Friday, November 22, 2024

Haryana

ਕਾਵੜ ਯਾਤਰਾ ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ ਲਈ ਕੀਤੇ ਗਏ ਪੁਖਤਾ ਇੰਤਜਾਮ, ਚੱਪੇ ਚੱਪੇ 'ਤੇ ਪੁਲਿਸ ਦੀ ਪੈਨੀ ਨਜਰ

July 24, 2024 12:34 PM
SehajTimes

ਮਹਿਲਾ ਸ਼ਰਧਾਲੂਆਂ ਦੀ ਸੁਰੱਖਿਆ ਲਈ ਕੀਤੇ ਗਏ ਵਿਸ਼ੇਸ਼ ਪ੍ਰਬੰਧ, 24 ਘੰਟੇ ਪੈਟਰੋਲਿੰਗ ਦੇ ਦਿੱਤੇ ਗਏ ਨਿਰਦੇਸ਼

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ ਸਮੀਖਿਆ ਕਰਦੇ ਹੋਏ ਉਨ੍ਹਾਂ ਨੂੰ ਕਾਵੜ ਯਾਤਰਾ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਅਤੇ ਸੁਰੱਖਿਆ ਲਈ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਇੰਨ੍ਹਾਂ ਵਿਦੇਸ਼ਾਂ ਨੂੰ ਧਿਆਨ ਵਿਚ ਰੱਖਦੇ ਹੋਏ ਹਰਿਆਣਾ ਪੁਲਿਸ ਵੱਲੋਂ ਕਾਵੜ ਯਾਤਰਾ ਵਿਚ ਸ਼ਰਧਾਲੂਆਂ ਦੀ ਸਹੂਲਤ ਤੇ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਗਏ ਅਤੇ ਸਾਰੇ ਪੁਲਿਸ ਕਰਮਚਾਰੀਆਂ ਨੂੰ ਅਲਰਟ ਰਹਿਣ ਲਈ ਕਿਹਾ ਗਿਆ ਹੈ ਤਾਂ ਜੋ ਯਾਤਰਾ ਦੌਰਾਨ ਕਿਸੇ ਤਰ੍ਹਾ ਦੀ ਘਟਨਾ ਨਾ ਹੋਵੇ ਅਤੇ ਕਾਨੂੰਨ ਵਿਵਸਥਾ ਸੁਚਾਰੂ ਰਹੇ। ਇਸ ਦੇ ਨਾਲ ਹੀ ਕਾਵੜ ਯਾਤਰਾ ਵਿਚ ਸ਼ਰਧਾਲੂਆਂ ਦੀ ਸਹੂਲਤ ਤੇ ਆਵਾਜਾਈ ਵਿਵਸਥਾ ਬਣਾਏ ਰੱਖਣ ਲਈ ਵੱਖ ਤੋਂ ਲੇਨ ਬਣਾਈ ਗਈ ਹੈ। ਸ਼ਬਧਾਲੂਆਂ ਦੇ ਰਾਤ ਠਹਿਰਣ ਲਈ ਰੂਟਾਂ 'ਤੇ ਸਮਾਜਿਕ ਸੰਗਠਨਾਂ ਵੱਲੋਂ ਕੈਂਪ ਵੀ ਸਥਾਪਿਤ ਕੀਤੇ ਗਏ ਹਨ ਜਿਨ੍ਹਾਂ ਦੀ ਸਖਤ ਨਿਗਰਾਨੀ ਕੀਤੀ ਜਾ ਰਹੀ ਹੈ। ਪੁਲਿਸ ਡਾਇਰੈਕਟਰ ਜਨਰਲ ਸ੍ਰੀ ਸ਼ਤਰੂਜੀਤ ਕਪੂਰ ਨੇ ਦਸਿਆ ਕਿ 2 ਅਗਸਤ ਨੂੰ ਸ਼ਿਵਰਾਤਰੀ ਦਾ ਤਿਉਹਾਰ ਹੈ ਅਜਿਹੇ ਵਿਚ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਹਰੀਦਵਾਰ ਤੋਂ ਪੈਦਲ ਚੱਲ ਕੇ ਕਾਵੜ ਲੈ ਕੇ ਜਾਂਦੇਹਨ ਜਿਸ ਦਾ ਪਵਿੱਤਰ ਜਲ ਭਗਵਾਨ ਸ਼ਿਵ 'ਤੇ ਚੜਾਂਇਆ ਜਾਵੇਗਾ। ਜਿਨ੍ਹਾਂ ਮਾਰਗਾਂ ਵਿਚ ਸ਼ਰਧਾਲੂਆਂ ਵੱਲੋਂ ਕਾਵੜ ਲਿਆਈ ਜਾਂਦੀ ਹੈ ਉਨ੍ਹਾਂ ਸਾਰੇ ਮਾਰਗਾਂ 'ਤੇ ਸ਼ਰਧਾਲੂਆਂ ਦੀ ਸਹੂਲਤ ਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਵੱਧ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ। ਇਸ ਦੇ ਨਾਲ ਹੀ ਦੁਰਘਟਨਾ ਸੰਭਾਵਿਤ ਸਥਾਨਾਂ ਅਤੇ ਸੰਪ੍ਰਦਾਇਕ ਰੂਪ ਨਾਲ ਸੰਵੇਦਨਸ਼ੀਲ ਸਥਾਨਾਂ 'ਤੇ ਅਪਰਾਧਿਕ ਗਤੀਵਿਧੀਆਂ ਨੁੰ ਰੋਕਨ ਲਈ ਰੂਪਰੇਖਾ ਤਿਆਰ ਕੀਤੀ ਗਈ ਹੈ। ਸ਼ਰਧਾਲੂਆਂ ਵੱਲੋਂ ਵੱਡੀ ਗਿਣਤੀ ਵਿਚ ਇਸਤੇਮਾਲ ਕੀਤੇ ਜਾਣ ਵਾਲੇ ਰਸਤਿਆਂ 'ਤੇ ਆਵਾਜਾਈ ਸੁਚਾਰੂ ਰੱਖਣ ਦੇ ਇੰਤਜਾਮ ਯਕੀਨੀ ਕੀਤੇ ਗਏ ਹਨ ਅਤੇ ਉੱਥੇ 24 ਘੰਟੇ ਪੈਟਰੋਲਿੰਗ ਕਰਵਾਈ ਜਾ ਰਹੀ ਹੈ। ਯਾਤਰਾ ਵਿਚ ਸ਼ਰਧਾਲੂਆਂ ਦੀ ਸਹੂਲਤ ਲਈ ਵੈਕਲਪਿਕ ਰੂਟਾਂ ਰਾਹੀਂ ਵੀ ਟ੍ਰੈਫਿਕ ਡਾਇਵਰਜਨ ਪਲਾਨ ਪਹਿਲਾਂ ਤੋਂ ਹੀ ਤਿਆਰ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ, ਟੋਲ ਆਦਿ 'ਤੇ ਵੀ ਸਹੂਲਤ ਦੇ ਪ੍ਰਬੰਧ ਯਕੀਨੀ ਕੀਤੇ ਗਏ ਹਨ ਤਾਂ ਜੋ ਸ਼ਰਧਾਲੂਆਂ ਅਤੇ ਟੋਲ ਕਰਮਚਾਰੀਆਂ ਦੇ ਵਿਚ ਕਿਸੇ ਤਰ੍ਹਾ ਦਾ ਵਿਵਾਦ ਨਾ ਹੋਵੇ।

ਇਸੀ ਤਰ੍ਹਾ, ਯਾਤਰਾ ਵਿਚ ਮਹਿਲਾ ਸ਼ਰਧਾਲੂ ਵੀ ਵੱਡੀ ਗਿਣਤੀ ਵਿਚ ਹਿੱਸਾ ਲੈਂਦੀ ਹੈ, ਅਜਿਹੇ ਵਿਚ ਪੁਲਿਸ ਸਟਾਫ ਦੀ ਵਿਸ਼ੇਸ਼ ਤੌਰ 'ਤੇ ਡਿਊਟੀ ਲਗਾਈ ਗਈ ਹੈ ਤਾਂ ਜੋ ਉਨ੍ਹਾਂ ਦੇ ਨਾਲ ਛੇੜਛਾੜ ਵਰਗੀ ਘਟਨਾਵਾਂ ਨਾ ਹੋਵੇ। ਇਸ ਦੇ ਨਾਲ ਹੀ, ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਨਾਲ ਨਜਿਠਣ ਲਈ ਵੇਲ ਇਕਵਿਪਡ ਸਟ੍ਰਾਈਕਿੰਗ ਰਿਜਰਵ ਤਿਆਰ ਕੀਤੀ ਗਈ ਹੈ। ਇਸ ਦੌਰਾਨ ਅਜਿਹੇ ਅਸਮਾਜਿਕ ਤੱਤਾਂ 'ਤੇ ਵੀ ਨਿਗਰਾਨੀ ਰੱਖੀ ਜਾ ਰਹੀ ਹੈ ਜੋ ਕਾਵੜੀਆਂ ਦੇ ਭੇਸ ਵਿਚ ਸੰਪ੍ਰਦਾਇਕ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਇੰਨ੍ਹਾਂ ਹੀ ਨਹੀਂ, ਕਿਸੇ ਵੀ ਤਰ੍ਹਾ ਦੇ ਅੱਤਵਾਦੀ ਹਮਲੇ ਅਤੇ ਸੰਪ੍ਰਾਇਕ ਘਟਨਾਵਾਂ ਨਾਲ ਨਜਿਠਣ ਲਈ ਕਵਿਕ ਰਿਸਪਾਂਸ ਟੀਮ ਤੈਨਾਤ ਕੀਤੀ ਗਈ ਹੈ। ਕਾਵੜ ਯਾਤਰਾ ਦੌਰਾਨ ਰਸਤੇ ਵਿਚ ਪੈਣ ਵਾਲੇ ਸੰਵੇਦਨਸ਼ੀਲ ਧਾਰਮਿਕ ਸਥਾਨਾਂ 'ਤੇ ਕਿਸੇ ਤਰ੍ਹਾ ਦਾ ਝਗੜਾ ਅਤੇ ਸੰਪ੍ਰਾਦਾਇਕ ਦੰਗੇ ਨੁੰ ਰੋਕਨ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਯਾਤਰਾ ਵਿਚ ਕਿਸੇ ਨੁੰ ਵੀ ਕਿਸੇ ਤਰ੍ਹਾ ਦੇ ਅਵੈਧ ਹਥਿਆਰ ਨਾਲ ਲੈ ਕੇ ਚੱਲਣ ਦੀ ਮੰਜੂਰੀ ਨਹੀਂ ਹੈ। ਪੁਲਿਸ ਅਧਿਕਾਰੀਆਂ ਵੱਲੋਂ ਜਿਲ੍ਹਿਆਂ ਵਿਚ ਕਾਵੜ ਪ੍ਰਬੰਧਕ ਕਮੇਟੀਆਂ ਦੇ ਨਾਲ ਮੀਟਿੰਗ ਕੀਤੀ ਜਾ ਚੁੱਕੀ ਹੈ। ਯਾਤਰਾ ਦੌਰਾਨ ਏਂਬੂਲੈਂਯ ਅਤੇ ਫਾਇਰ ਬ੍ਰਿਗੇਡ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਤਰ੍ਹਾ ਦੀ ਐਮਰਜੈਂਸੀ ਸਥਿਤੀ ਨਾਲ ਨਜਿਠਿਆ ਜਾ ਸਕੇ। ਉਨ੍ਹਾਂ ਨੇ ਦਸਿਆ ਕਿ ਸਾਰੇ ਮਹਤੱਵਪੂਰਨ ਨਾਕਿਆਂ, ਮੋੜ (ਡਾਇਵਰਜਨ) ਅਤੇ ਮਾਰਗਾਂ ਆਦਿ 'ਤੇ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ। ਸਾਰੇ ਐਸਐਚਓ ਨੂੰ ਨਿਰਦੇਸ਼ਤ ਕੀਤਾ ਗਿਆ ਹੈ ਕ ਉਹ ਕਾਵੜ ਯਾਤਰਾ ਦੇ ਰਤਸੇ ਵਿਚ ਪੈਣ ਵਾਲੇ ਸਾਰੇ ਹੋਟਲਾਂ, ਢਾਬਿਆਂ 'ਤੇ ਵਿਜੀਬਲ ਥਾਂ 'ਤੇ ਖਾਣ ਪੀਣ ਅਤੇ ਹੋਰ ਜਰੂਰੀ ਸਮਾਨ ਦੀ ਰੇਟ ਲਿਸਟ ਲਗਵਾਉਣਾ ਯਕੀਨੀ ਕਰਨ ਤਾਂ ਜੋ ਇੰਨ੍ਹਾਂ ਦੇ ਸੰਚਾਲਕਾਂ ਅਤੇ ਸ਼ਰਧਾਲੂਆਂ ਦੇ ਵਿਚ ਕਿਸੇ ਤਰ੍ਹਾ ਦਾ ਤਨਾਅ ਨਾ ਹੋਵੇ। ਹਰਿਆਣਾ ਪੁਲਿਸ ਵੱਲੋਂ ਕਾਵੜੀਆਂ ਅਤੇ ਆਮਜਨ ਨੁੰ ਅਪੀਲ ਕੀਤੀ ਗਈ ਹੈ ਕਿ ਉਹ ਪੁਲਿਸ ਅਤੇ ਪ੍ਰਸਾਸ਼ਨ ਵੱਲੋਂ ਜਾਰੀ ਕੀਤੇ ਗਏ ਵਿਦੇਸ਼ਾਂ ਦੀ ਪਾਲਣਾ ਕਰਨ ਤਾਂ ਜੋ ਕਾਵੜ ਯਾਤਰਾ ਸੁਰੱਖਿਅਤ ਅਤੇ ਸਹੀ ਢੰਗ ਨਾਲ ਸਪੰਨ ਹੋ ਸਕੇ।

Have something to say? Post your comment

 

More in Haryana

ਨਿਰਮਾਣਧੀਨ ਹਸਪਤਾਲਾਂ ਦੇ ਕੰਮਾਂ ਵਿਚ ਤੇਜੀ ਲਿਆਈ ਜਾਵੇ : ਆਰਤੀ ਸਿੰਘ

1 ਲੱਖ 20 ਹਜਾਰ ਕੱਚੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਸੁਰੱਖਿਅਤ ਕਰਣ ਦਾ ਬਿੱਲ ਵਿਧਾਨਸਭਾ ਵਿੱਚ ਹੋਇਆ ਪਾਸ

CET ਪਾਸ ਕਰਨ ਵਾਲੇ ਨੌਜਵਾਨਾਂ ਨੂੰ ਇਕ ਸਾਲ ‘ਚ ਨੌਕਰੀ ਨਾ ਮਿਲੀ ਤਾਂ ਸਰਕਾਰ ਦੇਵੇਗੀ 9 ਹਜ਼ਾਰ ਰੁਪਏ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੈਯੰਤੀ 'ਤੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਵਿਵਾਦਾਂ ਤੋਂ ਸਮਾਧਾਨ ਯੋਜਨਾ (ਬੀਐਸਐਸਐਸ-2024) ਦੀ ਕੀਤੀ ਸ਼ੁਰੁਆਤ

ਸੀਆਈਐਸਐਫ ਨੂੰ ਮਿਲੀ ਪਹਿਲੀ ਮਹਿਲਾ ਬਟਾਲਿਅਨ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ 'ਤੇ ਦਿੱਤਾ ਤਿੱਖਾ ਜਵਾਬ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ 'ਤੇ ਮੁੱਖ ਮੰਤਰੀ ਨੇ ਸੂਬੇ ਦੇ ਕਿਸਾਨਾਂ ਨੂੰ ਦਿੱਤਾ ਤੋਹਫਾ

ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ ਦੇ ਆਨਲਾਇਨ ਬਿਨੈ ਤਹਿਤ ਵਧਾਈ ਆਖੀਰੀ ਮਿਤੀ

ਅੰਬਾਲਾ ਏਅਰਪੋਰਟ 'ਤੇ ਸਿਕਓਰਿਟੀ ਸਮੱਗਰੀ ਸਥਾਪਿਤ ਹੁੰਦੇ ਹੀ ਸ਼ੁਰੂ ਹੋਵੇਗੀ ਉੜਾਨ : ਅਨਿਲ ਵਿਜ

ਲੋਕਾਂ ਦੀ ਮੰਗ 'ਤੇ ਕਨੀਪਲਾ ਵਿਚ ਬਣੇਗਾ 33 ਕੇਵੀ ਦਾ ਸਬ ਸਟੇਸ਼ਨ : ਮੁੱਖ ਮੰਤਰੀ