾਈ ਜਾ ਰਹੀ ਵੱਖ-ਵੱਖ ਮਹਤੱਵਪੂਰਨ ਯੋਜਨਾਵਾਂ ਦੇ ਬਾਰੇ ਵਿਚ ਜਾਣੁੰ ਕਰਵਾਇਆ।