Thursday, November 21, 2024

Haryana

ਹਰਿਆਣਾ ਸਰਕਾਰ ਨੇ ਯੂਨੀਵਰਸਿਟੀਆਂ ਤੇ ਕਾਲਜਾਂ ਵਿਚ ਕੰਮ ਕਰ ਰਹੇ ਅਧਿਆਪਕਾਂ ਨੂੰ ਐਕਸੀਲੈਂਸ ਸੇਵਾਵਾਂ ਲਈ ਸੂਬਾ ਪੁਰਸਕਾਰ ਦੀ ਨੀਤੀ ਵਿਚ ਕੀਤਾ ਸੋਧ

July 30, 2024 02:24 PM
SehajTimes

ਨਵੇਂ ਅਧਿਆਪਕਾਂ ਨੁੰ ਵੀ ਮਿਲੇਗਾ ਪੁਰਸਕ੍ਰਿਤ ਹੋਣ ਦਾ ਮੌਕਾ

ੲਰ ਸਾਲ ਕੁੱਲ 47 ਸੂਬਾ ਪੁਰਸਕਾਰਾਂ ਨਾਲ ਕੀਤਾ ਜਾਵੇਗਾ ਸਨਮਾਨਿਤ, ਪੁਰਸਕਾਰ ਜੇਤੂਆਂ ਨੁੰ ਮਿਲੇਗਾ 1 ਲੱਖ ਰੁਪਏ ਦਾ ਨਗਦ ਇਨਾਮ, ਪ੍ਰਸੰਸ਼ਾ ਪੱਤਰ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਅੱਜ ਸੂਬੇਾ ਸਰਕਾਰ ਵੱਲੋਂ ਚਲਾਈ ਜਾ ਰਹੀ ਰਾਜ ਯੂਨੀਵਰਸਿਟੀ , ਸਰਕਾਰੀ ਕਾਲਜਾਂ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਨਿਜੀ ਕਾਲਜਾਂ ਵਿਚ ਕੰਮ ਕਰ ਰਹੇ ਅਧਿਆਪਕਾਂ ਦੇ ਲਈ ਉਨ੍ਹਾਂ ਦੀ ਐਕਸੀਲੈਂਸ ਸੇਵਾਵਾਂ ਲਈ ਰਾਜ ਪੁਰਸਕਾਰ ਦੀ ਨੀਤੀ ਵਿਚ ਸੋਧ ਨੂੰ ਮੰਜੂਰੀ ਪ੍ਰਦਾਨ ਕਰ ਦਿੱਤੀ ਹੈ। ਸੋਧ ਅਨੁਸਾਰ ਨੀਤੀ ਵਿਚ ਅਧਿਆਪਕਾਂ ਦੀ ਸੇਵਾਵਾਂ ਦਾ ਮੁਲਾਂਕਨ ਕਰਨ ਦੇ ਲਈ 15 ਸਾਲ ਦੀ ਸ਼ਰਤ ਨੂੰ ਹੁਣ 10 ਸਾਲ ਕਰ ਦਿੱਤਾ ਗਿਆ ਹੈ। ਸਰਕਾਰ ਦੇ ਇਸ ਫੈਸਲਾ ਨਾਲ ਹੁਣ ਨਵੇਂ ਅਧਿਆਪਕਾਂ ਨੁੰ ਵੀ ਪੁਰਸਕਾਰ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ।

ਉੱਚੇਰੀ ਸਿਖਿਆ ਵਿਭਾਗ ਦੇ ਬੁਲਾਰੇ ਨੇ ੧ਾਣਕਾਰੀ ਦਿੰਦੇ ਹੋਏ ਦਸਿਆ ਕਿ ਰਾਜ ਸਰਕਾਰ ਨੇ ਵੱਖ-ਵੱਖ ਰਾਜ ਯੁਨੀਵਰਸਿਟੀਆਂ, ਸਰਕਾਰੀ ਕਾਲਜਾਂ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਨਿਜੀ ਕਾਲਜਾਂ ਵਿਚ ਕੰਮ ਕਰ ਰਹੇ ਅਧਿਆਪਕਾਂ ਦੀ ਵਿਦਿਅਕ, ਸਿਲੇਬਸ ਅਤੇ ਵਾਧੂ ਸਿਲੇਬਸ ਅਸਾਇਨਮੈਂਟ ਦੇ ਪ੍ਰਤੀ ਉਨ੍ਹਾਂ ਦੇ ਯੋਗਦਾਨ ਲਈ ਐਕਸੀਲੈਂਸ ਅਤੇ ਸ਼ਲਾਘਾਯੋਗ ਸੇਵਾਵਾਂ ਲਈ ਰਾਜ ਅਧਿਆਪਕ ਪੁਰਸਕਾਰ ਦੀ ਯੋਜਨਾ ਚਲਾਈ ਜਾ ਰਹੀ ਹੈ ਇੰਨ੍ਹਾਂ ਪੁਰਸਕਾਰਾਂ ਦਾ ਉਦੇਸ਼ ਵਿਦਿਅਕ ਖੇਤਰ ਵਿਚ ਐਕਸੀਲੈਂਸ ਪ੍ਰਦਰਸ਼ਨ ਲਈ ਫੈਕਲਟੀ ਮੈਂਬਰਾਂ ਨੁੰ ਸਨਮਾਨਿਤ ਕਰਨਾ ਹੈ।

ਉਨ੍ਹਾਂ ਨੇ ਦਸਿਆ ਕਿ ਯੋ੧ਨਾ ਦੇ ਤਹਿਤ ਉੱਚੇਰੀ ਸਿਖਿਆ ਦੇ ਉਹ ਫੈਕਲਟੀ ਜੋ ਅਸਧਾਰਣ ਵਿਦਿਅਕ ਕੁਸ਼ਲਤਾ , ਵਿਦਿਅਕ ਦੀ ਗੁਣਵੱਤਾ ਅਤੇ ਪੇਸ਼ੇਵਰ ਸਮਰੱਥਾ, ਚੰਗੇ ਆਂਚਰਣ ਅਤੇ ਟੀਮ ਭਾਵਨਾ , ਸਥਾਨਕ ਗਰੁੰਪਸ ਦੇ ਨਾਲ ਜੁੜਾਵ, ਨਵੀਨ ਵਿਦਿਅਕ ਵਿਧੀਆਂ ਦੀ ਵਰਤੋ ਕਰਦੇ ਹਨ, ਉਨ੍ਹਾਂ ਨੁੰ ਪੁਰਸਕਾਰ ਦੇਣ ਲਈ ਸਿਫਾਰਿਸ਼ ਕੀਤੀ ਜਾਵੇਗੀ।

ਹਰ ਸਾਲ ਕੁੱਲ 14 ਰਾਜ ਪੁਰਸਕਾਰਾਂ ਨਾਲ ਕੀਤਾ ਜਾਵੇਗਾ ਸਨਮਾਨਿਤ, ਪੁਰਸਕਾਰ ਜੇਤੂਆਂ ਨੂੰ ਮਿਲੇਗਾ 1 ਲੱਖ ਰੁਪਏ ਦਾ ਨਗਦ ਇਨਾਮ , ਪ੍ਰਸੰਸ਼ਾ ਪੱਤਰ

ਬੁਲਾਰੇ ਨੇ ਦਸਿਆ ਕਿ ਨੀਤੀ ਤਹਿਤ ਅਧਿਆਪਕਾਂ ਨੂੰ ਉਨ੍ਹਾਂ ਦੀ ਐਕਸੀਲੈਂਸ ਸੇਵਾਵਾਂ ਲਈ ਹਰ ਸਾਲ ਕੁੱਲ 14 ਰਾਜ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਵਿਚ ਉੱਚੇਰੀ ਸਿਖਿਆ ਦੇ ਦਾਇਰੇ ਵਿਚ ਆਉਣ ਵਾਲੇ ਰਾਜ ਯੂਨੀਵਰਸਿਟੀ ਨੂੰ 2 ਪੁਰਸਕਾਰ, ਸਰਕਾਰੀ ਕਾਲਜਾਂ ਨੂੰ 8 ਪੁਰਸਕਾਰ ਅਤੇ ਹਰਿਆਣਾ ਦੇ ਸਰਕਾਰੀ ਸਹਾਇਤਾ ਪ੍ਰਾਪਤ ਨਿਜੀ ਕਾਲਜਾਂ ਨੂੰ 4 ਪੁਰਸਕਾਰ ਸ਼ਾਮਿਲ ਹੋਣਗੇ। ਪੁਰਸਕਾਰ ਜੇਤੂਆਂ ਨੂੰ 1 ਲੱਖ ਰੁਪਏ ਦਾ ਨਗਦ ਇਨਾਮ, ਪ੍ਰਸੰਸ਼ਾਂ ਪੱਤਰ ਅਤੇ ਸ਼ਾਲ ਨਾਲ ਨਵਾਜਿਆ ਜਾਵੇਗਾ।

ਉਨ੍ਹਾਂ ਨੇ ਦਸਿਆ ਕਿ ਰਾਜ ਯੁਨੀਵਰਸਿਟੀ ਦੇ ਤਹਿਤ ਵਿਗਿਆਨ/ਇੰਜੀਨੀਅਰਿੰਗ ਅਤੇ ਤਕਨਾਲੋਜੀ/ਸਿਹਤ ਵਿਗਿਆਨ/ਵਪਾਰ ਅਤੇ ਪ੍ਰਬੰਧਨ ਫੈਕਲਟੀ ਨੂੰ 1, ਮਾਨਵਿਕੀ /ਸਮਾਜਿਕ ਵਿਗਿਆਨ ਫੈਕਲਟੀ ਨੁੰ 1 ਪੁਰਸਕਾਰ ਦਿੱਤਾ ਜਾਵੇਗਾ। ਇਸ ਤਰ੍ਹਾ ਸਰਕਾਰੀ ਕਾਲਜ ਦੇ ਵਿਗਿਆਨ ਫੈਕਲਟੀ ਨੂੰ 2, ਭਾਸ਼ਾ /ਮਾਨਵਿਕੀ/ਸਮਾਜਿਕ ਵਿਗਿਆਨ ਫੈਕਲਟੀ ਨੂੰ 4 ਅਤੇ ਵਪਾਰ ਅਤੇ ਪ੍ਰਬੰਧਨ ਫੈਕਲਟੀ ਨੁੰ 2 ਪੁਰਸਕਾਰ ਦਿੱਤੇ ਜਾਣਗੇ। ਉੱਥੇ ਹੀ, ਸਰਕਾਰੀ ਸਹਾਇਤਾ ਪ੍ਰਾਪਤ ਨਿਜੀ ਕਾਲਜ ਨੂੰ ਵਿਗਿਆਨ ਫੈਕਲਟੀ ਵਿਚ 1ਠ ਭਾਸ਼ਾ/ਮਾਨਵਿਕੀ/ਸਮਾਜਿਕ ਵਿਗਿਆਨ ਫੈਕਲਟੀ ਵਿਚ 2 ਅਤੇ ਵਪਾਰ ਅਤੇ ਪ੍ਰਬੰਧਨ ਫੈਕਲਟੀ ਵਿਚ 1 ਪੁਰਸਕਾਰ ਦਿੱਤਾ ਜਾਵੇਗਾ।

ਪੁਰਸਕਾਰ ਦੇ ਲਈ ਯੋਗਤਾ ਮਾਨਦੰਡ

ਬੁਲਾਰੇ ਨੇ ਦਸਿਆ ਕਿ ਅਧਿਆਪਕ ਹਰਿਆਣਾ ਰਾਜ ਦੇ ਅਧਿਕਾਰ ਖੇਤਰ ਵਿਚ ਸਥਿਤ ਰਾਜ ਯੂਨੀਵਰਸਿਟੀ/ਸਰਕਾਰੀ ਕਾਲਜ/ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਵਿਚ ਕੰਮ ਕਰਦੇ ਹੋਣਾ ਚਾਹੀਦਾ ਹੈ। ਸਾਰੇ ਨਿਯਮਤ ਕੰਮ ਕਰਦੇ ਫੈਕਲਟੀ ਮੈਂਬਰ ਜਿਨ੍ਹਾਂ ਨੇ ਘੱਟ ਤੋਂ ਘੱਟ 10 ਸਾਲ ਤਕ ਪੜਾਇਆ ਹੋਵੇ ਅਤੇ ਜਿਨ੍ਹਾਂ ਦਾ ਵਿਦਿਅਕ ਖੋਰ ਅਤੇ ਆਮ ਰੂਪ ਨਾਲ ਵਿਦਿਆਥੀਆਂ/ਸਮਾਜ ਦੇ ਲਈ ਯੋਗਦਾਨ ਵਿਚ ਐਕਸੀਲੈਂਸ ਰਿਕਾਰਡ ਹੋਵੇ, ਉਹ ਪੁਰਸਕਾਰ ਦੇ ਲਈ ਯੋਗ ਹਨ। ਹਾਲਾਂਕਿ, ਇਕ ਵਾਰ ਪੁਰਸਕ੍ਰਿਤ ਵਿਦਿਅਕ ਇਸ ਪੁਰਸਕਾਰ ਦੇ ਲਈ ਮੁੜ ਯੋਗ ਨਹੀਂ ਹੋਵੇਗਾ।

ਅਧਿਆਪਕ ਪੁਰਸਕਾਰ ਦੇ ਲਈ 4 ਪੱਧਰ ਸ਼ਾਮਿਲ ਹੋਣਗੇ, ਜਿਸ ਵਿਚ ਪਿਛਲੇ 10 ਸਾਲਾਂ ਦੌਰਾਨ ਵਿਦਿਕਅ ਐਕਸੀਲੈਂਸ ਅਤੇ ਸੇਵਾ ਰਿਕਾਰਡ , ਸਿਲੇਬਸ ਅਤੇ ਵਾਧੂ ਸਿਲੇਬਸ ਅਤੇ ਸਮਾਜ ਵਿਚ ਯੋਗਦਾਨ ਸੰਸਥਾਗਤ ਵਿਕਾਸ ਵਿਚ ਯੋਗਦਾਨ ਅਤੇ ਜਲਦੀ ਕੰਮ ਦੇ ਆਧਾਰ 'ਤੇ ਕੁੱਲ 200 ਸਕੋਰ ਵਿੱਚੋਂ ਅਧਿਆਪਕਾਂ ਨੂੰ ਸਕੋਰ ਦਿੱਤਾ ਜਾਵੇਗਾ। 50 ਫੀਸਦੀ ਨੰਬਰ ਹਾਸਲ ਕਰਨ ਵਾਲੇ ਵਿਦਿਅਕ ਇਸ ਪੁਰਸਕਾਰ ਦੇ ਲਈ ਯੋਗ ਹੋਣਗੇ।

Have something to say? Post your comment

 

More in Haryana

ਨਿਰਮਾਣਧੀਨ ਹਸਪਤਾਲਾਂ ਦੇ ਕੰਮਾਂ ਵਿਚ ਤੇਜੀ ਲਿਆਈ ਜਾਵੇ : ਆਰਤੀ ਸਿੰਘ

1 ਲੱਖ 20 ਹਜਾਰ ਕੱਚੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਸੁਰੱਖਿਅਤ ਕਰਣ ਦਾ ਬਿੱਲ ਵਿਧਾਨਸਭਾ ਵਿੱਚ ਹੋਇਆ ਪਾਸ

CET ਪਾਸ ਕਰਨ ਵਾਲੇ ਨੌਜਵਾਨਾਂ ਨੂੰ ਇਕ ਸਾਲ ‘ਚ ਨੌਕਰੀ ਨਾ ਮਿਲੀ ਤਾਂ ਸਰਕਾਰ ਦੇਵੇਗੀ 9 ਹਜ਼ਾਰ ਰੁਪਏ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੈਯੰਤੀ 'ਤੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਵਿਵਾਦਾਂ ਤੋਂ ਸਮਾਧਾਨ ਯੋਜਨਾ (ਬੀਐਸਐਸਐਸ-2024) ਦੀ ਕੀਤੀ ਸ਼ੁਰੁਆਤ

ਸੀਆਈਐਸਐਫ ਨੂੰ ਮਿਲੀ ਪਹਿਲੀ ਮਹਿਲਾ ਬਟਾਲਿਅਨ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ 'ਤੇ ਦਿੱਤਾ ਤਿੱਖਾ ਜਵਾਬ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ 'ਤੇ ਮੁੱਖ ਮੰਤਰੀ ਨੇ ਸੂਬੇ ਦੇ ਕਿਸਾਨਾਂ ਨੂੰ ਦਿੱਤਾ ਤੋਹਫਾ

ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ ਦੇ ਆਨਲਾਇਨ ਬਿਨੈ ਤਹਿਤ ਵਧਾਈ ਆਖੀਰੀ ਮਿਤੀ

ਅੰਬਾਲਾ ਏਅਰਪੋਰਟ 'ਤੇ ਸਿਕਓਰਿਟੀ ਸਮੱਗਰੀ ਸਥਾਪਿਤ ਹੁੰਦੇ ਹੀ ਸ਼ੁਰੂ ਹੋਵੇਗੀ ਉੜਾਨ : ਅਨਿਲ ਵਿਜ

ਲੋਕਾਂ ਦੀ ਮੰਗ 'ਤੇ ਕਨੀਪਲਾ ਵਿਚ ਬਣੇਗਾ 33 ਕੇਵੀ ਦਾ ਸਬ ਸਟੇਸ਼ਨ : ਮੁੱਖ ਮੰਤਰੀ