ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਂਇਬ ਸਿੰਘ ਸੈਨੀ ਬੁੱਧਵਾਰ ਨੂੰ ਜਿਲ੍ਹਾ ਸਿਰਸਾ ਵਿਚ ਰਾਨਿਆਂ ਰੋਡ ਸਥਿਤ ਸ੍ਰੀ ਤਾਰਾ ਬਾਬਾ ਜੀ ਕੁਟਿਆ ਵਿਚ ਪਹੁੰਚੇ ਜਿੱਥੇ ਉਨ੍ਹਾਂ ਨੇ ਬਾਬਾ ੧ੀ ਦੀ ਸਮਾਧੀ 'ਤੇ ਸੀਸ ਨਵਾਇਆ। ਉਨ੍ਹਾਂ ਨੇ ਬਾਬਾ ਜੀ ਦੀ ਪ੍ਰਤਿਮਾ 'ਤੇ ਮਾਲਾ ਅਰਪਣ ਕੀਤੀ ਅਤੇ ਪੂਜਾ ਕੀਤੀ। ਕੁਟਿਆ ਵਿਚ ਸ਼ਿਵਰਾਤਰੀ ਦੇ ਪਵਿੱਤਰ ਪੁਰਬ ਨੂੰ ਲੈ ਕੇ ਚੱਲ ਰਹੀਆਂ ਵਿਸ਼ੇਸ਼ ਪੂਜਾ ਵਿਚ ਵੀ ਮੁੱਖ ਮੰਤਰੀ ਸ਼ਾਮਿਲ ਹੋਏ। ਇਸ ਦੇ ਬਾਅਦ ਉਨ੍ਹਾਂ ਨੇ ਸੰਤ ਆਸ਼ਰਮ ਵਿਚ ਪਹੁੰਚ ਕੇ ਕਥਾ ਵਾਚਿਕਾ ਜੈਯ ਕਿਸ਼ੋਰੀ ਤੋਂ ਆਸ਼ੀਰਵਾਦ ਲਿਆ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਦੇ ਸ੍ਰੀ ਤਾਰਾ ਬਾਬਾ ਜੀ ਦੀ ਕੁਟਿਆ ਪਹੁੰਚਣ 'ਤੇ ਗ੍ਰਹਿ ਰਾਜ ਮੰਤਰੀ ਅਤੇ ਸਿਰਸਾ ਦੇ ਵਿਧਾਇਕ ਸ੍ਰੀ ਗੁੋਪਾਲ ਕਾਂਡਾ ਨੇ ਗੁਲਦਸਤਾ ਭੇਂਟ ਕਰ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ 'ਤੇ ਸਾਬਾਕ ਸਾਂਸਦ ਸ੍ਰੀਮਤੀ ਸੁਨੀਤਾ ਦੁਗੱਲ, ਸਾਬਕਾ ਸਾਂਸਦ ਡਾ. ਅਸ਼ੋਕ ਤੰਵਰ, ਸਰਦਾਰ ਮੰਨਜਿੰਦਰ ਸਿੰਘ ਸਿਰਸਾ ਆਦਿ ਮੌਜੂਦ ਸਨ।