Thursday, November 21, 2024

Haryana

ਪ੍ਰਧਾਨ ਮੰਤਰੀ ਦੇ ਵਿਕਸਿਤ ਰਾਸ਼ਟਰ ਦੇ ਵਿਜਨ ਨੁੰ ਸਾਕਾਰ ਕਰਨ ਲਈ ਭਾਵੀ ਪੀੜੀਆਂ ਨੂੰ ਲਗਾਤਾਰ ਤਰਾਸ਼ਨ ਦਾ ਕੰਮ ਕਰਨ ਅਧਿਆਪਕ : ਨਾਇਬ ਸਿੰਘ ਸੈਨੀ

July 31, 2024 01:44 PM
SehajTimes

ਪਿਛਲੇ 10 ਸਾਲਾਂ ਵਿਚ 141000 ਨੌਜੁਆਨਾਂ ਨੂੰ ਬਿਨ੍ਹਾਂ ਖਰਚੀ-ਬਿਨ੍ਹਾਂ ਪਰਚੀ ਦੇ ਕਾਬੀਲਿਅਤ ਦੇ ਆਧਾਰ 'ਤੇ ਪ੍ਰਦਾਨ ਕੀਤੀ ਸਰਕਾਰੀ ਨੌਕਰੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇਸ਼ ਸਮਾਨ ਦੇ ਨਾਲ ਹਰ ਖੇਤਰ ਵਿਚ ਵੱਧ ਰਿਹਾ ਹੈ ਅੱਗੇ

ਪੈਰਿਸ ਓਲੰਪਿਕ ਵਿਚ ਦੋਹਰਾ ਨਿਸ਼ਾਨਾ ਲਗਾਉਣ 'ਤੇ ਮਨੂ ਭਾਕਰ ਨੁੰ ਦਿੱਤੀ ਸ਼ੁਭਕਾਮਨਾਵਾਂ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਅਧਿਆਪਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਜਨ ਅਨੁਸਾਰ ਭਾਰਤ ਨੂੰ 2047 ਤਕ ਵਿਕਸਿਤ ਰਾਸ਼ਟਰ ਬਨਾਉਣ ਲਈ ਸਾਰੇ ਅਧਿਆਪਕ ਦੇਸ਼ ਦੇ ਨਵਨਿਰਮਾਣ ਵਿਚ ਆਪਣਾ ਅਹਿਮ ਯੋਗਦਾਨ ਦੇਣ ਦਾ ਸੰਕਲਪ ਲੈਣ। ਜਿਸ ਤਰ੍ਹਾ ਤੁਸੀਂ ਆਪਣੀ ਸਖਤ ਮਿਹਨਤ ਨਾਲ ਆਪਣੇ ਮਾਤਾ-ਪਿਤਾ ਅਤੇ ਪਿੰਡ ਦਾ ਨਾਂਅ ਰੋਸ਼ਨ ਕੀਤਾ ਹੈ ਉਸੀ ਤਰ੍ਹਾ ਦੇਸ਼ ਦਾ ਮਾਨ-ਸਨਮਾਨ ਵਧਾਉਣ ਲਈ ਵੀ ਭਾਵੀ ਪੀੜੀਆਂ ਨੂੰ ਲਗਾਤਾਰ ਤਰਾਸ਼ਨ ਦਾ ਕੰਮ ਕਰਨ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਅੱਜ ਪੰਚਕੂਲਾ ਵਿਚ ਪ੍ਰਬੰਧਿਤ ਨਵੇਂ ਨਿਯੁਕਤ ਟ੍ਰੇਂਡ ਗਰੈਜੂਏਟ ਟੀਚਰਸ ਦੇ ਰਾਜ ਪੱਧਰੀ ਓਰਿਅਨਟੇਸ਼ਨ ਪ੍ਰੋਗ੍ਰਾਮ ਵਿਚ ਪੂਰੇ ਸੂਬੇ ਤੋਂ ਆਏ ਅਧਿਆਪਕਾਂ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ 'ਤੇ ਮੁੱਖ ਮੰਤਰੀ ਨੇ ਨਵੇਂ ਨਿਯੁਕਤ ਟੀਜੀਟੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੀ ਪ੍ਰਦਾਨ ਕੀਤੇ।

ਮੁੱਖ ਮੰਤਰੀ ਨੇ ਕਿਹਾ ਕਿ ਅਗਲੇ ਦੋ ਦਿਨ ਵਿਚ ਪੂਰੀ ਪਾਰਦਰਸ਼ਿਤਾ ਦੇ ਨਾਲ ਟੀਜੀਟੀ ਅਧਿਆਪਕਾਂ ਦੀ ਵੇਟਿੰਗ ਲਿਸਟ ਦੇ ਨਾਲ-ਨਾਲ ਡਿਟੇਲ ਰਿਜਲਟ ਵੀ ਕੱਢ ਦਿੱਤਾ ਜਾਵੇਗਾ। ਉਨ੍ਹਾਂ ਨੇ ਟੀਜੀਟੀ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਰਿਜਲਟ ਵਿਚ ਬੇਟੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੱਡਾ ਸਥਾਨ ਪ੍ਰਾਪਤ ਕੀਤਾ ਹੈ।

ਪੈਰਿਸ ਓਲੰਪਿਕ ਵਿਚ ਦੋਹਰਾ ਨਿਸ਼ਾਨਾ ਲਗਾਉਣ 'ਤੇ ਮਨੂ ਭਾਕਰ ਨੂੰ ਦਿੱਤੀ ਸ਼ੁਭਕਾਮਨਾਵਾਂ

ਇਸ ਮੌਕੇ 'ਤੇ ਮੁੱਖ ਮੰਤਰੀ ਨੇ ਪੈਰਿਸ ਓਲੰਪਿਕ 2024 ਵਿਚ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਮੈਡਲ ਜਿੱਤਨ ਦੇ ਬਾਅਦ ਇਕ ਵਾਰ ਫਿਰ ਤੋਂ 10 ਮੀਟਰ ਏਅਰ ਪਿਸਟਲ ਮਿਕਸਡ ਮੁਕਾਬਲੇ ਵਿਚ ਬ੍ਰਾਂਜ ਮੈਡਲ ਹਾਸਲ ਕਰਨ 'ਤੇ ਮੰਨੀ-ਪ੍ਰਮੰਨੀ ਨਿਸ਼ਾਨੇਬਾਜੀ ਮਨੂ ਭਾਕਰ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਪੂਰੇ ਦੇਸ਼ ਨੂੰ ਹਰਿਆਣਾ ਦੇ ਖਿਡਾਰੀਆਂ 'ਤੇ ਮਾਣ ਹੈ।

ਮੁੱਖ ਮੰਤਰੀ ਨੇ ਸਾਰੇ ਨਵੇ ਨਿਯੁਕਤ ਟੀਜੀਟੀ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਦਾ ਦਿਨ ਸਾਡੀ ਸਰਕਾਰ ਦੇ ਲਈ ਮਾਣ ਦਾ ਦਿਨ ਹੈ। ਆਉਣ ਵਾਲੇ ਸਮੇਂ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਜਨ ਅਨੁਸਾਰ ਭਾਰਤ ਨੂੰ ਵਿਕਸਿਤ ਭਾਰਤ ਬਨਾਉਣ ਦੇ ਲਈ ਆਉਣ ਵਾਲੀ ਪੀੜੀਆਂ ਨੂੰ ਤਰਾਸ਼ਨ ਦਾ ਕੰਮ ਆਪ ਕਰਨ ਵਾਲੇ ਹਨ। ਤੁਸੀਂ ਸਾਰੇ ਆਪਣੀ ਮਿਹਨਤ ਦੇ ਬਲਬੂਤੇ 'ਤੇ ਇਸ ਮੁਕਾਮ 'ਤੇ ਪਹੁੰਚੇ ਹਨ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਟੀਚਰਸ ਡਿਊਟੀ ਦੇ ਬਾਅਦ ਵੀ ਸਲੱਮ ਏਰਿਆ ਵਿਚ ਬੱਚਿਆਂ ਨੁੰ ਪੜਾਉਣ ਦਾ ਪੁਨੀਤ ਕੰਮ ਕਰਦੇ ਹਨ। ਸਿਖਿਆ ਦੇ ਪ੍ਰਚਾਰ ਦੀ ਇਹ ਭਾਵਨਾ ਇਕ ਟੀਚਰ ਵਿਚ ਜਰੂਰ ਹੋਣੀ ਚਾਹੀਦੀ ਹੈ। ਤੁਸੀਂ ਸਿਖਿਆ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਿੰਨ੍ਹਾਂ ਤੁਸੀਂ ਸਿਖਿਆ ਨੂੰ ਵੰਡੋਂਗੇ ੳਨ੍ਹਾਂ ਹੀ ਤੁਹਾਡਾ ਨਾਂਅ ਉੱਚਾ ਹੋਵੇਗਾ ਉਨ੍ਹਾਂ ਹੀ ਤੁਸੀਂ ਅੱਗੇ ਵਧੋਗੇਂ।

ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਦੀ ਸੋਚ ਹੈ ਕਿ ਹਰਿਆਣਾ ਸੂਬੇ ਵਿਚ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਸ਼ੁਰੂ ਕੀਤੀ ਗਈ ਵਿਕਾਸ ਦੀ ਗਤੀ ਨੂੰ ਹੋਰ ਤੇਜ ਕਰਦੇ ਹੋਏ ਲੋਕਾਂ ਦੇ ਜੀਵਨ ਨੁੰ ਸਰਲ ਬਣਾਇਆ ਜਾਵੇ। ਜਿਸ ਤਰ੍ਹਾ ਨੌਜੁਆਨਾਂ ਨੂੰ ਲਗਾਤਾਰ ਅੱਗੇ ਵਧਾਉਣ ਦਾ ਕਾਰਜ ਮੌ੧ੂਦਾ ਰਾਜ ਸਰਕਾਰ ਕਰ ਰਹੀ ਹੈ। ਭਵਿੱਖ ਵਿਚ ਵੀ ਸਰਕਾਰ ਵੱਲੋਂ ਇਸੀ ਸਿਸਟਮ ਨੁੰ ਮਜਬੂਤੀ ਨਾਲ ਅੱਗੇ ਵਧਾਇਆ ਜਾਵੇਗਾ। ਅਸੀਂ ਪਿਛਲੇ 10 ਸਾਲਾਂ ਵਿਚ ਪੂਰੇ ਸੂਬੇ ਵਿਚ ਸਮਾਨ ਚਹੁੰਮੁਖੀ ਵਿਕਾਸ ਯਕੀਨੀ ਕੀਤਾ ਹੈ। ਸੂਬੇ ਵਿਚ ਯੂਨੀਵਰਸਿਟੀ, ਮੈਡੀਕਲ ਕਾਲਜ ਅਤੇ ਕਾਲਜ ਦੀ ਸਥਾਪਨਾ ਕੀਤੀ ਹੈ। ਸਾਬਕਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਫੈਸਲਾ ਕੀਤਾ ਸੀ ਕਿ ਕੁੜੀਆਂ ਨੂੰ ਪੜਨ ਲਈ 20 ਕਿਲੋਮੀਟਰ ਤੋਂ ਵੱਧ ਨਾ ਜਾਣਾ ਪਵੇ ਅਤੇ ਅੱਜ ਸੂਬੇ ਵਿਚ ਕੁੜੀਆਂ ਨੁੰ 20 ਕਿਲੋਮੀਟਰ ਵਿਚ ਹੀ ਕਾਲਜ ਦੀ ਸਹੂਲਤ ਮਿਲ ਰਹੀ ਹੈ।

-ਪਛਲੇ 10 ਸਾਲਾਂ ਵਿਚ 141000 ਨੌਜੁਆਨਾਂ ਨੂੰ ਬਿਨ੍ਹਾ ਖਰਚੀ-ਬਿਨ੍ਹਾਂ ਪਰਚੀ ਦੇ ਕਾਬਲਿਅਤ ਦੇ ਆਧਾਰ 'ਤੇ ਪ੍ਰਦਾਨ ਕੀਤੀ ਸਰਕਾਰੀ ਨੌਕਰੀ

ਪਹਿਲਾਂ ਦੀਆਂ ਸਰਕਾਰਾਂ 'ਤੇ ਕਟਾਕਸ਼ ਕਰਦੇ ਹੋਏ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ 2014 ਤੋਂ ਪਹਿਲਾਂ ਦੀ ਸਰਕਾਰਾਂ ਵਿਚ ਭਾਰਤੀਆਂ ਦੀ ਲਿਸਟ ਰਿਜਲਟ ਆਉਣ ਤੋਂ ਪਹਿਲਾਂ ਅਖਬਾਰਾਂ ਵਿਚ ਛੱਪ ਜਾਂਦੀ ਸੀ। ਅੱਜ ਅਖਬਾਰ ਵਿਚ ਖਬਰ ਛੱਪਦੀ ਹੈ ਕਿ ਰਿਕਸ਼ਾ ਚਾਲਕ ਦਾ ਬੇਟਾ ਹਰਿਆਣਾ ਵਿਚ ਐਚਸੀਐਸ ਬਣਿਆ ਹੈ। ਇਹ ਬਦਲਾਅ ਮੌਜੂਦਾ ਸਰਕਾਰ ਨੇ ਪਿਛਲੇ 10 ਸਾਲਾਂ ਵਿਚ ਯਕੀਨੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਬਿਨ੍ਹਾਂ ਖਰਚੀ-ਬਿਨ੍ਹਾਂ ਪਰਚੀ ਦੇ ਮੇਰਿਟ ਦੇ ਆਧਾਰ 'ਤੇ ਸਰਕਾਰੀ ਨੌਕਰੀਆਂ ਵਿਚ ਪਾਰਦਰਸ਼ਿਤਾ ਯਕੀਨੀ ਕੀਤੀ ਜਾ ਰਹੀ ਹੈ। ਮੌ੧ੂਦਾ ਸਰਕਾਰ ਵੱਲੋਂ ਪਿਛਲੇ ਲਗਭਗ 10 ਸਾਲਾਂ ਵਿਚ 141000 ਨੌਜੁਆਨਾਂ ਨੂੰ ਬਿਨ੍ਹਾਂ ਖਰਚੀ-ਬਿਨ੍ਹਾਂ ਪਰਚੀ ਦੇ ਕਾਬਲੀਅਤ ਦੇ ਆਧਾਰ 'ਤੇ ਸਰਕਾਰੀ ਨੌਕਰੀ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਨੇ ਸੁਆਲ ਕਰਦੇ ਹੋਏ ਕਿਹਾ ਕਿ ਵਿਰੋਧੀ ਧਿਰ ਵੀ ਦੱਸਣ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਵਿਚ ਕੀ ਕੀਤਾ।

ਮੁੱਖ ਮੰਤਰੀ ਨੈ ਕਿਹਾ ਕਿ ੧ਨਵਰੀ 2024 ਵਿਚ 745 ਪੋਸਟ ਦਾ ਰਿਜਲਟ ਕੱਢਿਆ ਗਿਆ। ਫਰਵਰੀ ਤੋਂ ਲੈ ਕੇ ੧ੂਨ ਮਹੀਨੇ ਤਕ ਵੀ ਹਜਾਰਾਂ ਦੀ ਗਿਣਤੀ ਵਿਚ ਸਰਕਾਰੀ ਅਹੁਦਿਆਂ 'ਤੇ ਭਰਤੀਆਂ ਕੀਤੀਆਂ ਗਈਆਂ ਹਨ। ਜੁਲਾਈ ਵਿਚ ਅਸੀਂ 7765 ਟੀਜੀਟੀ ਅਧਿਟਾਪਕਾਂ ਨੂੰ ਨਿਯੁਕਤੀ ਪ੍ਰਦਾਨ ਕੀਤੀ ਹੈ।

ਉਨ੍ਹਾਂ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇਸ਼ ਸਮਾਨ ਦੇ ਨਾਲ ਹਰ ਖੇਤਰ ਵਿਚ ਅੱਗੇ ਵਧਿਆ ਹੈ। ਅੱਜ ਚੰਡੀਗੜ੍ਹ ਦੇ ਨਾਲ ਲਗਦੇ ਪੰਚਕੂਲਾ ਵਿਚ ਇਸ ਪ੍ਰੋਗ੍ਰਾਮ ਦਾ ਪ੍ਰਬੰਧ ਹੋ ਰਿਹਾ ਹੈ ਅਤੇ ਲਗਭਗ ਸਾਢੇ ਤਿੰਨ ਘੰਟੇ ਵਿਚ ਤੁਸੀਂ ਹਰਿਆਣਾ ਸੂਬੇ ਦੇ ਕਿਸੇ ਵੀ ਕੌਨੇ ਤੋਂ ਇੱਥੇ ਪਹੁੰਚ ਗਏ ਹਨ ਉਹ ਬਦਲਾਅ ਪਿਛਲੇ 10 ਸਾਲਾਂ ਵਿਚ ਆਇਆ ਹੈ।

ਉਨ੍ਹਾਂ ਨੇ ਕਿਹਾ ਕਿ ਪਿਛਲੀ ਸਰਕਾਰ ਝੂਠ ਦਾ ਸਹਾਰਾ ਲੈ ਕੇ, ਗੁਮਰਾਹ ਦੀ ਸਥਿਤੀ ਨੂੰ ਪੈਦਾ ਕਰ ਲੋਕਾਂ ਨੂੰ ਗੁਮਰਾਹ ਕਰ ਦੇਸ਼ ਤੇ ਸੂਬੇ ਨੂੰ ਕਮਜੋਰ ਕਰਨ ਦਾ ਕੰਮ ਕਰਦੀ ਸੀ। ਵਿਰੋਧੀ ਧਿਰ ਵਿਚ ਬੈਠੇ ਲੋਕ ਕਹਿੰਦੇ ਹਨ ਕਿ ਅਸੀਂ ਸੱਤਾ ਵਿਚ ਆਏ ਤਾਂ ਪੋਰਟਲ ਨੂੰ ਖਤਮ ਕਰ ਦਵਾਂਗੇ। ਮੁੱਖ ਮੰਤਰੀ ਨੇ ਅਜਿਹੇ ਲੋਕਾਂ ਤੋਂ ਚੌਕਸ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਅਜਿਹੇ ਹੀ ਲੋਕਾਂ ਨੇ ਅੱਜ ਭਰਤੀ ਰੋਕੋ ਗੈਂਗ ਖੜਾ ਕਰ ਦਿੱਤਾ ਗਿਆ ਹੈ। ਜੋ ਭਰਤੀ ਸਰਕਾਰ ਕੱਢਦੀ ਹੈ ਉਹ ਰੋਕਨ ਲਈ ਕੋਰਟ ਵਿਚ ਚਲੇ ਜਾਂਦੇ ਹਨ ਅਜਿਹੇ ਸਮਾਜ ਵਿਰੋਧੀ ਤਾਕਤਾਂ ਨਾਲ ਤੁਹਾਨੂੰ ਸਾਵਧਾਨ ਰਹਿਣਾ ਹੈ ਅਤੇ ਹੋਰ ਨੂੰ ਵੀ ਚੌਕਸ ਕਰਨਾ ਹੈ।

ਮਾਤਾ ਪਿਤਾ ਦੇ ਬਾਅਦ ਅਧਿਆਪਕ ਦੀ ਸੱਭ ਤੋਂ ਵੱਧ ਅਹਿਮੀਅਤ - ਸਿਖਿਆ ਮੰਤਰੀ

ਇਸ ਮੌਕੇ 'ਤੇ ਨਵੇਂ ਨਿਯੁਕਤ ਅਧਿਆਪਕਾਂ ਨੁੰ ਵਧਾਈ ਦਿੰਦੇ ਹੋਏ ਹਰਿਆਣਾ ਦੀ ਸਿਖਿਆ ਮੰਤਰੀ ਸ੍ਰੀਮਤੀ ਸੀਮਾ ਤ੍ਰਿਖਾ ਨੇ ਕਿਹਾ ਕਿ ਮੌਜੂਦਾ ਸਰਕਾਰ ਸੱਤਾ ਦੇ ਲਈ ਨਹੀਂ ਜਨਤਾ ਦੀ ਸੇਵਾ ਕਰਨ ਲਈ ਹੈ। ੧ਨਤਾ ਹੀ ਸਾਡਾ ਪਰਿਵਾਰ ਹੈ ਅਤੇ ਮੁੱਖ ਮੰਤਰੀ ਵੀ ਸੂਬੇ ਦੀ ਪੌਨੇ ਤਿੰਨ ਕਰੋੜ ਦੀ ਆਬਾਦੀ ਦੇ ਅਭਿਭਾਵਕ ਬਣ ਕੇ ਸੇਵਾ ਕਰ ਰਹੇ ਹਨ ਅਤੇ ਮਨੋਹਰ ਨੀਤੀਆਂ ਨੂੰ ਅੱਗੇ ਵਧਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਸਾਡੀ ਸਰਕਾਰ ਵਿਚ ਪਾਰਦਰਸ਼ੀ ਢੰਗ ਨਾਲ ਯੋਗਤਾ ਦੇ ਆਧਾਰ 'ਤੇ ਸਰਕਾਰੀ ਨੌਕਰੀ ਮਿਲ ਰਹੀ ਹੈ।

ਸਿਖਿਆ ਮੰਤਰੀ ਨੇ ਮੌਜੂਦਾ ਸਰਕਾਰ ਨੂੰ ਸਮਦਰਸ਼ੀ ਅਤੇ ਪਾਰਦਰਸ਼ੀ ਦੱਸਦੇ ਹੋਏ ਕਿਹਾ ਕਿ ਸੂਬੇ ਦੀ ਨਾਇਬ ਸਰਕਾਰ ਨੇ ਟੀਜੀਟੀ ਦੀ ਨਿਯੁਕਤੀ ਕਰ ਕੇ ਰਿਕਾਰਡ ਤੋੜ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਟੀਜੀਟੀ ਆਪਣੀ ਕਾਬਲੀਅਤ ਦੇ ਆਧਾਰ 'ਤੇ ਸੂਕਲਾਂ ਵਿਚ ਕਾਰਜਭਾਰ ਸੰਭਾਲ ਰਹੇ ਹਨ। ਇਸ ਲਈ ਪ੍ਰਧਾਨ ਮੰਤਰੀ ਦੇ ਅਮ੍ਰਿਤਕਾਲ ਦੇ ਸੰਕਲਪ ਨੂੰ ਪੂਰਾ ਕਰਨ ਵਿਚ ਅਹਿਮ ਭੁਕਿਮਾ ਨਿਭਾਉਣ।

ਉਨ੍ਹਾਂ ਨੇ ਕਿਹਾ ਕਿ ਅਧਿਆਪਕ ਦੀ ਮਾਤਾ-ਪਿਤਾ ਦੇ ਬਾਅਦ ਬਹਤੁ ਅਹਿਮੀਅਤ ਹੁੰਦੀ ਹੈ। ਟੀਚਰ ਦੇ ਕੋਲ ਬੱਚੇ ਸਰੱਖਿਅਤ ਅਤੇ ਸਭਿਆਚਾਰਕ ਬਣਦੇ ਹਨ। ਇਸ ਲਈ ਸਾਨੂੰ ਬੱਚਿਆਂ ਨੂੰ ਭਾਰਤੀ ਸੰਸਕਾਰ ਦੇਣੇ ਹਨ।

ਇਸ ਤੋਂ ਇਲਾਵਾ, ਵਿਧਾਨਸਭਾ ਸਪੀਕਰ ਸ੍ਰੀ ਗਿਆਨਚੰਦ ਗੁਪਤਾ ਨੇ ਵੀ ਸੰਬੋਧਿਤ ਕੀਤਾ ਅਤੇ ਨਵੇਂ ਨਿਯੁਕਤ ਟੀਜੀਟੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਬਿਹਤਰ ਸਿਖਿਆ ਦੇਣ ਦਾ ਸੰਕਲਪ ਲੈਣ ਅਤੇ ਸੂਬੇ ਨੂੰ ਅੱਗੇ ਵਧਾਉਣ ਦਾ ਕੰਮ ਕਰਨ।

 

 

Have something to say? Post your comment

 

More in Haryana

ਨਿਰਮਾਣਧੀਨ ਹਸਪਤਾਲਾਂ ਦੇ ਕੰਮਾਂ ਵਿਚ ਤੇਜੀ ਲਿਆਈ ਜਾਵੇ : ਆਰਤੀ ਸਿੰਘ

1 ਲੱਖ 20 ਹਜਾਰ ਕੱਚੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਸੁਰੱਖਿਅਤ ਕਰਣ ਦਾ ਬਿੱਲ ਵਿਧਾਨਸਭਾ ਵਿੱਚ ਹੋਇਆ ਪਾਸ

CET ਪਾਸ ਕਰਨ ਵਾਲੇ ਨੌਜਵਾਨਾਂ ਨੂੰ ਇਕ ਸਾਲ ‘ਚ ਨੌਕਰੀ ਨਾ ਮਿਲੀ ਤਾਂ ਸਰਕਾਰ ਦੇਵੇਗੀ 9 ਹਜ਼ਾਰ ਰੁਪਏ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੈਯੰਤੀ 'ਤੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਵਿਵਾਦਾਂ ਤੋਂ ਸਮਾਧਾਨ ਯੋਜਨਾ (ਬੀਐਸਐਸਐਸ-2024) ਦੀ ਕੀਤੀ ਸ਼ੁਰੁਆਤ

ਸੀਆਈਐਸਐਫ ਨੂੰ ਮਿਲੀ ਪਹਿਲੀ ਮਹਿਲਾ ਬਟਾਲਿਅਨ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ 'ਤੇ ਦਿੱਤਾ ਤਿੱਖਾ ਜਵਾਬ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ 'ਤੇ ਮੁੱਖ ਮੰਤਰੀ ਨੇ ਸੂਬੇ ਦੇ ਕਿਸਾਨਾਂ ਨੂੰ ਦਿੱਤਾ ਤੋਹਫਾ

ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ ਦੇ ਆਨਲਾਇਨ ਬਿਨੈ ਤਹਿਤ ਵਧਾਈ ਆਖੀਰੀ ਮਿਤੀ

ਅੰਬਾਲਾ ਏਅਰਪੋਰਟ 'ਤੇ ਸਿਕਓਰਿਟੀ ਸਮੱਗਰੀ ਸਥਾਪਿਤ ਹੁੰਦੇ ਹੀ ਸ਼ੁਰੂ ਹੋਵੇਗੀ ਉੜਾਨ : ਅਨਿਲ ਵਿਜ

ਲੋਕਾਂ ਦੀ ਮੰਗ 'ਤੇ ਕਨੀਪਲਾ ਵਿਚ ਬਣੇਗਾ 33 ਕੇਵੀ ਦਾ ਸਬ ਸਟੇਸ਼ਨ : ਮੁੱਖ ਮੰਤਰੀ