ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਹਿੰਦੀ ਅੰਦੋਲਨ -1957 ਦੇ ਮਾਤਰਭਾਸ਼ਾ ਸਤਿਆਗ੍ਰਹਿਆਂ ਦੇ ਲਈ ਪੈਂਸ਼ਨ ਨੁੰ 15,000 ਰੁਪਏ ਤੋਂ ਵਧਾ ਕੇ 20,000 ਰੁਪਏ ਪ੍ਰਤੀ ਮਹੀਨਾ ਗਰਨ ਦੀ ਮੰਜੂਰੀ ਪ੍ਰਦਾਨ ਕਰ ਦਿੱਤੀ ਹੈ।
ਇਸ ਸਬੰਧ ਵਿਚ ਵਧੇਰੇ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦਸਿਆ ਕਿ ਸੂਚਨਾ, ਜਨਸੰਪਰਕ, ਭਾਸ਼ਾ ਅਤੇ ਸਭਿਆਚਾਰਕ ਵਿਭਾਗ 161 ਮਾਤਰਭਾਸ਼ਹ ਸਤਿਆਗ੍ਰਹਿਆਂ ਜਾਂ ਉਨ੍ਹਾਂ ਦੇ ਜੀਵਤ ਪਤੀ-ਪਤਨੀਆਂ ਨੂੰ 15,000 ਰੁਪਏ ਮਹੀਨਾ ਪੈਂਸ਼ਨ ਵੰਡ ਕਰਦੀ ਹੈ। ਪ੍ਰਸਤਾਵਿਤ ਵਾਧਾ 20,000 ਰੁਪਏ ਪ੍ਰਤੀ ਮਹੀਨੇ ਹੋਣ ਨਾਲ 96.60 ਲੱਖ ਰੁਪਏ ਦਾ ਵੱਧ ਸਾਲਾਨਾ ਖੁਰਚ ਹੋਵੇਗਾ ਜਿਸ ਤੋਂ ਕੁੱਲ ਸਾਲਾਨਾ ਬਜਟ ਲਗਭਗ 3.86 ਕਰੋੜ ਰੁਪਏ ਹੋ ਜਾਵੇਗਾ।