ਚੋਣ ਕਮਿਸ਼ਨ ਵੱਲੋਂ ਦੂਜਾ ਵਿਸ਼ੇਸ਼ ਸੋਧ ਨੋਟੀਫਾਇਡ - ਪੰਕਜ ਅਗਰਵਾਲ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀ ਵਿਚ ਵਿਸ਼ੇਸ਼ ਸਮੀਰ ਸੋਧ ਪ੍ਰੋਗ੍ਰਾਮ ਵਿਚ ਬਦਲਾਅ ਕੀਤਾ ਗਿਆ ਹੈ। ਕਮਿਸ਼ਨ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਹੁਣ 1 ਜੁਲਾਈ, 2024 ਨੂੰ ਕੁਆਲੀਫਾਇੰਗ ਮਿੱਤੀ ਮੰਨ ਕੇ ਨਵੇਂ ਵੋਟੇ ਬਣਾਏ ਜਾਣਗੇ। ਇਸ ਸਬੰਧ ਵਿਚ ਵਧੇਰੇ ਜਾਣਕਾਰੀ ਦਿੰਦੇ ਹੋਏ ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਕਮਿਸ਼ਨ ਵੱਲੋਂ ਜਾਰੀ ਸੋਧ ਸ਼ੈਡੀਯੂਲ ਦੇ ਅਨੁਸਾਰ ਪੂਰਵ-ਸੋਧ ਗਤੀਵਿਧੀਆਂ 25 ਜੂਨ ਤੋਂ 1 ਅਗਸਤ, 2024 ਤਕ ਕੀਤੀ ਜਾਵੇਗੀ। ਡ੍ਰਾਫਟ ਵੋਟਰ ਸੂਚੀ ਦਾ ਪ੍ਰਕਾਸ਼ਨ 2 ਅਗਸਤ, 2024 ਨੁੰ ਹੋਵੇਗਾ। ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਦਾਵੇ ਅਤੇ ਇਤਰਾਜ 2 ਤੋਂ 16 ਅਗਸਤ, 2024 ਤਕ ਦਰਜ ਕਰਵਾਏ ਜਾ ਸਕਦੇ ਹਨ। ਦਾਵੇ ਅਤੇ ਇਤਰਾਜਾਂ ਦਾ ਨਿਪਟਾਨ 26 ਅਗਸਤਤ ਕ ਕੀਤਾ ੧ਾਵੇਗਾ। ਮੁੱਖ ਚੋਣ ਅਧਿਕਾਰੀ ਦਫਤਰ ਵੱਲੋਂ ਪੋਲਿੰਗ ਸਟੇਸ਼ਨ 'ਤੇ ਬੀਐਲਓ ਨੂੰ ਮੌਜੂਦ ਰਹਿਣ ਦੇ ਲਈ 3, 4, 10 ਤੇ 11 ਅਗਸਤ ਵਿਸ਼ੇਸ਼ ਮਿੱਤੀਆਂ ਜਾਰੀ ਕੀਤੀ ਗਈ ਹੈ।
ਉਨ੍ਹਾਂ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੁੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਬੂਥ ਲੇਵਲ ਏਜੰਟਾਂ ਨੂੰ ਇੰਨ੍ਹਾਂ ਮਿੱਤੀਆਂ ਵਿਚ ਬੀਐਲਓ ਨਾਲ ਸੰਪਰਕ ਕਰਨ ਨੂੰ ਕਹਿਣ ਅਤੇ ਉਹ ਪੋਲਿੰਗ ਸਟੇਸ਼ਨਾਂ 'ਤੇ ਮੌਜੂਦ ਰਹਿਣ। ਲੋਕਤੰਤਰ ਵਿਚ ਚੋਣ ਹੀ ਸੱਭ ਤੋਂ ਵੱਡਾ ਪਹਿਲੂ ਹੈ। ਵੋਟਰ ਸੂਚੀ ਵਿਚ ਨਾਂਅ ਦਰਜ ਹੋਏ ਬਿਨ੍ਹਾ ਕੋਈ ਵੀ ਨਾਗਰਿਕ ਆਪਣਾ ਵੋਟ ਨਹੀਂ ਪਾ ਸਕਦਾ। ਇਸ ਲਈ ਯੋਗ ਨਾਗਰਿਕ ਆਪਣਾ ਵੋਟ ਜਰੂਰ ਬਨਵਾਉਣ। ਉਨ੍ਹਾਂ ਨੇ ਦਸਿਆ ਕਿ ਵੋਟਰ ਸੂਚੀ ਦਾ ਆਖੀਰੀ ਪ੍ਰਕਾਸ਼ਨ 27 ਅਗਸਤ, 2024 ਨੂੰ ਕੀਤਾ ਜਾਵੇਗਾ। ਉਨ੍ਹਾਂ ਨੇ ਚੋਣ ਪ੍ਰਕ੍ਰਿਆ ਵਿਚ ਸ਼ਾਮਿਲ ਸਾਰੇ ਸਬੰਧਿਤ ਬੀਐਲਓ, ਏਈਆਈਓ ਤੇ ਹੋਰ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸੋਧ ਪ੍ਰੋਗ੍ਰਾਮ ਅਨੁਸਾਰ ਆਪਣੀ ਡਿਊਟੀ ਨੁੰ ਨਿਭਾਵੁਣ। ਪਹਿਲਾਂ ਸੋਧ ਡ੍ਰਾਫਟ ਵੋਟਰ ਸੂਚੀ 25 ੧ੁਲਾਈ ਨੂੰ ਪ੍ਰਕਾਸ਼ਿਤ ਕੀਤੀ ਜਾਣੀ ਸੀ। ਹੁਣ ਕਮਿਸ਼ਨ ਨੇ ਇਸ ਪ੍ਰੋਗ੍ਰਾਮ ਵਿਚ ਸੋਧ ਕੀਤਾ ਹੈ।