ਚੰਡੀਗੜ੍ਹ : ਹਰਿਆਣਾ ਸਰਕਾਰ ਵੱਲੋਂ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਰਾਜ ਪੱਧਰੀ ਤੀਜ ਮਹਾ ਉਤਸਵ ਸਰਕਾਰੀ ਪੱਧਰ 'ਤੇ ਬੜੀ ਧੂਮਧਾਮ ਨਾਲ ਮਨਾਉਣ ਦਾ ਫੈਸਲਾ ਕੀਤਾ ਹੈ। ਇਹ ਮਹੋਤਸਵ 7 ਅਗਸਤ ਨੂੰ ਜੀਂਦ ਵਿਚ ਬਹੁਤ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਵਿਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਣਗੇ। ਰਾਜ ਪੱਧਰੀ ਤੀਜ ਮਹੋਤਸਵ ਪ੍ਰੋਗ੍ਰਾਮ ਦੇ ਸਫਲ ਪ੍ਰਬੰਧ ਨੂੰ ਲੈ ਕੇ ਹਰਿਆਣਾ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ ਦੀ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀਮਤੀ ਅਮਰਿੰਦਰ ਕੌਰ ਨੇ ਬੁੱਧਵਾਰ ਨੂੰ ਜਿਲ੍ਹਾ ਅਧਿਕਾਰੀਆਂ ਦੇ ਨਾਲ ਮੀਟਿੰਗ ਦਾ ਪ੍ਰਬੰਧ ਕੀਤਾ ਅਤੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਕੀਤੀ ਜਾ ਰਹੀ ਤਿਆਰੀਆਂ ਦਾ ਜਾਇਜਾ ਲਿਆ। ਇਸ ਮੌਕੇ 'ਤੇ ਡਿਪਟੀ ਕਮਿਸ਼ਨਰ ਮੋਹਮਦ ਇਮਰਾਨ ਰਜਾ ਵਿਸ਼ੇਸ਼ ਰੂਪ ਨਾਲ ਮੌਜੂਦ ਰਹੇ। ਮੀਟਿੰਗ ਬਾਅਦ ਸ੍ਰੀਮਤੀ ਅਮਰਿੰਦਰ ਕੌਰ ਨੇ ਅਨਾਜ ਮੰਡੀ ਸਥਿਤ ਸਮਾਰੋਹ ਸਥਾਨ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਮਾਰੋਹ ਸਥਾਨ 'ਤੇ ਬਿਜਲੀ , ਪੀਣ ਦੇ ਸਾਫ ਪਾਣੀ , ਪਖਾਨੇ, ਸਾਫ-ਸਫਾਈ, ਬੱਸਾਂ ਦੀ ਪਾਰਕਿੰਗ ਵਿਵਸਥਾ, ਬੈਰੀਕੇਡਿੰਗ ਵਰਗੀ ਮੁੱਢਲੀ ਸਹੂਲਤਾਂ ਨੂੰ ਸਮੇਂ ਰਹਿੰਦੇ ਪੂਰਾ ਕਰ ਲਿਆ ਜਾਵੇ।
ਉਨ੍ਹਾਂ ਨੇ ਕਿਹਾ ਕਿ ਇਸ ਤੀਜ ਸਮਾਰੋਹ ਵਿਚ ਪੂਰੇ ਸੂਬੇ ਤੋਂ ਲਗਭਗ 25 ਹਜਾਰ ਮਹਿਲਾਵਾਂ ਦੇ ਆਉਣ ਲਈ ਸੱਦਾ ਦਿੱਤਾ ਗਿਆ ਹੈ। ਮਹਿਲਾਵਾਂ ਹਰਿਆਣਵੀਂ ਦਾਮਨ, ਕਰਤੇ, ਚੁੰਦੜੀ ਦੀ ਡ੍ਰੈਸ ਵਿਚ ਤੀਜ ਮਹੋਤਸਵ ਦੀ ਸ਼ੋਭਾ ਵਧਾਉਣਗੀਆਂ ਅਤੇ ਆਪਣੀ ਹਰਿਆਣਵੀਂ ਸਭਿਆਚਾਰ ਅਤੇ ਵੇਸ਼ਭੁਸ਼ਾ ਨਾਲ ਰੁਬਰੂ ਕਰਵਾਏਗੀ। ਉਨ੍ਹਾਂ ਨੇ ਕਿਹਾ ਕਿ ਸਥਾਨਕ ਸਭਿਆਚਾਰ ਅਤੇ ਵਿਰਾਸਤ ਨੂੰ ਪ੍ਰੋਤਸਾਹਨ ਦੇਣ ਦੇ ਲਈ ਮੁੱਖ ਮੰਤਰੀ ਦੀ ਪ੍ਰਤੀਬੱਧਤਾ ਹੈ। ਰਾਜ ਦੇ ਸਭਿਆਚਾਰਕ ਉਤਸਵਾਂ ਅਤੇ ਤਿਉਹਾਰਾਂ ਨੂੰ ਬਹੁਤ ਉਤਸਾਹ ਅਤੇ ਉਮੰਗ ਦੇ ਨਾਲ ਮਨਾਉਣ ਲਈ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਅਨੇਕ ਕਦਮ ਚੁੱਕੇ ਜਾ ਰਹੇ ਹਨ। ਇਸ ਲੜੀ ਵਿਚ ਹਰਿਆਣਾ ਸਰਕਾਰ ਨੇ ਇਸ ਸਾਲ ਵੀ ਤੀਜ ਉਤਸਵ ਨੂੰ ਹੋਰ ਵੱਧ ਸ਼ਾਨਦਾਰ ਅਤੇ ਵਿਆਪਕਤਾ ਨਾਲ ਮਨਾਉਣ ਦਾ ਫੈਸਲਾ ਕੀਤਾ ਹੈ।