ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਰਾਜ ਦੀ ਜੇਲ੍ਹਾਂ ਦੇ ਲਈ 2.84 ਕਰੋੜ ਰੁਪਏ ਦੀ ਜਰੂਰੀ ਦਵਾਈਆਂ ਅਤੇ ਮੈਡੀਕਲ ਸਮੱਗਰੀਆਂ ਦੀ ਖਰੀਦ ਨੂੰ ਮੰਜੂਰੀ ਪ੍ਰਦਾਨ ਕੀਤੀ ਹੈ। ਇਸ ਸਬੰਧ ਵਿਚ ਵਧੇਰੇ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਜਰੂਰੀ ਦਵਾਈਆਂ ਅਤੇ ਮੈਡੀਕਲ ਸਮੱਗਰੀਆਂ ਦੀ ਮੰਗ ਹਰਿਆਣਾ ਮੈਡੀਕਲ ਸੇਵਾ ਨਿਗਮ ਲਿਮੀਟੇਡ (ਐਚਐਮਐਸਸੀਐਲ) ਨੁੰ ਭੇਜੀ ਜਾ ਰਹੀ ਹੈ, ਜੋ ਅਜਿਹੀ ਖਰੀਦ ਦੇ ਲਈ ਰਾਜ ਸਰਕਾਰ ਵੱਲੋਂ ਅਨੁਮੋਦਿਤ ਸਰੋਤ ਹਨ। ਬੁਲਾਰੇ ਨੇ ਦਸਿਆ ਕਿ ਇਸ ਕਦਮ ਨਾਲ ਸਾਰੇ ਜੇਲ੍ਹ ਕੈਦੀਆਂ ਨੂੰ ਜਰੂਰੀ ਮੈਡੀਕਲ ਦੇਖਭਾਲ ਯਕੀਨੀ ਕਰਨਾ ਹੈ, ਜਿਸ ਨਾਲ ਉਨ੍ਹਾਂ ਦੀ ਸਿਹਤ ਅਤੇ ਸਵੱਛਤਾ ਦੇ ਅਧਿਕਾਰ ਨੁੰ ਬਰਕਰਾਰ ਰੱਖਿਆ ਜਾ ਸਕੇ।