ਚੰਡੀਗਡ੍ਹ : ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਸੁਭਾਸ਼ ਸੁਧਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਸ਼ਹਿਰੀ ਨਿਗਮਾਂ ਦੇ ਕਿਰਾਏਦਾਰਾਂ/ਲੀਜਧਾਰਕਾਂ/ਤੈਅਬਾਜਾਰੀ ਵਾਲਿਆਂ ਲਈ ਸੰਪਤੀ ਦੇ ਸਵਾਮਿਤਵ ਦਾ ਦਾਵਾ ਪੇਸ਼ ਕਰਨ ਦੀ ਆਖੀਰੀ ਸਮੇਂ-ਸੀਮਾ 31 ਅਗਸਤ, 2024 ਤਕ ਵਧਾ ਦਿੱਤੀ ਗਈ ਹੈ।
ਉਨ੍ਹਾਂ ਨੇ ਦਸਿਆ ਕਿ ਹੁਣ ਤਕ ਮੁੱਖ ਮੰਤਰੀ ਸ਼ਹਿਰੀ ਸਵਾਮਿਤਵ ਯੋਜਨਾ ਤਹਿਤ 5962 ਬਿਨੈਕਾਰ ਮੰਜੂਰ ਹੋਏ ਹਨ ਅਤੇ 5026 ਦੀ ਰਜਿਸਟਰੀ ਵੀ ਕਰਵਾ ਦਿੱਤੀ ਗਈ ਹੈ।
ਸ੍ਰੀ ਸੁਧਾ ਨੇ ਇਹ ਵੀ ਦਸਿਆ ਕਿ ਇਸ ਯੋਜਨਾ ਦੇ ਤਹਿਤ ਪਹਿਲੇ 31 ਦਸੰਬਰ, 2020 ਨੂੰ ਜਿਨ੍ਹਾਂ ਦਾ ਕਿਰਾਇਆ/ਲੀਜ/ਤੈਅਬਾਜਾਰੀ 'ਤੇ 20 ਸਾਲ ਜਾਂ ਇਸ ਤੋਂ ਵੱਧ ਦਾ ਸਮਾਂ ਹੋਇਆ ਸੀੈ, ਉਹ ਹੀ ਬਿਨੈ ਕਰ ਸਕਦੇ ਸੀ। ਜਨਤਾ ਦੀ ਅਪੀਲ 'ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਸਮੇਂ ਸੀਮਾ ਨੂੰ ਵੀ 31 ਅਕਤੂਬਰ, 2024 ਕਰ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਹੁਣ ਨਗਰਪਾਲਿਕਾ ਦੇ ਕਿਰਾਏ/ਲੀਜ/ਤੈਅਬਾਜਾਰੀ ਵਾਲੀ ਜੋ ਦੁਕਾਨ/ਮਕਾਨ 'ਤੇ ਕਾਬਿਜ ਨੂੰ 31 ਅਕਤੂਬਰ, 2024 ਨੂੰ ਵੀ 20 ਸਾਲ ਜਾਂ ਉਸ ਤੋਂ ਵੱਧ ਦਾ ਸਮੇਂ ਹੋ ਰਿਹਾ ਹੈ, ਹੁਣ ਉਹ ਵੀ ਇਸ ਯੋਜਨਾ ਦਾ ਲਾਭ ਲੈਣ ਲਈ ਪਾੋਰਟਲ 'ਤੇ ਬਿਨੈ ਕਰ ਸਕਣਗੇ।