Friday, September 20, 2024

Haryana

ਪ੍ਰਧਾਨ ਮੰਤਰੀ ਮੋਦੀ ਨੇ ਮਨ ਕੀ ਬਾਤ ਵਿਚ ਰੋਹਤਕ ਦੇ ਹੈਂਡਲੂਮ ਉਦਯੋਗ ਦਾ ਕੀਤਾ ਵਰਨਣ

July 29, 2024 01:30 PM
SehajTimes

ਪ੍ਰਧਾਨ ਮੰਤਰੀ ਦਾ ਸੰਦੇਸ਼: ਸੰਗਠਤ ਹੋ ਕੇ ਮਹਿਲਾਵਾਂ ਪਾਰ ਕਰ ਸਕਦੀਆਂ ਹਨ ਹਰ ਚਨੌਤੀ

ਮਹਿਲਾ ਮਰਬੂਤੀਕਰਣ ਦੇ ਲਈ ਮਹਤੱਵਪੂਰਨ ਕਦਮ ਚੁੱਕ ਰਹੀ ਹਰਿਆਣਾ ਸਰਕਾਰ

ਸੈਲਫ ਹੈਲਪ ਗਰੁੱਪਸ ਦੇ ਜਰਇਏ ਹਰਿਆਣਾ ਦੀ ਮਹਿਲਾਵਾਂ ਦਾ ਹੋ ਰਿਹਾ ਆਰਥਕ ਉਥਾਨ

ਚੰਡੀਗੜ੍ਹ : ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਦੀ ਅਗਵਾਈ ਹੇਠ ਮਹਿਲਾਵਾਂ ਦੇ ਵਿਕਾਸ ਅਤੇ ਮਜਬੂਤੀਕਰਣ ਦੇ ਲਈ ਹਰਿਆਣਾ ਸਰਕਾਰ ਨੇ ਕਈ ਮਹਤੱਵਪੂਰਨ ਕਦਮ ਚੁੱਕੇ ਹਨ। ਇੰਨ੍ਹਾਂ ਯਤਨਾਂ ਦਾ ਉਦੇਸ਼ ਨਾ ਸਿਰਫ ਮਹਿਲਾਵਾਂ ਨੂੰ ਸਮਾਨ ਮੌਕੇ ਪ੍ਰਦਾਨ ਕਰਨਾ ਹੈ, ਸਗੋ ਉਨ੍ਹਾਂ ਨੂੰ ਆਰਥਕ, ਸਮਾਜਿਕ ਅਤੇ ਰਾਜਨੀਤਿਕ ਦ੍ਰਿਸ਼ਟੀ ਨਾਲ ਆਤਮਨਿਰਭਰ ਬਨਾਉਣਾ ਵੀ ਹੈ। ਮਹਿਲਾਵਾਂ ਦੇ ਲਈ ਸਮਾਨਤਾ, ਪੰਚਾਇਤੀ ਰਾਜ ਸੰਸਥਾਵਾਂ ਵਿਚ 50 ਫੀਸਦੀ ਰਾਖਵਾਂ, ਸੈਲਫ ਹੈਲਪ ਗਰੁੱਪਸ ਰਾਹੀਂ ਉਥਾਨ ਅਤੇ ਲਿੰਗਾਨੁਪਾਤ ਵਿਚ ਸੁਧਾਰ ਲਈ ਚੁੱਕੇ ਗਏ ਕਦਮਾਂ ਨੇ ਮਹਿਲਾ ਮਜਬੂਤੀਕਰਣ ਦੀ ਦਿਸ਼ਾ ਵਿਚ ਮਹਤੱਵਪੂਰਨ ਪ੍ਰਗਤੀ ਕੀਤੀ ਹੈ। ਹਰਿਆਣਾ ਸਰਕਾਰ ਦੇ ਯਤਨਾਂ ਦਾ ਹੀ ਨਤੀਜਾ ਹੈ ਕਿ ਅੱਜ ਸੂਬੇ ਦੀ ਮਹਿਲਾਵਾਂ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਕੰਮ ਕਰ ਕੇ ਸਮਾਜ ਅਤੇ ਸੂਬੇ ਦੀ ਉਨੱਤੀ ਵਿਚ ਸਰਗਰਮ ਭੁਕਿਮਾ ਨਿਭਾ ਰਹੀਆਂ ਹਨ। ਚਾਹੇ ਉਹ ਖੇਤੀਬਾੜੀ ਹੋਵੇ, ਉਦਯੋਗ ਹੋਣ, ਸਿਖਿਆ ਹੋਵੇ ਜਾਂ ਖੇਡ , ਹਰਿਆਣਾ ਦੀ ਮਹਿਲਾਵਾਂ ਆਪਣੇ ਮੁਸ਼ਕਲ ਮਿਹਨਤ ਅਤੇ ਸਮਰਪਣ ਨਾਲ ਨਿਤ ਨਵੇਂ ਮੁਕਾਮ ਸਥਾਪਿਤ ਕਰ ਰਹੀਆਂ ਹਨ।

ਕਈ ਮਹਿਲਾਵਾਂ ਸਵੈ ਸਹਾਇਤਾ ਸਮੂਹਾਂ ਵਿਚ ਸ਼ਾਮਿਲ ਹੋ ਕੇ ਆਪਣਾ ਸਰਗਰਮ ਰੂਪ ਨਾਲ ਯੋਗਦਾਨ ਦੇ ਰਹੀਆਂ ਹਨ। ਹੈਂਡਲੂਮ ਉਦਯੋਗ, ਸਿਲਾਈ, ਕਢਾਈ ਅਤੇ ਹੋਰ ਹੈਂਡੀਕ੍ਰਾਫਟ ਕੰਮਾਂ ਵਿਚ ਵੀ ਉਨ੍ਹਾਂ ਦਾ ਯੋਗਦਾਨ ਵਰਨਣਯੋਗ ਹੈ। ਇਸ ਗੱਲ ਦੀ ਤਸਦੀਕ ਖੁਦ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਆਪਣੇ ਪ੍ਰਸਿੱਧ ਰੇਡਿਓ ਪ੍ਰੋਗ੍ਰਾਮ ਮਨ ਕੀ ਬਾਤ ਵਿਚ ਕੀਤੀ ਹੈ। ਉਨ੍ਹਾਂ ਨੇ ਪ੍ਰੋਗ੍ਰਾਮ ਦੌਰਾਨ ਹਰਿਆਣਾ ਦੇ ਰੋਹਤਕ ਜਿਲ੍ਹੇ ਦੇ ਹੈਂਡਲੂਮ ਉਦਯੋਗ ਦਾ ਵਰਨਣ ਕੀਤਾ। ਉਨ੍ਹਾਂ ਨੇ ਵਿਸ਼ੇਸ਼ ਰੂਪ ਨਾਲ ਉਨੱਤੀ ਸੈਲਫ ਹੈਲਪ ਗਰੁੱਪ ਦੀ ਮਹਿਲਾਵਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਆਪਣੇ ਮੁਸ਼ਕਲ ਮਿਹਨਤ ਅਤੇ ਸਮਰਪਣ ਨਾਲ ਆਰਥਕ ਆਤਮਨਿਰਭਰਤਾ ਦੇ ਵੱਲ ਕਦਮ ਵਧਾਇਆ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਦਸਿਆ ਕਿ ਉਨੱਤੀ ਸੈਲਫ ਹੈਲਪ ਗਰੁੱਪ ਨਾਲ ਜੁੜੀ 250 ਤੋਂ ਵੱਧ ਮਹਿਲਾਵਾਂ ਹੁਣ ਬਲਾਕ ਪ੍ਰਿੰਟਿੰਗ ਅਤੇ ਰੰਗਾਈ ਦੇ ਖੇਤਰ ਵਿਚ ਟ੍ਰੇਨਡ ਹੋ ਚੁੱਕੀਆਂ ਹਨ। ਇਸ ਸਿਖਲਾਹੀ ਨੇ ਨਾ ਸਿਰਫ ਉਨ੍ਹਾਂ ਦੇ ਕੌਸ਼ਲ ਨੁੰ ਨਿਖਾਰਿਆ ਹੈ ਸਗੋ ਉਨ੍ਹਾਂ ਨੇ ਆਰਥਕ ਰੂਪ ਨਾਲ ਵੀ ਮਜਬੂਤ ਬਣਾਇਆ ਹੈ। ਇਹ ਮਹਿਲਾਵਾਂ ਕਪੜਿਆਂ 'ਤੇ ਰੰਗਾਂ ਦਾ ਜਾਦੂ ਬਿਖੇਰਦੇ ਹੋਏ ਨਾ ਸਿਰਫ ਆਪਣੇ ਪਰਿਵਾਰਾਂ ਦਾ ਪੋਸ਼ਨ ਕਰ ਰਹੀਆਂ ਹਨ, ਸਗੋ ਸਮਾਜ ਵਿਚ ਵੀ ਇਕ ਪੇ੍ਰਰਣਾ ਦਾ ਸਰੋਤ ਬਣ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜੋਰ ਦਿੱਤਾ ਕਿ ਕਿਵੇਂ ਇੰਨ੍ਹਾਂ ਮਹਿਲਾਵਾਂ ਨੇ ਆਪਣੇ ਆਤਮਵਿਸ਼ਵਾਸ ਲਤ। ਮਿਹਨਤ ਨਾਲ ਇਕ ਨਵੀਂ ਪਹਿਚਾਣ ਬਣਾਇਆ ਹੈ। ਉਨ੍ਹਾਂ ਦੇ ਇਸ ਯਤਨ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਮਹਿਲਾਵਾਂ ਸੰਗਠਤ ਹੋ ਕੇ ਕੰਮ ਕਰਨ ਤਾਂ ਉਹ ਕਿਸੀ ਵੀ ਚਨੌਤੀ ਨੂੰ ਪਾਰ ਕਰ ਸਕਦੀਆਂ ਹਨ ਅਤੇ ਆਤਮਨਿਰਭਰ ਬਣ ਸਕਦੀਆਂ ਹਨ।

ਉਨ੍ਹਾਂ ਨੇ ਕਿਹਾ ਕਿ ਉਨੱਤੀ ਸੈਲਫ ਹੈਲਪ ਗਰੁੱਪ ਦਾ ਇਹ ਯਤਨ ਨਾ ਸਿਰਫ ਹੈਂਡਲੂਮ ਉਦਯੋਗ ਨੂੰ ਪ੍ਰੋਤਸਾਹਨ ਦੇ ਰਿਹਾ ਹੈ ਸਗੋ ਸਥਾਨਕ ਅਰਥਵਿਵਸਥਾ ਵਿਚ ਵੀ ਸਕਾਰਾਤਮਕ ਯੋਗਦਾਨ ਦੇ ਰਿਹਾ ਹੈ। ਪ੍ਰਧਾਨ ਮੰਤਰੀ ਨੇ ਪੂਰੇ ਦੇਸ਼ ਦੇ ਹੋਰ ਜਿਲ੍ਹਆਂ ਦੀ ਮਹਿਲਾਵਾ ਨੁੰ ਵੀ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਹ ਵੀ ਇਸ ਤਰ੍ਹਾਂ ਦੇ ਸਮਾਰੋਹ ਵਿਚ ਸ਼ਾਮਿਲ ਹੋ ਕੇ ਆਪਣੇ ਜੀਵਨ ਵਿਚ ਬਦਲਾਅ ਲਿਆ ਸਕਦਾ ਹੈ।

Have something to say? Post your comment

 

More in Haryana

ਚੋਣ ਐਲਾਨ ਪੱਤਰ ਜਾਰੀ ਕਰਨ ਦੇ ਤਿੰਨ ਦਿਨਾਂ ਤੇ ਅੰਦਰ ਮੁੱਖ ਚੋਣ ਅਧਿਕਾਰੀ ਦਫਤਰ ਵਿਚ ਜਮ੍ਹਾ ਕਰਵਾਉਣੀ ਹੋਵੇਗੀ ਤਿੰਨ ਕਾਪੀਆਂ : ਪੰਕਜ ਅਗਰਵਾਲ

ਚੋਣ ਪ੍ਰਚਾਰ ਦੌਰਾਨ, ਰਾਜਨੀਤਕ ਪਾਰਟੀਆਂ ਤੇ ਉਮੀਦਵਾਰਾਂ ਦੀ ਆਲੋਚਨਾ ਸਿਰਫ ਉਨ੍ਹਾਂ ਦੀ ਨੀਤੀਆਂ, ਪ੍ਰੋਗ੍ਰਾਮਾਂ, ਕੰਮਾਂ ਤਕ ਹੀ ਹੋਣੀ ਚਾਹੀਦੀ ਸੀਮਤ: ਪੰਕਜ ਅਗਰਵਾਲ

ਸੂਬੇ ਵਿਚ ਹੁਣ ਤਕ ਅਵੈਧ ਸ਼ਰਾਬ, ਨਸ਼ੀਲੇ ਪਦਾਰਥ, ਨਗਦ ਰਕਮ ਤੇ ਕੀਮਤੀ ਵਸਤੂਆਂ ਕੀਤੀਆਂ ਗਈਆਂ ਜਬਤ : ਪੰਕਜ ਅਗਰਵਾਲ

5 ਅਕਤੂਬਰ ਨੂੰ ਹੋਣ ਵਾਲੇ ਹਰਿਆਣਾ ਵਿਧਾਨਸਭਾ ਚੋਣ ਲਈ 1031 ਉਮੀਦਵਾਰ ਲੜਣਗੇ ਚੋਣ : ਪੰਕਜ ਅਗਰਵਾਲ

ਨਿਰਪੱਖ ਅਤੇ ਪਾਰਦਰਸ਼ੀ ਚੋਣ ਕਰਵਾਉਣਾ ਹੀ ਚੋਣ ਕਮਿਸ਼ਨ ਦਾ ਟੀਚਾ : ਪੰਕਜ ਅਗਰਵਾਲ

ਹਰਿਆਣਾ ਵਿਚ 22 ਜਿਲ੍ਹਿਆਂ ਅਤੇ 34 ਸਬ-ਡਿਵੀਜਨਾਂ ਵਿਚ ਤੀਜੀ ਕੌਮੀ ਲੋਕ ਅਦਾਲਤ ਦਾ ਪ੍ਰਬੰਧ

ਹਰਿਆਣਾ ਵਿਚ ਝੋਨੇ ਦੀ ਖਰੀਦ 23 ਸਤੰਬਰ ਤੋਂ ਹੋਵੇਗੀ ਸ਼ੁਰੂ : ਡਾ. ਸੁਮਿਤਾ ਮਿਸ਼ਰਾ

5 ਅਕਤੂਬਰ ਨੂੰ ਹੋਣ ਵਾਲੇ ਹਰਿਆਣਾ ਵਿਧਾਨਸਭਾ ਚੋਣ ਲਈ 1561 ਉਮੀਦਵਾਰਾਂ ਨੇ ਕੀਤਾ ਨੋਮੀਨੇਸ਼ਨ

ਚੋਣ ਡਿਊਟੀ ਦੌਰਾਨ ਪੋਲਿੰਗ ਕਰਮਚਾਰੀਆਂ ਦੀ ਮੌਤ 'ਤੇ ਪਰਿਵਾਰ ਨੂੰ ਮਿਲੇਗੀ ਐਕਸ-ਗੇ੍ਰਸ਼ਿਆ ਸਹਾਇਤਾ :ਪੰਕਜ ਅਗਰਵਾਲ

ਹਰਿਆਣਾ ਵਿਧਾਨਸਭਾ ਚੋਣਾਂ ਸੰਬੰਧੀ ਪੁਲੀਸ ਵਲੋਂ ਹਰਿਆਣਾ ਦੀਆਂ ਸਰਹੱਦਾਂ ਤੇ ਨਾਕੇਬੰਦੀ