ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਅੱਜ ਨਰਾਇਣਗੜ੍ਹ ਅਨਾਜ ਮੰਡੀ ਵਿਚ ਜਨਸੰਵਾਦ ਪ੍ਰੋਗ੍ਰਾਮ ਤਹਿਤ ਲੋਕਾਂ ਦੀ ਸਮਸਿਆਵਾਂ ਨੂੰ ਸੁਣਿਆ। ਇਸ ਮੌਕੇ 'ਤੇ ਮੁੱਖ ਮੰਤਰੀ ਨੇ ਨਰਾਇਣਗੜ੍ਹ ਵਿਧਾਨਸਭਾ ਖੇਤਰ ਦੀ ਸਾਰੇ ਪਿੰਡ ਪੰਚਾਇਤਾਂ ਨੂੰ 10-10 ਲੱਖ ਰੁਪਏ ਅਤੇ ਨਗਰਪਾਲਿਕ ਨਰਾਇਣਗੜ੍ਹ ਨੂੰ 10 ਕਰੋੜ ਰੁਪਏ ਦੀ ਗ੍ਰਾਂਟ ਵਿਕਾਸ ਕੰਮਾਂ ਲਈ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਲਗਭਗ 200 ਤੋਂ ਵੱਧ ਲੋਕਾਂ ਦੀ ਸ਼ਿਕਾਇਤਾਂ ਸੁਣੀਆਂ ਅਤੇ ਜਿਆਦਾਤਰ ਸ਼ਿਕਾਇਤਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਵੀ ਦਿੱਤੇ।
ਮੁੱਖ ਮੰਤਰੀ ਨੇ ਕਿਹਾ ਕਿ ਤੁਹਾਡੇ ਵੱਲੋਂ ਦਿੱਤੇ ਗਏ ਇਕ-ਇਕ ਦਸਤਾਵੇਜ ਦਾ ਬਾਰੀਕੀ ਨਾਲ ਅਧਿਐਨ ਕੀਤਾ ਜਾਵੇਗਾ ਅਤੇ ਤੁਹਾਡੀ ਸ਼ਿਕਾਇਤ ਦੇ ਹੱਲ ਦੀ ਪ੍ਰਕ੍ਰਿਆ ਕਿਸ ਪੱਧਰ 'ਤੇ ਹੈ, ਇਸ ਦੇ ਬਾਰੇ ਵਿਚ ਮੋਬਾਇਲ ਨੰਬਰ 'ਤੇ ਸੂਚਿਤ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਸਰਪੰਚਾਂ ਨੂੰ ਕਿਹਾ ਕਿ ਉਹ ਆਪਣੇ ਪਿੰਡ ਦੀ ਕੋਈ ਵੀ ਇਕ ਪ੍ਰਮੁੱਖ ਮੰਗ ਲਿਖ ਕੇ ਦੇਣ ੳਸ ਨੂੰ ਤੁਰੰਤ ਪੂਰਾ ਕੀਤਾ ਜਾਵੇਗਾ।
ਜਨਸੰਵਾਦ ਪ੍ਰੋਗ੍ਰਾਮ ਤੋਂ ਪਹਿਲਾਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਹੁਸੈਨੀ ਪਿੰਡ ਪਹੁੰਚ ਕੇ ਮਾਸਟਰ ਹਰਫੂਲ ਸਿੰਘ ਦੇ ਨਿਧਨ 'ਤੇ ਸੋਗ ਪ੍ਰਗਟਾਇਆ ਅਤੇ ਸੋਗ ਪਰਿਵਾਰ ਨੂੰ ਹੌਸਲਾ ਦਿੱਤਾ ਅਤੇ ਮਰਹੂਮ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ।
ਜਨਸੰਵਾਦ ਪ੍ਰੋਗ੍ਰਾਮ ਬਾਅਦ ਮੁੱਖ ਮੰਤਰੀ ਨੇ ਨਰਾਇਣਗੜ੍ਹ ਵਿਚ 100 ਬੈਡ ਦੇ ਨਿਰਮਾਣਧੀਨ ਹਸਪਤਾਲ ਦਾ ਨਿਰੀਖਣ ਵੀ ਕੀਤਾ। ਇਸ ਮੌਕੇ 'ਤੇ ਉਨ੍ਹਾਂ ਨੇ ਨਕਸ਼ੇ ਰਾਹੀਂ ਅਵਲੋਕਨ ਵੀ ਕੀਤਾ ਅਤੇ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਨਿਰਮਾਣ ਕੰਮ ਨੁੰ ਜਲਦੀ ਤੋਂ ਜਲਦੀ ਪੂਰਾ ਕੀਤਾ ੧ਾਵੇ ਅਤੇ ਨਿਰਮਾਣ ਦੀ ਗੁਣਵੱਤਾ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ।