ਪੀਐਮਟੀ ਵਿਚ ਗੈਰ-ਹਾਜਰ ਰਹੇ ਉਮੀਦਵਾਰਾਂ ਨੁੰ ਦਿੱਤਾ ਜਾਵੇਗਾ ਇਕ ਹੋਰ ਮੌਕਾ - ਹਿੰਮਤ ਸਿੰਘ
ਚੰਡੀਗੜ੍ਹ : ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਦੇ ਚੇਅਰਮੈਨ ਸ੍ਰੀ ਹਿੰਮਤ ਸਿੰਘ ਨੇ ਕਿਹਾ ਕਿ ਹਰਿਆਣਾ ਪੁਲਿਸ ਵਿਚ 5000 ਪੁਰਸ਼ ਸਿਪਾਹੀ ਆਮ ਡਿਊਟੀ ਅਤੇ 1000 ਮਹਿਲਾ ਸਿਪਾਹੀਆਂ ਦੀ ਪਹਿਲੀ ਅਤੇ ਦੂਜੇ ਪੜਾਅ ਦੀ ਪੀਐਮਟੀ (ਸ਼ਰੀਰਿਕ ਮਾਪਦੰਡ) ਪ੍ਰੀਖਿਆ ਅੱਜ ਪੰਚਕੂਲਾ ਦੇ ਤਾਊ ਦੇਵੀ ਲਾਲ ਖੇਡ ਪਰਿਸਰ ਵਿਚ ਖਤਮ ਹੋ ਗਈ ਹੈ। ਕਮਿਸ਼ਨ ਨੇ ਫੈਸਲਾ ਕੀਤਾ ਹੈ ਕਿ ਕਿੰਨ੍ਹਾਂ ਕਾਰਣਾਂ ਵਜੋ ਜੋ ਉਮੀਦਵਾਰ ਪ੍ਰੀਖਿਆ ਨਹੀਂ ਦੇ ਪਾਏ ਹਨ, ਉਨ੍ਹਾਂ ਨੂੰ ਪ੍ਰੀਖਿਆ ਦੇਣ ਦਾ ਇਕ ਹੋਰ ਮੌਕਾ ਦਿੱਤਾ ਜਾਵੇਗਾ।
ਸ੍ਰੀ ਹਿੰਮਤ ਸਿੰਘ ਨੇ ਦਸਿਆ ਕਿ 16 ਜੁਲਾਈ ਤੋਂ ਪੀਐਮਟੀ ਪ੍ਰੀਖਿਆ ਦਾ ਪ੍ਰਬੰਧ ਕੀਤਾ ਗਿਆ ਸੀ, ਸ਼ੁਰੂਆਤੀ ਸਮੇਂ ਵਿਚ 2000 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਸੀ। ਪਿਛਲੇ ਤਿੰਨ ਦਿਨ ਤਕ ਚੱਲੀ ਮਹਿਲਾ ਸਿਪਾਹੀਆਂ ਦੀ ਪੀਐਮਟੀ ਦਾ ਅੱਜ ਆਖੀਰੀ ਦਿਨ ਸੀ।
ਉਨ੍ਹਾਂ ਨੇ ਦਸਿਆ ਕਿ ਪੰਚਕੂਲਾ ਦੇ ਤਾਊ ਦੇਵੀ ਲਾਲ ਖੇਡ ਪਰਿਸਰ ਵਿਚ ਪੀਐਮਟੀ ਪ੍ਰੀਖਿਆ ਦੇਣ ਲਈ ਸੂਬੇ ਦੇ ਭਾਰੀ ਗਿਣਤੀ ਵਿਚ ਮਹਿਲਾ ਤੇ ਪੁਰਸ਼ ਆਏ, ਜਿਸ ਤੋਂ ਪਤਾ ਚਲਦਾ ਹੈ ਕਿ ਹਰਿਆਣਾ ਪੁਲਿਸ ਵਿਚ ਸੇਵਾ ਦੇਣ ਦੇ ਲਈ ਉਹ ਉਤਸਾਹਿਤ ਨਜਰ ਆਏ।
ਕਮਿਸ਼ਨ ਦੇ ਚੇਅਰਮੈਨ ਸ੍ਰੀ ਹਿੰਮਤ ਸਿੰਘ ਨੇ ਦਸਿਆ ਕਿ ਪੀਐਮਟੀ ਦੀ ਪ੍ਰੀਖਿਆ ਗੈਰ-ਹਾਜਰ ਉਮ੍ਰੀਦਵਾਰਾਂ ਨੂੰ ਪ੍ਰੀਖਿਆ ਦੇਣ ਦਾ ਇਕ ਹੋਰ ਮੌਕਾ ਦਿੱਤਾ ਜਾਵੇਗਾ, ਜਿਸ ਦੇ ਪ੍ਰਬੰਧਨ ਦੇ ਸੂਚਨਾ ਜਲਤੀ ਹੀ ਵੈਬਸਾਇਟ 'ਤੇ ਪਾਈ ਜਾਵੇਗੀ। ਉਨ੍ਹਾਂ ਨੇ ਦਸਿਆ ਕਿ ਕਮਿਸ਼ਨ ਦਾ ਉਦੇਸ਼ ਹੈ ਕਿ ਹਰ ਉਮੀਦਵਾਰ ਨੂੰ ਪ੍ਰੀਖਿਆ ਦੇ ਲਈ ਸਹੂਲਤ ਉਪਲਬਧ ਕਰਾਉਣਾ ਹੈ, ਜਿਸ ਵਿਚ ਕਮਿਸ਼ਨ ਸਫਲ ਵੀ ਹੋਇਆ ਹੈ।
ਦੱਸ ਦਈਏ ਕਿ ਪੀਐਮਟੀ ਪ੍ਰੀਖਿਆ ਦੌਰਾਨ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਦੇ ਚੇਅਰਮੈਨ ਸ੍ਰੀ ਹਿੰਮਤ ਸਿੰਘ ਨੇ ਖੁਦ ਪ੍ਰਬੰਧਾਂ ਦਾ ਜਾਇਜ ਲਿਆ ਅਤੇ ਕੁਸ਼ਲਤਾਪੂਰਵਕ ਪ੍ਰੀਖਿਆ ਨੂੰ ਸਪੰਨ ਵੀ ਕਰਾਇਆ।
ਕਮਿਸ਼ਨ ਵੱਲੋਂ ਕੀਤੇ ਗਏ ਬਿਹਤਰੀਨ ਪ੍ਰਬੰਧਾਂ ਨਾਲ ਖੁਸ਼ ਨਜਰ ਆਏ ਉਮੀਦਵਾਰ ਭਿਵਾਨੀ ਜਿਲ੍ਹੇ ਦੀ ਲੋਹਾਨੀ ਪਿੰਡ ਦੀ ਦੀਪਿਕਾ, ਕੈਥਲ ਦੀ ਸ਼ਿਵਾਨੀ, ਚਰਖੀ ਦਾਦਰੀ ਦੀ ਨਿਕਿਤਾ ਅਤੇ ਨਾਰਨੌਲ ਦੀ ਅੰਕਿਤਾ ਨੇ ਦਸਿਆ ਕਿ ਕਮਿਸ਼ਨ ਵੱਲੋਂ ਪ੍ਰੀਖਿਆ ਦੇ ਲਈ ਬਿਹਤਰੀਨ ਪ੍ਰਬੰਧ ਕੀਤੇ ਗਏ ਸਨ। ਉਨ੍ਹਾਂ ਨੇ ਕਿਸੇ ਵੀ ਤਰ੍ਹਾ ਦੀ ਅਸਹੂਲਤ ਨਹੀਂ ਹੋਈ ਹੈ।