Friday, November 22, 2024

Haryana

ਇਹ ਆਮ ਬਜਟ ਵਿਕਸਿਤ ਭਾਰਤ ਦੇ ਨਿਰਮਾਣ ਵਿਚ ਇਕ ਨਵਾਂ ਅਧਿਆਏ ਲਿਖੇਗਾ : ਮੁੱਖ ਮੰਤਰੀ

July 24, 2024 04:29 PM
SehajTimes

ਇਹ ਬਜਟ ਅਰਥਵਿਵਸਥਾ ਨੂੰ ਮਜਬੂਤੀ ਅਤੇ ਰਾਸ਼ਟਰ ਵਿਕਾਸ ਨੂੰ ਨਵੀਂ ਬੁਲੰਦੀਆਂ ’ਤੇ ਲੈ ਜਾਣ ਵਾਲਾ ਹੋਵੇਗਾ ਸਾਬਤ

ਗ਼ਰੀਬਾਂ, ਮਹਿਲਾਵਾਂ, ਕਿਸਾਨਾਂ ਤੇ ਨੌਜਵਾਨਾਂ ਦੀ ਆਸਾਂ ਅਤੇ ਉਮੀਦਾਂ ਨੂੰ ਕਰੇਗਾ ਪੂਰਾ

ਉਦਯੋਗਿਕ ਵਿਕਾਸ ਦੀ ਨਵੀਂ ਗਤੀ ਦੇ ਨਾਲ ਕਰੇਗਾ ਰੁਜ਼ਗਾਰ ਦੇ ਮੌਕਿਆਂ ਦਾ ਹੋਵੇਗਾ ਸਿਮਜਨ

ਬਜਟ ਵਿਚ ਬਾਗ਼ਬਾਨੀ ਕਿਸਮਾਂ ਦੇ ਲਈ ਖੇਤੀਬਾੜੀ ਖੋਜ ਨੂੰ ਪ੍ਰੋਤਸਾਹਨ ਦੇਣ ’ਤੇ ਦਿੱਤਾ ਜ਼ੋਰ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੇ ਤੀਜੇ ਕਾਰਜਕਾਲ ਦਾ ਇਹ ਪਹਿਲਾ ਪੂਰਨ ਬਜਟ ਗ਼ਰੀਬਾਂ, ਮਹਿਲਾਵਾਂ, ਕਿਸਾਨਾਂ ਤੇ ਨੌਜਵਾਨਾਂ ਦੀਆਂ ਆਸਾਂ ਤੇ ਉਮੀਂਦਾਂ ਨੂੰ ਪੂਰਾ ਕਰਨ ਵਾਲਾ ਹੈ। ਇਹ ਆਮ ਬਜਟ ਵਿਕਸਿਤ ਭਾਰਤ ਦੇ ਨਿਰਮਾਣ ਵਿਚ ਇਕ ਨਵਾਂ ਅਧਿਆਏ ਲਿਖੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਬਜਟ ਸਮਾਜ ਦੇ ਸਾਰੇ ਵਰਗਾਂ ਲਈ ਭਲਾਈਕਾਰੀ, ਦੇਸ਼ ਦੀ ਅਰਥਵਿਵਸਥਾ ਨੂੰ ਮਜਬੂਤੀ ਦੇਣ ਵਾਲਾ ਅਤੇ ਰਾਸ਼ਟਰ ਨੂੰ ਵਿਕਾਸ ਦੀ ਨਵੀਂ ਬੁਲੰਦੀਆਂ ’ਤੇ ਲੈ ਜਾਣ ਵਾਲਾ ਸਾਬਿਤ ਹੋਵੇਗਾ। ਮੁੱਖ ਮੰਤਰੀ ਨੇ ਇਨੋਵੇਟਿਵ ਅਤੇ ਵਿਕਾਸ ਮੁਖੀ ਬਜਟ ਪੇਸ਼ ਕਰਨ ਲਈ ਖ਼ਜਾਨਾ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਬਜਟ ਆਉਣ ਵਾਲੇ ਸਮੇਂ ਵਿਚ ਖੇਤੀਬਾੜੀ ਨੂੰ ਵੱਧ ਲਾਭਕਾਰੀ ਬਨਾਉਣ, ਅਰਥਵਿਵਸਥਾ ਨੂੰ ਵੱਧ ਮਜਬੂਤ ਕਰਨ, ਉਦਯੋਗਿਕ ਵਿਕਾਸ ਨੂੰ ਨਵੀਂ ਗਤੀ ਦੇਣ ਵੱਧ ਤੋਂ ਵੱਧ ਰੁਜ਼ਗਾਰ ਸਿਰਜਨ ਦਾ ਵਿਜਨ ਦਵੇਗਾ। ਉਨ੍ਹਾਂ ਨੇ ਕਿਹਾ ਕਿ ਬਜਟ ਵਿਚ ਫਸਲਾਂ ਦੀ ਕਲਾਈਮੇਟ ਅਨੁਕੂਲ 32 ਖੇਤੀਬਾੜੀ ਅਤੇ 109 ਬਾਗ਼ਬਾਨੀ ਕਿਸਮਾਂ ਲਈ ਖੇਤੀਬਾੜੀ ਖੋਜਾਂ ਨੂੰ ਪ੍ਰੋਤਸਾਹਨ ਦੇਣ ’ਤੇ ਜ਼ੋਰ ਦਿੱਤਾ ਗਿਆ ਹੈ। ਇਸ ਤੋਂ ਖੇਤੀਬਾੜੀ ਪ੍ਰਧਾਨ ਹਰਿਆਣਾ ਨੂੰ ਬਹੁਤ ਲਾਭ ਹੋਵੇਗਾ। ਇਸ ਤੋਂ ਇਲਾਵਾ ਕੁਦਰਤੀ ਖੇਤੀ ਲਈ ਇਕ ਕਰੋੜ ਕਿਸਾਨਾਂ ਨੂੰ ਮਦਦ ਦੇਣ ਦਾ ਪ੍ਰਾਵਧਾਨ ਸਵਾਗਤ ਯੋਗ ਹੈ। ਕੁਦਰਤੀ ਖੇਤੀ ਵਾਤਾਵਰਣ ਦੇ ਅਨੁਕੂਲ ਹੈ। ਇਸ ਤੋਂ ਬਹੁਮੁੱਲੇ ਜਲ੍ਹ ਦੀ ਬਚੱਤ ਹੁੰਦੀ ਹੈ ਅਤੇ ਆਮ ਜਨਤਾ ਨੂੰ ਸ਼ੁੱਧ ਅੰਨ ਮਿਲੇਗਾ ਅਤੇ ਰਸਾਇਨਿਕ ਖਾਦ ਅਤੇ ਕੀਟਨਾਸ਼ਕਾਂ ’ਤੇ ਨਿਰਭਰਤਾ ਨਾ ਹੋਣ ਨਾਲ ਕਿਸਾਨਾਂ ਦੀ ਉਤਪਾਦਨ ਲਾਗਤ ਵਿਚ ਵੀ ਕਮੀ ਆਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਬਜਟ ਵਿਚ ਦਲਹਨਾਂ ਤੇ ਤਿਲਹਨਾਂ ਦਾ ਉਤਪਾਦਨ ਵਧਾਉਣ ਤੇ ਇੰਨ੍ਹਾਂ ਦੇ ਸਟੋਰੇਜ ਤੇ ਮਾਰਕਟਿੰਗ ਨੂੰ ਮਜਬੂਤ ਬਨਾਉਣ ਦਾ ਐਲਾਨ ਨਾਲ ਹਰਿਆਣਾ ਵਿਚ ਫਸਲ ਵਿਵਿਧੀਕਰਣ ਨੂੰ ਅਪਣਾ ਰਹੇ ਕਿਸਾਨਾਂ ਨੂੰ ਬਹੁਤ ਪ੍ਰੋਤਸਾਹਨ ਮਿਲੇਗਾ। ਇਸ ਬਜਟ ਵਿਚ ਐਮਐਸਐਮਈ ਅਤੇ ਨਿਰਮਾਣ , ਵਿਸ਼ੇਸ਼ਕਰ ਕਿਰਤ-ਪ੍ਰਧਾਨ ਨਿਰਮਾਣ ਦੇ ਵੱਲ ਵਿਸ਼ੇਸ਼ ਧਿਆਨ ਦੇਣਾ ਵੀ ਸਵਾਗਤ ਯੋਗ ਕਦਮ ਹੈ। ਬਜਟ ਵਿਚ ਐਮਐਸਐਮਈ ਖੇਤਰ ਦੇ ਵਿਕਾਸ ਲਈ ਵੱਖ-ਵੱਖ ਕਰਜਾ ਗਾਰੰਟੀ ਯੋਜਨਾਵਾਂ ਅਤੇ ਮਿੱਟੀ ਲੋਨ ਨੂੰ 10 ਲੱਖ ਤੋਂ 20 ਲੱਖ ਕਰਨ ਨਾਲ ਛੋਟੇ ਉਦਮੀਆਂ ਲਈ ਫਾਇਦੇਮੰਦ ਸਾਬਿਤ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਬਜਟ ਰੁਜ਼ਗਾਰ ਨਾਲ ਸਬੰਧਤ 3 ਨਵੀਂ ਯੋਜਨਾਵਾਂ ਦਾ ਐਲਾਲ ਨਾਲ ਦੇਸ਼ ਵਿਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਪਹਿਲੀ ਵਾਰ ਰੁਜ਼ਗਾਰ ਪਾਉਣ ਵਾਲੇ ਨਵੇਂਨਿਯੁਕਤ ਨੌਜਵਾਨਾਂ ਨੂੰ ਈਪੀਐਫਓ ਦੇ ਜ਼ਰੀਏ ਇਕ ਮਹੀਨੇ ਦੀ ਤਨਖ਼ਾਹ (ਵੱਧ ਤੋਂ ਵੱਧ 15,000 ਰੁਪਏ) ਦਾ ਭੁਗਤਾਨ ਕੀਤਾ ਜਾਵੇਗਾ, ਜਿਸ ਨਾਲ 210 ਲੱਖ ਨੌਜਵਾਨਾਂ ਨੂੰ ਲਾਭ ਮਿਲੇਗਾ। ਇਸ ਤੋਂ ਇਲਾਵਾ, ਵਿਨਿਮਾਣ ਖੇਤਰ ਵਿਚ ਨਵੇਂ ਨਿਯੁਕਤ ਨੌਜਵਾਨਾਂ ਅਤੇ ਰੁਜ਼ਗਾਰ ਦੇਣ ਵਾਲੇ ਈਪੀਐਫਓ ਵਿਚ ਅੰਸ਼ਦਾਨ ਲਈ ਪ੍ਰੋਤਸਾਹਿਤ ਕਰਨਾ ਵੀ ਸ਼ਲਾਘਾਯੋਗ ਹੈ। ਸਰਕਾਰ ਨਿਯੋਕਤਾਵਾਂ ਨੂੰ ਈਪੀਐਫਓ ਅੰਸ਼ਦਾਨ ਲਈ 2 ਸਲਾ ਤਕ 3,000 ਰੁਪਏ ਪ੍ਰਤੀ ਮਹੀਨਾ ਦੀ ਪ੍ਰਤੀਪੂਰੀ ਕਰੇਗਾ।
ਉਨ੍ਹਾਂ ਨੇ ਕਿਹਾ ਕਿ ਗ਼ਰੀਬਾਂ ਨੂੰ 300 ਯੂਨਿਟ ਤਕ ਮੁਫ਼ਤ ਬਿਜਲੀ ਦੇਣ ਲਈ ਸ਼ੁਰੂ ਕੀਤੀ ਗਈ ਪੀਅੇਮ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਨੂੰ ਇਸ ਬਜਟ ਵਿਚ ਵਿਸ਼ੇਸ਼ ਪ੍ਰੋਤਸਾਹਨ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਹਰਿਆਣਾ ਦੇ ਗ਼ਰੀਬ ਪਰਿਵਾਰਾਂ ਦੇ ਲਈ ਬਹੁਤ ਲਾਭਕਾਰੀ ਸਾਬਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਨੁੰ ਸਫਲ ਬਨਾਉਣ ਲਈ ਕੇਂਦਰ ਸਰਕਾਰ ਦੀ 60 ਹਜ਼ਾਰ ਰੁਪਏ ਦੀ ਸਬਸਿਡੀ ਤੋਂ ਇਲਾਵਾ 40 ਹਜ਼ਾਰ ਰੁਪਏ ਦੀ ਸਬਸਿਡੀ ਰਾਜ ਸਰਕਾਰ ਵੱਲੋਂ ਦਿੱਤੇ ਜਾਣ ਦਾ ਪ੍ਰਾਵਧਾਨ ਕੀਤਾ ਗਿਆ ਹੈ।

Have something to say? Post your comment

 

More in Haryana

ਨਿਰਮਾਣਧੀਨ ਹਸਪਤਾਲਾਂ ਦੇ ਕੰਮਾਂ ਵਿਚ ਤੇਜੀ ਲਿਆਈ ਜਾਵੇ : ਆਰਤੀ ਸਿੰਘ

1 ਲੱਖ 20 ਹਜਾਰ ਕੱਚੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਸੁਰੱਖਿਅਤ ਕਰਣ ਦਾ ਬਿੱਲ ਵਿਧਾਨਸਭਾ ਵਿੱਚ ਹੋਇਆ ਪਾਸ

CET ਪਾਸ ਕਰਨ ਵਾਲੇ ਨੌਜਵਾਨਾਂ ਨੂੰ ਇਕ ਸਾਲ ‘ਚ ਨੌਕਰੀ ਨਾ ਮਿਲੀ ਤਾਂ ਸਰਕਾਰ ਦੇਵੇਗੀ 9 ਹਜ਼ਾਰ ਰੁਪਏ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੈਯੰਤੀ 'ਤੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਵਿਵਾਦਾਂ ਤੋਂ ਸਮਾਧਾਨ ਯੋਜਨਾ (ਬੀਐਸਐਸਐਸ-2024) ਦੀ ਕੀਤੀ ਸ਼ੁਰੁਆਤ

ਸੀਆਈਐਸਐਫ ਨੂੰ ਮਿਲੀ ਪਹਿਲੀ ਮਹਿਲਾ ਬਟਾਲਿਅਨ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ 'ਤੇ ਦਿੱਤਾ ਤਿੱਖਾ ਜਵਾਬ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ 'ਤੇ ਮੁੱਖ ਮੰਤਰੀ ਨੇ ਸੂਬੇ ਦੇ ਕਿਸਾਨਾਂ ਨੂੰ ਦਿੱਤਾ ਤੋਹਫਾ

ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ ਦੇ ਆਨਲਾਇਨ ਬਿਨੈ ਤਹਿਤ ਵਧਾਈ ਆਖੀਰੀ ਮਿਤੀ

ਅੰਬਾਲਾ ਏਅਰਪੋਰਟ 'ਤੇ ਸਿਕਓਰਿਟੀ ਸਮੱਗਰੀ ਸਥਾਪਿਤ ਹੁੰਦੇ ਹੀ ਸ਼ੁਰੂ ਹੋਵੇਗੀ ਉੜਾਨ : ਅਨਿਲ ਵਿਜ

ਲੋਕਾਂ ਦੀ ਮੰਗ 'ਤੇ ਕਨੀਪਲਾ ਵਿਚ ਬਣੇਗਾ 33 ਕੇਵੀ ਦਾ ਸਬ ਸਟੇਸ਼ਨ : ਮੁੱਖ ਮੰਤਰੀ