Friday, November 22, 2024

Haryana

ਬਾਜੀਗਰ ਕੌਮ ਨੇ ਹਮੇਸ਼ਾ ਧਰਮ ਦੀ ਰੱਖਿਆ ਕਰਨ ਦਾ ਕੀਤਾ ਕੰਮ : ਮੁੱਖ ਮੰਤਰੀ

July 29, 2024 04:57 PM
SehajTimes

ਸੰਸਦ ਨਵੀਨ ਜਿੰਦਲ ਅਤੇ ਰਾਜ ਮੰਤਰੀ ਸੁਭਾਸ਼ ਸੁਧਾ ਨੇ ਵੀ 11-11 ਲੱਖ ਰੁਪਏ ਅਨੁਦਾਨ ਦੇਣ ਦਾ ਐਲਾਨ ਕੀਤਾ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਬਾਜੀਗਰ ਕੌਮ ਨੇ ਹਮੇਸ਼ਾ ਧਰਮ ਦੀ ਰੱਖਿਆ ਕਰਨ ਦਾ ਕੰਮ ਕੀਤਾ। ਇਸ ਸਮਾਜ ਦੇ ਲੋਕਾਂ ਨੇ ਧਰਮ ਦੀ ਰੱਖਿਆ ਕਰਨ ਲਈ ਘਰ ਅਤੇ ਜਮੀਨ ਤਕ ਛੱਡ ਦਿੱਤੀ, ਪਰ ਕਦੀ ਧਰਮ 'ਤੇ ਆਂਚ ਨਹੀਂ ਆਉਣ ਦਿੱਤੀ।

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਐਤਵਾਰ ਨੁੰ ਬ੍ਰਹਮਸਰੋਵਰ ਦੇ ਵੀਵੀਆਈਪੀ ਘਾਟ 'ਤੇ ਬਾਜੀਗਰ ਸਮਾਜ ਵੱਲੋਂ ਪ੍ਰਬੰਧਿਤ ਅਭਿਨੰਦਰ ਸਮਾਰੋਹ ਵਿਚ ਬੋਲ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ, ਸਾਂਸਦ ਨਵੀਨ ਜਿੰਦਲ, ਰਾਜਮੰਤਰੀ ਸੁਭਾਸ਼ ਸੁਧਾ ਨੇ ਸਮਾਜ ਵੱਲੋਂ ਬਣਵਾਏ ਗਏ ਮੰਦਿਰ ਵਿਚ ਪੂਜਾ ਕੀਤੀ। ਇਸ ਪ੍ਰੋਗ੍ਰਾਮ ਵਿਚ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਬਾਜੀਗਰ ਸਮਾਜ ਦੀ ਧਰਮਸ਼ਾਲਾ ਲਈ 21 ਲੱਖ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ ਹੈ। ਇਸ ਅਭਿਨੰਦਰ ਸਮਾਰੋਹ ਵਿਚ ਸਾਬਕਾ ਵਿਧਾਇਕ ਕੁਲਵੰਤ ਬਾਜੀਗਰ, ਪ੍ਰਧਾਨ ਨਾਦਰ ਚੰਦ, ਸਮਾਜ ਸੇਵੀ ਛਿੰਦਾ ਰਾਮ ਸਮੇਤ ਸਮਾਜ ਦੇ ਮਾਣਯੋਗ ਲੋਕਾਂ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੂੰ ਪੱਗ ਪਹਿਨਾਾ ਕੇ ਸਨਾਮਾਨਿਤ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਬਾਬਾ ਲੱਖੀ ਸ਼ਾਹ ਬੰਜਾਰਾ ਨੇ ਧਰਮ ਦੀ ਰੱਖਿਆ ਲਈ ਆਪਣਾ ਜੀਵਨ ਨਿਯੋਛਾਵਰ ਕਰ ਦਿੱਤਾ। ਇਸ ਮਹਾਨ ਵਿਅਕਤੀ ਨੇ ਗੁਰੂ ਤੇਗ ਬਹਾਦੁਰ ਜੀ ਦੇ ਸੀਸ ਨੂੰ ਮੁਗਲਾਂ ਤੋਂ ਲੋਹਾ ਲੈਣ ਬਾਅਦ ਆਪਣੈ ਘਰ ਲਿਆਏ ਅਤੇ ਆਪਣੇ ਘਰ 'ਤੇ ਅੰਤਿਮ ਸੰਸਕਾਰ ਕੀਤਾ। ਬਾਬਾ ਲੱਖੀ ਸ਼ਾਹ ਬੰਜਾਰਾ ਨੇ ਮੁਗਲਾਂ ਦੇ ਆਂਤਕ ਦੀ ਜਰਾ ਵੀ ਪਰਵਾਹ ਨਹੀਂ ਕੀਤੀ ਅਤੇ ਧਰਮ ਦੀ ਰੱਖਿਆ ਲਈ ਹਮੇਸ਼ਾ ਡਟੇ ਰਹੇ। ਅੱਜ ਬਾਬਾ ਲੱਖੀ ਸ਼ਾਹ ਬੰਜਾਰਾ ਵਰਗੇ ਮਹਾਨ ਲੋਕਾਂ ਦੇ ਦਿਖਾਏ ਮਾਰਗ 'ਤੇ ਚਲਣ ਦੀ ਜਰੂਰਤ ਹੈ। ਇਸ ਸਮਾਜ ਦਾ ਇਕ ਗੌਰਵਸ਼ਾਲੀ ਇਤਿਹਾਸ ਹੈ। ਇੰਨ੍ਹਾਂ ਹੀ ਨਹੀਂ ਬਾਬਾ ਲੱਖੀ ਸ਼ਾਹ ਬੰਜਾਰਾ ਨੇ ਕੁਰੂਕਸ਼ੇਤਰ ਦੇ ਪਿੰਡ ਇਸ਼ਰਗੜ੍ਹ ਵਿਚ ਵੀ ਬਾਵੜੀ ਬਣਾ ਕੇ ਲੋਕਾਂ ਤੇ ਰਾਹਗਿਰਾਂ ਦੀ ਪਿਆਸ ਬੁਝਾਉਣ ਦਾ ਕੰਮ ਕੀਤਾ। ਇਹ ਸਰਕਾਰ ਇੰਨ੍ਹਾਂ ਮਹਾਨ ਲੋਕਾਂ ਦੇ ਆਦਰਸ਼ਾਂ ਨੂੰ ਅਪਣਾ ਕੇ ਜਰੂਰਤਮੰਦ ਅਤੇ ਗਰੀਬ ਲੋਕਾਂ ਲਈ ਕੰਮ ਕਰ ਰਹੀ ਹੈ।

ਸਾਂਸਦ ਨਵੀਨ ਜਿੰਦਲ ਨੇ ਕਿਹਾ ਕਿ ਬਾਬਾ ਲੱਖੀ ਸ਼ਾਹ ਬੰਜਾਰਾ ਦੇ ਜੀਵਨ ਤੋਂ ਪੇ੍ਰਰਣਾ ਲੈ ਕੇ ਸਾਨੁੰ ਸਮਾਜ ਦੇ ਲਈ ਕੰਮ ਕਰਨਾ ਹੋਵੇਗਾ। ਅੱਜ ਬਦਲਦੇ ਦੌਰ ਵਿਚ ਅਨੇਕਾਂ ਸਿਖਿਆਵਾਂ ਨੁੰ ਆਪਣੇ ਜੀਵਨ ਵਿਚ ਧਾਰ ਕੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ। ਇਹ ਸਰਕਾਰ ਗਰੀਬ ਲੋਕਾਂ ਦੇ ਉਥਾਨ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਦਿਨ-ਰਾਤ ਲੋਕਾਂ ਦੀ ਸੇਵਾ ਵਿਚ ਜੁਟੇ ਹੋਏ ਹਨ।

ਹਰਿਆਣਾਂ ਦੇ ਸ਼ਹਿਰੀ ਸਥਾਨਕ ਸਰਕਾਰ ਰਾਜ ਮੰਤਰੀ ਸੁਭਾਸ਼ ਸੁਧਾ ਨੇ ਕਿਹਾ ਕਿ ਇਸ ਸਮਾਜ ਦਾ ਇਤਿਹਾਸ ਬਹੁਤ ਪੁਰਾਣਾ ਹੈ। ਇਹ ਇਕ ਬਹਾਦੁਰ ਕੰੌਮ ਹੈ, ਇਸ ਕੌਮ ਨੇ ਹਮੇਸ਼ਾ ਸਮਾਜ ਦੀ ਸੇਵਾ ਵਿਚ ਮੋਹਰੀ ਹੋ ਕੇ ਕੰਮ ਕੀਤਾ ਹੈ। ਇਸ ਸਮਾਜ ਦੇ ਲਈ ਸਰਕਾਰ ਹਮੇਸ਼ਾ ਸਹਿਯੋਗ ਕਰੇਗੀ ਅਤੇ ਇਸ ਸਮਾਜ ਦੇ ਲੋਕਾਂ ਲਈ ਬ੍ਰਹਮਸਰੋਵਰ ਦੇ ਕਿਨਾਰੇ ਬਣੇ ਆਸ਼ਰਮ ਅਤੇ ਹੋਰ ਕੰਮਾਂ ਲਈ ਹਮੇਸ਼ਾ ਸਹਿਯੋਗ ਕੀਤਾ ਹੈ।

ਸਾਬਕਾ ਵਿਧਾਇਕ ਕੁਲਵੰਤ ਬਾਜੀਗਰ ਨੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਸਮਾਜ ਦੇ ਲੋਕਾਂ ਵੱਲੋਂ ਕੀਤੇ ਗਏ ਕੰਮਾਂ 'ਤੇ ਵਿਸਤਾਰ ਨਾਲ ਚਾਨਣ ਪਾਇਆ ਅਤੇ ਸਮਾਜ ਦੇ ਲੋਕਾਂ ਦੀ ਮੰਗਾਂ ਨੂੰ ਮੁੱਖ ਮੰਤਰੀ ਦੇ ਸਾਹਮਣੇ ਰੱਖਦੇ ਹੋਏ ਕਿਹਾ ਕਿ ਇਹ ਸਮਾਜ ਹਮੇਸ਼ਾ ਸਮਾਜ ਸੇਵਾ ਵਿਚ ਮੋਹਰੀ ਹੋ ਕੇ ਕੰਮ ਕਰਦਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਸਮਾਜ ਦੇ ਲੋਕ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਦੇ ਹੱਥਾਂ ਨੁੰ ਹੋਰ ਮਜਬੂਤ ਕਰਨ ਦਾ ਕੰਮ ਕਰਣਗੇ। ਇਸ ਮੌਕੇ 'ਤੇ ਪ੍ਰਧਾਨ ਨਾਦਰ ਚੰਦ ਅਤੇ ਸਮਾਜਸੇਵੀ ਛਿੰਦਾ ਰਾਮ ਸਮੇਤ ਹੋਰ ਮਾਣਯੋਗ ਲੋਕ ਮੌਜੂਦ ਸਨ।

Have something to say? Post your comment

 

More in Haryana

ਨਿਰਮਾਣਧੀਨ ਹਸਪਤਾਲਾਂ ਦੇ ਕੰਮਾਂ ਵਿਚ ਤੇਜੀ ਲਿਆਈ ਜਾਵੇ : ਆਰਤੀ ਸਿੰਘ

1 ਲੱਖ 20 ਹਜਾਰ ਕੱਚੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਸੁਰੱਖਿਅਤ ਕਰਣ ਦਾ ਬਿੱਲ ਵਿਧਾਨਸਭਾ ਵਿੱਚ ਹੋਇਆ ਪਾਸ

CET ਪਾਸ ਕਰਨ ਵਾਲੇ ਨੌਜਵਾਨਾਂ ਨੂੰ ਇਕ ਸਾਲ ‘ਚ ਨੌਕਰੀ ਨਾ ਮਿਲੀ ਤਾਂ ਸਰਕਾਰ ਦੇਵੇਗੀ 9 ਹਜ਼ਾਰ ਰੁਪਏ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੈਯੰਤੀ 'ਤੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਵਿਵਾਦਾਂ ਤੋਂ ਸਮਾਧਾਨ ਯੋਜਨਾ (ਬੀਐਸਐਸਐਸ-2024) ਦੀ ਕੀਤੀ ਸ਼ੁਰੁਆਤ

ਸੀਆਈਐਸਐਫ ਨੂੰ ਮਿਲੀ ਪਹਿਲੀ ਮਹਿਲਾ ਬਟਾਲਿਅਨ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ 'ਤੇ ਦਿੱਤਾ ਤਿੱਖਾ ਜਵਾਬ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ 'ਤੇ ਮੁੱਖ ਮੰਤਰੀ ਨੇ ਸੂਬੇ ਦੇ ਕਿਸਾਨਾਂ ਨੂੰ ਦਿੱਤਾ ਤੋਹਫਾ

ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ ਦੇ ਆਨਲਾਇਨ ਬਿਨੈ ਤਹਿਤ ਵਧਾਈ ਆਖੀਰੀ ਮਿਤੀ

ਅੰਬਾਲਾ ਏਅਰਪੋਰਟ 'ਤੇ ਸਿਕਓਰਿਟੀ ਸਮੱਗਰੀ ਸਥਾਪਿਤ ਹੁੰਦੇ ਹੀ ਸ਼ੁਰੂ ਹੋਵੇਗੀ ਉੜਾਨ : ਅਨਿਲ ਵਿਜ

ਲੋਕਾਂ ਦੀ ਮੰਗ 'ਤੇ ਕਨੀਪਲਾ ਵਿਚ ਬਣੇਗਾ 33 ਕੇਵੀ ਦਾ ਸਬ ਸਟੇਸ਼ਨ : ਮੁੱਖ ਮੰਤਰੀ