Thursday, November 21, 2024

Haryana

ਡਬਲ ਇੰਜਨ ਦੀ ਸਰਕਾਰ ਕਰ ਰਹੀ ਸ਼ਹੀਦਾਂ ਦੇ ਸਪਨਿਆਂ ਨੂੰ ਸਾਕਾਰ : ਨਾਇਬ ਸਿੰਘ ਸੈਨੀ

July 31, 2024 06:42 PM
SehajTimes

9ਵੀਂ ਕਲਾਸ ਦੀ ਇਤਿਹਾਸ ਦੀ ਕਿਾਤਬ ਵਿਚ ਸੂਬਾ ਸਰਕਾਰ ਨੇ ਸ਼ਹੀਦ ਉੱਧਮ ਸਿੰਘ ਦੀ ਜੀਵਨੀ ਸ਼ਾਮਿਲ ਕਰ ਦਿੱਤੀ ਸੱਚੀ ਸ਼ਰਧਾਂਜਲੀ

ਮੁੱਖ ਮੰਤਰੀ ਨੇ ਵੱਖ-ਵੱਖ ਸਥਾਨਾਂ 'ਤੇ ਨਿਰਮਾਣਧੀਨ ਕੰਬੋਜ ਧਰਮਸ਼ਾਲਾਵਾਂ ਦੇ ਲਈ ਕੀਤੀ 51 ਲੱਖ ਰੁਪਏ ਦੇਣ ਕੀਤਾ ਐਲਾਨ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਸ਼ਹੀਦਾਂ ਦੇ ਸਪਨਿਆਂ ਨੂੰ ਸਾਕਾਰ ਕਰਨ ਲਈ ਉਨ੍ਹਾਂ ਦੇ ਦਿਖਾਏ ਮਾਰਗ 'ਤੇ ਚੱਲ ਰਹੀ ਹੈ। ਦੇਸ਼ ਤੇ ਸੂਬੇ ਵਿਚ ਵਿਕਾਸ ਕੰਮਾਂ ਵਿਚ ਪੂਰਾ ਬਦਲਾਅ ਆਇਆ ਹੈ। ਡਬਲ ਇੰਜਨ ਦੀ ਸਰਕਾਰ ਨੇ ਨਵੀਂ ਯੋਜਨਾਵਾਂ ਨੂੰ ਸ਼ੁਰੂ ਕਰ ਕੇ ਸ਼ਹੀਦਾਂ ਦੇ ਸਪਨਿਆਂ ਨੂੰ ਪੂਰਾ ਕਰਨ ਦਾ ਬੀੜਾ ਚੁਕਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਕੂਲ ਸਿਖਿਆ ਬੋਰਡ ਦੀ 9ਵੀਂ ਕਲਾਸ ਦੀ ਇਤਿਹਾਸ ਦੀ ਕਿਤਬ ਵਿਚ ਸੂਬਾ ਸਰਕਾਰ ਨੇ ਸ਼ਹੀਦ ਉੱਧਮ ਸਿੰਘ ਜੀ ਦੀ ਜੀਵਨੀ ਨੂੰ ਸ਼ਾਮਿਲ ਕੀਤਾ ਹੈ। ਇਹ ਉਨ੍ਹਾਂ ਦੇ ਪ੍ਰਤੀ ਸਾਡੀ ਇਕ ਸੱਚੀ ਸ਼ਰਧਾਂਜਲੀ ਹੈ।

ਮੁੱਖ ਮੰਤਰੀ ਬੁੱਧਵਾਰ ਨੁੰ ਜਿਲ੍ਹਾ ਸਿਰਸਾ ਵਿਚ ਡੇਰਾ ਬਾਬਾ ਭੂਮਣਸ਼ਾਹ ਸੰਗਰ ਸਰਿਸਤਾ ਵਿਚ ਸ਼ਿਰੋਮਣੀਸ਼ਹੀਦ ਉੱਧਮ ਸਿੰਘ ਦੇ 84ਵੇਂ ਸ਼ਹੀਦੀ ਮਹਾਸਮੇਲਨ ਵਿਚ ਸ਼ਹੀਦਾਂ ਨੂੰ ਸ਼ਬਧਾਂਜਲੀ ਅਰਪਿਤ ਕਰਨ ਦੇ ਬਾਅਦ ਇਕ ਵਿਸ਼ਾਲ ਜਨਸਮੂਹ ਨੂੰ ਸੰਬੋਧਿਤ ਕਰ ਰਹੇ ਸਨ।

ਮੁੱਖ ਮੰਤਰੀ ਨੇ ਸ਼ਹੀਦਾਂ ਨੂੰ ਨਮਨ ਕਰਦੇ ਹੋਏ ਕਿਹਾ ਕਿ ਕ੍ਰਾਂਤੀਕਾਰੀ ਵੀਰਾਂ ਦੀ ਸ਼ਹਾਦਤ ਦੀ ਬਦੌਲਤ ਅੱਜ ਅਸੀਂ ਖੁੱਲੀ ਹਵਾ ਵਿਚ ਸਾਂਹ ਲੈ ਰਹੇ ਹਨ। ਸ਼ਹੀਦ ਉੱਧਮ ਸਿੰਘ ਇਕ ਮਹਾਨ ਕ੍ਰਾਂਤੀਕਾਰੀ ਸਨ। ਉਨ੍ਹਾਂ ਨੇ ਬਾਲ ਅਵਸਥਾ ਵਿਚ ਹੀ ਇਹ ਸੰਕਲਪ ਧਾਰਣ ਕਰ ਲਿਆ ਸੀ ਕਿ ਜਲਿਆਂਵਾਲਾ ਬਾਗ ਹਤਿਆਕਾਂਡ ਦੇ ਦੋਸ਼ੀ ਜਨਰਲ ਡਾਇਰ ਤੋਂ ਬਦਲਾ ਲੈਣਗੇ। ਉਨ੍ਹਾਂ ਨੇ ਕਿਹਾ ਕਿ 21 ਸਾਲਾਂ ਦੀ ਸਖਤ ਤਪਸਿਆ ਦੇ ਬਾਅਦ ਸ਼ਹੀਦ ਉੱਧਮ ਸਿੰਘ ਨੇ ਇਕ ਸਭਾ ਵਿਚ ਜਨਰਲ ਡਾਇਰ ਨੂੰ ਗੋਲੀਆਂ ਮਾਰ ਕੇ ਜਲਿਆਂਵਾਲਾ ਬਾਗ ਹਤਿਆਕਾਂਡ ਦਾ ਬਦਲਾ ਲਿਆ।

ਉਨ੍ਹਾਂ ਨੇ ਕਿਹਾ ਕਿ ਅੰਗੇ੍ਰਜਾਂ ਨੇ ਸਾਡੇ ਕ੍ਰਾਂਤੀਕਾਰੀਆਂ 'ਤੇ ਅਨੇਕ ਜੁਲਮ ਕੀਤੇ। ਕ੍ਰਾਂਤੀਕਾਰੀ ਵੀਰਾਂ ਨੇ ਤਪਸਿਆ ਕੀਤੀ, ਕਸ਼ਟ ਸਹਿਨ ਕੀਤੇ। ਉਸਨ੍ਹਾਂ ਦੀ ਗਾਥਾ ਸੁਣ ਕੇ ਅੱਜ ਸਾਡੇ ਲੂਹਕੰਢੇ ਖੜੇ ਹੋ ਜਾਂਦੇ ਹਨ। ਉਨ੍ਹਾਂ ਨੈ ਸ਼ਹੀਦ ਉੱਧਮ ਸਿੰਘ ਦੇ ਮਾਤਾ ਪਿਤਾ ਨੂੰ ਵੀ ਯਾਦ ਕੀਤਾ ਕਿ ਉਨ੍ਹਾਂ ਨੇ ਅਜਿਹੇ ਮਹਾਨ ਵੀਰ ਨੂੰ ਜਨਮ ਦਿੱਤਾ।

ਮੁੱਖ ਮੰਤਰੀ ਨੇ ਵੱਖ-ਵੱਖ ਸਥਾਨਾਂ 'ਤੇ ਨਿਰਮਾਣਧੀਨ ਕੰਬੋਜ ਧਰਮਸ਼ਾਲਾਵਾਂ ਲਈ ਕੀਤੀ 51 ਲੱਖ ਰੁਪਏ ਦੇਣ ਦਾ ਐਲਾਨ

ਮੁੱਖ ਮੰਤਰੀ ਨੇ ਸਿਰਸਾ, ਕਰਨਾਲ, ਰਾਦੌਰ, ਭੂਨਾ, ਕੁਰੂਕਸ਼ੇਤਰ, ਰਤਿਆ, ਜਗਾਧਰੀ ਵਿਚ ਨਿਰਮਾਣਧੀਨ ਕੰਬੋਰ ਧਰਮਸ਼ਾਲਾਵਾਂ ਦੇ ਲਈ 51 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੈ ਹਿਸਾਰ ਦੇ ਪੁਰਾਣੇ ਗਵਰਨਮੈਂਟ ਕਾਲਜ ਦੇ ਮੈਦਾਨ ਵਿਚ ਲੱਗੀ ਸ਼ਹੀਦ ਉੱਧਮ ਸਿੰਘ ਦੀ ਪ੍ਰਤਿਮਾ ਦੇ ਕੋਲ ਉਨ੍ਹਾਂ ਦੇ ਨਾਂਅ 'ਤੇ ਲਾਇਬ੍ਰੇਰੀ ਬਨਾਉਣ ਦਾ ਐਲਾਨ ਵੀ ਕੀਤਾ।

ਮੁੱਖ ਮੰਤਰੀ ਨੈ ਕੀਤਾ ਮਾਪਦੰਡ ਪੂਰੇ ਹੋਣ 'ਤੇ ਰੰਗੋਈ ਨਾਲਾ ਕੱਢਣ ਦਾ ਐਲਾਨ

ਸਾਧ ਸੰਗਤ ਵੱਲੋਂ ਮੁੱਖ ਮੰਤਰੀ ਦੇ ਸਾਹਮਣੇ ਪਿੰਡ ਮੁਸਹਿਬਵਾਲਾ ਤੋਂ ਲੰਘਣ ਵਾਲੀ ਘੱਗਰ ਨਦੀਂ ਤੋਂ ਰੰਗੋਈ ਨਾਲਾ ਦੇ ਵਿਸਤਾਰੀਕਰਣ ਦੀ ਮੰਗ ਰੱਖੀ ਗਈ। ਇਸ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲੇ ਨੂੰ ਕੱਢਣ ਲਈ ਵਿਵਹਾਰਿਕਤਾ ਜਾਂਚੀ ਜਾਵੇਗੀ ਅਤੇ ਸਾਰੇ ਤਰ੍ਹਾ ਦੇ ਮਾਪਦੰਡ ਪੂਰੇ ਹੋਣ 'ਤੇ ਸਰਕਾਰ ਇਸਨੂੰ ਮੰਜੂਰੀ ਦਵੇਗੀ। ਉਨ੍ਹਾਂ ਨੇ ਐਨਐਚ-9 ਤੋਂ ਡੇਰਾ ਬਾਬਾ ਭੂਮਣਸ਼ਾਹ ਰੋਡ ਦੇ ਫੋਰਲੇਨ ਦੀ ਮੰਗ 'ਤੇ ਕਿਹਾ ਕਿ ਇਸ ਦੇ ਲਈ ਜੇਕਰ ਜਮੀਨ ਉਪਲਬਧ ਹੋਵੇਗੀ ਤਾਂ ਸਰਕਾਰ ਇਸ ਨੂੰ ਫੋਰਲੇਨ ਬਣਾਏਗੀ। ਉਨ੍ਹਾਂ ਨੇ ਮੁੱਖਧਾਮ ਵੱਲੋਂ ਜਾਣ ਵਾਲੀ ਸੜਕ 'ਤੇ ਬੱਸ ਕਿਯੂ ਸ਼ੈਲਟਰ ਬਨਾਉਣ ਦਾ ਵੀ ਐਲਾਨ ਕੀਤਾ।

ਕ੍ਰਾਂਤੀਕਾਰੀ ਵੀਰਾਂ ਦੇ ਇਹਿਾਸ ਨੂੰ ਲੁਕਾਇਆ ਗਿਆ

ਮੁੱਖ ਮੰਤਰੀ ਨੇ ਕਿਹਾ ਕਿ ਅੰਗੇ੍ਰਜਾਂ ਨੇ ਸਾਡੇ ਵੀਰਾਂ 'ਤੇ ਅਨੇਕ ਜੁਲਮ ਕੀਤੇ ਅਤੇ ਉਨ੍ਹਾਂ ਨੁੰ ਜੰਜੀਰਾਂ ਵਿਚ ਬੰਨ੍ਹ ਕੇ ਕਾਲੇ ਪਾਣੀ ਤਕ ਦੀ ਸਜਾ ਦਿੱਤੀ ਗਈ। ਜੇਕਰ ਕੋਈ ਵੀਰ ਇਸ ਜੇਲ ਵਿਚ ਸ਼ਹਾਦਤ ਨੂੰ ਪ੍ਰਾਪਤ ਹੋ ਜਾਂਦਾ ਸੀ ਤਾਂ ਉਨ੍ਹਾਂ ਨੁੰ ਚੁੱਕ ਕੇ ਸਮੁੰਦਰ ਵਿਚ ਸੁੱਟ ਦਿੰਦੇ ਸਨ। ਉਨ੍ਹਾਂ ਨੇ ਕਿਹਾ ਕਿ ਅੰਗੇ੍ਰਜਾਂ ਨੇ ਸੈਲੁਲਰ ਜੇਲ ਦੇ ਅਸਲੀ ਇਤਿਹਾਸ ਨੂੰ ਛੁਪਾਇਆ ਗਿਆ। ਸਾਡੇ ਵੀਰ ਕ੍ਰਾਂਤੀਕਾਰੀਆਂ ਨੇ ਗੁਲਾਮੀ ਦੀ ਜੰਜੀਰਾਂ ਨੂੰ ਕੱਟ ਕੇ ਦੇਸ਼ ਦੀ ਮਜਬੂਤੀ ਅਤੇ ਆਜਾਦੀ ਦੇ ਲਈ ਆਪਣੇ ਪ੍ਰਾਣ ਨਿਯੋਛਾਵਰ ਕੀਤੇ।

ਵੰਡ ਨੇ ਸਾਡੇ ਸਭਿਆਚਾਰ 'ਤੇ ਕੀਤੀ ਮਾਰ

ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਬਾਬਾ ਭੂਮਣ ਸ਼ਾਹ ਦਾ ਇਕ ਡੇਰਾ ਦੀਪਾਲਪੁਰ ਪਾਕੀਸਤਾਨ ਵਿਚ ਸੀ, ਜੋ 1200 ਏਕੜ ਵਿਚ ਫੈਲਿਆ ਹੋਇਆ ਸੀ। ਕਰੋੜਾਂ ਲੋਕ ਇਸ ਡੇਰੇ ਦੇ ਨਾਲ ਜੁੜੇ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਨੂੰ ਦੇਸ਼ ਦੇ ਸਭਿਆਚਾਰ ਅਤੇ ਇਤਿਹਾਸ ਦਾ ਗਿਆਨ ਨਹੀਂ ਸੀ, ਅਜਿਹੇ ਲੋਕਾਂ ਨੇ ਇਕ ਨਕਸ਼ੇ 'ਤੇ ਪੇਨ ਤੋਂ ਨਿਸ਼ਾਨ ਲਗਾ ਕੇ ਦੇਸ਼ ਦੇ ਦੋ ਟੁੱਕੜੇ ਕਰ ਦਿੱਤੇ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸਾਡੇ ਸਭਿਆਚਾਰ ਨੂੰ ਸੱਟ ਪਹੁੰਚੀ ਹੈ। ਸਰਕਦਾਰ ਭਗਤ ਸਿੰਘ ਨੇ ਆਜਾਦੀ ਦੀ ਲੜਾਈ ਲੜੀ। ਉਨ੍ਹਾਂ ਦੇ ਪਿੰਡ ਵੀ ਪਾਕੀਸਤਾਨ ਵਿਚ ਹਨ, ਗੁਰੂ ਨਾਨਕ ਦੇਵ ਜੀ ਨੇ ਵੀ ਜਿਸ ਪਵਿੱਤਰ ਧਰਤੀ 'ਤੇ ਤੱਪ ਕੀਤਾ, ਉਹ ਸਥਾਨ ਵੀ ਪਾਕੀਸਤਾਨ ਵਿਚ ਚਲਾ ਗਿਆ ਹੈ। ਮੁੱਖ ਮੰਤਰੀ ਨੇ ਇਸਦੇ ਲਈ ਸਿੱਧਾ ਸੁਆਲ ਚੁਕਿਆ ਕਿ ਇਸ ਵੰਡ ਦੇ ਕਿਹੜੇ ਲੋਕ ਜਿਮੇਵਾਰ ਹਨ ਜਿਨ੍ਹਾਂ ਨੇ ਸਾਡੇ ਸਭਿਆਚਾਰ ਨੂੰ ਸੱਟ ਪਹੁੰਚਾਈ ਹੈ। ਸਾਨੁੰ ਉਨ੍ਹਾਂ ਦਾ ਵੀ ਗਿਆਨ ਹੋਣ ਜਰੂਰੀ ਹੈ।

ਇਕ ਪੇੜ ਮਾਂ ਦੇ ਨਾਂਅ ਲਗਾਉਣ ਦੀ ਕੀਤੀ ਅਪੀਲ

ਮੁੱਖ ਮੰਤਰੀ ਨੇ ਸ਼ਹੀਦੀ ਦਿਵਸ 'ਤੇ ਆਏ ਹੋਏ ਜਨਸਮੂਹ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਹ ਇਹ ਸੰਕਲਪ ਲੈ ਕੇ ਜਾਣ ਕਿ ਸ਼ਹੀਦਾਂ ਦੇ ਜਨਮਦਿਨ, ਉਨ੍ਹਾਂ ਦੇ ਸ਼ਹਾਦਤ ਦਿਵਸ , ਮਾਤਾ-ਪਿਤਾ ਦੇ ਜਨਦਿਨ ਤੇ ਹੋਰ ਮੌਕੇ ਦੇ ਦਿਨ ਵਾਤਾਵਰਣ ਨੂੰ ਸਾਫ ਬਨਾਉਣ ਲਈ ਇਕ-ਇਕ ਪੇੜ ਲਗਾਉਣ। ਉਨ੍ਹਾਂ ਨੇ ਕਿਹਾ ਕਿ ਅੱਜ ਵੱਧ ਰਿਹਾ ਤਾਪਮਾਨ ਸਾਡੇ ਲਈ ਚਿੰਤਾਜਨਮ ਅਤੇ ਸਾਡੇ ਵਾਤਾਵਰਣ ਦੀ ਸਵੱਛਤਾ ਲਈ ਪੇੜ ਪੋਧੇ ਲਗਾਉਣੇ ਹੋਣਗੇ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ 5 ਜੂਨ ਨੁੰ ਵਾਤਾਵਰਣ ਦਿਵਸ ਮੌਕੇ 'ਤੇ ਇਕ ਪੇੜ ਮਾਂ ਦੇ ਨਾਂਅ ਲਗਾਉਣ ਦੀ ਅਪੀਲ ਕੀਤੀ ਸੀ। ਇਸ ਨੂੰ ਟੀਚਾ ਨਿਰਧਾਤਰ ਕਰਦੇ ਹੋਏ ਸੂਬਾ ਸਰਕਾਰ ਅੱਗੇ ਵੱਧ ਰਹੀ ਹੈ ਅਤੇ ਇਸ ਸਾਲ ਸੂਬੇ ਵਿਚ ਡੇਢ ਕਰੋੜ ਪੌਧੇ ਲਗਾਉਣ ਦਾ ਸੰਕਲਪ ਕੀਤਾ ਗਿਆ ਹੈ।

ਜਰਮਨੀ ਵਿਚ ਵੀ ਸ਼ਹੀਦ ਉੱਧਮ ਸਿੰਘ ਜੀ ਦੀ ਸ਼ਹਾਦਤ 'ਤੇ ਹੋਵੇਗਾ ਪ੍ਰੋਗ੍ਰਾਮ - ਜਰਮਨੀ ਦੇ ਸਾਂਸਦ ਰਾਹੁਲ ਕੰਬੋਜ

ਇਸ ਮੌਕੇ 'ਤੇ ਜਰਮਨੀ ਦੇ ਸਾਂਸਦ ਰਾਹੁਲ ਕੰਬੋਜ ਨੇ ਕਿਹਾ ਕਿ ਊਹ ਇਕ ਸਾਥੀ ਬਣ ਕੇ ਲੋਕਾਂ ਦੇ ਵਿਚ ਆਏ ਹਨ ਅਤੇ ਉਨ੍ਹਾਂ ਨੁੰ ਬਹੁਤ ਖੁਸ਼ੀ ਹੈ ਕਿ ਅਸੀਂ ਇਕ ਮਹਾਨ ਕ੍ਰਾਂਤੀਕਾਰੀ ਦਾ ਸ਼ਹੀਦੀ ਦਿਵਸ ਮਨਾ ਰਹੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਦੀ ਪ੍ਰਸੰਸ਼ਾ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ 24 ਘੰਟੇ ਲੋਕਾਂ ਦੀ ਸੇਵਾ ਕਰ ਰਹੇ ਹਨ ਅਤੇ ਉਨ੍ਹਾਂ ਦੀ ਉਪਲਬਧੀਆਂ ਦੇਸ਼ ਵਿਚ ਖਿਆਤੀ ਲੈ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੇਰਾ ਜਨਮ ਜਰਮਨੀ ਵਿਚ ਜਰੁਰੀ ਹੋਇਆ ਹੈ ਪਰ ਭਾਰਤ ਦੇਸ਼ ਦੀ ਮਿੱਟੀ ਦੀ ਖੁਸ਼ਬੂ ਅੱਜ ਵੀ ਮੈਨੂੰ ਮਹਿਸੂਸ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਰਮਨੀ ਵਿਚ ਵੀ ਸ਼ਹੀਦ ਉੱਧਮ ਸਿੰਘ ਚਪ ਦਪ ਸ਼ਹਾਦਤ 'ਤੇ ਇਕ ਪ੍ਰੋਗ੍ਰਾਮ ਪ੍ਰਬੰਧਿਤ ਕੀਤਾ ਜਾਵੇਗਾ।

ਸ਼ਹੀਦਾਂ ਦੇ ਦਿਖਾਏ ਮਾਰਗ 'ਤੇ ਚੱਲਣ ਲੋਕ - ਬਾਬਾ ਬ੍ਰਹਤਦਾਸ ਮਹਾਰਾਜ

ਬਾਬਾ ਬ੍ਰਹਮਦਾਸ ਮਹਾਰਜ ਨੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਸ਼ਿਰੋਣੀ ਉੱਧਮ ਸਿੰਘ ਦੀ ਸ਼ਹਾਦਤ ਦਿਵਸ 'ਤੇ ਪਹੁੰਚਣ 'ਤੇ ਮੁੱਖ ਮੰਤਰੀ ਅਤੇ ਸ਼ਰਧਾਲੂਆਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਬਹੁਤ ਸ਼ਰਧਾ ਦੇ ਨਾਲ ਅਸੀਂ ਸ਼ਹੀਦੀ ਦਿਵਸ ਮਨਾ ਰਹੇ ਹਨ। ਆਏ ਹੋਏ ਸ਼ਰਧਾਲੂ ਇੰਨ੍ਹਾਂ ਤੋ ਪੇ੍ਰਰਣਾ ਲੈਣ ਅਤੇ ਸ਼ਹੀਦਾਂ ਦੇ ਦਿਖਾਏ ਮਾਰਗ 'ਤੇ ਚੱਲਣ।

ਸਮਾਰੋਹ ਨੂੰ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਬੀ ਆਰ ਕੰਬੋਜ , ਕੌਮਾਂਤਰੀ ਕੌਸ਼ਲ ਵਿਕਾਸ ਅਤੇ ਉਦਮਤਾ ਮੰਤਰਾਲੇ ਦੇ ਸਲਾਹਕਾਰ ਡਾ. ਸੰਦੀਪ ਸਿੰਘ ਕੋਰਾ ਨੇ ਵੀ ਸੰਬੋਧਿਤ ਕੀਤਾ।

Have something to say? Post your comment

 

More in Haryana

ਨਿਰਮਾਣਧੀਨ ਹਸਪਤਾਲਾਂ ਦੇ ਕੰਮਾਂ ਵਿਚ ਤੇਜੀ ਲਿਆਈ ਜਾਵੇ : ਆਰਤੀ ਸਿੰਘ

1 ਲੱਖ 20 ਹਜਾਰ ਕੱਚੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਸੁਰੱਖਿਅਤ ਕਰਣ ਦਾ ਬਿੱਲ ਵਿਧਾਨਸਭਾ ਵਿੱਚ ਹੋਇਆ ਪਾਸ

CET ਪਾਸ ਕਰਨ ਵਾਲੇ ਨੌਜਵਾਨਾਂ ਨੂੰ ਇਕ ਸਾਲ ‘ਚ ਨੌਕਰੀ ਨਾ ਮਿਲੀ ਤਾਂ ਸਰਕਾਰ ਦੇਵੇਗੀ 9 ਹਜ਼ਾਰ ਰੁਪਏ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੈਯੰਤੀ 'ਤੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਵਿਵਾਦਾਂ ਤੋਂ ਸਮਾਧਾਨ ਯੋਜਨਾ (ਬੀਐਸਐਸਐਸ-2024) ਦੀ ਕੀਤੀ ਸ਼ੁਰੁਆਤ

ਸੀਆਈਐਸਐਫ ਨੂੰ ਮਿਲੀ ਪਹਿਲੀ ਮਹਿਲਾ ਬਟਾਲਿਅਨ

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ 'ਤੇ ਦਿੱਤਾ ਤਿੱਖਾ ਜਵਾਬ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ 'ਤੇ ਮੁੱਖ ਮੰਤਰੀ ਨੇ ਸੂਬੇ ਦੇ ਕਿਸਾਨਾਂ ਨੂੰ ਦਿੱਤਾ ਤੋਹਫਾ

ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ ਦੇ ਆਨਲਾਇਨ ਬਿਨੈ ਤਹਿਤ ਵਧਾਈ ਆਖੀਰੀ ਮਿਤੀ

ਅੰਬਾਲਾ ਏਅਰਪੋਰਟ 'ਤੇ ਸਿਕਓਰਿਟੀ ਸਮੱਗਰੀ ਸਥਾਪਿਤ ਹੁੰਦੇ ਹੀ ਸ਼ੁਰੂ ਹੋਵੇਗੀ ਉੜਾਨ : ਅਨਿਲ ਵਿਜ

ਲੋਕਾਂ ਦੀ ਮੰਗ 'ਤੇ ਕਨੀਪਲਾ ਵਿਚ ਬਣੇਗਾ 33 ਕੇਵੀ ਦਾ ਸਬ ਸਟੇਸ਼ਨ : ਮੁੱਖ ਮੰਤਰੀ