ਚੰਡੀਗੜ੍ਹ : ਹਰਿਆਣਾ ਸਰਕਾਰ ਨੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਤਹਿਤ ਚਲਾਈ ਜਾ ਰਹੀ ਮੁੱਖ ਮੰਤਰੀ ਮਾਤਰਤਵ ਸਹਾਇਤਾ ਯੋਜਨਾ ਨੂੰ ਸੇਵਾ ਕਾ ਅਧਿਕਾਰ ਐਕਟ, 2014 ਦੇ ਦਾਇਰੇ ਵਿਚ ਸ਼ਾਮਿਲ ਕੀਤਾ ਹੈ। ਨਾਲ ਹੀ ਇਸ ਦੇ ਤਹਿਤ ਪ੍ਰਦਾਨ ਕੀਤੇ ਜਾਣ ਵਾਲੇ ਲਾਭਾਂ ਲਈ 45 ਦਿਨ ਦੀ ਸਮੇਂ ਸੀਮਾ ਵੀ ਨਿਰਧਾਰਿਤ ਕੀਤੀ ਗਈ ਹੈ।
ਮੁੱਖ ਸਕੱਤਰ ਸ੍ਰੀ ਟੀਵੀਐਸਅੇਨ ਪ੍ਰਸਾਦ ਵੱਲੋਂ ਇਸ ਸਬੰਧ ਦੀ ਇਕ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ।
ਮੁੱਖ ਮੰਤਰੀ ਮਾਤਰਤਵ ਸਹਾਇਤਾ ਯੋਜਨਾ ਤਹਿਤ ਜਿਲ੍ਹਾ ਪ੍ਰੋਗ੍ਰਾਮ ਅਧਿਕਾਰੀ ਨੂੰ ਨਾਮਜਦ ਅਧਿਕਾਰੀ ਜਦੋਂ ਕਿ ਪ੍ਰੋਗ੍ਰਾਮ ਅਧਿਕਾਰੀ (ਪੋਸ਼ਨ) ਸਬ-ਨਿਦੇਸ਼ਕ ਨੂੰ ਪਹਿਲਾ ਸ਼ਿਕਾਇਤ ਹੱਲ ਅਥਾਰਿਟੀ ਅਤੇ ਸੰਯੁਕਤ ਨਿਦੇਸ਼ਕ ਵਧੀਕ ਨਿਦੇਸ਼ ਨੂੰ ਦੂਜਾ ਸ਼ਿਕਾਇਤ ਹੱਲ ਅਧਿਕਾਰੀ ਨਾਮਜਦ ਕੀਤਾ ਗਿਆ ਹੈ।